Special Article : ਰੈਜ਼ੀਡੈਂਟ ਡਾਕਟਰਾਂ ਨਾਲ ਹੁੰਦੀਆਂ ਵਧੀਕੀਆਂ

By : BALJINDERK

Published : Aug 27, 2024, 11:45 am IST
Updated : Aug 27, 2024, 11:45 am IST
SHARE ARTICLE
ਡਾਕਟਰ ਰੋਸ ਪ੍ਰਦਰਸ਼ਨ ਕਰਦੇ ਹੋਏ
ਡਾਕਟਰ ਰੋਸ ਪ੍ਰਦਰਸ਼ਨ ਕਰਦੇ ਹੋਏ

Special Article :ਇਕ ਅਧਿਐਨ ਮੁਤਾਬਕ ਸਾਡੇ ਦੇਸ਼ ਦੇ ਪੰਜਾਹ ਫ਼ੀਸਦੀ ਤੋਂ ਜ਼ਿਆਦਾ ਮੈਡੀਕਲ ਵਿਦਿਆਰਥੀ ਤਣਾਅ ਦੇ ਸ਼ਿਕਾਰ ਹਨ

Special Article : ਬੀਤੀ 9 ਅਗੱਸਤ 2024 ਨੂੰ ਕੋਲਕਾਤਾ ਦੇ ਇਕ ਸਰਕਾਰੀ ਮੈਡੀਕਲ ਕਾਲਜ ਆਰ.ਜੀ. ਕਰ ’ਚ ਅਪਣੀ ਪੋਸਟ ਗ੍ਰੈਜੂਏਸ਼ਨ ਕਰ ਰਹੀ ਇਕ ਮਹਿਲਾ ਡਾਕਟਰ ਨਾਲ ਹੋਈ ਦਰਿੰਦਗੀ ਦੀ ਮੰਦਭਾਗੀ ਘਟਨਾ ਨੇ ਮੈਡੀਕਲ ਖੇਤਰ ਦੇ ਨਾਲ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿਤਾ ਹੈ ਜਿਸ ਨੇ ਔਰਤਾਂ ਦੀ ਸੁਰੱਖਿਆ ਦੇ ਪ੍ਰਬੰਧਾਂ ਨੂੰ ਹਾਸ਼ੀਏ ’ਤੇ ਪਹੁੰਚੇ ਹੋਣ ਦੀ ਗਵਾਹੀ ਭਰੀ ਹੈ। ਇਹ ਰੈਜੀਡੈਂਟ ਡਾਕਟਰ ਲਗਤਾਰ ਡਿਊਟੀਆਂ ਕਰਦੇ ਰਹਿਣ ਕਾਰਨ ਮਾਨਸਕ ਸੰਤਾਪ ਭੋਗਦੇ ਹਨ ਤੇ ਅਕਸਰ ਅਜਿਹੀਆਂ ਦਿਲ ਕੰਬਾਊ ਘਟਨਾਵਾਂ ਦਾ ਸ਼ਿਕਾਰ ਹੋ ਜਾਂਦੇ ਹਨ। ਇਹ ਰੈਜ਼ੀਡੈਂਟ ਡਾਕਟਰ ਵੀ 36 ਘੰਟਿਆਂ ਤੋਂ ਵੀ ਜ਼ਿਆਦਾ ਲੰਮੇ ਸਮੇਂ ਤੋਂ ਅਪਣੀ ਡਿਉਟੀ ’ਤੇ ਤਾਇਨਾਤ ਸੀ। ਅਪਣੇ ਜੂਨੀਅਰ ਡਾਕਟਰਾਂ ਨਾਲ ਉਸ ਨੇ ਰਾਤ ਦਾ ਖਾਣਾ ਖਾਧਾ ਤੇ ਅਪਣੇ ਮਰੀਜ਼ਾਂ ਤੋਂ ਵਿਹਲੇ ਹੋ ਕੇ ਉਹ ਕੁੱਝ ਸਮਾਂ ਸੈਮੀਨਾਰ ਹਾਲ ’ਚ ਆਰਾਮ ਕਰਨ ਲਈ ਗਈ ਸੀ ਜਿਥੇ ਉਸ ਨਾਲ ਇਸ ਪੱਧਰ ਦੀ ਵਧੀਕੀ ਹੋਈ ਕਿ ਅਗਲੇ ਦਿਨ ਉਸ ਦੀ ਅਰਧ ਨਗਨ ਮ੍ਰਿਤਕ ਦੇਹ ਦੇਖਣ ਵਾਲਿਆਂ ਦਾ ਕਲੇਜਾ ਫਟ ਗਿਆ ਸੀ। ਪੋਸਟਮਾਰਟਮ ਰਿਪੋਰਟ ਆਈ, ਉਸ ਨੂੰ ਪੜ੍ਹ ਸੁਣ ਕੇ ਲੂੰ ਕੰਡੇ ਖੜੇ ਹੁੰਦੇ ਹਨ ਤੇ ਉਨ੍ਹਾਂ ਹੈਵਾਨਾਂ ਦੀ ਹੈਵਾਨੀਅਤ ਅੱਖਾਂ ਸਾਹਮਣੇ ਕਿਸੇ ਰੀਲ ਵਾਂਗ ਘੁੰਮ ਜਾਂਦੀ ਹੈ। ਇਸ ਦੇ ਵਿਰੋਧ ’ਚ ਦੇਸ਼ ਦੇ ਸਾਰੇ ਡਾਕਟਰ ਰੋਸ ਪ੍ਰਦਰਸ਼ਨ ਕਰ ਰਹੇ ਹਨ। ਐਮਰਜੈਂਸੀ ਸੇਵਾਵਾਂ ਤੋਂ ਬਿਨਾਂ ਬਾਕੀ ਸੇਵਾਵਾਂ ਠੱਪ ਹੋ ਗਈਆਂ। ਹੁਣ ਇਹ ਵੱਡਾ ਸਵਾਲ ਹੈ ਕਿ ਲੋਕਾਂ ਦੀ ਜਾਨ ਬਚਾਉਣ ਵਾਲੇ ਡਾਕਟਰਾਂ ਦੇ ਜਾਨ ਮਾਲ ਦੀ ਰਾਖੀ ਲਈ ਕੌਣ ਜ਼ਿੰਮੇਵਾਰ ਹੈ।

ਇਹ ਵੀ ਪੜੋ:Mohali News : ਪੁਲਿਸ ਨੇ ਮਥੁਰਾ ਤੋਂ ਇੱਕ ਠੱਗ ਜੋੜੇ ਨੂੰ ਕੀਤਾ ਕਾਬੂ, 6 ਲੱਖ ਦੀ ਠੱਗੀ ਮਾਰ ਕੇ ਹੋਇਆ ਸੀ ਫਰਾਰ

ਰੈਜ਼ੀਡੈਂਟ ਡਾਕਟਰ ਹਸਪਤਾਲਾਂ ਦੀ ਰੀੜ ਦੀ ਹੱਡੀ ਹੁੰਦੇ ਹਨ ਤੇ ਇਨ੍ਹਾਂ ਤੋਂ ਬਗ਼ੈਰ ਮਰੀਜ਼ਾਂ ਦੀ ਸੁਚੱਜੀ ਦੇਖਭਾਲ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ। ਸੀਨੀਅਰ ਡਾਕਟਰ ਓ.ਪੀ.ਡੀ. ਸੇਵਾਵਾਂ ਦੇਣ ਨਾਲ ਪ੍ਰਬੰਧਕੀ ਕੰਮ ਦੇਖਦੇ ਹਨ ਜਿਸ ਕਾਰਨ ਉਹ ਹਰ ਵੇਲੇ ਹਾਜ਼ਰ ਨਹੀਂ ਹੋ ਸਕਦੇ ਜਿਸ ਕਰ ਕੇ ਇਹ ਰੈਜ਼ੀਡੈਂਟ ਹਰ ਸਮੇਂ ਅਪਣੀ ਡਿਉਟੀ ’ਤੇ ਤਾਇਨਾਤ ਮਿਲਦੇ ਹਨ। ਮਰਨ ਕੰਢੇ ਪਏ ਮਰੀਜ਼ ਨੂੰ ਨਾ ਬਚਾ ਸਕਣ ਕਾਰਨ ਆਮ ਤੌਰ ’ਤੇ ਲੋਕ ਇਨ੍ਹਾਂ ਨਾਲ ਗਾਲੀ-ਗਲੋਚ ਕਰਦੇ ਹਨ, ਮਾਰ ਕੁਟਾਈ ਤਕ ਕਰਦੇ ਹਨ। ਮਈ 2023 ’ਚ ਕੇਰਲ ਦੇ ਇਕ ਹਸਪਤਾਲ ’ਚ ਇਲਾਜ ਲਈ ਲਿਆਂਦੇ ਮਰੀਜ਼ ਨੇ ਉੱਥੇ ਤਾਇਨਾਤ ਮਹਿਲਾ ਡਾਕਟਰ ਵੰਦਨਾ ਦਾਸ ’ਤੇ ਨਸ਼ੇ ਦੀ ਹਾਲਤ ’ਚ ਜਾਨਲੇਵਾ ਹਮਲਾ ਕੀਤਾ ਸੀ, ਸਾਰੇ ਉਸ ਡਾਕਟਰ ਨੂੰ ਇਕੱਲਾ ਛੱਡ ਕੇ ਦੌੜ ਗਏ ਸਨ ਜਿਸ ਕਾਰਨ ਡਾਕਟਰ ਗ਼ੰਭੀਰ ਰੂਪ ’ਚ ਜ਼ਖ਼ਮੀ ਹੋ ਗਈ ਸੀ ਤੇ ਕੱੁਝ ਸਮੇਂ ਬਾਅਦ ਉਸ ਦੀ ਮੌਤ ਹੋ ਗਈ ਸੀ। ਸਾਲ 2019 ’ਚ ਕੋਲਕਾਤਾ (ਕਲਕੱਤਾ) ਦੇ ਇਕ ਹਸਪਤਾਲ ’ਚ ਇਕ ਬਜ਼ੁਰਗ ਦੀ ਮੌਤ ਤੋਂ ਭੜਕੇ ਲੋਕਾਂ ਨੇ ਸਿਹਤ ਕਰਮਚਾਰੀਆਂ ਨਾਲ ਕੁੱਟਮਾਰ ਕੀਤੀ ਤੇ ਇਕ ਡਾਕਟਰ ਦੇ ਸਿਰ ’ਚ ਗੰਭੀਰ ਸੱਟ ਲੱਗਣ ਕਾਰਨ ਮੌਤ ਹੋ ਗਈ ਸੀ ਤੇ ਦੂਜੇ ਗੰਭੀਰ ਜ਼ਖ਼ਮੀ ਹੋਏ ਸਨ। ਉਸ ਸਮੇਂ ਇਸ ਹੌਲਨਾਕ ਘਟਨਾ ਦੇ ਵਿਰੋਧ ’ਚ ਸਮੂਹ ਡਾਕਟਰਾਂ ਨੇ ਦੇਸ਼ ਵਿਆਪੀ ਹੜਤਾਲ ਕਰ ਕੇ ਰੋਸ ਪ੍ਰਗਟਾਇਆ ਸੀ।

ਇਹ ਵੀ ਪੜੋ:Hoshiarpur News :ਪੰਜਾਬ ਦੀ ਧੀ ਨੇ ਅਮਰੀਕਾ ’ਚ ਦੇਸ਼ ਦਾ ਨਾਂਅ ਕੀਤਾ ਰੌਸ਼ਨ , U.S.A. ਦੀ ਫੌਜ ਵਿੱਚ ਹੋਈ ਭਰਤੀ 

ਮੈਡੀਕਲ ਵਿਦਿਆਰਥੀਆਂ ਖ਼ਾਸ ਕਰ ਰੈਜ਼ੀਡੈਂਟ ਡਾਕਟਰਾਂ ਨਾਲ ਹੁੰਦੀਆਂ ਵਧੀਕੀਆਂ ਬਾਰੇ ਸਮਾਜ ਅਣਜਾਣ ਹੈ। ਇਨ੍ਹਾਂ ਦੁਆਰਾ ਭੋਗੇ ਜਾ ਰਹੇ ਮਾਨਸਕ ਸੰਤਾਪ ਨੂੰ ਕੋਈ ਸਮਝਣ ਲਈ ਤਿਆਰ ਹੀ ਨਹੀਂ। ਮਹਿਲਾ ਵਿਦਿਆਰਥੀਆਂ ਦਾ ਵਿਭਾਗ ਮੁਖੀ ਜਾਂ ਕਾਲਜ ਪ੍ਰਬੰਧਕ ਜਿਨਸੀ ਸ਼ੋਸ਼ਣ ਤਕ ਕਰਦੇ ਹਨ, ਮਨ੍ਹਾ ਕਰਨ ’ਤੇ ਜਬਰੀ ਫ਼ੇਲ ਕਰਨ ਜਾਂ ਹੋਰ ਮਾਨਸਕ ਸੰਤਾਪ ਦੇਣ ਵਾਲੀਆਂ ਗਤੀਵਿਧੀਆਂ ਉਨ੍ਹਾਂ ਅਖੌਤੀ ਸੀਨੀਅਰਾਂ ਵਲੋਂ ਕੀਤੀਆਂ ਜਾਂਦੀਆਂ ਹਨ। ਮੈਡੀਕਲ ਖੇਤਰ ’ਚ ਇਹ ਮੰਦਭਾਗਾ ਰੁਝਾਨ ਲੰਮੇ ਸਮੇਂ ਤੋਂ ਚੱਲ ਰਿਹਾ ਕਿ ਸੀਨੀਅਰ ਡਾਕਟਰਾਂ ਵਲੋਂ ਅਪਣੇ ਜੂਨੀਅਰ  ਡਾਕਟਰਾਂ ਨੂੰ ਮਰੀਜ਼ਾਂ ਸਾਹਮਣੇ ਹੀ ਜ਼ਲੀਲ ਕਰ ਦਿਤਾ ਜਾਂਦੈ ਜਿਸ ਕਾਰਨ ਕਈ ਵਾਰ ਉਹ ਇਹ ਸੱਭ ਕੱੁਝ ਨਾ ਸਹਿੰਦੇ ਹੋਏ, ਅਪਣੀ ਜੀਵਨ ਲੀਲਾ ਸਮਾਪਤ ਕਰ ਲੈਂਦੇ ਹਨ। ਸਰਕਾਰੀ ਹਸਪਤਾਲਾਂ ਤੇ ਮੈਡੀਕਲ ਕਾਲਜਾਂ ’ਚ ਇਨ੍ਹਾਂ ਦੁਆਰਾ 36-48 ਘੰਟੇ ਦੀ ਲਗਾਤਾਰ ਡਿਊਟੀ ਕਰਨਾ, ਆਰਾਮ ਕਰਨ ਜਾਂ ਕੁੱਝ ਸਮਾਂ ਬੈਠਣ ਲਈ ਕਮਰੇ ਤਕ ਦਾ ਪ੍ਰਬੰਧ ਨਾ ਹੋਣਾ, ਗਰਮੀਆਂ ’ਚ ਏਸੀ ਤਾਂ ਦੂਰ ਦੀ ਗੱਲ, ਪੱਖੇ ਵੀ ਤਸੱਲੀਬਖ਼ਸ਼ ਹਾਲਤ ’ਚ ਨਹੀਂ ਹੁੰਦੇ। ਖਾਣ ਦਾ ਕੋਈ ਸਮਾਂ ਨਹੀਂ ਹੁੰਦਾ। ਜੇ ਕੋਈ ਜੂਨੀਅਰ ਡਾਕਟਰ ਅਪਣੇ ਸੀਨੀਅਰ ਤੋਂ ਪੰਜ ਮਿੰਟ ਦੀ ਇਜਾਜ਼ਤ ਮੰਗਦਾ ਹੈ ਤਾਂ ਸੀਨੀਅਰ ਦਾ ਵਿਵਹਾਰ ਪਾਕਿਸਤਾਨ ਵਰਗਾ ਹੁੰਦੈ ਜਿਵੇਂ ਭਾਰਤ ਨੇ ਉਸ ਤੋਂ ਮਕਬੂਜ਼ਾ ਕਸ਼ਮੀਰ ਮੰਗ ਲਿਆ ਹੋਵੇ। ਉਹ ਵਿਚਾਰਾ ਰੈਜ਼ੀਡੈਂਟ ਡਾਕਟਰ ਅਪਣੇ ਸੀਨੀਅਰ/ਵਿਭਾਗ ਮੁਖੀ ਦੇ ਜਾਣ ਦੀ ਉਡੀਕ ਕਰਦਾ ਹੈ ਤਾਂ ਜੋ ਘੱਟੋ-ਘੱਟ ਰਫ਼ਾ ਹਾਜਤ ਲਈ ਜਾ ਸਕੇ। ਇਸ ਤੋਂ ਮਾੜੀ ਹਾਲਤ ਮਹਿਲਾ ਰੈਜ਼ੀਡੈਂਟ ਡਾਕਟਰਾਂ ਦੀ ਹੁੰਦੀ ਹੈ, ਮਾਹਵਾਰੀ ਦੇ ਦਿਨਾਂ ਦੌਰਾਨ ਉਨ੍ਹਾਂ ਨੂੰ ਸੈਨੇਟਰੀ ਪੈਡ ਤਕ ਬਦਲਣ ਲਈ ਸਖ਼ਤ ਮੁਸ਼ੱਕਤ ਦਾ ਸਾਹਮਣਾ ਕਰਨਾ ਪੈਂਦੈ ਕਿਉਂਕਿ ਤਸੱਲੀਬਖ਼ਸ਼ ਹਾਲਤ ਵਾਲੇ ਗੁਸਲਖ਼ਾਨੇ ਉੱਥੇ ਮੌਜੂਦ ਹੀ ਨਹੀਂ ਹੁੰਦੇ। ਇਥੇ ਇਹ ਵੱਡਾ ਸਵਾਲ ਹੈ ਕਿ ਲੱਖਾਂ ਰੁਪਏ ਖ਼ਰਚ ਕੇ, ਦਿਨ ਰਾਤ ਪੜ੍ਹ ਕੇ, ਫਿਰ ਵੀ ਅਜਿਹੇ ਹਾਲਾਤ ’ਚ ਡਾਕਟਰ ਬਣਨ ਵਾਲੇ ਬੱਚੇ ਕਿਵੇਂ ਇਥੇ ਟਿਕਣਗੇ, ਉਹ ਵਿਦੇਸ਼ਾਂ ਵਲ ਉਡਾਰੀ ਕਿਉਂ ਨਹੀਂ ਮਾਰਨਗੇ।

ਇਹ ਵੀ ਪੜੋ:Chandigarh News: ਡਿੰਪੀ ਢਿੱਲੋਂ ਦਾ ਪਾਰਟੀ ਨੂੰ ਅਲਵਿਦਾ ਕਹਿਣਾ ਸੁਖਬੀਰ ਬਾਦਲ ਦੀ ਲੀਡਰਸ਼ਿਪ ਤੇ ਵੱਡਾ ਸਵਾਲੀਆ ਚਿੰਨ - ਜਥੇਦਾਰ ਵਡਾਲਾ 

‘ਨਵਭਾਰਤ ਟਾਈਮਜ਼’ ’ਚ ਛਪੀ ਰੀਪੋਰਟ ਅਨੁਸਾਰ ਪਿਛਲੇ ਦਿਨੀਂ ਨੈਸ਼ਨਲ ਮੈਡੀਕਲ ਕਮਿਸ਼ਨ ਵਲੋਂ ਬਣਾਈ 15 ਮੈਂਬਰੀ ਟਾਸਕ ਫ਼ੋਰਸ ਨੇ ਦੇਸ਼ ਦੇ 38 ਹਜ਼ਾਰ ਮੈਡੀਕਲ ਵਿਦਿਆਰਥੀਆਂ, ਅਧਿਆਪਕਾਂ ਤੋਂ ਆਨਲਾਈਨ ਸਰਵੇ ਤਹਿਤ ਜਾਣਕਾਰੀ ਇਕੱਠੀ ਕੀਤੀ ਤੇ 150 ਸਫ਼ਿਆਂ ਦੀ ਅਪਣੀ ਵਿਸਤ੍ਰਿਤ ਰੀਪੋਰਟ ਨੈਸ਼ਨਲ ਮੈਡੀਕਲ ਕਮਿਸ਼ਨ ਨੂੰ ਸੌਂਪੀ ਹੈ। ਇਸ ਤਰ੍ਹਾਂ ਇਸ ਸਮੱਸਿਆ ਦੀ ਜੜ ਤਕ ਪਹੁੰਚਣ ਦੀ ਕੋਸ਼ਿਸ਼ ਕੀਤੀ ਗਈ ਤੇ ਪੰਦਰਾਂ ਸੁਝਾਅ ਵੀ ਦਿਤੇ ਗਏ ਹਨ। ਉਕਤ ਰੀਪੋਰਟ ’ਚ ਸਾਡੇ ਦੇਸ਼ ਦੇ ਮੈਡੀਕਲ ਵਿਦਿਆਰਥੀਆਂ ਦਾ ਤਣਾਅ, ਡਿਪਰੈਸ਼ਨ, ਕੰਮ ਦਾ ਬੋਝ, ਸਮਾਜਕ ਜੀਵਨ ਦਾ ਪ੍ਰਭਾਵਤ ਹੋਣਾ ਤੇ ਖ਼ੁਦਕੁਸ਼ੀ ਕਰਨ ਬਾਰੇ ਸੋਚਣਾ ਜਾਂ ਕਰਨਾ ਆਦਿ ਬਾਰੇ ਪ੍ਰਭਾਵਸ਼ਾਲੀ ਤਰੀਕੇ ਨਾਲ ਕੰਮ ਕੀਤਾ ਗਿਆ ਹੈ। ਸਮੱਸਿਆ ਇੰਨੀ ਗੰਭੀਰ ਹੈ ਕਿ ਉਕਤ ਵਿਦਿਆਰਥੀ ਖ਼ੁਦਕੁਸ਼ੀ ਕਰਨ ਦੀ ਹੱਦ ਤਕ ਪਹੁੰਚ ਰਹੇ ਹਨ। ਟਾਸਕ ਫ਼ੋਰਸ ਦੇ ਕਮੇਟੀ ਮੈਂਬਰ ਡਾ. ਯੋਗੇਂਦਰ ਮਲਿਕ ਦਾ ਮੰਨਣਾ ਹੈ ਕਿ ‘ਇਹ ਆਮ ਦੇਖਣ ਨੂੰ ਮਿਲ ਰਿਹੈ ਕਿ ਦੇਸ਼ ਦੇ ਮੈਡੀਕਲ ਵਿਦਿਆਰਥੀਆਂ ’ਤੇ ਤਣਾਅ, ਡਿਪਰੈਸ਼ਨ, ਅਨਜਾਇਟੀ (ਚਿੰਤਾ) ਉਨ੍ਹਾਂ ’ਤੇ ਭਾਰੀ ਪੈ ਰਹੀ ਹੈ।

ਇਹ ਵੀ ਪੜੋ: Mukandpur News : ਸੜਕ ਹਾਦਸੇ ’ਚ ASI ਦੀ ਹੋਈ ਦਰਦਨਾਕ ਮੌਤ  

ਇਸ ਅਧਿਐਨ ’ਚੋਂ ਇਹ ਗੱਲ ਨਿਕਲ ਕੇ ਸਾਹਮਣੇ ਆਈ ਹੈ ਕਿ ਸਾਡੇ ਦੇਸ਼ ਦੇ ਪੰਜਾਹ ਫ਼ੀ ਸਦੀ ਤੋਂ ਜ਼ਿਆਦਾ ਮੈਡੀਕਲ ਵਿਦਿਆਰਥੀ ਤਣਾਅ ਦੇ ਸ਼ਿਕਾਰ ਹਨ। ਦੱਖਣ ਭਾਰਤ ’ਚ ਕੀਤੇ ਅਧਿਐਨ ਅਨੁਸਾਰ 37% ਮੈਡੀਕਲ ਵਿਦਿਆਰਥੀ ਡੀਪ੍ਰੈਸ਼ਨ, 51% ਤਣਾਅ ਨਾਲ ਜੂਝ ਰਹੇ ਹਨ।  ਉਤਰੀ ਭਾਰਤ ’ਚ 3882 ਮੈਡੀਕਲ ਵਿਦਿਆਰਥੀਆਂ ’ਤੇ ਹੋਏ ਅਧਿਐਨ ਅਨੁਸਾਰ 39% ਮਾਨਸਕ ਸਮੱਸਿਆਵਾਂ ਤੋਂ ਗ੍ਰਸਤ ਹਨ, 21.5% ਡੀਪ੍ਰੈੈਸ਼ਨ ਤੇ 7.6% ਵੱਡੇ ਮਾਨਸਕ ਰੋਗਾਂ ਤੋਂ ਪੀੜਤ ਹਨ। ਨੈਸ਼ਨਲ ਕ੍ਰਾਈਮ ਰਿਕਾਰਡ ਬਿਉਰੋ ਦੇ ਅੰਕੜਿਆਂ ਅਨੁਸਾਰ ਪਿਛਲੇ ਪੰਜ ਸਾਲਾਂ ਦੌਰਾਨ ਦੇਸ਼ ਦੇ 122 ਮੈਡੀਕਲ ਵਿਦਿਆਰਥੀਆਂ ਨੇ ਆਤਮ ਹਤਿਆ ਕੀਤੀ ਹੈ। ਇਨ੍ਹਾਂ ’ਚੋਂ 64 ਵਿਦਿਆਰਥੀ ਅੰਡਰ-ਗ੍ਰੈਜੂਏਟ ਤੇ 58 ਪੋਸਟ ਗ੍ਰੈਜੂਏਟ ਸਨ। ਇਕ ਅੰਦਾਜ਼ੇ ਮੁਤਾਬਕ ਹਰ ਸਾਲ ਦੇਸ਼ ਅੰਦਰ 25-26 ਮੈਡੀਕਲ ਵਿਦਿਆਰਥੀ-ਰੈਜ਼ੀਡੈਂਟ ਡਾਕਟਰ ਆਤਮ ਹਤਿਆ ਕਰਦੇ ਹਨ।

ਇਹ ਵੀ ਪੜੋ: Chandigarh News : ਭਾਜਪਾ ਸੰਸਦ ਕੰਗਨਾ ਰਣੌਤ ਪੰਜਾਬ ਦਾ ਮਾਹੌਲ ਖਰਾਬ ਕਰਨ ਵਾਲੇ ਬਿਆਨ ਦੇ ਰਹੀ ਹੈ - ਨੀਲ ਗਰਗ

ਇਸੇ ਰੀਪੋਰਟ ’ਚ ਇਕ ਸੰਸਥਾ 38181L ਦਾ ਹਵਾਲਾ ਦਿੰਦੇ ਹੋਏ ਨੈਸ਼ਨਲ ਮੈਡੀਕਲ ਕਮਿਸ਼ਨ ਨੇ ਦਸਿਆ ਹੈ ਕਿ ਉਕਤ ਸੰਸਥਾ ਦੁਆਰਾ ਸਾਲ 2022 ’ਚ ਕੀਤੇ ਅਧਿਐਨ ਅਨੁਸਾਰ ਜਨਵਰੀ 2010 ਤੋਂ ਦਸੰਬਰ 2019 ਤਕ ਦੇਸ਼ ਦੇ ਮੈਡੀਕਲ ਪ੍ਰਬੰਧ ’ਚ ਕੁਲ 358 ਖ਼ੁਦਕੁਸ਼ੀ ਦੀਆਂ ਘਟਨਾਵਾਂ ਦਰਜ ਹੋਈਆਂ। ਇਸ ’ਚ 125 ਮੈਡੀਕਲ ਵਿਦਿਆਰਥੀ, 105 ਰੈਜ਼ੀਡੈਂਟ ਡਾਕਟਰ ਤੇ 128 ਫ਼ਿਜ਼ੀਸ਼ੀਅਨ ਸਨ। ਹਾਲ ’ਚ ਹੀ 787 ਮੈਡੀਕਲ ਵਿਦਿਆਰਥੀਆਂ ’ਤੇ ਕੀਤੀ ਸਟੱਡੀ ਅਨੁਸਾਰ ਇਨ੍ਹਾਂ ’ਚੋਂ 37 ਫ਼ੀਸਦੀ ਦੇ ਮਨ ’ਚ ਕਦੇ ਨਾ ਕਦੇ ਆਤਮ ਹਤਿਆ ਕਰਨ ਦਾ ਵਿਚਾਰ ਆਇਆ ਹੈ। 11% ਨੇ ਖ਼ੁਦਕੁਸ਼ੀ ਦੀ ਯੋਜਨਾ ਬਣਾਈ, 3% ਨੇ ਕੋਸ਼ਿਸ਼ ਕੀਤੀ ਹੈ ਤੇ 7% ਨੇ ਮਾੜੇ ਹਾਲਾਤ ਦੇ ਚਲਦਿਆਂ ਭਵਿੱਖ ’ਚ ਕਦੇ ਅਜਿਹਾ ਕਦਮ ਉਠਾਉਣ ਬਾਰੇ ਦਸਿਆ ਹੈ।

ਇਹ ਵੀ ਪੜੋ:Pakistan News : ਪਤੰਗ ਉਡਾਉਂਦੇ ਫੜੇ ਜਾਣ 'ਤੇ 5 ਸਾਲ ਦੀ ਕੈਦ ਤੇ ਲੱਗੇਗਾ 20 ਲੱਖ ਦਾ ਜੁਰਮਾਨਾ

ਇਨ੍ਹਾਂ ਸਮੱਸਿਆਵਾਂ ਦੇ ਹੱਲ ਲਈ ਨੈਸ਼ਨਲ ਮੈਡੀਕਲ ਕਮਿਸ਼ਨ ਟਾਸਕ ਫ਼ੋਰਸ ਨੇ ਕੁਝ ਸੁਝਾਅ ਦਿਤੇ ਹਨ ਜੋ ਦੇਸ਼ ਦੇ ਸਾਰੇ ਮੈਡੀਕਲ ਕਾਲਜਾਂ/ਹਸਪਤਾਲਾਂ ਨੂੰ ਮੰਨਣੇ ਪੈਣਗੇ ਤਾਂ ਜੋ ਮੈਡੀਕਲ ਵਿਦਿਆਰਥੀਆਂ ਤੇ ਰੈਜ਼ੀਡੈਂਟ ਡਾਕਟਰਾਂ ਦੇ ਮਾਨਸਕ ਸੰਤਾਪ ਨੂੰ ਘਟਾਇਆ ਜਾ ਸਕੇ। ਸਭ ਤੋਂ ਪਹਿਲਾਂ ਰੈਜੀਡੈਂਟ ਡਾਕਟਰਾਂ ਦੀ ਡਿਉਟੀ ਹਫ਼ਤੇ ’ਚ 74 ਘੰਟੇ ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ ਤੇ ਹਫ਼ਤਾਵਾਰੀ ਛੁੱਟੀ ਹੋਵੇ। ਸਾਲ ’ਚ ਇਕ ਵਾਰ ਦਸ ਦਿਨਾਂ ਦੀ ਇਕੱਠੀ ਛੁੱਟੀ ਦਿਤੀ ਜਾਵੇ ਤਾਂ ਜੋ ਉਹ ਅਪਣੇ ਪ੍ਰਵਾਰ ਨਾਲ ਸਮਾਂ ਬਿਤਾ ਸਕੇ। ਈ-ਸ਼ਿਕਾਇਤ ਪੋਰਟਲ, ਪ੍ਰੀਖਿਆ ਦਾ ਨਤੀਜਾ ਰੋਲ ਨੰਬਰ ਅਨੁਸਾਰ ਹੋਵੇ ਨਾਕਿ ਪੂਰੀ ਜਮਾਤ ਦਾ ਇਕੱਠਾ ਨਤੀਜਾ ਨੋਟਿਸ ਬੋਰਡ ’ਤੇ ਲਗਾਇਆ ਜਾਵੇ, ਸਪਲੀਮੈਂਟਰੀ ਇਮਤਿਹਾਨ ਦੀ ਸ਼ੁਰੂਆਤ ਹੋਵੇ, ਜਾਣਬੁਝ ਕੇ ਫ਼ੇਲ ਕਰ ਕੇ ਪੈਸੇ ਕਮਾਉਣ ਵਾਲੇ ਕਾਲਜਾਂ ਨੂੰ ਮੋਟਾ ਜੁਰਮਾਨਾ ਲਗਾਇਆ ਜਾਵੇ।
ਉਪ੍ਰੋਕਤ ਸੁਝਾਵਾਂ ਤੋਂ ਬਿਨਾਂ ਕਾਲਜ ਪ੍ਰਬੰਧਕ, ਸੀਨੀਅਰ ਡਾਕਟਰ ਤੇ ਵਿਭਾਗ ਮੁਖੀ ਅਨੁਸ਼ਾਸ਼ਨ ਦੇ ਨਾਮ ’ਤੇ ਇਨ੍ਹਾਂ ਜੂਨੀਅਰ ਡਾਕਟਰਾਂ ਦਾ ਮਾਨਸਕ ਜਾਂ ਸਰੀਰਕ ਸ਼ੋਸ਼ਣ ਨਾ ਕਰਨ। ਇਨ੍ਹਾਂ ਨੂੰ ਅਪਣੇ ਬੱਚਿਆਂ ਵਾਂਗ ਸਮਝਣ ਤੇ ਵਿਵਹਾਰ ਕਰਨ। ਸਗੋਂ ਇਨ੍ਹਾਂ ਦੀਆਂ ਸਮੱਸਿਆਵਾਂ ਨੂੰ ਸਮਝ ਕੇ ਆਪ ਅੱਗੇ ਆ ਕੇ ਹੱਲ ਕਰਨ ਨੂੰ ਤਰਜ਼ੀਹ ਦੇਣ। 

ਇਹ ਵੀ ਪੜੋ:Telangana News : ਸਾਊਦੀ 'ਚ ਭੁੱਖ-ਪਿਆਸ ਕਾਰਨ ਭਾਰਤੀ ਦੀ ਹੋਈ ਮੌਤ

ਗ਼ਲਤੀ ਹੋਣ ’ਤੇ ਮਰੀਜ਼ਾਂ ਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਸਾਹਮਣੇ ਜ਼ਲੀਲ ਨਾ ਕੀਤਾ ਜਾਵੇ, ਸੀਨੀਅਰ ਤਾਂ ਬੋਲ ਕੇ ਚਲੇ ਜਾਂਦੇ ਹਨ ਪਰ ਉਸ ਰੈਜ਼ੀਡੈਂਟ ਡਾਕਟਰ ਨੇ ਤਾਂ ਲਗਾਤਾਰ ਉੱਥੇ ਡਿਉਟੀ ਕਰਨੀ ਹੁੰਦੀ ਹੈ। ਇਸ ਦਾ ਮਾੜਾ ਨਤੀਜਾ ਇਹ ਨਿਕਲਦੈ ਕਿ ਮੌਤ ਦੀ ਕਗਾਰ ’ਤੇ ਪਹੁੰਚੇ ਅਗਰ ਕਿਸੇ ਮਰੀਜ਼ ਦੀ ਮੌਤ ਹੋ ਜਾਂਦੀ ਹੈ ਤਾਂ ਲੋਕ ਸਮਝਦੇ ਹਨ ਕਿ ਇਸ ਡਾਕਟਰ ਦੀ ਨਲਾਇਕੀ ਕਾਰਨ ਸਾਡੇ ਮਰੀਜ਼ ਦੀ ਮੌਤ ਹੋਈ ਹੈ। ਸਭ ਤੋਂ ਵੱਡੀ ਗੱਲ ਸਾਰੇ ਰੈਜ਼ੀਡੈਂਟ ਡਾਕਟਰ ਅਪਣੀ ਏਕਤਾ ਕਾਇਮ ਕਰਨ, ਹੁਣ ਵੀ ਤਾਂ ਸਾਰੇ ਇਕੱਠੇ ਹੋਏ ਹੀ ਨੇ। ਜੇਕਰ ਕਿਸੇ ਇਕ ਨਾਲ ਵੀ ਬੇਇਨਸਾਫ਼ੀ ਹੁੰਦੀ ਹੈ ਤਾਂ ਸਾਰੇ ਉਸ ਦਾ ਡਟ ਕੇ ਸਾਥ ਦੇਣ ਤੇ ਮੂੰਹ ਤੋੜ ਜਵਾਬ ਦੇਣ ਫਿਰ ਹੀ ਇਹ ਵਧੀਕੀਆਂ ਖ਼ਤਮ ਹੋ ਸਕਦੀਆਂ ਹਨ, ਨਹੀਂ ਤਾਂ ਕਿਸੇ ਦੀ ਆਬਰੂ, ਮਾਣ ਸਨਮਾਨ ਇਸੇ ਤਰ੍ਹਾਂ ਰੁਲਦਾ ਰਹੇਗਾ। ਹੋਰਨਾਂ ਵਿਭਾਗਾਂ ਦੇ ਮੁਕਾਬਲੇ ਮੈਡੀਕਲ ਖੇਤਰ ’ਚ ਲੋਕ ਅਪਣੇ ਲੋਕਾਂ ਦੀ ਮਦਦ ਕਰਨ ਤੋਂ ਕਤਰਾਉਂਦੇ ਹਨ ਜੋ ਮੰਦਭਾਗਾ ਵਰਤਾਰਾ ਹੈ। ਅਗਰ ਇਹ ਰੈਜ਼ੀਡੈਂਟ ਡਾਕਟਰ ਆਪ ਹੀ ਮਾਨਸਕ ਰੂਪ ’ਚ ਤੰਦਰੁਸਤ ਨਹੀਂ ਹੋਣਗੇ ਤਾਂ ਮਰੀਜ਼ਾਂ ਨੂੰ ਤੰਦਰੁਸਤੀ ਦਾ ਵਰਦਾਨ ਕਿਸ ਤਰ੍ਹਾਂ ਦੇਣਗੇ। ਇਸ ਬਾਰੇ ਚਿੰਤਨ ਕਰਨ ਦੀ ਜ਼ਰੂਰਤ ਹੈ।

ਡਾ. ਗੁਰਤੇਜ ਸਿੰਘ 

ਮੋਬਾਇਲ - 95173-96001

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 01/08/2025

01 Aug 2025 6:35 PM

ਸਾਰੇ ਪਿੰਡ ਨੂੰ ਡਰਾਉਣ ਪ੍ਰਵਾਸੀ ਨੇ ਵੀਡੀਓ 'ਚ ਆਖੀ ਵੱਡੀ ਗੱਲ, ਕਿਹਾ "ਇਕੱਠੇ ਹੋ ਕੇ ਆਵਾਂਗੇ, ਸਿਖਾਵਾਂਗੇ ਸਬਕ"

31 Jul 2025 6:41 PM
Advertisement