ਸ਼ਹੀਦ ਊਧਮ ਸਿੰਘ
Published : Dec 26, 2021, 12:07 pm IST
Updated : Dec 26, 2021, 12:07 pm IST
SHARE ARTICLE
Shaheed Udham Singh
Shaheed Udham Singh

ਇਸ ਖ਼ੂਨੀ ਸਾਕੇ ਨੂੰ ਇਕ ਵੀਹਾਂ ਸਾਲਾ ਦੇ ਨੌਜਵਾਨ ਨੇ ਅੱਖੀਂ ਵੇਖਿਆ ਤੇ ਉਸ ਦਾ ਮਨ ਧੁਰ ਅੰਦਰ ਤਕ ਵਲੂੰਧਰਿਆ ਗਿਆ।

ਭਾਰਤ ਦੀ ਆਜ਼ਾਦੀ ਦੀ ਲਹਿਰ ਜ਼ੋਰ ਫੜਦੀ ਜਾ ਰਹੀ ਸੀ। ਇਸ ਲਹਿਰ ਨੂੰ ਜ਼ੋਰ ਫੜਦੀ ਦੇਖ ਅੰਗਰੇਜ਼ ਸਰਕਾਰ ਦਾ ਮੁੱਖ ਮੰਤਵ ਇਹ ਸੀ ਕਿ ਭਾਰਤ ਵਿਚ ਹਰ ਉਹ ਸਮਾਗਮ ਜੋ ਭਾਰਤ ਦੀ ਆਜ਼ਾਦੀ ਨਾਲ ਸਬੰਧਤ ਹੋਵੇ, ਉਸ ਨੂੰ ਕੁਚਲ ਦਿਤਾ ਜਾਵੇ। ਇਸੇ ਤਰ੍ਹਾਂ ਇਕ ਸਮਾਗਮ ਅੰਮ੍ਰਿਤਸਰ ਦੀ ਧਰਤੀ ਤੇ ਜਲ੍ਹਿਆਂਵਾਲੇ ਬਾਗ਼ ਵਿਚ ਹੋਇਆ। ਇਸ ਸ਼ਾਂਤ-ਮਈ ਚੱਲ ਰਹੇ ਸਮਾਗਮ ਨੂੰ ਕਦੋਂ ਖ਼ੂਨੀ ਸਾਕੇ ਵਿਚ ਬਦਲ ਗਿਆ, ਪਤਾ ਹੀ ਨਾ ਲੱਗਾ।

Jallianwala Bagh TrustJallianwala Bagh Trust

ਇਸ ਖ਼ੂਨੀ ਸਾਕੇ ਨੂੰ ਇਕ ਵੀਹਾਂ ਸਾਲਾ ਦੇ ਨੌਜਵਾਨ ਨੇ ਅੱਖੀਂ ਵੇਖਿਆ ਤੇ ਉਸ ਦਾ ਮਨ ਧੁਰ ਅੰਦਰ ਤਕ ਵਲੂੰਧਰਿਆ ਗਿਆ। ਇਹ ਉਹੀ ਸਮਾਂ ਸੀ, ਜਦੋ ਇਕ ‘ਵੀਹਾਂ ਸਾਲਾਂ’ ਦੇ ਨੌਜਵਾਨ ਨੇ ‘ਇੱਕੀ ਸਾਲਾਂ’ ਤਕ ਜਲ੍ਹਿਆਂਵਾਲੇ ਬਾਗ਼ ਵਿਚ ਵਾਪਰੇ ਸਾਕੇ ਦੀ ਤਸਵੀਰ ਨੂੰ ਇੰਨੇ ਲੰਮੇਂ ਸਮੇਂ ਤਕ ਅਪਣੇ ਜ਼ਹਿਨ ਵਿਚ ਤਾਜ਼ਾ ਰਖਿਆ ਤੇ ਨਾਲ ਹੀ ਇਸ ਨੌਜੁਆਨ ਲਈ ‘ਇੱਕੀ ਸਾਲਾਂ’ ਤਕ ਬਦਲੇ ਦੀ ਅੱਗ ਨੂੰ ਅਪਣੇ ਸੀਨੇ ਵਿਚ ਬਾਲੀ ਰਖਣਾ ਕੋਈ ਸੌਖਾ ਕੰਮ ਨਹੀਂ ਸੀ। ਇਹ ਨੌਜਵਾਨ ਸੀ, ਮਹਾਨ ਸੁਤੰਤਰਤਾ ਸੈਨਾਨੀ ਤੇ ਇਨਕਲਾਬੀ ਸ਼ਹੀਦ ਊਧਮ ਸਿੰਘ।

Shaheed Udham SinghShaheed Udham Singh

ਸ. ਊਧਮ ਸਿੰਘ ਨੇ ਮਾਤਾ ਹਰਨਾਮ ਕੌਰ ਦੀ ਕੁੱਖੋਂ 26 ਦਸੰਬਰ 1899 ਈ: ਨੂੰ ਸਰਦਾਰ ਟਹਿਲ ਸਿੰਘ ਜੰਮੂ ਦੇ ਘਰ ਸੰਗਰੂਰ ਜ਼ਿਲ੍ਹੇ ਦੇ ਪਿੰਡ ਸੁਨਾਮ ਵਿਚ ਜਨਮ ਲਿਆ ਤੇ ਉਨ੍ਹਾਂ  ਦਾ ਬਚਪਨ ਦਾ ਨਾਮ ਸ਼ੇਰ ਸਿੰਘ ਹੁੰਦਾ ਸੀ ਜੋ ਬਾਅਦ ਵਿਚ ਊਧਮ ਸਿੰਘ ਹੋਇਆ ਤੇ ਸਮੇਂ ਦੇ ਬੀਤਣ ਨਾਲ ਊਧਮ ਸਿੰਘ ਭਾਰਤ ਦੇ ਤਿੰਨ ਪ੍ਰਮੁੱਖ ਧਰਮਾਂ ਹਿੰਦੂ, ਇਸਲਾਮ ਤੇ ਸਿੱਖ ਧਰਮ ਦੇ ਏਕੀਕਰਨ ਦੇ ਪ੍ਰਤੀਕ ਵਜੋਂ ‘ਰਾਮ-ਮੁਹੰਮਦ-ਸਿੰਘ-ਆਜ਼ਾਦ’ ਵੀ ਅਖਵਾਇਆ ਅਤੇ ਜਿਵੇਂ ਊਧਮ ਸਿੰਘ ਦਾ ਬਚਪਨ ਦਾ ਨਾਮ ਸ਼ੇਰ ਸਿੰਘ ਸੀ, ਉਸੇ ਤਰ੍ਹਾਂ ਉਨ੍ਹਾਂ ਦੇ ਭਰਾ ਦਾ ਬਚਪਨ ਦਾ ਨਾਮ ਮੁਕਤ ਸਿੰਘ ਸੀ ਜੋ ਬਾਅਦ ਵਿਚ ਸਾਧੂ ਸਿੰਘ ਦੇ ਨਾਮ ਨਾਲ ਜਾਣੇ ਗਏ। ਊਧਮ ਸਿੰਘ ਦਾ ਪ੍ਰਵਾਰ ਗੋਤ ਜੰਮੂ ਤੇ ਕੰਬੋਜ ਸਿੱਖ ਬਰਾਦਰੀ ਨਾਲ ਸਬੰਧਤ ਸੀ।

Udham SinghUdham Singh

ਊਧਮ ਸਿੰਘ ਦੇ ਮਾਤਾ ਜੀ ਉਨ੍ਹਾਂ ਨੂੰ ਛੋਟੀ ਉਮਰੇ ਹੀ ਇਸ ਸੰਸਾਰ ’ਤੇ ਛੱਡ 1901 ਵਿਚ ਸਵਰਗ ਸਿਧਾਰ ਗਏ ਸਨ ਤੇ ਪਿਤਾ ਜੀ ਜੋ ਪਿੰਡ ਉਪਲੀ ਵਿਚ ਰੇਲਵੇ ਕਰਾਸਿੰਗ ਉਤੇ ਚੌਕੀਦਾਰ ਸਨ, ਉਹ ਸੰਨ 1907 ਵਿਚ ਸਵਰਗ ਸਿਧਾਰ ਗਏ। ਊਧਮ ਸਿੰਘ ਦੇ ਮਾਤਾ-ਪਿਤਾ ਦੇ  ਸਵਰਗ ਸਿਧਾਰਨ ਮਗਰੋਂ ਉਨ੍ਹਾਂ ਦੇ ਇਕ ਰਿਸ਼ਤੇਦਾਰ ਜੋ ਅੰਮ੍ਰਿਤਸਰ ਵਿਖੇ ਰਾਗੀ ਸਿੰਘ ਵਜੋਂ ਸੇਵਾ ਕਰਦਾ ਸੀ, ਉਸ ਨੇ ਊਧਮ ਸਿੰਘ ਤੇ ਉਨ੍ਹਾਂ ਦੇ ਭਰਾ ਸਾਧੂ ਸਿੰਘ ਨੂੰ ਪੁਤਲੀ ਘਰ ਅੰਮ੍ਰਿਤਸਰ ਵਿਖੇ ਸਥਿਤ ‘ਕੇਂਦਰੀ ਖ਼ਾਲਸਾ ਯਤੀਮ ਘਰ’ ਵਿਖੇ ਪੜ੍ਹਨੇ ਪਾਇਆ। ਇਥੇ ਊਧਮ ਸਿੰਘ ਨੇ 1917 ਵਿਚ ਦਸਵੀਂ ਜਮਾਤ ਪਾਸ ਕਰ ਲਈ ਸੀ। ਇਸੇ ਦੌਰਾਨ ਊਧਮ ਸਿੰਘ ਨੇ ਭਾਰਤ ਦੀ ਆਜ਼ਾਦੀ ਨਾਲ ਸਬੰਧਤ ਸਮਾਗਮਾਂ ਵਿਚ ਹਿੱਸਾ ਲੈਣਾ ਸ਼ੁਰੂ ਕਰ ਦਿਤਾ। 

Jallianwala Bagh RenovatioJallianwala Bagh Renovatio

13 ਅਪ੍ਰੈਲ 1919 ਈ ਵਿਚ ਜਲ੍ਹਿਆਂਵਾਲਾ ਬਾਗ਼ ਦੇ ਖ਼ੂਨੀ ਸਾਕੇ ਦਾ ਊਧਮ ਸਿੰਘ ਦੇ ਮਨ ’ਤੇ ਬਹੁਤ ਡੂੰਘਾ ਅਸਰ ਪਿਆ। ਇਸ ਘਟਨਾ ਤੋਂ ਬਾਅਦ ਉਨ੍ਹਾਂ ਜਲ੍ਹਿਆਂਵਾਲਾ ਬਾਗ਼ ਦੀ ਮਿੱਟੀ ਅਪਣੇ ਹੱਥਾਂ ਵਿਚ ਲੈ ਕੇ ਜਲ੍ਹਿਆਂਵਾਲਾ ਬਾਗ਼ ਕਤਲੇਆਮ ਨੂੰ ਅੰਜਾਮ ਦੇਣ ਵਾਲੇ ਮਾਈਕਲ ਓਡਵਾਇਰ ਤੋਂ ਬਦਲਾ ਲੈਣ ਦਾ ਪ੍ਰਣ ਲਿਆ। ਅਪਣੇ ਮਿਸ਼ਨ ਨੂੰ ਪੂਰਾ ਕਰਨ ਲਈ ਉਨ੍ਹਾਂ ਇਸ ਸਾਕੇ ਦਾ ਦਰਦ ਅਪਣੇ ਸੀਨੇ ਵਿਚ ਜਿਉਂਦਾ ਰਖਿਆ।

ਵਿਸਾਖੀ ਵਾਲੇ ਦਿਨ ਜਲ੍ਹਿਆਂਵਾਲਾ ਬਾਗ਼ ਵਿਚ ਚੱਲ ਰਹੇ ਸਮਾਗਮ ਵਿਚ ਹਜ਼ਾਰਾਂ ਲੋਕ ਸ਼ਾਮਲ ਹੋਣ ਲਈ ਪਹੁੰਚੇ ਸਨ। ਅੰਗਰੇਜ਼ ਸੈਨਿਕਾਂ ਨੇ ਜਲ੍ਹਿਆਂਵਾਲਾ ਬਾਗ਼ ਨੂੰ ਚਾਰੇ ਪਾਸੇ ਤੋਂ ਘੇਰ ਲਿਆ ਅਤੇ ਬਿਨਾਂ ਕੋਈ ਚਿਤਾਵਨੀ ਦਿਤੇ, ਹਜ਼ਾਰਾਂ ਨਿਹੱਥੇ ਲੋਕਾਂ ਉਤੇ ਗੋਲੀਬਾਰੀ ਸ਼ੁਰੂ ਕਰ ਦਿਤੀ। ਉਥੇ ਮੌਜੂਦ ਲੋਕਾਂ ਨੇ ਅਪਣੀ ਜਾਨ ਬਚਾਉਣ ਲਈ ਬਾਹਰ ਨਿਕਲਣ ਦੀ ਕੋਸ਼ਿਸ਼ ਕੀਤੀ ਪਰ ਨਿਕਲ ਨਾ ਸਕੇ। ਬਹੁਤ ਸਾਰੇ ਲੋਕਾਂ ਨੇ ਅਪਣੀ ਜਾਨ ਬਚਾਉਣ ਲਈ ਬਾਗ਼ ਵਿਚ ਬਣੇ ਖੂਹ ਵਿਚ ਛਾਲਾਂ ਮਾਰ ਦਿਤੀਆਂ ਸਨ। ਅੱਜ ਵੀ ਇਹ ਸ਼ਹੀਦੀ ਖੂਹ ਜਲ੍ਹਿਆਂਵਾਲਾ ਬਾਗ਼ ਵਿਚ ਮੌਜੂਦ ਹੈ।

General Dyer General Dyer

ਜਨਰਲ ਡਾਇਰ ਦੇ ਹੁਕਮ ’ਤੇ ਅੰਗਰੇਜ਼ ਫ਼ੌਜ ਨੇ ਲਗਾਤਾਰ ਦਸ ਮਿੰਟ ਗੋਲੀਬਾਰੀ ਕੀਤੀ। ਇਸ ਘਟਨਾ ਵਿਚ ਤਕਰੀਬਨ 1,650 ਫ਼ਾਇਰ ਕੀਤੇ ਗਏ ਸਨ। ਅੰਗਰੇਜ਼ ਸਰਕਾਰ ਦੇ ਮੁਤਾਬਕ, ਇਸ ਗੋਲੀਬਾਰੀ ਵਿਚ ਤਕਰੀਬਨ 379 ਲੋਕ ਮਾਰੇ ਗਏ ਸਨ ਅਤੇ 1,200 ਲੋਕ ਜ਼ਖ਼ਮੀ ਹੋਏ ਸਨ ਪਰ ਸੱਚਾਈ ਕੱੁਝ ਹੋਰ ਸੀ।

General Dyer killed more than 1000 people during Jallianwala Bagh massacreGeneral Dyer killed more than 1000 people during Jallianwala Bagh massacre

ਉਸ ਦਿਨ ਲਗਭਗ 1000 ਤੋਂ ਵੱਧ ਲੋਕ ਸ਼ਹੀਦ ਹੋਏ ਸਨ, ਜਿਨ੍ਹਾਂ ਵਿਚੋਂ ਤਕਰੀਬਨ 120 ਦੀਆਂ ਲਾਸ਼ਾਂ ਮਿਲੀਆਂ ਸਨ ਅਤੇ 1200 ਤੋਂ ਵੱਧ ਲੋਕ ਜ਼ਖ਼ਮੀ ਹੋਏ ਸਨ। ਇਹ ਸੱਭ ਊਧਮ ਸਿੰਘ ਨੇ ਅਪਣੀ ਅੱਖੀਂ ਵੇਖਿਆ ਤੇ ਬਦਲਾ ਲੈਣ ਲਈ ਕ੍ਰਾਂਤੀਕਾਰੀ, ਦੇਸ਼ ਭਗਤਾਂ ਨਾਲ ਅਪਣੇ ਚੰਗੇ ਸਬੰਧ ਸਥਾਪਤ ਕਰ ਲਏ ਸਨ। 

ਉਨ੍ਹਾਂ ਗ਼ਦਰ ਪਾਰਟੀ ਵਿਚ ਸਰਗਰਮ ਕ੍ਰਾਂਤੀਕਾਰੀ ਮੈਂਬਰ ਵਜੋਂ ਅਮਰੀਕਾ, ਨਿਊਯਾਰਕ ਆਦਿ ਦੇਸ਼ਾਂ ਦੀਆਂ ਯਾਤਰਾਵਾਂ ਕੀਤੀਆਂ। ਇਨਕਲਾਬੀ ਲੋਕਾਂ ਨੂੰ ਇਕੱਠਾ ਕਰ ਨਵੀਂ ਪਾਰਟੀ ਦੀ ਸਥਾਪਨਾ ਕੀਤੀ ਗਈ ਜਿਸ ਦਾ ਨਾਮ ਆਜ਼ਾਦ ਪਾਰਟੀ ਰਖਿਆ ਗਿਆ। ਕ੍ਰਾਂਤੀਕਾਰੀ, ਦੇਸ਼ ਭਗਤਾਂ ਨੂੰ ਵਿਦੇਸ਼ਾਂ ਵਿਚ ਭਾਰਤ ਦੀ ਆਜ਼ਾਦੀ ਲਈ ਲਾਮਬੰਦ ਕਰਨ ਲਈ ਊਧਮ ਸਿੰਘ ਨੇ ਅਮਰੀਕਾ, ਕੈਨੇਡਾ, ਜਰਮਨੀ, ਸਵੀਡਨ, ਨਾਰਵੇ, ਫ਼ਰਾਂਸ, ਇੰਗਲੈਂਡ, ਇਟਲੀ, ਹੰਗਰੀ, ਹਾਲੈਂਡ ਅਤੇ ਪੋਲੈਂਡ ਆਦਿ ਦੇਸ਼ਾਂ ਦੀਆਂ ਯਾਤਰਾਵਾਂ ਕੀਤੀਆਂ। ਇਨ੍ਹਾਂ ਦੇਸ਼ਾਂ ਦੀਆਂ ਯਾਤਰਾਵਾਂ ਦੌਰਾਨ ਉਹ ਕਈ ਨਾਵਾਂ ਨਾਲ ਜਾਣੇ ਜਾਂਦੇ ਸਨ ਜਿਵੇਂ : ਸ਼ੇਰ ਸਿੰਘ, ਉਦੇ ਸਿੰਘ, ਮੁਹੰਮਦ ਸਿੰਘ ਆਜ਼ਾਦ, ਐਮ.ਐਸ. ਆਜ਼ਾਦ, ਅਤੇ ਫ਼ਰੈਂਕ ਬ੍ਰਾਜ਼ੀਲ ਆਦਿ।

Udham SinghUdham Singh

ਹੁਣ ਸਮਾਂ ਆ ਗਿਆ ਸੀ, ਅੰਗਰੇਜ਼ ਸਰਕਾਰ ਤੋਂ ਬਦਲਾ ਲੈਣ ਦਾ। ਇਹ ਉਹੀ ਬਦਲਾ ਸੀ ਜਿਸ ਦਾ ਸੁਪਨਾ ਇਕ ‘ਵੀਹਾਂ ਸਾਲਾਂ’ ਦੇ ਨੌਜਵਾਨ ਨੇ ‘ਇੱਕੀ ਸਾਲਾਂ’ ਤਕ ਜਲ੍ਹਿਆਂਵਾਲੇ ਬਾਗ਼ ਵਿਚ ਵਾਪਰੇ ਸਾਕੇ ਦੀ ਤਸਵੀਰ ਨੂੰ ਅਪਣੇ ਜਹਿਨ ਵਿਚ ਤਾਜ਼ਾ ਰਖਿਆ। ਊਧਮ ਸਿੰਘ ਜਲ੍ਹਿਆਂਵਾਲੇ ਬਾਗ਼ ਵਿਚ ਵਾਪਰੇ ਸਾਕੇ ਦਾ ਬਦਲਾ ਲੈਣ ਲਈ ਮਾਈਕਲ ਓਡਵਾਇਰ ਨੂੰ ਗੋਲੀ ਮਾਰਨ ਲਈ ਅਪਣੀ ਪਿਸਤੌਲ ਨੂੰ ਇਕ ਮੋਟੀ ਕਿਤਾਬ ਵਿਚ ਲੁਕਾ ਕੇ 13 ਮਾਰਚ 1940 ਨੂੰ ਇੰਗਲੈਂਡ ਵਿਖੇ ਲੰਡਨ ਦੇ ਕੈਕਸਟਨ ਹਾਲ ਵਿਚ ਦਾਖ਼ਲ ਹੋਇਆ।  

ਊਧਮ ਸਿੰਘ ਨੇ ਅਪਣੀ ਪਿਸਤੌਲ ਨੂੰ ਅਪਣੇ ਕੋਲ ਲਕੋਣ ਲਈ ਇਕ ਮੋਟੀ ਕਿਤਾਬ ਦੇ ਪੰਨਿਆਂ ਨੂੰ ਪਿਸਤੌਲ ਦੀ ਸਕਲ ਵਿਚ ਇਸ ਤਰੀਕੇ ਨਾਲ ਕਟਿਆ ਸੀ ਕਿ ਕੋਈ ਸੋਚ ਵੀ ਨਹੀਂ ਸਕਦਾ ਸੀ ਕਿ ਉਨ੍ਹਾਂ ਕੋਲ ਕੋਈ ਹਥਿਆਰ ਹੈ। ਊਧਮ ਸਿੰਘ ਨੇ ਅਪਣਾ ਭੇਸ ਬਦਲਾਇਆ ਹੋਇਆ ਸੀ ਤੇ ਉਹ ਪਹੁੰਚ ਗਏ, ਲੰਡਨ ਦੇ ਕੈਕਸਟਨ ਹਾਲ ਵਿਚ ਜਿਥੇ ਬਰਤਾਨਵੀ ਉੱਚ ਅਧਿਕਾਰੀਆ ਦੀ ਮੀਟਿੰਗ ਹੋ ਰਹੀ ਸੀ।

ਇਹ ਮੀਟਿੰਗ ‘ਈਸਟ ਇੰਡੀਆ ਐਸੋਸੀਏਸ਼ਨ ਐਂਡ ਸੈਂਟਰਲ ਏਸ਼ੀਅਨ ਸੁਸਾਇਟੀ’ ਦੁਆਰਾ ਕੀਤੀ ਜਾ ਰਹੀ ਸੀ। ਮੀਟਿੰਗ ਖ਼ਤਮ ਹੁੰਦਿਆਂ ਹੀ ਊਧਮ ਸਿੰਘ ਨੇ ਅਪਣਾ ਪਿਸਤੌਲ ਜੋ ਕਿਤਾਬ ਵਿਚ ਛੁਪਾ ਕੇ ਰਖਿਆ ਹੋਇਆ ਸੀ, ਉਸ ਨੂੰ ਕਢਿਆ ਤੇ ਗੋਲੀਆਂ ਚਲਾ ਉਸ ਸਮੇਂ ਦੇ ਪੰਜਾਬ ਦੇ ਗਵਰਨਰ ਮਾਈਕਲ ਓਡਵਾਇਰ ਨੂੰ ਮੌਕੇ ’ਤੇ ਹੀ ਮੌਤ ਦੇ ਘਾਟ ਉਤਾਰ ਦਿਤਾ। ਊਧਮ ਸਿੰਘ ਨੇ ਉਥੋਂ ਭੱਜਣ ਦੀ ਕੋਸ਼ਿਸ਼ ਨਾ ਕੀਤੀ।

Udham SinghUdham Singh

ਜਲ੍ਹਿਆਂਵਾਲੇ ਬਾਗ਼ ਵਿਚ ਵਾਪਰੇ ਸਾਕੇ ਦਾ ਬਦਲਾ ਲੈਣ ਦੀ ਖ਼ੁਸ਼ੀ ਉਨ੍ਹਾਂ ਦੇ ਚਿਹਰੇ ਤੋਂ ਸਾਫ਼ ਦਿਖਾਈ ਦੇ ਰਹੀ ਸੀ। ਊਧਮ ਸਿੰਘ ਵਿਰੁਧ ਬਰਤਾਨਵੀ ਅਦਾਲਤ ਵਿਚ ਮੁਕੱਦਮਾ ਦਾਇਰ ਹੋਇਆ ਤੇ 4 ਜੂਨ 1940 ਨੂੰ ਉਨ੍ਹਾਂ ਨੂੰ ਕਤਲ ਦਾ ਦੋਸ਼ੀ ਠਹਿਰਾਇਆ ਗਿਆ। ਇਸ ਉਪਰੰਤ ਊਧਮ ਸਿੰਘ ਨੂੰ 31 ਜੁਲਾਈ 1940 ਨੂੰ ਲੰਡਨ ਦੀ ਪੈਨਟੋਨਵਿਲੇ ਜੇਲ ਵਿਚ ਫਾਂਸੀ ਦਿਤੀ ਗਈ।

ਸ਼ਹੀਦ ਊਧਮ ਸਿੰਘ ਜੀ ਦੀਆਂ ਅਸਥੀਆਂ ਨੂੰ 1975 ਵਿਚ ਭਾਰਤ ਲਿਆਂਦਾ ਗਿਆ। ਸ਼ਹੀਦ ਊਧਮ ਸਿੰਘ ਜੀ ਦੀਆਂ ਅਸਥੀਆਂ ਨੂੰ ਭਾਰਤ ਦੇ ਅਲੱਗ-ਅਲੱਗ ਸਥਾਨਾਂ ’ਤੇ ਦਫ਼ਨਾਇਆ ਅਤੇ ਜਲ ਪ੍ਰਵਾਹ ਕੀਤਾ ਗਿਆ। ਉਨ੍ਹਾਂ ਦੀਆ ਅਸਥੀਆਂ ਦੇ ਸੱਤ ਕਲਸ਼ ਤਿਆਰ ਕੀਤੇ ਗਏ ਸਨ, ਜਿਨ੍ਹਾਂ ਵਿਚੋਂ ਇਕ ਕਲਸ਼ ਨੂੰ ਰੋਜ਼ਾ ਸਰੀਫ਼ (ਸਰਹਿੰਦ) ਵਿਚ ਦਫ਼ਨਾਇਆ ਗਿਆ। ਇਕ ਕਲਸ਼ ਨੂੰ ਕੀਰਤਪੁਰ ਸਾਹਿਬ ਵਿਖੇ ਜਲ ਪ੍ਰਵਾਹ ਕੀਤਾ ਗਿਆ। ਇਕ ਕਲਸ਼ ਨੂੰ ਹਰਿਦੁਆਰ ਵਿਖੇ ਜਲ ਪ੍ਰਵਾਹ ਕੀਤਾ ਗਿਆ।

ਇਕ ਕਲਸ਼ ਨੂੰ ਜਲ੍ਹਿਆਂਵਾਲੇ ਬਾਗ਼ ਵਿਚ ਅਤੇ ਇਕ ਕਲਸ਼ ਨੂੰ ਸੁਨਾਮ ਦੇ ਖੇਡ ਸਟੇਡੀਅਮ ਵਿਚ ਤੇ ਬਾਕੀ ਦੇ ਦੋ ਕਲਸ਼ ਸਰਕਾਰੀ ਕਾਲਜ ਸੁਨਾਮ ਦੀ ਲਾਇਬ੍ਰੇਰੀ ਵਿਚ ਰੱਖੇ ਗਏ। ਭਾਰਤ ਦੇ ਸੁਤੰਤਰਤਾ ਸੰਗਰਾਮ ਦੇ ਇਤਿਹਾਸ ਵਿਚ ਅਮਰ ਹੋਏ, ਸ਼ਹੀਦ ਊਧਮ ਸਿੰਘ ਦੀ ਸ਼ਹਾਦਤ ਦੇਸ਼ ਵਾਸੀਆਂ ਨੂੰ ਸਦਾ ਹੀ ਜਬਰ-ਜ਼ੁਲਮ ਵਿਰੁਧ ਲੜਨ ਲਈ ਪ੍ਰੇਰਿਤ ਕਰਦੀ ਰਹੇਗੀ।  
 

ਸੰਪਰਕ : 98550-10005

ਹਰਮਨਪ੍ਰੀਤ ਸਿੰਘ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Advocate Sunil Mallan Statement on Leaders and Migrants: ਲੀਡਰਾਂ ਨੇ ਸਾਰੇ ਪ੍ਰਵਾਸੀਆਂ ਦੀਆਂ ਬਣਵਾਈਆਂ ਵੋਟਾਂ

15 Sep 2025 3:01 PM

Sukhjinder Randhawa Interview On Rahul Gandhi Punjab'S Visit In Dera Baba nanak Gurdaspur|News Live

15 Sep 2025 3:00 PM

"100 ਰੁਪਏ ਲੁੱਟ ਕੇ 2 ਰੁਪਏ ਦੇ ਕੇ ਆਖੇ ਮੈਂ ਵੱਡਾ ਦਾਨੀ, Sukhbir Badal ਨੂੰ ਸਿੱਧੇ ਹੋਏ Gurdeep Brar | SGPC

13 Sep 2025 1:07 PM

Hoshiarpur Child Muder Case : ਆਹ ਪਿੰਡ ਨਹੀਂ ਰਹਿਣ ਦਵੇਗਾ ਇੱਕ ਵੀ ਪਰਵਾਸੀ, ਜੇ ਰਹਿਣਾ ਪਿੰਡ 'ਚ ਤਾਂ ਸੁਣ ਲਓ ਕੀ.

13 Sep 2025 1:06 PM

ਕਿਸ਼ਤਾਂ 'ਤੇ ਲਿਆ New Phone, ਘਰ ਲਿਜਾਣ ਸਾਰ ਥਾਣੇ 'ਚੋਂ ਆ ਗਈ ਕਾਲ,Video ਦੇਖ ਕੇ ਤੁਹਾਡੇ ਵੀ ਉੱਡ ਜਾਣਗੇ ਹੋਸ਼

12 Sep 2025 3:27 PM
Advertisement