
ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ 'ਚ ਦੋਸ਼ੀਆਂ ਨੂੰ ਕਾਬੂ ਨਾ ਕਰਨ ਦੇ ਮਾਮਲੇ ਕਾਰਨ ਸਿੱਖ ਕੌਮ ਵਲੋਂ ਅੱਜ ਬਰਗਾੜੀ ਤੋਂ ਕੋਟਕਪੂਰਾ ਤਕ ਕੱਢੇ ਗਏ ਰੋਸ ਮਾਰਚ......
ਬਠਿੰਡਾ : ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ 'ਚ ਦੋਸ਼ੀਆਂ ਨੂੰ ਕਾਬੂ ਨਾ ਕਰਨ ਦੇ ਮਾਮਲੇ ਕਾਰਨ ਸਿੱਖ ਕੌਮ ਵਲੋਂ ਅੱਜ ਬਰਗਾੜੀ ਤੋਂ ਕੋਟਕਪੂਰਾ ਤਕ ਕੱਢੇ ਗਏ ਰੋਸ ਮਾਰਚ 'ਚ 'ਉੱਚਾ ਦਰ ਬਾਬੇ ਨਾਨਕ ਦਾ' ਦੀ ਬਠਿੰਡਾ ਤੋਂ ਟੀਮ ਵੀ ਸ਼ਾਮਲ ਹੋਈ। ਇਕ ਵਿਸ਼ੇਸ਼ ਬੱਸ ਰਾਹੀਂ ਜਥੇਬੰਦੀ ਦੇ ਜ਼ਿਲ੍ਹਾ ਇਕਾਈ ਦੇ ਸ੍ਰਪਰਸਤ ਮਹਿੰਦਰ ਸਿੰਘ ਖ਼ਾਲਸਾ ਦੀ ਅਗਵਾਈ ਹੇਠ ਟੀਮ ਵਿਚ ਜਥੇਬੰਦੀ ਦੇ ਸਰਗਰਮ ਮੈਂਬਰ ਭੁਪਿੰਦਰ ਸਿੰਘ ਸਾਬਕਾ ਪ੍ਰਧਾਨ, ਜਗਤਾਰ ਸਿੰਘ, ਐਕਸੀਅਨ ਜਗਜੀਤ ਸਿੰਘ,
ਸਬ ਇੰਸਪੈਟਰ ਗੁਰਤੇਜ ਸਿੰਘ, ਸੁਖਪਾਲ ਸਿੰਘ ਮਾਨ, ਭਜਨ ਸਿੰਘ ਭਾਗੂ ਰੋਡ, ਜਸਪ੍ਰੀਤ ਸਿੰਘ ਬਾਬਾ ਫ਼ਰੀਦ ਨਗਰ ਤੋਂ ਇਲਾਵਾ ਵੱਡੀ ਗਿਣਤੀ ਵਿਚ ਮੈਂਬਰ ਪੁੱਜੇ। ਇਸ ਮੌਕੇ ਮੈਂਬਰਾਂ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦੀਨ ਦੁਨੀਆਂ ਦਾ ਸਾਂਝਾ ਹੈ ਤੇ ਇਸ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਵਿਰੁਧ ਤੁਰਤ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।