
'ਉੱਚਾ ਦਰ ਬਾਬੇ ਨਾਨਕ ਦਾ' ਦੇ ਲਾਈਫ ਮੈਂਬਰ ਭਾਈ ਗੁਰਬਿੰਦਰ ਸਿੰਘ ਵਾਸੀ ਕੋਟਲਾ ਰਾਏਕਾ ਨੇ ਆਪਣੀ ਸਪੁੱਤਰੀ ਸਿਮਰਨਜੀਤ ਕੌਰ ਦਾ ਵਿਆਹ ਪੂਰਨ ਗੁਰ-ਮਰਿਆਦਾ ਅਨੁਸਾਰ.........
ਸਮਾਧ ਭਾਈ : 'ਉੱਚਾ ਦਰ ਬਾਬੇ ਨਾਨਕ ਦਾ' ਦੇ ਲਾਈਫ ਮੈਂਬਰ ਭਾਈ ਗੁਰਬਿੰਦਰ ਸਿੰਘ ਵਾਸੀ ਕੋਟਲਾ ਰਾਏਕਾ ਨੇ ਆਪਣੀ ਸਪੁੱਤਰੀ ਸਿਮਰਨਜੀਤ ਕੌਰ ਦਾ ਵਿਆਹ ਪੂਰਨ ਗੁਰ-ਮਰਿਆਦਾ ਅਨੁਸਾਰ ਸਾਦੇ ਢੰਗ ਨਾਲ ਕਰ ਕੇ ਇਲਾਕੇ 'ਚ ਮਾਣ ਹਾਸਲ ਕੀਤਾ। ਇਸ ਮੌਕੇ ਇਤਿਹਾਸਕ ਗੁਰਦੁਆਰਾ ਅੰਗੀਠਾ ਸਾਹਿਬ ਜੈਤੋ ਵਿਖੇ ਆਨੰਦ ਕਾਰਜਾਂ ਦੀ ਰਸਮ ਨਿਭਾਈ ਗਈ। ਇਸ ਮੌਕੇ ਬੈਂਡ-ਵਾਜਿਆਂ ਆਦਿ ਕਿਸੇ ਵੀ ਤਰ੍ਹਾਂ ਦੇ ਸ਼ੋਰ-ਸ਼ਰਾਬੇ ਤੋਂ ਪ੍ਰਹੇਜ ਕੀਤਾ ਗਿਆ ਅਤੇ ਸਾਦਾ ਭੋਜਨ ਛਕਾਇਆ ਗਿਆ।
ਇਸ ਮੌਕੇ ਸਰਪੰਚ ਬਲਕਾਰ ਸਿੰਘ, ਗੁਰਜੀਤ ਸਿੰਘ, ਪੰਚ ਪੂਰਨ ਸਿੰਘ, ਦਰਸ਼ਨ ਸਿੰਘ, ਗੁਰਮਤਿ ਸੇਵਾ ਲਹਿਰ ਦੇ ਆਗੂ ਜਸਵੀਰ ਸਿੰਘ ਦੀਦਾਰੇਵਾਲਾ, ਭਾਈ ਰੁਪਿੰਦਰ ਸਿੰਘ, ਟਰੱਕ ਯੂਨੀਅਨ ਪ੍ਰਧਾਨ ਰਾਜਦੀਪ ਸਿੰਘ ਔਲਖ ਆਦਿ ਨੇ ਵਿਆਹ 'ਚ ਸ਼ਿਰਕਤ ਕਰਕੇ ਪਰਿਵਾਰ ਨੂੰ ਵਧਾਈਆਂ ਦਿਤੀਆਂ।