SAD ਅੰਮ੍ਰਿਤਸਰ ਵਲੋਂ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਤਿੰਨੇ ਤਖ਼ਤਾਂ 'ਤੇ ਜਾ ਕੇ ਕੀਤੀ ਜਾਵੇਗੀ ਅਰਦਾਸ
Published : Oct 7, 2020, 7:50 am IST
Updated : Oct 7, 2020, 7:51 am IST
SHARE ARTICLE
SAD Amritsar
SAD Amritsar

ਮਾਮਲਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲਾਪਤਾ ਹੋਏ 328 ਪਾਵਨ ਸਰੂਪਾਂ ਦਾ

ਸੰਗਰੂਰ (ਕੁਲਦੀਪ ਗਰੇਵਾਲ) : “ਬੀਤੇ ਸਮੇਂ ਵਿਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪਾਂ ਦੇ ਲਾਪਤਾ ਹੋਣ ਅਤੇ ਬੇਅਦਬੀ ਸਬੰਧੀ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਤਿੰਨ ਡੈਪੂਟੇਸ਼ਨ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ, ਅੰਮ੍ਰਿਤਸਰ, ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਆਨੰਦਪੁਰ ਸਾਹਿਬ ਵੱਲ ਜਾਣਗੇ ਜੋ ਦੋਸ਼ੀਆਂ ਦੀ ਗ੍ਰਿਫ਼ਤਾਰੀ ਅਤੇ ਉਨ੍ਹਾਂ ਦੇ ਚਿਹਰਿਆਂ ਨੂੰ ਕੌਮ ਦੇ ਸਾਹਮਣੇ ਬੇਨਕਾਬ ਕਰਨ ਦੇ ਮਕਸਦ ਨੂੰ ਲੈ ਕੇ ਅਰਦਾਸ ਬੇਨਤੀ ਕਰਨਗੇ।

Takht Sri Damdama Sahib Takht Sri Damdama Sahib

ਇਹ ਫ਼ੈਸਲਾ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਪੀ.ਏ.ਸੀ. ਦੀ ਇਕ ਹੋਈ ਹੰਗਾਮੀ ਇਕੱਤਰਤਾ ਵਿਚ ਲੰਮੀਆਂ ਵਿਚਾਰਾਂ ਕਰਦੇ ਹੋਏ ਸਰਬਸੰਮਤੀ ਨਾਲ ਕੀਤਾ ਗਿਆ। ਪਹਿਲਾ ਜਥਾ 8 ਅਕਤੂਬਰ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਗੁਰਸੇਵਕ ਸਿੰਘ ਜਵਾਹਰਕੇ ਅਤੇ ਪਰਮਿੰਦਰ ਸਿੰਘ ਬਾਲਿਆਵਾਲੀ ਦੀ ਅਗਵਾਈ ਵਿਚ ਜਾਵੇਗਾ।

ANANDPUR SAHIB ANANDPUR SAHIB

ਦੂਸਰਾ ਜਥਾ 12 ਅਕਤੂਬਰ ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਪ੍ਰੋ. ਮਹਿੰਦਰਪਾਲ ਸਿੰਘ, ਕੁਸਲਪਾਲ ਸਿੰਘ ਮਾਨ ਅਤੇ ਕੁਲਦੀਪ ਸਿੰਘ ਭਾਗੋਵਾਲ ਦੀ ਅਗਵਾਈ ਵਿਚ ਜਾਵੇਗਾ ਅਤੇ ਤੀਸਰਾ ਜਥਾ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਮਿਤੀ 16 ਅਕਤੂਬਰ ਨੂੰ ਹਰਪਾਲ ਸਿੰਘ ਬਲੇਰ, ਗੁਰਚਰਨ ਸਿੰਘ ਭੁੱਲਰ ਅਤੇ ਅਮਰੀਕ ਸਿੰਘ ਨੰਗਲ ਦੀ ਅਗਵਾਈ ਹੇਠ ਜਾਵੇਗਾ ਜੋ ਅਰਦਾਸ ਕਰਦੇ ਹੋਏ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੋਸ਼ੀਆਂ ਨੂੰ ਕਾਨੂੰਨ ਤੇ ਕੌਮੀ ਰਵਾਇਤਾ ਅਨੁਸਾਰ ਬਣਦੀਆਂ ਸਜ਼ਾਵਾਂ ਦਿਵਾਉਣ ਅਤੇ ਇਹ ਸਰੂਪ ਕਿਥੇ, ਕਿਵੇਂ ਅਤੇ ਕਦੋਂ ਗਏ, ਇਸ ਦੀ ਜਨਤਕ ਤੌਰ 'ਤੇ ਜਾਣਕਾਰੀ ਦੀ ਮੰਗ ਵੀ ਕਰੇਗਾ।

Akal Takht SahibAkal Takht Sahib

ਉਪਰੋਕਤ ਮੀਟਿੰਗ ਵਿਚ ਇਹ ਵੀ ਸਰਬਸੰਮਤੀ ਨਾਲ ਫ਼ੈਸਲਾ ਕੀਤਾ ਗਿਆ ਕਿ 24 ਅਕਤੂਬਰ ਨੂੰ ਜਿਥੇ ਲੌਂਗੋਵਾਲ ਵਿਖੇ ਗੋਬਿੰਦ ਸਿੰਘ ਲੌਂਗੋਵਾਲ ਪ੍ਰਧਾਨ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਅਤੇ ਹੋਰ ਦੋਸ਼ੀ ਅਧਿਕਾਰੀਆਂ ਤੇ ਮੈਬਰਾਂ ਵਿਰੁਧ ਕਾਰਵਾਈ ਹਿਤ ਰੋਸ ਧਰਨਾ ਜਾਰੀ ਹੈ, ਉਥੇ ਇਕ ਵੱਡਾ ਇਕੱਠ ਕਰਦੇ ਹੋਏ ਸਮੁੱਚੀ ਸਿੱਖ ਕੌਮ ਨੂੰ ਦੋਸ਼ੀਆਂ ਵਿਰੁਧ ਕਾਰਵਾਈ ਲਈ ਲਾਮਬੰਦ ਹੋਣ ਦਾ ਸੱਦਾ ਦੇਣ ਦੇ ਨਾਲ-ਨਾਲ 'ਹੱਲਾ ਬੋਲ ਐਕਸ਼ਨ' ਦਾ ਪ੍ਰੋਗਰਾਮ ਵੀ ਉਲੀਕਿਆ ਜਾਵੇਗਾ।

Gobind singh longowalGobind singh longowal

ਇਸੇ ਮੀਟਿੰਗ ਵਿਚ ਤੀਸਰਾ ਫ਼ੈਸਲਾ ਇਹ ਕੀਤਾ ਗਿਆ ਕਿ ਜੋ ਮੋਦੀ ਦੀ ਮੁਤੱਸਵੀ ਪੰਜਾਬ ਅਤੇ ਸਿੱਖ ਕੌਮ ਵਿਰੋਧੀ ਹਕੂਮਤ ਵਲੋਂ ਸਮੁੱਚੇ ਕਿਸਾਨਾਂ, ਖੇਤ-ਮਜ਼ਦੂਰਾਂ, ਆੜਤੀਆਂ, ਟਰਾਸਪੋਰਟਰਾਂ, ਵਪਾਰੀਆਂ ਆਦਿ ਨੂੰ ਮਾਲੀ ਤੌਰ 'ਤੇ ਕੰਮਜੋਰ ਕਰਨ ਹਿੱਤ ਅਤੇ ਕਾਰਪੋਰੇਟ ਘਰਾਣਿਆ ਨੂੰ ਹੋਰ ਅਮੀਰ ਬਣਾਉਣ ਹਿੱਤ ਤਿੰਨ ਕਿਸਾਨ ਵਿਰੋਧੀ ਆਰਡੀਨੈਸਾਂ ਨੂੰ ਕਾਨੂੰਨ ਬਣਾਇਆ ਗਿਆ ਹੈ ।

farmer ProtestFarmer 

ਉਨ੍ਹਾਂ ਵਿਰੁਧ 18 ਅਕਤੂਬਰ ਨੂੰ ਹੁਸੈਨੀਵਾਲਾ ਬਾਰਡਰ ਉਤੇ 'ਬਾਰਡਰ ਖੋਲ੍ਹੋ, ਕਿਸਾਨ ਬਚਾਉ ਰੈਲੀ' ਦੇ ਸਲੋਗਨ ਹੇਠ ਵੱਡੀ ਰੈਲੀ ਕੀਤੀ ਜਾਵੇਗੀ ਤਾਕਿ ਕਿਸਾਨ ਦੀ ਪੈਦਾਵਰ ਨੂੰ ਸਰਹੱਦਾਂ ਖੋਲ੍ਹ ਕੇ ਅਫ਼ਗ਼ਾਨੀਸਤਾਨ, ਪਾਕਿਸਤਾਨ, ਇਰਾਨ, ਇਰਾਕ, ਮੱਧ ਏਸ਼ੀਆ, ਕਜ਼ਾਕਿਸਤਾਨ, ਉਬਜ਼ੇਕਿਸਤਾਨ, ਤੁਰਕਮਿਨਸਤਾਨ, ਗਲਫ਼ ਮੁਲਕਾਂ ਆਦਿ ਵਿਚ ਭੇਜਣ ਦਾ ਖੁਲ੍ਹਾ ਪ੍ਰਬੰਧ ਹੋ ਸਕੇ ਅਤੇ ਕਿਸਾਨ ਨੂੰ ਉਸ ਦੀ ਫ਼ਸਲ ਦੀ ਕੌਮਾਂਤਰੀ ਕੀਮਤ ਅਨੁਸਾਰ ਕੌਮਾਂਤਰੀ ਮੰਡੀ ਵਿਚ ਵੇਚਣ ਦੀ ਖੁੱਲ੍ਹ ਮਿਲ ਸਕੇ ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement