ਆਰ.ਐਸ.ਐਸ. ਨੇ ਲਗਾਇਆ ਸ੍ਰੀ ਅਨੰਦਪੁਰ ਸਾਹਿਬ ਲਈ ਵਿਸ਼ੇਸ਼ ਪ੍ਰਚਾਰਕ
Published : Jul 2, 2018, 7:48 am IST
Updated : Jul 2, 2018, 7:48 am IST
SHARE ARTICLE
Rozana Spokesman and Principal Surinder Singh
Rozana Spokesman and Principal Surinder Singh

ਸਾਲ 2016 ਵਿਚ 'ਸਪੋਕਸਮੈਨ' ਵਲੋਂ ਚੇਤਾਇਆ ਗਿਆ ਸੀ ਕਿ ਆਰ.ਐਸ.ਐਸ. ਦੀ ਅੱਖ ਹੁਣ ਸ੍ਰੀ ਅਨੰਦਪੁਰ ਸਾਹਿਬ 'ਤੇ ਹੈ, ਵਾਲੀ ਗੱਲ ਹੁਣ ਸੱਚੀ ਹੁੰਦੀ ਨਜ਼ਰ...

ਨੰਗਲ, ਸਾਲ 2016 ਵਿਚ 'ਸਪੋਕਸਮੈਨ' ਵਲੋਂ ਚੇਤਾਇਆ ਗਿਆ ਸੀ ਕਿ ਆਰ.ਐਸ.ਐਸ. ਦੀ ਅੱਖ ਹੁਣ ਸ੍ਰੀ ਅਨੰਦਪੁਰ ਸਾਹਿਬ 'ਤੇ ਹੈ, ਵਾਲੀ ਗੱਲ ਹੁਣ ਸੱਚੀ ਹੁੰਦੀ ਨਜ਼ਰ ਆ ਰਹੀ ਹੈ। ਇਸ ਤੋਂ ਪਹਿਲਾ ਆਰ.ਐਸ.ਐਸ. ਵਲੋਂ ਇਕ ਇਸੇ ਹੀ ਇਲਾਕੇ ਦਾ ਬਾਹਰ ਰਹਿਣ ਵਾਲਾ ਬਹਿਰੁਪੀਆ ਸਿੱਖ ਅਨੰਦਪੁਰ ਸਾਹਿਬ ਦੇ ਸਿੱਖਾਂ ਵਿਚ ਛਡਿਆ ਸੀ ਜੋ ਕਿ ਸਿੱਖਾਂ ਨੂੰ ਆਰ.ਐਸ.ਐਸ. ਵਿਚ ਬਹੁਤਾ ਜੋੜ ਨਾ ਸਕਿਆ ਅਤੇ ਵਿੱਤੀ ਤੌਰ 'ਤੇ ਸੂਤਰਾਂ ਅਨੁਸਾਰ ਕਾਫ਼ੀ ਮਜ਼ਬੂਤ ਹੋਇਆ। 

ਸਤੰਬਰ 2016 ਵਿਚ ਆਰ.ਐਸ.ਐਸ. ਆਗੂ ਮੋਹਨ ਭਾਗਵਤ ਵਲੋਂ ਵੀ ਰੂਪਨਗਰ ਵਿਚ ਵਿਸ਼ੇਸ਼ ਮੀਟਿੰਗ ਲਈ ਗਈ ਸੀ ਤੇ ਉਥੇ ਵੀ ਇਲਾਕੇ ਵਿਚ ਪ੍ਰਚਾਰ ਤੇ ਪਸਾਰ ਦੀ ਗੱਲ ਦਸੀ ਗਈ ਸੀ। ਉਸ ਤੋਂ ਬਾਅਦ ਸ਼੍ਰੀ ਅਨੰਦਪੁਰ ਸਾਹਿਬ ਵਿਚ ਵੀ ਸਰਗਰਮੀ ਵੱਧ ਗਈ ਸੀ ਤੇ ਸ਼ਾਖਾ ਵੀ ਵੱਡੇ ਪੱਧਰ ਤੇ ਕਰਨ ਦੀਆਂ ਕੋਸ਼ਿਸ਼ਾ ਕੀਤੀਆਂ ਗਈਆਂ ਸਨ ਪਰ ਸ਼ਾਖਾ ਵਿਚ 15 ਤੋਂ ਬੰਦੇ ਨਾ ਵਧੇ।

ਆਰ.ਐਸ.ਐਸ. ਵਲੋਂ ਪਹਿਲਾਂ ਸਿਰਫ਼ ਜ਼ਿਲ੍ਹਾ ਪ੍ਰਚਾਰਕ ਹੀ ਲਗਾਏ ਜਾਂਦੇ ਸਨ ਜੋ ਕਿ ਪੂਰੇ ਜ਼ਿਲ੍ਹੇ ਵਿਚ ਜਾ ਕੇ ਪ੍ਰਚਾਰ ਕਰਦੇ ਸਨ। ਪਰ ਹੁਣ ਆਰ.ਐਸ.ਐਸ. ਵਲੋਂ ਜਿਲ੍ਹਾ ਪ੍ਰਚਾਰਕ ਦੇ ਹੁੰਦਿਆਂ ਸ੍ਰੀ ਅਨੰਦਪੁਰ ਸਾਹਿਬ ਲਈ ਇਕ ਨਗਰ ਪ੍ਰਚਾਰਕ ਹੋਰ ਲਗਾ ਦਿਤਾ ਗਿਆ ਹੈ। ਇਹ ਨਹੀਂ ਪਤਾ ਕਿ ਆਰ.ਐਸ.ਐਸ. ਇਸ ਇਲਾਕੇ ਵਿਚ ਕੀ ਸਰਗਰਮੀਆਂ ਕਰਨੀਆਂ ਚਾਹੁੰਦੀ ਹੈ ਪਰ ਸਿਰਫ਼ ਸ੍ਰੀ ਅਨੰਦਪੁਰ ਸਾਹਿਬ ਲਈ ਪ੍ਰਚਾਰਕ ਲਗਾਉਣਾ ਕੁੱਝ ਖ਼ਾਸ ਇਸ਼ਾਰੇ ਕਰਦੀ ਹੈ। 

ਇਸ ਸਬੰਧੀ ਜ਼ਿਲ੍ਹਾ ਪ੍ਰਚਾਰਕ ਦੀਪਕ ਸ਼ਰਮਾ ਨਾਲ ਗੱਲ ਕਰਨ 'ਤੇ ਉਹ ਆਖਦੇ ਹਨ ਕਿ ਆਰ.ਐਸ.ਐਸ. ਵਲੋਂ ਨਗਰ ਪ੍ਰਚਾਰਕ ਵਜੋਂ ਅੰਕਿਤ ਦੀ ਅਨੰਦਪੁਰ ਸਾਹਿਬ ਵਿਚ ਡਿਊਟੀ ਲਗਾਈ ਗਈ ਹੈ ਜੋ ਕਿ ਇਸ ਇਲਾਕੇ ਵਿਚ ਸੰਗਠਨ ਦਾ ਪ੍ਰਚਾਰ ਕਰਾਂਗੇ। ਉਨ੍ਹਾਂ ਕਿਹਾ ਕਿ ਪ੍ਰਚਾਰ ਕਰਨਾ ਰੁਟੀਨ ਦਾ ਕੰਮ ਹੈ ਅਤੇ ਸ੍ਰੀ ਅਨੰਦਪੁਰ ਸਾਹਿਬ ਲਈ ਕੋਈ ਖ਼ਾਸ ਟੀਚਾ ਨਹੀਂ ਹੈ। ਉਨ੍ਹਾਂ ਮੰਨਿਆ ਕਿ ਸ੍ਰੀ ਅਨੰਦਪੁਰ ਸਾਹਿਬ ਵਿਚ ਹੁਣ ਵੀ ਸ਼ਾਖਾ ਲਗਦੀ ਹੈ ਤੇ ਉਸ ਵਿਚ 10 ਤੋਂ 15 ਬੰਦੇ ਆਉਂਦੇ ਹਨ। 

ਇਸ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਤੇ ਸਿੱਖ ਪ੍ਰਚਾਰਕ ਪਿੰ੍ਰਸੀਪਲ ਸੁਰਿੰਦਰ ਸਿੰਘ ਨਾਲ ਜਦੋਂ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਗੁਰੂ ਸਾਹਿਬਾਨ ਦੀ ਛੋਹ ਪ੍ਰਾਪਤ ਹੈ ਅਤੇ ਇਸ ਧਰਤੀ ਤੋਂ ਧਰਮ ਦੀ ਰਾਖੀ ਲਈ ਕੁਰਬਾਨੀ ਵੀ ਦਿਤੀ ਗਈ ਸੀ। ਹਰ ਬੰਦੇ ਨੂੰ ਅਪਣੀ ਵਿਚਾਰਧਾਰਾ ਰੱਖਣ ਤੇ ਉਸ ਨਾਲ ਹੋਰਾਂ ਨੂੰ ਜੋੜਨ ਦਾ ਹੱਕ ਹੈ। ਪਰ ਜੇਕਰ ਅਪਣੀ ਵਿਚਾਰਧਾਰਾ ਵਿਚ ਕਿਸੇ ਹੋਰ ਧਰਮ ਦੀ ਵਿਚਾਰਧਾਰਾ ਨੂੰ ਰਲਗੱਡ ਕਰ ਕੇ ਪੇਸ਼ ਕਰਨ ਦੀ ਕਿਸੇ ਨੂੰ ਇਜਾਜ਼ਤ ਨਹੀਂ ਦਿਤੀ ਜਾਵੇਗੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਤੁਹਾਡਾ ਇਕ-ਇਕ ਵੋਟ ਕਿੰਨਾ ਜ਼ਰੂਰੀ ਹੈ ਦੇਸ਼ ਲਈ? ਖ਼ਾਸ ਪ੍ਰੋਗਰਾਮ ਰਾਹੀਂ ਵੋਟਰਾਂ ਨੂੰ ਕੀਤਾ ਗਿਆ ਜਾਗਰੂਕ

19 May 2024 10:24 AM

ਵੱਡੇ ਲੀਡਰਾਂ ਨੂੰ ਵਖ਼ਤ ਪਾਉਣ ਲਈ ਚੋਣਾਂ 'ਚ ਖੜ੍ਹ ਗਈ PhD ਪਕੌੜੇ ਵਾਲੀ ਕੁੜੀ, ਕਹਿੰਦੀ - 'ਹਵਾਵਾਂ ਬਦਲ ਦਵਾਂਗੀ!'

19 May 2024 9:57 AM

BBMB ਦੇ ਲਾਪਤਾ ਮੁਲਾਜ਼ਮ ਦੀ ਲ** ਨਹਿਰ 'ਚੋਂ ਹੋਈ ਬ**ਮਦ, ਪੀੜਤ ਪਰਿਵਾਰ ਨੇ ਇੱਕ ਔਰਤ ਖਿਲਾਫ ਮਾਮਲਾ ਕਰਵਾਇਆ ਦਰਜ

19 May 2024 9:51 AM

Congress ਦਾ ਸਾਥ ਦੇਣ 'ਤੇ Sidhu Moosewala ਦੇ ਪਿਤਾ 'ਤੇ ਸਵਾਲ ਹੋਏ ਖੜ੍ਹੇ, ਸਿੱਖ ਚਿੰਤਕ ਨੇ ਕਿਹਾ | Latest News

19 May 2024 8:37 AM

Ludhiana News Update: 26 Lakh's ਦੀ fraud ਮਾਰਨ ਵਾਲੀ ਨੂੰਹ ਬਾਰੇ ਸਹੁਰੇ ਨੇ ਕੀਤੇ ਨਵੇਂ ਖੁਲਾਸੇ | Latest News

18 May 2024 4:23 PM
Advertisement