Equality to Women: ਕੀ ਸਹੀ ਅਰਥਾਂ ’ਚ ਔਰਤਾਂ ਨੂੰ ਬਰਾਬਰੀ ਮਿਲੀ?
Published : Aug 26, 2024, 7:57 am IST
Updated : Aug 26, 2024, 7:57 am IST
SHARE ARTICLE
Did women get equality in the true sense?
Did women get equality in the true sense?

Equality to Women: ਮਰਦਾਂ ਅਤੇ ਔਰਤਾਂ ਦੀ ਬਰਾਬਰੀ ਕਾਗ਼ਜ਼ਾਂ ਤਕ ਹੀ ਸੀਮਤ

 

Equality to Women:  ਔਰਤ ਮਨੁੱਖਤਾ ਦਾ ਆਧਾਰ ਹੈ। ਔਰਤ ਜ਼ਿੰਦਗੀ ਨੂੰ ਅੱਗੇ ਤੋਰਦੀ ਹੈ। ਔਰਤ ਨਾ ਸਿਰਫ਼ ਬੱਚੇ ਨੂੰ ਜਨਮ ਦਿੰਦੀ ਹੈ ਸਗੋਂ ਉਸ ਦਾ ਪਾਲਣ ਪੋਸ਼ਣ ਵੀ ਕਰਦੀ ਹੈ। ਬੱਚੇ ਨੂੰ ਚੰਗੇ ਸੰਸਕਾਰ ਮਾਂ ਤੋਂ ਹੀ ਮਿਲਦੇ ਹਨ। ਬੱਚੇ ਦੀ ਪਹਿਲੀ ਅਧਿਆਪਕਾ ਵੀ ਉਸ ਦੀ ਮਾਂ ਹੀ ਹੁੰਦੀ ਹੈ। ਔਰਤ ਪਤਾ ਨਹੀਂ ਕਿੰਨਿਆਂ ਕੁ ਰਿਸ਼ਤਿਆਂ ਵਿਚ ਰੰਗ ਭਰਦੀ ਹੈ। ਕਦੇ ਮਾਂ ਬਣ ਕੇ ਮਮਤਾ ਲੁਟਾਉਂਦੀ ਹੈ, ਕਦੇ ਪਤਨੀ, ਧੀ, ਭੈਣ ਬਣ ਕੇ ਰਿਸ਼ਤੇ ਨਿਭਾਉਂਦੀ ਹੈ।

ਪਰ ਬੜੇ ਦੁੱਖ ਦੀ ਗੱਲ ਹੈ ਕਿ ਅੱਜ ਵੀ ਇਹ ਔਰਤ ਅਪਣੇ ਹੱਕਾਂ ਲਈ ਲੜ ਰਹੀ ਹੈ। ਅੱਜ ਔਰਤਾਂ ਹਰ ਫ਼ਰੰਟ ’ਤੇ ਮਰਦਾਂ ਨੂੰ ਟੱਕਰ ਦੇ ਰਹੀਆਂ ਹਨ। ਚਾਹੇ ਉਹ ਦੇਸ਼ ਸੰਭਾਲਣ ਦੀ ਗੱਲ ਹੋਵੇ, ਕਾਰਪੋਰੇਸ਼ਨ ਚਲਾਉਣ ਦੀ ਗੱਲ ਹੋਵੇ , ਘਰ ਸੰਭਾਲਣ ਦੀ ਜਾਂ ਦੇਸ਼ ਦੀ ਸੁਰੱਖਿਆ ਦੀ। ਔਰਤ ਹਰ ਜ਼ਿੰਮੇਵਾਰੀ ਨੂੰ ਬਾਖ਼ੂਬੀ ਨਿਭਾ ਰਹੀ ਹੈ।

ਆਮ ਤੌਰ ’ਤੇ ਔਰਤਾਂ ਨੇ ਹਰ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਇਆ ਹੈ ਪਰ ਅੱਜ ਵੀ ਉਹ ਜ਼ਿਆਦਾਤਰ ਮਾਮਲਿਆਂ ਵਿਚ ਬਰਾਬਰੀ ਹਾਸਲ ਨਹੀਂ ਕਰ ਸਕੀਆਂ। ਹਰ ਸਾਲ 26 ਅਗੱਸਤ ਨੂੰ ਪੂਰੀ ਦੁਨੀਆਂ ਵਿਚ ਮਹਿਲਾ ਸਮਾਨਤਾ ਦਿਵਸ ਮਨਾਇਆ ਜਾਂਦਾ ਹੈ। ਔਰਤਾਂ ਦੇ ਸਸ਼ਕਤੀਕਰਨ ਅਤੇ ਸਮਾਨਤਾ ਦਾ ਜਸ਼ਨ ਮਨਾਉਣ ਲਈ ਪੂਰੀ ਦੁਨੀਆਂ ਵਿਚ ਮਹਿਲਾ ਸਮਾਨਤਾ ਦਿਵਸ ਮਨਾਇਆ ਜਾਂਦਾ ਹੈ। 

1973 ਵਿਚ ਵਿਸ਼ਵ ਭਰ ’ਚ ਪਹਿਲਾ ਮਹਿਲਾ ਸਮਾਨਤਾ ਦਿਵਸ ਮਨਾਇਆ ਗਿਆ। ਹਰ ਸਾਲ 26 ਅਗੱਸਤ ਨੂੰ ਮਹਿਲਾ ਸਮਾਨਤਾ ਦਿਵਸ ਵਜੋਂ ਮਨਾਇਆ ਜਾਂਦਾ ਹੈ ਕਿਉਂਕਿ ਇਸ ਦਿਨ ਅਮਰੀਕਾ ਨੇ ਔਰਤਾਂ ਨੂੰ ਵੋਟ ਦਾ ਅਧਿਕਾਰ ਦਿਤਾ ਸੀ। ਇਹ ਦਿਨ ਸਮਾਜ ਵਿਚ ਔਰਤਾਂ ਦੁਆਰਾ ਮਰਦਾਂ ਦੀ ਬਰਾਬਰੀ ਲਈ ਔਰਤਾਂ ਦੇ ਲਗਾਤਾਰ ਯਤਨਾਂ ਨੂੰ ਉਜਾਗਰ ਕਰਦਾ ਹੈ।

ਮਹਿਲਾ ਸਮਾਨਤਾ ਦਿਵਸ 2024 ਹਰ ਉਸ ਔਰਤ ਨੂੰ ਸਮਰਪਤ ਹੈ ਜਿਸ ਨੇ ਇਸ ਸਮਾਜ ਵਿਚ ਅਪਣੇ ਬਰਾਬਰੀ ਦੇ ਦਰਜੇ ਲਈ ਲੜਾਈ ਲੜੀ ਹੈ। ਇਹ ਦਿਨ ਉਨ੍ਹਾਂ ਸਾਰਿਆਂ ਨੂੰ ਵੀ ਸਮਰਪਿਤ ਹੈ ਜੋ ਸਮਾਜ ਵਿਚ ਬਰਾਬਰੀ ਲਈ ਲੜਦੇ ਰਹਿੰਦੇ ਹਨ। ਇਹ ਦਿਨ ਹਮੇਸ਼ਾ ਇਹ ਯਾਦ ਕਰਨ ਲਈ ਮਨਾਇਆ ਜਾਂਦਾ ਹੈ ਕਿ ਕਿਵੇਂ ਸਾਡੇ ਸਮਾਜ ਨੇ ਔਰਤਾਂ ਅਤੇ ਮਰਦਾਂ ਨੂੰ ਬਰਾਬਰੀ ਨਾ ਦੇਣ ਤੋਂ ਲੈ ਕੇ ਔਰਤਾਂ ਦੀ ਬਰਾਬਰੀ ਲਈ ਇਕ ਦਿਨ ਮਨਾਉਣ ਤਕ ਦਾ ਸਫ਼ਰ ਤੈਅ ਕੀਤਾ ਹੈ।

26 ਅਗੱਸਤ 1970 ਨੂੰ ਵਿਸ਼ਵ ਭਰ ਦੀਆਂ ਔਰਤਾਂ ਨੇ ਬਰਾਬਰੀ ਲਈ ਹੜਤਾਲ ਕੀਤੀ। 1971 ਵਿਚ ਨਿਊਯਾਰਕ ਦੀ ਕਾਂਗਰਸ ਵੂਮੈਨ ਬੇਲਾ ਅਬਜ਼ੁਗ ਨੇ ਪ੍ਰਸਤਾਵ ਦਿਤਾ ਕਿ 26 ਅਗੱਸਤ ਨੂੰ ਮਹਿਲਾ ਸਮਾਨਤਾ ਦਿਵਸ ਐਲਾਨ ਕੀਤਾ ਜਾਵੇ। ਮਹਿਲਾ ਸਮਾਨਤਾ ਦਿਵਸ ਉਸ ਪਲ ਦੇ ਸਨਮਾਨ ਵਿਚ ਮਨਾਇਆ ਜਾਂਦਾ ਹੈ ਜਦੋਂ ਸੈਕਟਰੀ ਆਫ਼ ਸਟੇਟ ਬੈਨਬ੍ਰਿਜ ਕੋਲਬੀ ਨੇ ਅਮਰੀਕੀ ਔਰਤਾਂ ਨੂੰ ਦੇਸ਼ ਦੇ ਸੰਵਿਧਾਨ ਤਹਿਤ ਵੋਟ ਪਾਉਣ ਦੇ ਅਧਿਕਾਰ ਦੀ ਗਰੰਟੀ ਦੇਣ ਲਈ ਇਕ ਜਨਤਕ ਐਲਾਨ ਕੀਤਾ ਸੀ। ਮਹਿਲਾ ਸਮਾਨਤਾ ਦਿਵਸ ਦੀ ਰਸਮੀ ਘੋਸ਼ਣਾ 26 ਅਗੱਸਤ 1972 ਨੂੰ ਕੀਤੀ ਗਈ ਸੀ ਜੋ ਕਿ ਸਾਬਕਾ ਅਮਰੀਕੀ ਰਾਸ਼ਟਰਪਤੀ ਰਿਚਰਡ ਨਿਕਸਨ ਨੇ ਘੋਸ਼ਣਾ ਪੱਤਰ 4147 ਰਾਹੀਂ ਜਾਰੀ ਕੀਤੀ। 

ਔਰਤਾਂ ਦੀ ਸਮਾਨਤਾ ਦਿਵਸ ਔਰਤਾਂ ਨੂੰ ਸਨਮਾਨ ਦੇਣ, ਉਨ੍ਹਾਂ ਦੀ ਕਦਰ ਕਰਨ ਅਤੇ ਲਿੰਗ ਸਮਾਨਤਾ ਪ੍ਰਾਪਤ ਕਰਨ ਵਲ ਤਰੱਕੀ ਕਰਨ ਲਈ ਮਨਾਇਆ ਜਾਂਦਾ ਹੈ। ਸਮਾਜ ਵਿਚ ਔਰਤਾਂ ਨੂੰ ਬਰਾਬਰੀ ਦੇ ਅਧਿਕਾਰ ਅਤੇ ਸਨਮਾਨ ਦੇਣ ਵਲ ਇਹ ਪਹਿਲਾ ਕਦਮ ਸੀ। ਅਸੀਂ ਉਸ ਦੇਸ਼ ਵਿਚ ਰਹਿੰਦੇ ਹਾਂ ਜਿਥੇ  ਇੰਦਰਾ ਗਾਂਧੀ ਪ੍ਰਧਾਨ ਮੰਤਰੀ ਦੇ ਅਹੁਦੇ ’ਤੇ ਅਤੇ ਪ੍ਰਤਿਭਾ ਦੇਵੀ ਸਿੰਘ ਪਾਟਿਲ ਰਾਸ਼ਟਰਪਤੀ ਦੇ ਅਹੁਦੇ ’ਤੇ ਬਿਰਾਜਮਾਨ ਰਹੇ ਹੋਣ ਅਤੇ ਦ੍ਰੋਪਦੀ ਮੁਰਮੂ ਰਾਸ਼ਟਰਪਤੀ ਦੇ ਅਹੁਦੇ ’ਤੇ ਬਿਰਾਜਮਾਨ ਹਨ।

ਇਸ ਦੇ ਬਾਵਜੂਦ ਭਾਰਤ ਸਮੇਤ ਕਈ ਦੇਸ਼ ਅਜਿਹੇ ਹਨ ਜਿਥੇ ਔਰਤਾਂ ਨੂੰ ਅੱਜ ਵੀ ਬਰਾਬਰੀ ਲਈ ਲੜਨਾ ਪੈਂਦਾ ਹੈ। ਘਰ ਹੋਵੇ ਜਾਂ ਦਫ਼ਤਰ, ਔਰਤਾਂ ਨੂੰ ਹਮੇਸ਼ਾ ਹੀ ਮਰਦਾਂ ਨੇ ਘੱਟ ਸਮਝਿਆ ਹੈ। ਪਰ ਕੀ ਤੁਸੀਂ ਇਸ ਬਾਰੇ ਕਦੇ ਸੋਚਿਆ ਹੈ ਕਿ ਇਕ ਵਾਰ ਔਰਤ ਨੂੰ ਕੋਈ ਜ਼ਿੰਮੇਵਾਰੀ ਸੌਂਪ ਦਿਤੀ ਜਾਵੇ ਤਾਂ ਦੇਖੋ ਕਿ ਉਹ ਇਸ ਨੂੰ ਮਰਦਾਂ ਦੇ ਮੁਕਾਬਲੇ ਬਿਹਤਰ ਤਰੀਕੇ ਨਾਲ ਨਿਭਾਉਂਦੀ ਹੈ।

ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਔਰਤਾਂ ਹਰ ਚੀਜ਼ ਨੂੰ ਸੁੰਦਰ ਬਣਾਉਂਦੀਆਂ ਹਨ। ਔਰਤਾਂ ਅੱਜ ਤੋਂ ਨਹੀਂ ਸਗੋਂ ਸਾਲਾਂ ਤੋਂ ਅਪਣੇ ਹੱਕਾਂ ਲਈ ਲੜ ਰਹੀਆਂ ਹਨ। ਭਾਰਤ ਨੇ ਅਜ਼ਾਦੀ ਤੋਂ ਲੈ ਕੇ ਹੁਣ ਤਕ ਔਰਤਾਂ ਨੂੰ ਮਰਦਾਂ ਬਰਾਬਰ ਵੋਟ ਦਾ ਅਧਿਕਾਰ ਦਿਤਾ ਹੋਇਆ ਹੈ ਪਰ ਜੇਕਰ ਅਸਲ ਬਰਾਬਰੀ ਦੀ ਗੱਲ ਕਰੀਏ ਤਾਂ ਭਾਰਤ ਵਿਚ ਆਜ਼ਾਦੀ ਦੇ ਇੰਨੇ ਸਾਲਾਂ ਬਾਅਦ ਵੀ ਔਰਤਾਂ ਦੀ ਹਾਲਤ ਵਿਚਾਰਨ ਯੋਗ ਹੈ। ਇੱਥੇ ਉਹ ਸਾਰੀਆਂ ਔਰਤਾਂ ਨਜ਼ਰ ਆਉਂਦੀਆਂ ਹਨ ਜਿਨ੍ਹਾਂ ਨੇ ਹਰ ਤਰ੍ਹਾਂ ਦੇ ਭੇਦਭਾਵ ਦੇ ਬਾਵਜੂਦ ਹਰ ਖੇਤਰ ਵਿਚ ਮੁਕਾਮ ਹਾਸਲ ਕੀਤਾ ਹੈ ਅਤੇ ਹਰ ਕੋਈ ਉਨ੍ਹਾਂ ’ਤੇ ਮਾਣ ਮਹਿਸੂਸ ਕਰਦਾ ਹੈ।

ਪਰ ਇਸ ਕਤਾਰ ਵਿਚ ਉਨ੍ਹਾਂ ਸਾਰੀਆਂ ਔਰਤਾਂ ਨੂੰ ਸ਼ਾਮਲ ਕਰਨ ਦੀ ਲੋੜ ਹੈ ਜਿਹੜੀਆਂ ਔਰਤਾਂ ਹੋਣ ਕਾਰਨ ਅਪਣੇ ਘਰਾਂ ਅਤੇ ਸਮਾਜ ਵਿਚ ਹਰ ਰੋਜ਼ ਅਸਮਾਨਤਾ ਦਾ ਸਾਹਮਣਾ ਕਰਨ ਲਈ ਮਜਬੂਰ ਹਨ। ਚਾਹੇ ਉਹ ਘਰ ਵਿਚ ਧੀ ਹੋਵੇ, ਪਤਨੀ ਹੋਵੇ, ਮਾਂ ਹੋਵੇ ਜਾਂ ਭੈਣ ਹੋਵੇ। ਹਰ ਰੋਜ਼ ਅਖ਼ਬਾਰਾਂ ਟੈਲੀਵਿਜ਼ਨ ਸੋਸ਼ਲ ਮੀਡੀਆ ਵਿਚ ਕੁੜੀਆਂ ਨਾਲ ਛੇੜਛਾੜ ਅਤੇ ਬਲਾਤਕਾਰ ਵਰਗੀਆਂ ਖ਼ਬਰਾਂ ਪੜ੍ਹੀਆਂ ਅਤੇ ਦੇਖੀਆਂ ਜਾ ਸਕਦੀਆਂ ਹਨ। ਪਿਛਲੇ ਸਾਲ ਮਨੀਪੁਰ ਵਿਚ ਹੋਈ ਦਰਿੰਦਗੀ ਨੇ ਭਾਰਤ ਨੂੰ ਸ਼ਰਮਸਾਰ ਕਰ ਦਿਤਾ। ਪਿੱਛੇ ਜਹੇ ਕਲਕੱਤਾ ਵਿਚ ਡਾਕਟਰ ਨਾਲ ਹੋਈ ਹੈਵਾਨੀਅਤ ਨੇ ਵੀ ਮਨੁੱਖਤਾ ਨੂੰ ਸ਼ਰਮਸਾਰ ਕਰ ਦਿਤਾ ਹੈ। ਅਜਿਹੀਆਂ ਘਟਨਾਵਾਂ ਸਾਡੇ ਦੇਸ਼ ਵਿਚ ਰੋਜ਼ਾਨਾ ਵਾਪਰ ਰਹੀਆਂ ਹਨ। 

ਅੱਜ ਦੀ ਭੱਜ ਦੌੜ ਭਰੀ ਜ਼ਿੰਦਗੀ ਕਾਰਨ ਪੈਦਾ ਹੋਣ ਵਾਲੇ ਤਣਾਅ ਬਾਰੇ ਵਿਸ਼ਵ ਦੇ ਪ੍ਰਮੁੱਖ ਵਿਕਸਤ ਅਤੇ ਵਿਕਾਸਸ਼ੀਲ ਦੇਸ਼ਾਂ ਵਿਚ ਭਾਰਤੀ ਔਰਤਾਂ ਤੇ ਕੀਤੇ ਸਰਵੇਖਣ ਅਨੁਸਾਰ ਭਾਰਤ ਦੀਆਂ ਜ਼ਿਆਦਾਤਰ ਔਰਤਾਂ ਤਣਾਅ ਵਿਚ ਰਹਿੰਦੀਆਂ ਹਨ। ਔਰਤਾਂ ਅਪਣੇ ਆਪ ਨੂੰ ਬਹੁਤ ਜ਼ਿਆਦਾ ਤਣਾਅ ਤੇ ਦਬਾਅ ਵਿਚ ਮਹਿਸੂਸ ਕਰਦੀਆਂ ਹਨ। ਇਹ ਸਮੱਸਿਆ ਆਰਥਕ ਤੌਰ ’ਤੇ ਉੱਭਰ ਰਹੇ ਦੇਸ਼ਾਂ ਵਿਚ ਜ਼ਿਆਦਾ ਦੇਖਣ ਨੂੰ ਮਿਲਦੀ ਹੈ। ਇੰਟਰਨੈੱਟ ਤੋਂ ਪ੍ਰਾਪਤ ਜਾਣਕਾਰੀ ਦੇ ਆਧਾਰ ’ਤੇ ਕੀਤੇ ਗਏ ਸਰਵੇਖਣ ’ਚ ਭਾਰਤੀ ਔਰਤਾਂ ਨੇ ਅਪਣੇ ਆਪ ਨੂੰ ਸਭ ਤੋਂ ਜ਼ਿਆਦਾ ਤਣਾਅ-ਗ੍ਰਸਤ ਦਸਿਆ ਹੈ।

ਸਰਵੇ ’ਚ 50 ਫ਼ੀ ਸਦੀ ਤੋਂ ਜ਼ਿਆਦਾ ਭਾਰਤੀ ਔਰਤਾਂ ਨੇ ਕਿਹਾ ਕਿ ਉਹ ਜ਼ਿਆਦਾਤਰ ਸਮੇਂ ਤਣਾਅ ਵਿਚ ਰਹਿੰਦੀਆਂ ਹਨ ਤੇ 60 ਫ਼ੀ ਸਦੀ ਨੇ ਕਿਹਾ ਕਿ ਉਨ੍ਹਾਂ ਕੋਲ ਆਰਾਮ ਕਰਨ ਦਾ ਸਮਾਂ ਨਹੀਂ ਹੈ। ਅੱਜ ਵੀ ਜ਼ਿਆਦਾਤਰ ਘਰਾਂ ਵਿਚ ਪਤੀ ਹੀ ਘਰ ਦਾ ਮੁਖੀ ਹੁੰਦਾ ਹੈ। ਘਰ ਅਤੇ ਸਮਾਜ ਦੇ ਜ਼ਿਆਦਾਤਰ ਫ਼ੈਸਲੇ ਲੈਣ ਵਿਚ ਮਰਦਾਂ ਦੀ ਮੁੱਖ ਭੂਮਿਕਾ ਮੰਨੀ ਜਾਂਦੀ ਹੈ। ਪ੍ਰਵਾਰ ਦੇ ਫ਼ੈਸਲੇ ਵੀ ਪਤੀਆਂ ਦੇ ਹੱਥ ਵਿਚ ਹੁੰਦੇ ਹਨ। ਔਰਤਾਂ ਨੂੰ ਨੌਕਰੀਆਂ ਲੈਣ ਜਾਂ ਬੈਂਕ ਖਾਤੇ ਖੋਲ੍ਹਣ ਦੀ ਇਜਾਜ਼ਤ ਦੇਣ ਵਿਚ ਪਤੀਆਂ ਦੀ ਵੱਡੀ ਭੂਮਿਕਾ ਹੁੰਦੀ ਹੈ। ਇਸ ਮਰਦ ਪ੍ਰਧਾਨ ਸਮਾਜ ਦੀ ਪ੍ਰਥਾ ਨੂੰ ਬਦਲਣ ਦੀ ਸਖ਼ਤ ਜ਼ਰੂਰਤ ਹੈ।

ਲਲਿਤ ਗੁਪਤਾ, ਲੈਕਚਰਾਰ
ਮੋਬਾ : 97815 90500

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement