ਗੁਰੂ ਨਾਨਕ ਪੁਰਬ ਦੀ ਆਰੰਭਤਾ ਕਰਨਾ ਸਪੋਕਸਮੈਨ ਦਾ ਵੱਡਾ ਫ਼ੈਸਲਾ : ਕੈਪਟਨ ਰਵੇਲ ਸਿੰਘ 
Published : May 6, 2018, 3:22 am IST
Updated : May 6, 2018, 3:22 am IST
SHARE ARTICLE
Captain Raval Singh
Captain Raval Singh

ਜੋ ਕੰਮ ਸਿੱਖਾਂ ਦੀ ਮੁੱਖ ਸੰਸਥਾ ਨਹੀਂ ਕਰ ਸਕੀ, ਉਹ ਕੰਮ ਸਪੋਕਸਮੈਨ ਨੇ ਕਰ ਦਿਤਾ ਹੈ।

ਅੰਮ੍ਰਿਤਸਰ, 3 ਮਈ (ਸੁਖਵਿੰਦਰਜੀਤ ਸਿੰਘ ਬਹੋੜੂ): 'ਉੱਚਾ ਦਰ ਬਾਬੇ ਨਾਨਕ ਦਾ' ਦੇ ਸਰਪ੍ਰਸਤ ਮੈਂਬਰ ਅਤੇ ਲਿਖਾਰੀ ਕੈਪਟਨ ਰਵੇਲ ਸਿੰਘ ਰਵੇਲ ਨੇ ਕਿਹਾ ਹੈ ਕਿ ਵੈਸਾਖ ਮਹੀਨੇ 'ਚ ਗੁਰੂ ਨਾਨਕ ਪੁਰਬ ਦੀ ਆਰੰਭਤਾ ਕਰਨੀ ਮੁੱਖ ਸੰਪਾਦਕ ਜੋਗਿੰਦਰ ਸਿੰਘ ਦਾ ਬਹੁਤ ਹੀ ਵੱਡਾ ਉਪਰਾਲਾ ਹੈ। ਜੋ ਕੰਮ ਸਿੱਖਾਂ ਦੀ ਮੁੱਖ ਸੰਸਥਾ ਨਹੀਂ ਕਰ ਸਕੀ, ਉਹ ਕੰਮ ਸਪੋਕਸਮੈਨ ਨੇ ਕਰ ਦਿਤਾ ਹੈ। ਵੈਸੇ 2017 'ਚ ਵੀ 15 ਅਪ੍ਰੈਲ ਨੂੰ ਗੁਰੂ ਨਾਨਕ ਪੁਰਬ ਡਾ. ਬਲਬੀਰ ਸਿੰਘ ਦੇ ਘਰ ਮਨਾਇਆ ਗਿਆ ਸੀ। ਤਕਰੀਬਨ ਸੰਗਤਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਤਰੀਕ 5 ਜਨਵਰੀ 'ਤੇ ਮੁਹਰ ਲਗਾ ਦਿਤੀ ਹੈ। ਸਪੋਕਸਮੈਨ ਬਾਬੇ ਨਾਨਕ ਪੁਰਬ ਦੀ ਤਰੀਕ ਵੀ ਪੱਕੀ ਕਰਨ ਜਾ ਰਿਹਾ ਹੈ। ਅਸੀਂ ਹੁਣ ਤਕ ਤਕਰੀਬਨ ਪੁਸਤਕਾਂ ਪੜ੍ਹਦੇ ਆ ਰਹੇ ਸੀ ਕਿ ਜਨਮ ਤਰੀਕ 15 ਅਪ੍ਰੈਲ ਹੈ ਪਰ ਨਵੰਬਰ 'ਚ ਜਦ ਮਰਜ਼ੀ ਤਿੰਨ-ਤਿੰਨ ਤਰੀਕਾਂ 'ਤੇ ਸ਼੍ਰੋਮਣੀ ਕਮੇਟੀ ਮਨਾਉਂਦੀ ਆਈ ਹੈ ਕਦੀ 2 ਨਵੰਬਰ, ਕਦੀ 25 ਨਵੰਬਰ ਹੁੰਦਾ ਰਿਹਾ ਹੈ।

Captain Raval SinghCaptain Raval Singh

ਅਸੀਂ ਸੋਚਣ ਲਈ ਮਜ਼ਬੂਰ ਸੀ-ਵੈਸਾਖ ਜਾਂ ਕੱਕਤ? ਹੁਣ ਵੈਸਾਖ 'ਚ ਪੁਰਬ ਮਨਾ ਕੇ ਸਪੋਕਸਮੈਨ ਨੇ ਪਹਿਲ ਕਦਮੀ ਕਰ ਦਿਤੀ ਹੈ। ਮਲਕ ਭਾਗੋ ਦੇ ਲੰਗਰਾਂ ਦਾ ਬਾਈਕਾਟ ਕਰ ਕੇ ਭਾਈ ਲਾਲੋ ਦੇ ਲੰਗਰ ਕੋਧਰੇ ਦੀ ਰੋਟੀ ਦੀ ਪਹਿਲ ਕਦਮੀ ਕੀਤੀ ਹੈ। ਅਸੀਂ 2014 ਤੋਂ ਪ੍ਰਚਾਰ ਕਰ ਰਹੇ ਹਾਂ ਕਿ ਨਿੱਕੀਆਂ ਜਿੰਦਾਂ ਵੱਡੇ ਸਾਕੇ ਸ਼ਹੀਦ ਪੁਰਬ 'ਤੇ ਸਾਦਾ ਭਾਈ ਲਾਲੋ ਦਾ ਲੰਗਰ ਸ਼ੁਰੂ ਕਰੋ। ਬੀਬੀ ਜਗਜੀਤ ਕੌਰ ਅਤੇ ਜੋਗਿੰਦਰ ਸਿੰਘ ਨੇ ਵੈਸਾਖ 'ਚ ਸਹੀ ਅਰਥਾਂ 'ਚ ਪੁਰਬ ਮਨਾ ਕੇ ਸਿੱਖ ਕੌਮ ਦਾ ਮਾਰਗ ਦਰਸ਼ਨ ਕਰ ਦਿਤਾ ਹੈ। ਕਿ ਗੁਰੂ ਸਾਹਿਬਾਨਾਂ ਦੇ ਜਨਮ ਦਿਵਸ ਪੱਕੀਆਂ ਤਰੀਕਾਂ 'ਤੇ ਪੱਕੇ ਹੋ ਸਕਦੇ ਹਨ। ਸਹਾਇਕ ਸੰਪਾਦਕ ਨਿਰਮਤ ਕੌਰ ਦੀਆਂ ਸੰਪਾਦਕੀਆਂ ਲੋਕੀਂ ਫ਼ੋਟੋ ਸਟੇਟ ਕਰਵਾ ਕੇ ਵੰਡਦੇ ਹਨ। 
 

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Patiala Kutmaar Viral Video : ਨੌਜਵਾਨਾਂ ਦੀ ਦੇਖੋ ਸੜਕ ਵਿਚਕਾਰ ਸ਼ਰੇਆਮ ਗੁੰਡਾਗਰਦੀ

13 Dec 2025 4:37 PM

CM Mann Vs CM Saini: ਖੇਡ ਮੈਦਾਨ ਬਣੇ ਮੌ.ਤ ਦੀ ਮੰਜ਼ਿਲ, ਖੇਡ ਮੈਦਾਨ ‘ਚੋਂ ਖਿਡਾਰੀਆਂ ਦੀ ਲਾ.ਸ਼ਾਂ ਆਉਣਗੀਆਂ

13 Dec 2025 4:36 PM

ਆਖ਼ਰ ਕਦੋਂ ਮਿਲੇਗੀ MP Amritpal Singh ਨੂੰ Parole ?

13 Dec 2025 7:33 AM

'ਮੈਂ ਕੀ ਬੋਲਣਾ ਕੀ ਨਹੀਂ, ਇਹ ਮੈਂ ਤੈਅ ਕਰਾਗਾਂ...' ਸੰਸਦ 'ਚ ਰਾਹੁਲ ਗਾਂਧੀ ਤੇ ਅਮਿਤ ਸ਼ਾਹ ਵਿਚਾਲੇ ਤਿੱਖੀ ਬਹਿਸ

11 Dec 2025 2:35 PM

ਸੰਸਦ 'ਚ ਗੈਂਗਸਟਰਾਂ 'ਤੇ ਖੁੱਲ੍ਹ ਕੇ ਬੋਲੇ MP ਰਾਜਾ ਵੜਿੰਗ

11 Dec 2025 2:21 PM
Advertisement