ਔਰਤਾਂ ਦੇ ਸੰਘਰਸ਼ ਦੀ ਗਾਥਾ
Published : Feb 28, 2021, 10:22 am IST
Updated : Feb 28, 2021, 10:22 am IST
SHARE ARTICLE
Woman
Woman

ਬਿਹਾਰ, ਦਿੱਲੀ, ਝਾਰਖੰਡ, ਛੱਤੀਸਗੜ੍ਹ, ਉੜੀਸਾ, ਉੱਤਰ ਪ੍ਰਦੇਸ਼, ਉੱਤਰਾਖੰਡ ਵਿਚੋਂ ਔਰਤਾਂ ਨੇ ਤਗੜੀ ਆਵਾਜ਼ ਚੁੱਕੀ।

ਸੰਨ 2018 ਵਿਚ ਔਰਤਾਂ ਵਲੋਂ ਵਿੱਢੇ 10 ਵੱਡੇ  ਸੰਘਰਸ਼ਾਂ ਨੇ ਦੁਨੀਆਂ ਹਿਲਾ ਕੇ ਰੱਖ ਦਿਤੀ। ਇਸ ਵਿਚ ਸਦੀਆਂ ਤੋਂ ਨਪੀੜੀ ਜਾਂਦੀ ਔਰਤ ਨੇ ਪੂਰੀ ਹਿੰਮਤ ਜੁਟਾ ਕੇ ਅਪਣੇ ਖ਼ਿਲਾਫ਼ ਹੁੰਦੀ ਹਿੰਸਾ ਦਾ ਵਿਰੋਧ ਕੀਤਾ। ਇਹ ਉਹੀ ਔਰਤ ਸੀ ਜੋ ਸਵੈ ਇੱਛਾ ਨਾਲ ਕੁੱਝ ਵੀ ਕਰਨ ਦੇ ਸਮਰੱਥ ਨਹੀਂ ਸੀ ਮੰਨੀ ਜਾਂਦੀ। ਜ਼ੁਲਮ ਦੀ ਸਿਖਰ ਵੇਖਦਿਆਂ ਅਪਣੇ ਜਿਸਮ ਨਾਲ ਹੋਏ ਖਿਲਵਾੜ ਵਿਰੁਧ ‘‘ਮੀ ਟੂ’’ ਮੁਹਿੰਮ ਸ਼ੁਰੂ ਹੋਈ। ਸਦੀਆਂ ਤੋਂ ਔਰਤ ਦਾ ਜਿਸਮਾਨੀ ਸੋਸ਼ਣ ਕਰਨਾ ਬਹੁਤ ਸਾਰੇ ਹਾਕਮ ਅਪਣਾ ਜਨਮ ਸਿੱਧ ਅਧਿਕਾਰ ਮੰਨਦੇ ਰਹੇ ਹਨ। ਇਹ ਵੇਖਦਿਆਂ ਉਨ੍ਹਾਂ ਦੇ ਅਹਿਲਕਾਰਾਂ ਨੇ ਵੀ ਉਹੋ ਰਸਤਾ ਚੁਣ ਲਿਆ। ਹੌਲੀ-ਹੌਲੀ ਗ਼ਰੀਬ ਤਬਕੇ ਵਿਚੋਂ ਵੀ ਮੌਕਾ ਪ੍ਰਸਤਾਂ ਨੇ ਇਹੋ ਰਾਹ ਅਪਣਾ ਲਿਆ।

Womens Right Womens Right

ਜਦੋਂ ਔਰਤ ਘਰੋਂ ਬਾਹਰ ਕੰਮ ’ਤੇ ਨਿਕਲੀ ਤਾਂ ਕੰਮ ਕਾਰ ਵਾਲੀ ਥਾਂ ਉੱਤੇ ਉਸ ਦਾ ਰੱਜ ਕੇ ਸ਼ੋਸ਼ਣ ਹੋਇਆ। ਹੌਲੀ-ਹੌਲੀ ਘਰਾਂ ਵਿਚਲੀਆਂ ਬਾਲੜੀਆਂ ਨੂੰ ਉਨ੍ਹਾਂ ਦੇ ਅਪਣੇ ਹੀ ਰਿਸ਼ਤੇਦਾਰਾਂ ਨੇ ਜਬਰਜ਼ਨਾਹ ਦਾ ਸ਼ਿਕਾਰ ਬਣਾਉਣਾ ਸ਼ੁਰੂ ਕਰ ਦਿਤਾ। ਆਖ਼ਰ ਫਿਰ ਤਾਂ ਹੱਦ ਹੀ ਹੋ ਗਈ ਜਦੋਂ ਕੋਈ ਵੀ ਘਰੋਂ ਬਾਹਰ ਨਿਕਲਦੀ ਬਾਲੜੀ ਜਾਂ ਔਰਤ ਸਿਰਫ਼ ਸ਼ਿਕਾਰ ਹੀ ਮੰਨੀ ਜਾਣ ਲੱਗ ਪਈ। ਹੁਣ ਫੇਸਬੁਕ ਤੇ ਟਵਿਟਰ ਉੱਤੇ ਰੋਜ਼ ਔਰਤਾਂ ਅਤੇ ਕੁੜੀਆਂ ਦੀ ਪੱਤ ਲਾਹੁਣੀ ਹੋਰ ਵੀ ਸੌਖੀ ਹੋ ਚੁੱਕੀ ਹੈ। ਭੱਦੀ ਸ਼ਬਦਾਵਲੀ ਤੋਂ ਲੈ ਕੇ ਚਰਿੱਤਰ ਚੀਰਹਰਣ ਇਕ ਆਮ ਜਿਹੀ ਗੱਲ ਬਣ ਕੇ ਰਹਿ ਗਈ ਹੈ। ਪਿਤਾ ਵਲੋਂ ਕੀਤੀ ਘਰੇਲੂ ਹਿੰਸਾ ਸਦਕਾ ਘਰ ਵਿਚ ਬੇਟੇ, ਨਾ ਮਾਂ ਦੀ, ਨਾ ਭੈਣ ਦੀ ਤੇ ਨਾ ਹੀ ਕਿਸੇ ਹੋਰ ਔਰਤ ਦੀ ਇੱਜ਼ਤ ਕਰਨੀ ਸਿਖਦੇ ਹਨ। ਅਜਿਹੇ ਬੇਟਿਆਂ ਨੂੰ ਬਚਪਨ ਤੋਂ ਹੀ ਪਰਪੱਕ ਸੋਚ ਮਿਲਦੀ ਹੈ ਕਿ ਔਰਤ ਨੂੰ ਦਬਾ ਕੇ ਹੀ ਰਖਣਾ ਹੁੰਦਾ ਹੈ।

girl Rapegirl Rape

ਜਿਥੇ ਬਲਾਤਕਾਰ ਪੀੜਤਾਂ ਨੂੰ ਹੀ ਕਸੂਰਵਾਰ ਮੰਨਿਆ ਜਾਂਦਾ ਹੋਵੇ ਤੇ ਸਮਾਜ ਵਲੋਂ ਤਿਰਸਕਾਰ ਮਿਲਦਾ ਹੋਵੇ, ਉਥੇ ਅਪਣੇ ਨਾਲ ਹੋਈ ਜਿਸਮਾਨੀ ਵਧੀਕੀ ਨੂੰ ਜਗ ਜ਼ਾਹਰ ਕਰਦਿਆਂ ਇਹ ਆਵਾਜ਼ ਬੁਲੰਦ ਕਰਨੀ- ‘‘ਬਸ! ਹੋਰ ਨਹੀਂ,’’ ਮਾਅਨੇ ਰਖਦਾ ਹੈ। ਟਵਿਟਰ ਉਤੇ ਇਕਦਮ ਉੱਠੇ ਵਾ-ਵਰੋਲੇ ਨੇ ਰਾਤੋ-ਰਾਤ ਦੁਨੀਆਂ ਹਿਲਾ ਦਿਤੀ ਤੇ ਸਮਾਜ ਦੇ ਘਿਨਾਉਣੇ ਚਿਹਰੇ ਤੋਂ ਮੁਖੌਟਾ ਲਾਹ ਦਿਤਾ, ਜਿਸ ਵਿਚ ਅਣਗਿਣਤ ਸਤਿਕਾਰਤ ਮੰਨੇ ਜਾਂਦੇ ਚਿਹਰਿਆਂ ਦੀ ਰਾਖ਼ਸ਼ੀ ਬਿਰਤੀ ਸਾਹਮਣੇ ਆ ਗਈ। 16 ਦਿਨਾਂ ਦੀ ਮੁਹਿੰਮ ਵਿਚ ਦੁਨੀਆਂ ਦੇ 10 ਹਿੱਸਿਆਂ ਵਿਚ ਔਰਤਾਂ ਸੜਕਾਂ ’ਤੇ ਉਤਰੀਆਂ ਤੇ ਅਪਣੇ ਨਾਲ ਜਿਸਮਾਨੀ ਸ਼ੋਸ਼ਣ ਕਰਨ ਵਾਲਿਆਂ ਨੂੰ ਬੇਨਕਾਬ ਕਰ ਦਿਤਾ। ਯੂਨਾਈਟਿਡ ਨੇਸ਼ਨਜ਼ ਨੇ 25 ਨਵੰਬਰ ਤੋਂ 10 ਦਸੰਬਰ ਤਕ ਚੱਲੇ ਦੁਨੀਆਂ ਭਰ ਵਿਚਲੇ ਇਸ ਵਾ-ਵਰੋਲੇ ਨੂੰ ਵੇਖਦਿਆਂ 25 ਨਵੰਬਰ ਨੂੰ ਔਰਤਾਂ ਵਿਰੁਧ ਹੁੰਦੀ ਹਿੰਸਾ ਦਾ ਅੰਤਰਰਾਸ਼ਟਰੀ ਦਿਨ ਬਣਾ ਦਿਤਾ ਤੇ 10 ਦਸੰਬਰ ਨੂੰ ‘ਹਿਊਮਨ ਰਾਈਟਸ ਡੇ’!

 

RapeRape

ਬਿਹਾਰ, ਦਿੱਲੀ, ਝਾਰਖੰਡ, ਛੱਤੀਸਗੜ੍ਹ, ਉੜੀਸਾ, ਉੱਤਰ ਪ੍ਰਦੇਸ਼, ਉੱਤਰਾਖੰਡ ਵਿਚੋਂ ਔਰਤਾਂ ਨੇ ਤਗੜੀ ਆਵਾਜ਼ ਚੁੱਕੀ। ਇਸੇ ਦੌਰਾਨ ਸਪੇਨ ਵਿਚ ਹਜ਼ਾਰਾਂ ਔਰਤਾਂ ਨੇ ਜਾਮਣੀ ਟੀ-ਸ਼ਰਟਾਂ ਪਾ ਕੇ ਅੰਤਰਰਾਸ਼ਟਰੀ ਔਰਤਾਂ ਪ੍ਰਤੀ ਹਿੰਸਾ ਨੂੰ ਖ਼ਤਮ ਕਰਨ ਦਾ ਦਿਨ ਮਨਾਇਆ। ਇਸ ਵਿਚ ਘਰੇਲੂ ਹਿੰਸਾ, ਨਾ-ਬਰਾਬਰੀ ਅਤੇ ਕੰਮ ਕਾਰ ਵਾਲੀ ਥਾਂ ਉੱਤੇ ਹੁੰਦੇ ਸ਼ੋਸ਼ਣ ਵਿਰੁਧ ਡਟ ਕੇ ਆਵਾਜ਼ ਚੁੱਕੀ ਗਈ। ਪੂਰਾ ਇਕ ਦਿਨ ਸੜਕਾਂ ਉੱਤੇ ਵਿਰੋਧੀ ਸੁਰਾਂ ਗੂੰਜੀਆਂ।

ਅਰਜਨਟੀਨਾ ਵਿਖੇ ਵੀ ਔਰਤਾਂ ਨੇ ਗਰਭਪਾਤ ਕਰਵਾਉਣ ਬਾਰੇ ਅਪਣਾ ਹੱਕ ਮੰਗਿਆ ਕਿ ਉਨ੍ਹਾਂ ਦਾ ਅਪਣਾ ਸਰੀਰ ਹੈ ਤੇ ਗਰਭਪਾਤ ਉੱਤੇ ਲਾਈ ਰੋਕ ਨੂੰ ਤੁਰਤ ਖ਼ਤਮ ਕੀਤਾ ਜਾਵੇ ਤਾਂ ਜੋ ਬਲਾਤਕਾਰ ਦਾ ਸ਼ਿਕਾਰ ਔਰਤਾਂ ਗਰਭ ਡੇਗ ਸਕਣ। ਇੰਜ ਹੀ ਜਿਸ ਗਰਭ ਨਾਲ ਮਾਂ ਦੀ ਜਾਨ ਨੂੰ ਖ਼ਤਰਾ ਹੋਵੇ, ਉਸ ਨੂੰ ਵੀ ਡੇਗਣ ਦੀ ਇਜਾਜ਼ਤ ਮਿਲਣੀ ਚਾਹੀਦੀ ਹੈ। ਇਸ ਵਾਸਤੇ 10 ਲੱਖ ਔਰਤਾਂ ਨੇ ਸੜਕਾਂ ਉੱਤੇ ਗਲੇ ਵਿਚ ਹਰੇ ਚੋਲੇ ਪਾ ਕੇ ਮੁਜ਼ਾਹਰਾ ਕੀਤਾ। ‘ਨੀ ਉਨਾ ਮੇਨੋਸ’ ਯਾਨੀ ‘ਕੋਈ ਇਕ ਵੀ ਘੱਟ ਨਹੀਂ’ ਕਹਿੰਦਿਆਂ ਬਲਾਤਕਾਰ, ਕਤਲ ਤੇ ਘਰੇਲੂ ਹਿੰਸਾ ਲਈ ਸਖ਼ਤ ਸਜ਼ਾਵਾਂ ਦੀ ਵੀ ਮੰਗ ਕੀਤੀ। ਇਸਤੰਬੂਲ ਵਿਚ ਔਰਤਾਂ ਨੇ ਨਾਅਰੇਬਾਜ਼ੀ ਕਰਦਿਆਂ-‘ਅਸੀ ਚੁੱਪ ਨਹੀਂ ਰਹਾਂਗੀਆਂ’, ‘ਅਸੀ ਕਮਜ਼ੋਰ ਨਹੀਂ’, ‘ਅਸੀ ਸਿਰਫ਼ ਹੁਕਮ ਮੰਨਣ ਲਈ ਨਹੀਂ’, ਦੇ ਬੈਨਰ ਲਗਾ ਕੇ ਹਜ਼ਾਰਾਂ ਦੀ ਗਿਣਤੀ ਵਿਚ ਔਰਤਾਂ ਵਲੋਂ ਮੁਜ਼ਾਹਰਾ ਕੀਤਾ ਗਿਆ। ਉਸ ਸਮੇਂ ਇਸਤੰਬੂਲ ਵਿਖੇ ਸੰਨ 2018 ਵਿਚ 337 ਔਰਤਾਂ ਨੂੰ ਘਰੇਲੂ ਹਿੰਸਾ ਦੌਰਾਨ ਮਾਰ ਮੁਕਾਇਆ ਗਿਆ ਸੀ।

ਸਾਊਥ ਕੋਰੀਆ ਵਿਚ ਲਾਲ ਟੀ-ਸ਼ਰਟਾਂ ਪਾ ਕੇ ਔਰਤਾਂ ਨੇ ਸੰਘਰਸ਼ ਕਰਦਿਆਂ ਰੋਸ ਪ੍ਰਗਟਾਇਆ ਕਿ ਦੁਨੀਆਂ ਨੂੰ ਜਗਾਉਣ ਦਾ ਇਹੋ ਰਾਹ ਹੈ। ਉੱਥੇ ਔਰਤਾਂ ਲਈ ਬਣੇ ਗੁਸਲਖ਼ਾਨਿਆਂ ਵਿਚ ਛੁਪੇ ਕੈਮਰੇ ਤੇ ‘ਸੈਕਸ ਕਰਾਈਮ’ ਸਿਖ਼ਰਾਂ ਤੇ ਪਹੁੰਚ ਚੁਕਿਆ ਵੇਖ ਕੇ ਇਹ ਕਦਮ ਪੁੱਟਣ ਦੀ ਲੋੜ ਸਮਝੀ ਗਈ। ‘ਮੇਰੀ ਜ਼ਿੰਦਗੀ ਸਿਰਫ਼ ਤੁਹਾਡਾ ਸ਼ਿਕਾਰ ਬਣਨ ਲਈ ਨਹੀਂ ਬਣੀ ’ ਦੇ ਪੋਸਟਰਾਂ ਨਾਲ ਸੜਕਾਂ ਤੇ ਨਿਕਲੀਆਂ ਨਾਬਾਲਗ ਬੱਚੀਆਂ ਨੇ ਅਪਣੇ ਨਾਲ ਲੁਕੇ ਕੈਮਰਿਆਂ ਰਾਹੀਂ ਕੀਤੇ ਸਰੀਰਕ ਸ਼ੋਸ਼ਣ ਦਾ ਪਰਦਾਫ਼ਾਸ਼ ਕੀਤਾ। ਭਾਰਤ ਵਿਚ-‘ਹੁਣ ਬੱਸ’ ਦੇ ਨਾਅਰਿਆਂ ਨਾਲ ਮਰਦ ਪ੍ਰਧਾਨ ਸਮਾਜ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਗਈ। ਜੰਮੂ ਕਸ਼ਮੀਰ ਵਿਚ ਕਠੂਆ ਵਿਚ 8 ਸਾਲਾ ਬੱਚੀ ਨਾਲ ਮੰਦਰ ਅੰਦਰ ਕੀਤੇ ਸਮੂਹਕ ਬਲਾਤਕਾਰ, ਜਿਸ ਵਿਚ ਪੁਲਿਸ ਕਰਮੀ ਤੇ ਸਿਆਸੀ ਬੰਦੇ ਸ਼ਾਮਲ ਸਨ ਅਤੇ ਬਾਅਦ ਵਿਚ ਉਸ ਬੱਚੀ ਦਾ ਕਤਲ ਕਰ ਦਿਤਾ ਗਿਆ, ਸਮੁੱਚੇ ਜਾਗਰੂਕ ਸਮਾਜ ਲਈ ਇਕ ਵੱਡਾ ਝਟਕਾ ਸੀ। ਇੰਜ ਹੀ ਉਨਾਉ (ਉੱਤਰ ਪ੍ਰਦੇਸ਼) ਵਿਚ ਇਕ ਐਮ.ਐਲ.ਏ. ਵਲੋਂ ਨਾਬਾਲਗ਼ ਬੱਚੀ ਦਾ ਬਲਾਤਕਾਰ ਕਰਨਾ ਤੇ ਬੱਚੀ ਵਲੋਂ ਸੁਣਵਾਈ ਨਾ ਹੋਣ ਤੇ ਮੁੱਖ ਮੰਤਰੀ ਦੇ ਘਰ ਅੱਗੇ ਆਤਮਦਾਹ ਦੀ ਕੋਸ਼ਿਸ਼ ਕਰਨੀ ਅਤੇ ਇਸ ਘਟਨਾ ਸਦਕਾ ਉਸ ਦੇ ਬੇਕਸੂਰ ਪਿਤਾ ਨੂੰ ਪੁਲਿਸ ਵਲੋਂ ਚੁੱਕ ਕੇ ਕੁੱਟ-ਕੁੱਟ ਕੇ ਮਾਰ ਮੁਕਾਉਣਾ ਵੀ ਔਰਤਾਂ ਨੂੰ ਸੜਕਾਂ ਤੇ ਨਿਕਲਣ ਲਈ ਮਜਬੂਰ ਕਰ ਰਿਹਾ ਹੈ।

ਚਿੱਲੀ ਵਿਖੇ ਯੂਨੀਵਰਸਿਟੀਆਂ ਅਤੇ ਸਕੂਲਾਂ ਅੰਦਰ ਔਰਤਾਂ ਅਤੇ ਬੱਚੀਆਂ ਦੇ ਜਿਸਮਾਨੀ ਸੋਸ਼ਣ ਵਿਰੁਧ ਹਜ਼ਾਰਾਂ ਦੀ ਗਿਣਤੀ ਵਿਚ ਵਿਦਿਆਰਥੀਆਂ ਨੇ ਵਿਦਰੋਹ ਕੀਤਾ ਅਤੇ ਮੁੰਡਿਆਂ ਨੂੰ ‘ਜੈਂਡਰ ਇਕੂਐਲਿਟੀ ਟ੍ਰੇਨਿੰਗ’ ਲੈਣ ਲਈ ਮਜਬੂਰ ਕੀਤਾ। ਇਸ ਸ਼ਾਂਤਮਈ ਸੰਘਰਸ਼ ਰਾਹੀਂ ਹਰ ਪੁੱਤਰ ਨੂੰ ਘਰਾਂ ਅਤੇ ਸਕੂਲਾਂ ਅੰਦਰ ਬੇਟੀਆਂ ਨਾਲ ਇੱਜ਼ਤ ਨਾਲ ਪੇਸ਼ ਆਉਣ ਦੀ ਸਿਖਿਆ ਦੇਣ ਦੀ ਮੰਗ ਕੀਤੀ ਗਈ। ਨੇਪਾਲ ਦੇ ਕਾਠਮੰਡੂ ਵਿਚ ਵੀ ਬਲਾਤਕਾਰ ਵਿਰੁਧ ਆਵਾਜ਼ ਚੁਕਦਿਆਂ ਹਜ਼ਾਰਾਂ ਦੀ ਗਿਣਤੀ ਵਿਚ ਔਰਤਾਂ ਕਾਲੇ ਕਪੜੇ ਪਾ ਕੇ ਸੜਕਾਂ ਤੇ ਨਿਕਲੀਆਂ। ਉਨ੍ਹਾਂ ਮੰਗ ਕੀਤੀ ਕਿ ਬਲਾਤਕਾਰੀਆਂ ਲਈ ਢਿਲੇ ਕਾਨੂੰਨ ਤੇ ਬਲਾਤਕਾਰ ਪੀੜਤਾਂ ਨੂੰ ਬਹੁਤ ਦੇਰ ਬਾਅਦ ਮਿਲਦਾ ਇਨਸਾਫ਼ ਮਨੁੱਖੀ ਹੱਕਾਂ ਦਾ ਘਾਣ ਹੈ। ਇਸ ਵਿਚ ਤੁਰਤ ਸੁਧਾਰ ਕਰ ਕੇ ਵੱਡੀ ਗਿਣਤੀ ਵਿਚ ਹੁੰਦੇ ਬਲਾਤਕਾਰਾਂ ਵਿਚ ਠੱਲ੍ਹ ਪਾਈ ਜਾਵੇ।
ਬਰਾਜ਼ੀਲ ਵਿਚ ‘ਏਲ ਨਾਓ’ (ਯਾਨੀ ਬੰਦਾ ਨਹੀਂ) ਦੇ ਨਾਅਰੇ ਲਾਉਂਦਿਆਂ ਔਰਤਾਂ ਦੀ ਭੀੜ ਨਾਲ ਸੜਕਾਂ ਭਰ ਗਈਆਂ।

ਇਹ ਬੰਦਾ-ਜਾਇਰ ਬੌਲਸੋਨਾਰੋ ਨਾਂ ਦਾ ਸਿਆਸਤਦਾਨ ਸੀ, ਜਿਸ ਵਿਰੁਧ ਆਵਾਜ਼ ਚੁਕੀ ਗਈ ਸੀ ਕਿਉਂਕਿ ਉਸ ਨੇ ਔਰਤਾਂ ਦੇ ਸ਼ੋਸ਼ਣ ਦੀ ਅੱਤ ਕਰ ਦਿਤੀ ਸੀ। ਉਸ ਨੇ ਔਰਤਾਂ ਨੂੰ ਉਬਾਸੀ ਲੈਣ ਉੱਤੇ ਵੀ ਰੋਕ ਲਾਉਂਦਿਆਂ ਕਹਿ ਦਿਤਾ ਸੀ ਕਿ ਕੰਮ ਕਾਰ ਉੱਤੇ ਨਿਕਲੀ ਔਰਤ ਦਾ ਬਲਾਤਕਾਰ ਹੋਣਾ ਯਕੀਨੀ ਹੀ ਹੁੰਦਾ ਹੈ। ਸਾਊਥ ਅਫਰੀਕਾ ਵਿਚ ਵੀ ਸੈਂਕੜੇ ਔਰਤਾਂ ਅਤੇ ਬੱਚੀਆਂ ਨੇ ‘‘ਅਸੀ ਸਿਰਫ਼ ਗਰਭ ਨਹੀਂ’’ ਦੇ ਵੱਡੇ-ਵੱਡੇ ਫੱਟੇ ਚੁੱਕ ਕੇ ਮੁਜ਼ਾਹਰਾ ਕੀਤਾ। ਫਰਾਂਸ ਦੇ ਪੈਰਿਸ ਸ਼ਹਿਰ ਵਿਚ ਔਰਤਾਂ ਦੇ ਭਾਰੀ ਇਕੱਠ ਨਾਲ ਕਾਫ਼ੀ ਬੰਦੇ ਵੀ ਸ਼ਾਮਲ ਹੋਏ ਜਿਸ ਵਿਚ ਘਰੇਲੂ ਹਿੰਸਾ ਦੇ ਵਧਦੇ ਕੇਸਾਂ ਵਿਰੁਧ ਆਵਾਜ਼ ਚੁੱਕ ਕੇ ਔਰਤਾਂ ਪ੍ਰਤੀ ਸੁਹਿਰਦ ਸੋਚ ਪੈਦਾ ਕਰਨ ਉੱਤੇ ਜ਼ੋਰ ਦਿਤਾ ਗਿਆ।

ਇਤਿਹਾਸਿਕ ‘ਫ਼ਰੈਂਚ ਰੈਵੋਲਿਊਸ਼ਨ’ ਦੌਰਾਨ ਔਰਤਾਂ ਨੇ ਬੜੀ ਜ਼ੋਰਦਾਰ ਆਵਾਜ਼ ਚੁੱਕੀ ਸੀ ਕਿਉਂਕਿ ਉਦੋਂ ਔਰਤਾਂ ਨੂੰ ਕੋਈ ਸਿਆਸੀ ਹੱਕ ਨਹੀਂ ਸੀ ਦਿਤੇ ਜਾਂਦੇ ਤੇ ਦੂਜੇ ਦਰਜੇ ਦੀਆਂ ਨਾਗਰਿਕ ਮੰਨੀਆਂ ਜਾਂਦੀਆਂ ਸਨ। ਉਦੋਂ ਔਰਤਾਂ ਦਾ ਕਲੱਬਾਂ ਵਿਚ ਜਾਣਾ ਜਾਂ ਘਰਾਂ ਵਿਚੋਂ ਨਿਕਲਣਾ ਜੁਰਮ ਮੰਨ ਲਿਆ ਗਿਆ ਸੀ। ਸੰਨ 1793 ਅਕਤੂਬਰ ਵਿਚ ਔਰਤਾਂ ਦੇ ਕਲੱਬ ਬੰਦ ਕਰਵਾ ਕੇ ਬਹੁਤ ਸਾਰੀਆਂ ਔਰਤਾਂ ਕੈਦ ਕਰ ਲਈਆਂ ਗਈਆਂ ਸਨ। ਸੰਨ 1800 ਵਿਚ ਵੀ ਇਹੋ ਕੁੱਝ ਜਾਰੀ ਰਿਹਾ। ਮੇਰੀ ਐਂਟੋਨੀਉ ਸ਼ਾਸਕ ਵਲੋਂ ਲੋਕਾਂ ਨੂੰ ਨਪੀੜੇ ਜਾਣ ਉੱਤੇ ਆਮ ਲੋਕ ਭੜਕ ਕੇ ਹਿੰਸਾ ਉੱਤੇ ਉਤਰ ਆਏ ਤੇ ਸਿਆਸੀ ਲੋਕਾਂ ਦੇ ਸਿਰ ਵੱਢ ਸੁੱਟੇ। ਉਦੋਂ ਔਰਤਾਂ ਅਤੇ ਮਰਦਾਂ ਦੀ ਭੂਮਿਕਾ ਲਗਭਗ ਬਰਾਬਰ ਸੀ।

ਅਫ਼ਗਾਨਿਸਤਾਨ ਵਿਚ ਸੰਨ 1964 ਵਿਚ ਔਰਤਾਂ ਨੂੰ ਕੁੱਝ ਹੱਕ ਮਿਲੇ ਜੋ 1990 ਵਿਚ ਖੋਹ ਲਏ ਗਏ। ਭਾਵੇਂ ਔਰਤਾਂ ਵਲੋਂ ਲਗਾਤਾਰ ਕੀਤੇ ਤਿੱਖੇ ਸੰਘਰਸ਼ ਸਦਕਾ ਬਥੇਰੀਆਂ ਔਰਤਾਂ ਮਾਰ ਮੁਕਾਈਆਂ ਗਈਆਂ ਪਰ ਸੰਨ 2004 ਵਿਚ ਦੁਬਾਰਾ ਔਰਤਾਂ ਨੂੰ ਹੱਕ ਮਿਲੇ। ਹੁਣ ਤਕ ਵੀ ਸੰਨ 2015 ਦੇ ਵਰਲਡ ਹੈਲਥ ਆਰਗੇਨਾਈਜ਼ੇਸ਼ਨ ਦੇ ਅੰਕੜਿਆਂ ਅਨੁਸਾਰ 90 ਫ਼ੀ ਸਦੀ ਅਫ਼ਗਾਨੀ ਔਰਤਾਂ ਘਰੇਲੂ ਹਿੰਸਾ, ਕਤਲ, ਗਾਲ੍ਹਾਂ, ਬਲਾਤਕਾਰ ਆਦਿ ਦਾ ਸ਼ਿਕਾਰ ਹੋ ਰਹੀਆਂ ਹਨ। ਅੱਜ ਦੇ ਦਿਨ ਵੀ ਬੱਚੀਆਂ ਪਿਤਾ ਅਧੀਨ ਤੇ ਪਤਨੀ ਪਤੀ ਅਧੀਨ ਹੀ ਮੰਨੀ ਜਾਂਦੀ ਹੈ। ਉਹ ਅਪਣੀ ਮਰਜ਼ੀ ਨਾਲ ਬਾਹਰ ਘੁੰਮ ਫਿਰ ਨਹੀਂ ਸਕਦੀਆਂ।

ਸੰਨ 2020 ਵਿਚ 23 ਸੰਘਰਸ਼ੀ ਔਰਤਾਂ, ਜੋ ਮਨੁੱਖੀ ਹੱਕਾਂ ਲਈ ਆਵਾਜ਼ ਚੁੱਕਣ ਲਈ ਅਫ਼ਗਾਨਿਸਤਾਨ ਵਿਚ ਅਗਾਂਹ ਹੋਈਆਂ, ਮਾਰ ਮੁਕਾ ਦਿਤੀਆਂ ਗਈਆਂ। ਇਨ੍ਹਾਂ ਵਿਚ ਚਾਰ ਡਾਕਟਰ ਵੀ ਸਨ। ਆਂਧਰਾ ਪ੍ਰਦੇਸ ਵਿਚ ਪਿੰਡ ਦੀਆਂ ਔਰਤਾਂ ਨੇ ਸ਼ਰਾਬ ਦੀ ਵਿਕਰੀ ਬੰਦ ਕਰਨ ਵਾਸਤੇ ਜੋ ਅਰਕ ਵਿਖੇ ਸੰਘਰਸ਼ ਵਿਢਿਆ, ਉਹ ਹੁਣ ਤਕ ਦਾ ਔਰਤਾਂ ਦਾ ਸੱਭ ਤੋਂ ਵੱਡਾ ਤੇ ਸਫ਼ਲ ਸੰਘਰਸ਼ ਮੰਨਿਆ ਗਿਆ ਸੀ। ਸੰਨ 1970-71 ਵਿਚ ਸਰਕਾਰ ਨੇ ਸ਼ਰਾਬ ਦੀ ਵਿਕਰੀ ਵਿਚੋਂ 390 ਮਿਲੀਅਨ ਐਕਸਾਈਜ਼ ਡਿਊਟੀ ਇਕੱਠੀ ਕੀਤੀ ਜੋ ਸੰਨ 1991-92 ਵਿਚ 8.12 ਬਿਲੀਅਨ ਪਹੁੰਚ ਗਈ। ਇਸ ਵਿਚ ਐਕਸਾਈਜ਼ ਦੇ ਅਫ਼ਸਰਾਂ ਨੂੰ ਮਿਲੀ ਬੇਅੰਤ ਰਿਸ਼ਵਤ ਸ਼ਾਮਲ ਨਹੀਂ ਸੀ। ਉਦੋਂ ਗ਼ਰੀਬਾਂ ਦੀ ਔਸਤਨ ਆਮਦਨ ਪ੍ਰਤੀ ਸਾਲ 1840 ਰੁਪਏ ਪ੍ਰਤੀ ਟੱਬਰ ਸੀ ਜਿਸ ਵਿਚੋਂ 840 ਰੁਪਏ ਸਿਰਫ਼ ਸ਼ਰਾਬ ਦਾ ਖ਼ਰਚਾ ਸੀ। ਭੁੱਖਮਰੀ ਵਿਚੋਂ ਨਿਕਲਣ ਅਤੇ ਸ਼ਰਾਬੀ ਪਤੀਆਂ ਹਥੋਂ ਮਾਰ ਕੁਟਾਈ ਤੋਂ ਬਚਣ ਲਈ ਔਰਤਾਂ ਨੇ ਇਹ ਸੰਘਰਸ਼ ਵਿਢਿਆ ਤੇ ਜਿੱਤ ਹਾਸਲ ਕੀਤੀ।

ਮੌਜੂਦਾ ਭਾਰਤੀ ਕਿਸਾਨੀ ਸੰਘਰਸ਼, ਜਿਸ ਵਿਚ ਔਰਤਾਂ ਦਾ ਲੱਖਾਂ ਦੀ ਗਿਣਤੀ ਵਿਚ ਸ਼ਾਂਤਮਈ ਸੰਘਰਸ਼ ਕਰ ਕੇ ਅਪਣੇ ਪਤੀ, ਬੇਟਿਆਂ, ਪਿਤਾ ਤੇ ਭਰਾਵਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਠੰਢ ਵਿਚ ਟਰੈਕਟਰ ਚਲਾ ਕੇ ਪਹੁੰਚਣਾ ਅਤੇ ਹੱਕਾਂ ਲਈ ਆਵਾਜ਼ ਚੁਕਣਾ, ਦੁਨੀਆ ਭਰ ਦੇ ਸਾਰੇ ਇਤਿਹਾਸਿਕ ਸੰਘਰਸ਼ਾਂ ਨੂੰ ਮਾਤ ਪਾ ਚੁਕਿਆ ਹੈ। ਹਾਲੇ ਤਕ ਅਜਿਹਾ ਸੰਘਰਸ਼ ਦੁਨੀਆਂ ਦੇ ਕਿਸੇ ਹਿੱਸੇ ਵਿਚ ਨਜ਼ਰੀਂ ਨਹੀਂ ਪਿਆ। ਸੇਵਾ, ਸਿਮਰਨ, ਸਬਰ, ਸੰਤੋਖ ਅਤੇ ਸਹਿਣਸ਼ਕਤੀ ਦੀ ਬੇਮਿਸਾਲ ਪ੍ਰਦਰਸ਼ਨੀ ਵੇਖਣ ਨੂੰ ਮਿਲ ਰਹੀ ਹੈ। ਘਰਾਂ ਵਿਚ ਗੁਮਨਾਮੀ ਦੀ ਜ਼ਿੰਦਗੀ ਬਿਤਾ ਕੇ ਦਫ਼ਨ ਹੋ ਰਹੀਆਂ ਔਰਤਾਂ ਹੁਣ ਸੰਘਰਸ਼ ਦੇ ਰਾਹ ਪਈਆਂ ਹਨ।

ਔਰਤਾਂ ਨੂੰ ਚੁੜੇਲਾਂ ਕਹਿ ਕੇ ਸਾੜਨ, ਸਿਰੋਂ ਚੁੰਨੀ ਤਿਲਕ ਜਾਣ ਉਤੇ ਪੱਥਰ ਮਾਰ ਕੇ ਜਾਨੋਂ ਮਾਰਨ, ਸਤੀ ਕਰ ਦੇਣ, ਦੇਵਦਾਸੀਆਂ ਬਣਾ ਕੇ ਨਰਕ ਭੋਗਣ ਤੋਂ ਲੈ ਕੇ ਹੁਣ ਤਕ ਦੇ ਸਫ਼ਰ ਵਿਚ ਕਰੋੜਾਂ ਔਰਤਾਂ ਅਪਣਾ ਯੋਗਦਾਨ ਪਾ ਚੁਕੀਆਂ ਹਨ। ਮੌਜੂਦਾ ਕਿਸਾਨੀ ਸੰਘਰਸ਼ ਔਰਤਾਂ ਲਈ ਨਵਾਂ ਰਾਹ ਖੋਲ੍ਹ ਰਿਹਾ ਹੈ ਤੇ ਨਵੀਂ ਸੋਚ ਪੈਦਾ ਕਰ ਰਿਹਾ ਹੈ ਕਿ ਔਰਤਾਂ ਕਿਸੇ ਵੀ ਪਾਸਿਉਂ ਮਰਦਾਂ ਤੋਂ ਘੱਟ ਨਹੀਂ ਹਨ।
ਸ਼ਾਲਾ ਇਹ ਸੋਚ ਅਤੇ ਨਵਾਂ ਜੋਸ਼ ਇੰਜ ਹੀ ਬਰਕਰਾਰ ਰਹੇ ਅਤੇ ਔਰਤਾਂ ਪ੍ਰਤੀ ਸਾਰਥਕ ਸੋਚ ਵਾਲੀ ਇਕ ਨਵੀਂ ਤਬਦੀਲੀ ਲਈ ਇਹ ਵਿਸ਼ਵ ਤਿਆਰ ਹੋ ਜਾਵੇ। ਇਕੋ ਗੱਲ ਕਹਿਣੀ ਰਹਿ ਗਈ :-
ਤੇਰੇ ਜਬਰ ਵਾਲੀ
ਸਾਡੇ ਸਬਰ ਵਾਲੀ
ਹਰ ਬੁੱਲ੍ਹ ’ਤੇ ਦਾਸਤਾਨ ਰਹਿਣੀ
ਮਾਂ ਵਾਰੀ ਤੈਥੋਂ ਪੁੱਤਰਾ ਵੇ,
ਤੇਰੇ ਲਈ ਮੈਂ ਸਦਾ ਠੰਢੀ ਛਾਂ ਰਹਿਣੀ।
ਡਾ. ਹਰਸ਼ਿੰਦਰ ਕੌਰ,ਸੰਪਰਕ :  0175-2216783

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਭਰਾ-ਭਰਜਾਈ ਤੋਂ ਦੁਖੀ ਕੁੜੀ ਨੇ ਚੁੱਕਿਆ ਖੌਫਨਾਕ ਕਦਮ, ਹਾਕੀ ਦੀ ਸੀ ਨੈਸ਼ਨਲ ਪਲੇਅਰ ਪੁਲਿਸ ਨੇ ਭਰਾ ਨੂੰ ਕੀਤਾ ਗ੍ਰਿਫ਼ਤਾਰ

06 May 2024 4:04 PM

Rajpura ਵਿਖੇ Kisan ਦੀ ਹੋਈ ਮੌਤ ਤੋਂ ਬਾਅਦ ਕਿਸਾਨਾਂ ਨੇ ਦਿੱਤਾ ਅਲਟੀਮੇਟਮ, ਦੋ ਦਿਨਾਂ ਸਮਾਂ ਦਿੰਦੇ ਹਾਂ, ਨਹੀਂ ਤਾਂ

06 May 2024 1:42 PM

Breaking News: T20 World Cup ਦੇ ਮੈਚਾਂ ਦੌਰਾਨ ਅੱ+ਤਵਾਦੀ ਹਮਲਿਆਂ ਦੀ ਧਮਕੀ, Cricket ਜਗਤ ਲਈ ਪਰੇਸ਼ਾਨ ਕਰਨ ਵਾਲੀ

06 May 2024 1:13 PM

Cabinet Minister Dr. Baljit Kaur ਬੇਬਾਕ Interview Badal ‘ਤੇ ਧਰਿਆ ਤਵਾ, ਇਹਨਾਂ ਲੁੱਟਣ ਵਾਲਿਆਂ ਤੋਂ ਮਸਾਂ...

06 May 2024 12:55 PM

PRTC ਦੇ Driver ਨਾਲ ਵਾਪਰ ਗਿਆ ਵੱਡਾ ਹਾਦਸਾ.. ਪੁੱਤ ਦੀ ਹਾਲਤ ਦੇਖ ਭੁੱਬਾਂ ਮਾਰਦੀ ਸੜਕ ’ਤੇ ਲਿਟ ਗਈ Maa

06 May 2024 10:58 AM
Advertisement