
ਸਾਰੇ ਸਿੱਖ ਗੁਰੂਆਂ ਦੀਆਂ ਹਰਿਆਣਾ ’ਚ ਜੋ ਵੀ ਨਿਸ਼ਾਨੀਆਂ ਹਨ, ਨੂੰ ਯਾਦਗਾਰ ਵਿਚ ਕੀਤਾ ਜਾਵੇਗਾ ਸੁਰੱਖਿਅਤ
Panthak News: ਸਿੱਖ ਗੁਰੂ ਪਰੰਪਰਾਵਾਂ ਤੇ ਉਨ੍ਹਾਂ ਦੀ ਯਾਦਾਂ ਨੂੰ ਸੰਭਾਲਣ ਦੀ ਦਿਸ਼ਾ ਵਿਚ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਜ਼ਿਲ੍ਹਾ ਕੁਰੂਕਸ਼ੇਤਰ ਵਿਚ ਪਿਪਲੀ ਦੇ ਨੇੜੇ ਇਕ ਸ਼ਾਨਦਾਰ ਯਾਦਗਾਰ ਬਣਾਈ ਜਾਵੇਗੀ, ਜਿਸ ਵਿਚ ਸਾਰੇ ਸਿੱਖ ਗੁਰੂਆਂ ਦੀ ਹਰਿਆਣਾ ਵਿਚ ਜੋ ਵੀ ਨਿਸ਼ਾਨੀਆਂ ਹਨ, ਉਨ੍ਹਾਂ ਨੁੰ ਇਸ ਯਾਦਗਾਰ ਵਿਚ ਸੁਰੱਖਿਅਤ ਕੀਤਾ ਜਾਵੇਗਾ, ਤਾਂ ਜੋ ਭਾਵੀ ਪੀੜੀ ਗੁਰੂਆਂ ਦੇ ਜੀਵਨ ਵਿਚ ਮਨੁੱਖਤਾ ਦੀ ਸੇਵਾ ਦਾ ਪਰਮ ਸੰਦੇਸ਼ ਦੀ ਪੇ੍ਰਰਣਾ ਲੈ ਸਕਣ। ਇਹ ਅਜਾਇਬ-ਘਰ ਯਕੀਨੀ ਹੀ ਇਕ ਸੈਰ-ਸਪਾਟਾ ਦਾ ਕੇਂਦਰ ਬਣੇਗਾ।
ਮੁੱਖ ਮੰਤਰੀ ਅੱਜ ਜ਼ਿਲ੍ਹਾ ਕੁਰੂਕਸ਼ੇਤਰ ਵਿਚ ਕੁਰੂਕਸ਼ੇਤਰ ਯੂਨੀਵਰਸਿਟੀ ਵਿਚ ਪ੍ਰਬੰਧਤ ਪੋ੍ਰਗ੍ਰਾਮ ਵਿਚ ਸੂਬਾ ਸਰਕਾਰ ਵਲੋਂ ਗੁਰੂਆਂ ਦੀ ਸੇਵਾ ਵਿਚ ਕੀਤੇ ਗਏ ਕੰਮਾਂ ’ਤੇ ਅਧਾਰਿਤ ਕਿਤਾਬ ਦੀ ਘੁੰਡ ਚੁਕਾਈ ਕਰਨ ਬਾਅਦ ਮੌਜੂਦਾ ਲੋਕਾਂ ਨੂੰ ਸੰਬੋਧਤ ਕਰ ਰਹੇ ਸਨ। ਮਨੋਹਰ ਲਾਲ ਨੇ ਲੇਖਕ ਅਤੇ ਪ੍ਰਕਾਸ਼ਕ ਨੂੰ ਇਸ ਕਿਤਾਬ ਦਾ ਟਾਈਟਲ ਬਦਲਣ ਦੀ ਸਲਾਹ ਦਿਤੀ। ਉਨ੍ਹਾਂ ਦੇ ਸੁਝਾਅ ’ਤੇ ਹੁਣ ਇਸ ਕਿਤਾਬ ਦਾ ਨਾਂ ਗੁਰਬਾਣੀ ਦੀ ਸਿੱਖ- ਸਵਾ ਅਤੇ ਸੇਵਕ ਮਨੋਹਰ ਲਾਲ ਹੋਵੇਗਾ।
ਮੁੱਖ ਮੰਤਰੀ ਨੇ ਕਿਹਾ ਕਿ ਇਸ ਕਿਤਾਬ ਵਿਚ ਪਿਛਲੇ ਸਾਢੇ 9 ਸਾਲਾਂ ਵਿਚ ਸਿੱਖ ਗੁਰੂਆਂ ਦੇ ਇਤਿਹਾਸ ਨੂੰ ਸੰਭਾਲਣ ਲਈ ਕੀਤੇ ਗਏ ਅਨੇਕ ਕੰਮਾਂ ਜਿਵੇਂ ਸ੍ਰੀ ਗੁਰੂ ਨਾਨਕ ਦੇਵ ਜੀ, ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਸ੍ਰੀ ਗੁਰੂ ਤੇਗ ਬਹਾਦੁਰ ਜੀ ਦੇ ਪ੍ਰਕਾਸ਼ ਉਤਸਵ ਤੇ ਬਾਬਾ ਬੰਦਾ ਸਿੰਘ ਬਹਾਦੁਰ ਜੀ ਨਾਲ ਸਬੰਧਤ ਜਿੰਨੇ ਵੀ ਪ੍ਰੋਗ੍ਰਾਮ ਹੋਏ ਹਨ, ਉਨ੍ਹਾਂ ਦਾ ਵਰਨਣ ਕੀਤਾ ਗਿਆ ਹੈ। ਉਨ੍ਹਾਂ ਨੇ ਕਿਤਾਬ ਦੇ ਲੇਖਕ ਡਾ. ਪ੍ਰਭਲੀਨ ਸਿੰਘ ਅਤੇ ਕਿਤਾਬ ਦੇ ਪ੍ਰਕਾਸ਼ਕ ਤਹਿਤ ਸੂਚਨਾ, ਲੋਕ ਸੰਪਰਕ, ਭਾਸ਼ਾ ਅਤੇ ਸਭਿਆਚਾਰ ਵਿਭਾਗ ਦੇ ਮਹਾਨਿਦੇਸ਼ਕ ਮਨਦੀਪ ਸਿੰਘ ਬਰਾੜ ਦੀ ਸ਼ਲਾਘਾ ਕੀਤੀ। ਇਹ ਕਿਤਾਬ ਅੰਗਰੇਜ਼ੀ, ਹਿੰਦੀ ਅਤੇ ਪੰਜਾਬੀ ਤਿੰਨੋਂ ਭਾਸ਼ਾਵਾਂ ਵਿਚ ਉਪਲਬਧ ਹੈ।
ਬਾਬਾ ਬੰਦਾ ਸਿੰਘ ਬਹਾਦੁਰ ਦੀ ਰਾਜਧਾਨੀ ਲੋਹਗੜ੍ਹ ਵਿਚ ਬਣ ਰਿਹਾ ਹੈ ਯਾਦਗਾਰ
ਮੁੱਖ ਮੰਤਰੀ ਨੇ ਕਿਹਾ ਕਿ ਸਿੱਖ ਰਾਜ ਦੀ ਸਥਾਪਨਾ ਕਰਨ ਵਾਲੇ ਬਾਬਾ ਬੰਦਾ ਸਿੰਘ ਬਹਾਦੁਰ ਦੀ ਰਾਜਧਾਨੀ ਲੋਹਗੜ੍ਹ , ਜ਼ਿਲ੍ਹਾ ਯਮੁਨਾਨਗਰ ਵਿਚ ਦੇਸ਼ ਅਤੇ ਦੁਨੀਆ ਦੇ ਲਈ ਬਿਹਤਰੀਨ ਸ਼ਾਨਦਾਰ ਸਮਾਰਕ ਬਣਾਇਆ ਜਾਵੇਗਾ। ਇਸ ਲਈ ਲੋਹਗੜ੍ਹ ਟਰਸਟ ਨੂੰ 20 ਏਕੜ ਜ਼ਮੀਨ ਦੇ ਦਿਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਜਿਲ੍ਹਾਂ ਸੋਨੀਪਤ ਦੇ ਬੜਖਾਲਸਾ ਪਿੰਡ ਦੇ ਸਿੱਖ ਨੌਜੁਆਨ ਭਾਈ ਕੁਸ਼ਾਲ ਸਿੰਘ ਦਹਿਆ ਨੇ ਗੁਰੂ ਤੇਗ਼ ਬਹਾਦੁਰ ਜੀ ਦੇ ਸੀਸ ਦੇ ਸਥਾਨ ’ਤੇ ਅਪਣੇ ਸੀਸ ਦਾ ਦਾਨ ਦਿਤਾ, ਤਾਂ ਜੋ ਗੁਰੂ ਜੀ ਦਾ ਸੀਸ ਆਨੰਦਪੁਰ ਸਾਹਿਬ ਪਹੁੰਚ ਜਾਵੇ, ਉਨ੍ਹਾਂ ਦੀ ਇਹ ਕੁਰਬਾਨੀ ਸਾਨੂੰ ਸਾਰਿਆਂ ਨੂੰ ਯਾਦ ਰਹੇਗੀ। ਉਨ੍ਹਾਂ ਦੀ ਇਸ ਸ਼ਹਾਦਤ ਦੇ ਸਨਾਮਨ ਵਿਚ ਅਸੀਂ ਬੜਖਾਲਸਾ ਵਿਚ ਇਕ ਯਾਦਗਾਰ ਬਣਾਵਾਂਗੇ ਹੈ।
ਗੁਰੂ ਘਰਾਂ ਦੇ ਪ੍ਰਬੰਧਨ ਲਈ ਵਖਰੇ ਤੌਰ ’ਤੇ ਬਣਾਈ ਹਰਿਆਣਾ ਗੁਰਦਵਾਰਾ ਪ੍ਰਬੰਧਕ ਕਮੇਟੀ
ਮਨੋਹਰ ਲਾਲ ਨੇ ਕਿਹਾ ਕਿ ਹਰਿਆਣਾ ਵਿਚ ਗੁਰੂ ਘਰਾਂ ਦੇ ਪ੍ਰਬੰਧਨਾਂ ਨੂੰ ਲੈ ਕੇ ਵੀ ਲੰਬੇ ਸਾਲਾਂ ਤੋਂ ਵਿਵਾਦ ਚਲਦਾ ਰਿਹਾ ਅਤੇ ਅਸੀਂ ਸੁਪ੍ਰੀਮ ਕੋਰਟ ਵਿਚ ਮਜਬੂਤ ਪੈਰਵੀ ਕਰ ਕੇ ਹਰਿਆਣਾ ਦੇ ਲਈ ਵੱਖ ਤੋਂ ਗੁਰੂਦੁਆਰਾ ਪ੍ਰਬੰਧਕ ਕਮੇਟੀ ਬਣਾਈ। ਇਹ ਰਾਜਨੀਤਿਕ ਵਿਸ਼ਾ ਨਹੀਂ ਸੀ, ਪਰ ਪੰਜਾਬ ਦੀ ਸਥਿਤੀ ਨੂੰ ਦੇਖਦੇ ਹੋਏ ਹਰਿਆਣਾ ਵਿਚ ਗੁਰੂਦੁਆਰਿਆਂ ਦਾ ਪ੍ਰਬੰਧਨ ਸਹੀ ਢੰਗ ਨਾਲ ਹੋ ਸਕੇ, ਇਸ ਲਈ ਵੱਖ ਕਮੇਟੀ ਬਣਾਈ ਗਈ। ਸਾਡਾ ਮੰਨਣਾ ਹੈ ਕਿ ਗੁਰੂ ਘਰਾਂ ਤੋਂ ਰਾਜਨੀਤੀ ਵੱਖ ਰਹਿਣੀ ਚਾਹੀਦੀ ਹੈ। ਹਰਿਆਣਾ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਚੋਣ ਲਈ ਵੱਖ ਤੋਂ ਚੋਣ ਕਮਿਸ਼ਨ ਬਣਾਇਆ ਗਿਆ ਹੈ ਅਤੇ ਇਹ ਉਮੀਦ ਹੈ ਕਿ ਚੋਣ ਪ੍ਰੋਗ੍ਰਾਮ ਜਲਦੀ ਜਾਰੀ ਹੋ ਜਾਵੇ, ਤਾਂ ਜੋ ਚੁਣੀ ਗਈ ਕਮੇਟੀ ਸਹੀ ਢੰਗ ਨਾਲ ਗੁਰੂ ਘਰਾਂ ਦੀ ਸੰਭਾਲ ਕਰ ਸਕੇ।
(For more Punjabi news apart from Sikh museum will be constructed in Pipli, says Haryana CM, stay tuned to Rozana Spokesman)