ਟਾਈਮ ਟੇਬਲ ਵਿਵਾਦ: ਦੋ ਢਾਡੀ ਸਭਾਵਾਂ ਆਹਮੋ-ਸਾਹਮਣੇ
Published : May 6, 2018, 3:12 am IST
Updated : May 6, 2018, 3:12 am IST
SHARE ARTICLE
Time Table Case
Time Table Case

ਸਾਰਾਗੜੀ ਚੌਕ ਵਿਚ ਬਲਦੇਵ ਸਿੰਘ ਦੀ ਅਗਵਾਈ ਹੇਠ ਪਹਿਲੀ ਵਾਰ ਲੱਗਾ ਢਾਡੀ ਦਰਬਾਰ 

ਅੰਮ੍ਰਿਤਸਰ, 5 ਮਈ (ਸੁਖਵਿੰਦਰਜੀਤ ਸਿੰਘ ਬਹੋੜੂ): ਮੀਰੀ ਪੀਰੀ ਸ਼੍ਰੋਮਣੀ ਢਾਡੀ ਸਭਾ ਦੇ ਪ੍ਰਧਾਨ ਗਿਆਨੀ ਲਖਵਿੰਦਰ ਸਿੰਘ ਸੋਹਲ ਨੇ ਦਸਿਆ ਕਿ   ਮੌਜੂਦਾ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਸ਼੍ਰੋਮਣੀ ਢਾਡੀ ਸਭਾ ਦੇ ਪ੍ਰਧਾਨ ਬਲਦੇਵ ਸਿੰਘ ਐਮ.ਏ  ਵਲੋਂ ਅਕਾਲ ਤਖ਼ਤ ਦੇ ਹੁਕਮ ਨੂੰ ਰੱਦ ਕਰਨਾ ਮੰਦਭਾਗਾ ਹੈ। 
ਉਨ੍ਹਾਂ ਕਿਹਾ ਕਿ ਜਥੇਦਾਰ ਨੇ ਦੋਹਾਂ ਸਭਾਵਾਂ ਦਾ ਸਮਾਂ ਦੋ-ਦੋ ਹਫ਼ਤੇ ਲਈ 30 ਅਪ੍ਰੈਲ ਤਕ ਵੰਡ ਦਿਤਾ ਸੀ ਪਰ 1 ਮਈ ਨੂੰ ਬਲਦੇਵ ਸਿੰਘ ਨੇ ਧੱਕੇ ਨਾਲ ਸਟੇਜ ਉਪਰ ਧਰਨਾ ਲਾ ਲਿਆ ਜਿਸ ਕਰ ਕੇ ਜਥੇਦਾਰ ਨੇ ਹਾਲਾਤ ਨੂੰ ਵੇਖਦੇ ਹੋਏ ਦੀਵਾਨ ਬੰਦ ਕਰਨ ਦਾ ਹੁਕਮ ਜਾਰੀ ਕੀਤਾ ਤੇ ਮੰਜੀ ਸਾਹਿਬ ਵਿਖੇ ਤਬਦੀਲ ਕਰ ਦਿਤਾ ਗਿਆ। ਸੋਹਲ ਨੇ ਦਸਿਆ ਕਿ ਢਾਡੀ ਸਟੇਜ ਬਲਦੇਵ ਸਿੰਘ ਐਮ ਏ ਤੇ ਉਸ ਦੇ ਸਾਥੀਆਂ ਨੇ ਬੰਦ ਕਰਵਾਈ ਹੈ ਨਾ ਕਿ ਜਥੇਦਾਰ ਨੇ। ਉਨ੍ਹਾਂ ਕਿਹਾ ਕਿ ਉਹ ਜਥੇਦਾਰ ਦੇ ਫ਼ੈਸਲੇ ਨਾਲ ਸਹਿਮਤ ਹਨ ਕਿਉਂਕਿ ਬਲਦੇਵ ਸਿੰਘ ਵਲੋਂ ਵਾਰ-ਵਾਰ ਸਟੇਜ ਤੋਂ ਰੌਲਾ ਪਾਇਆ ਜਾ ਰਿਹਾ ਸੀ। ਬਲਦੇਵ ਸਿੰਘ ਐਮ ਏ ਦੀ ਅਗਵਾਈ ਹੇਠ ਢਾਡੀ ਜਥਿਆਂ ਨੇ ਅਕਾਲ ਤਖ਼ਤ ਵਿਖੇ ਜਾਪ ਕਰਨ ਉਪਰੰਤ ਅਕਾਲ ਤਖ਼ਤ ਵਿਖੇ ਢਾਡੀ ਦਰਬਾਰ ਨਾ ਸਜਾਉਣ ਦੇ ਰੋਸ ਵਜੋਂ ਧਰਮ ਸਿੰਘ ਮਾਰਕੀਟ, ਗੁਰਦੁਆਰਾ ਸਾਰਾਗੜ੍ਹੀ ਸਾਹਿਬ ਨੇੜੇ ਢਾਡੀ ਵਾਰਾਂ ਸੁਣਾਈਆਂ ਅਤੇ ਆਮ ਰਾਹਗੀਰਾਂ ਨੇ ਢਾਡੀ ਵਾਰਾਂ ਸੁਣੀਆਂ ਤੇ ਜਥੇਦਾਰ ਦੇ ਫ਼ੈਸਲੇ ਉਪਰ ਕਿੰਤੂ-ਪ੍ਰੰਤੂ ਵੀ ਕੀਤਾ। 
ਢਾਡੀ ਦੀਵਾਨ ਨੂੰ ਸੰਬੋਧਨ ਕਰਦਿਆਂ ਬਲਦੇਵ ਸਿੰਘ ਐਮ.ਏ ਨੇ ਕਿਹਾ ਕਿ ਅਕਾਲ ਤਖ਼ਤ 'ਤੇ ਦੀਵਾਨ ਬੰਦ ਕਰਾਉਣ ਪਿੱਛੇ ਵੱਡੀ ਸਾਜ਼ਸ਼ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਮੈਂਬਰ ਸੁਰਜੀਤ ਸਿੰਘ ਭਿੱਟੇਵਡ ਅਤੇ ਜਥੇਦਾਰ ਅਕਾਲ ਤਖ਼ਤ ਸਾਹਿਬ ਦੇ ਪੀ.ਏ ਸਤਿੰਦਰਪਾਲ ਸਿੰਘ ਸੋਨੀ ਨੇ ਸਾਜ਼ਸ਼ ਤਹਿਤ ਢਾਡੀ ਸਭਾ ਦੇ ਕੁੱਝ ਜਥਿਆਂ ਨੂੰ ਲਾਲਚ ਦੇ ਕਿ ਇਕ ਵਖਰਾ ਗਰੁੱਪ ਖੜਾ ਕਰ ਦਿਤਾ ਹੈ।

Time Table CaseTime Table Case

ਉਨ੍ਹਾਂ ਕਿਹਾ ਕਿ ਮਈ 2013 ਵਿਚ ਸੁਰਜੀਤ ਸਿੰਘ ਭਿੱਟੇਵਡ ਨੇ ਅਪਣੇ ਤਿਆਰ ਕੀਤੇ ਨਵੇਂ ਗਰੁਪ ਨੂੰ ਜਥੇਦਾਰ ਗਿ. ਗੁਰਬਚਨ ਸਿੰਘ ਕੋਲੋਂ ਸਮੇਂ ਦੀ ਵੰਡ ਕਰਵਾਈ ਅਤੇ ਜਥੇਦਾਰ ਨੇ ਦੋਹਾਂ ਧਿਰਾਂ ਦੇ ਜਥਿਆਂ ਦੀ ਗਿਣਤੀ ਅਨੁਸਾਰ ਵੰਡ ਕਰ ਦਿਤੀ ਜਿਸ ਵਿਚ ਬਲਦੇਵ ਸਿੰਘ ਗਰੁਪ ਨੂੰ ਦੋ ਹਫ਼ਤੇ ਅਤੇ ਸੁਰਜੀਤ ਸਿੰਘ ਭਿੱਟੇਵਡ ਗਰੁਪ ਨੂੰ ਇਕ ਹਫ਼ਤਾ ਮਿਲਿਆ ਕਿਉਂਕਿ ਜਥੇ ਥੋੜੇ ਸਨ। ਐਮ ਏ ਨੇ ਕਿਹਾ ਕਿ ਮੈਂ 2014 ਵਿਚ ਕੈਨੇਡਾ ਗਿਆ ਸੀ ਤਾਂ ਮੇਰੇ ਪਿਛੋਂ ਜਥੇਦਾਰ ਦੇ ਪੀ.ਏ ਸਤਿੰਦਰਪਾਲ ਸਿੰਘ ਸੋਨੀ ਅਤੇ ਸੁਰਜੀਤ ਸਿੰਘ ਭਿੱਟੇਵਡ ਨੇ ਅਪਣਾ ਰਸੂਖ ਵਰਤ ਕੇ ਸਮਾਂ 15-15 ਦਿਨ ਵੰਡ ਦਿਤਾ ਅਤੇ ਜਥੇਦਾਰ ਨੇ ਅਪਣਾ ਫ਼ੈਸਲਾ ਹੀ ਪਲਟ ਦਿਤਾ, ਇਸ ਸਬੰਧੀ ਜਦ ਜਥੇਦਾਰ ਸਾਹਿਬ ਅਗਸਤ 2014 ਵਿਚ ਮਿਲੇ ਤਾਂ ਉਨ੍ਹਾਂ ਨੂੰ ਪਹਿਲਾ ਫ਼ੈਸਲਾ ਹੀ ਰਹਿਣ ਦੀ ਬੇਨਤੀ ਕੀਤੀ ਤਾਂ ਜਥੇਦਾਰ ਨੇ ਕਿਹਾ ਕਿ ਜਥਿਆਂ ਦਾ ਟੈਸਟ ਲੈਣਾ ਹੈ। ਜਿਸ ਵਿਚ ਧਰਮ ਪ੍ਰਚਾਰ ਕਮੇਟੀ ਵਲੋਂ ਟੈਸਟ ਲੈਣ ਉਪਰੰਤ ਐਮ.ਏ ਗਰੁਪ ਦੇ 28 ਤੇ ਸ਼ਹੂਰਾ ਗਰੁਪ ਦੇ 13 ਜਥੇ, ਟੋਟਲ 41 ਜਥੇ ਪਾਸ ਹੋਏ। ਅਸੀਂ ਕਈ ਵਾਰ ਜਥੇਦਾਰ ਨੂੰ ਮਿਲੇ ਪਰ ਜਥੇਦਾਰ ਨੇ ਆਨਾਕਾਨੀ ਕਰਦਿਆਂ 10 ਮਹੀਨੇ ਲੰਘਾ ਦਿਤੇ।
ਅਸੀ ਜਦ ਰੋਸ ਜਤਾਇਆ ਤਾਂ ਪ੍ਰੋ: ਬੰਡੂਗਰ ਸਾਹਿਬ ਨੇ ਸੁਰਜੀਤ ਸਿੰਘ ਭਿੱਟੇਵਡ ਅਤੇ ਸੁਖਦੇਵ ਸਿੰਘ ਭੂਰਾਕੋਹਨਾ ਆਧਾਰਤ ਕਮੇਟੀ ਕੋਲੋਂ 2 ਸਤੰਬਰ 2017 ਨੂੰ ਦੁਬਾਰਾ ਜਥਿਆਂ ਦੀ ਗਿਣਤੀ ਕਰਵਾਈ ਜਿਸ ਵਿਚ ਭਿੱਟੇਵਡ ਨੇ ਮੰਨਿਆ ਕਿ ਐਮ ਏ ਗਰੁਪ ਕੋਲ 30 ਜਥੇ ਅਤੇ ਸ਼ਹੂਰਾ ਗਰੁਪ ਕੋਲ 11 ਜਥੇ ਹਨ। 3 ਸਤੰਬਰ 2017 ਦੀ ਢਾਡੀ ਸਭਾ ਦੀ ਮੀਟਿੰਗ ਵਿਚ ਸੁਖਦੇਵ ਸਿੰਘ ਭੂਰਾਕੋਹਨਾ ਨੇ ਮੰਨਿਆ ਕਿ ਜਥਿਆਂ ਦੀ ਗਿਣਤੀ ਅਨੁਸਾਰ ਸਮਾਂ ਵੰਡ ਦਿਤਾ ਜਾਵੇਗਾ ਪਰ ਦੁਖ ਦੀ ਗੱਲ ਇਹ ਹੈ ਜਥੇਦਾਰ ਗੁਰਬਚਨ ਸਿੰਘ ਨੇ ਅੱਜ ਤਕ ਨਾ ਅਕਤੂਬਰ 2016 ਤੇ ਸਤੰਬਰ 2017 ਦੀ ਰੀਪੋਰੇਟ ਨੂੰ ਲਾਗੂ ਹੀ ਨਹੀਂ ਕੀਤਾ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement