ਧਰਮ ਯੁੱਧ ਮੋਰਚਾ ਪੰਜਾਬ ਨੂੰ ਡੈਮਾਂ ਦੇ ਕੰਟਰੋਲ ਦੇਣ ਅਤੇ ਅਨੰਦਪੁਰ ਮਤੇ ਦੀ ਪ੍ਰਾਪਤੀ ਲਈ ਲਾਇਆ ਸੀ
Published : Feb 9, 2019, 11:06 am IST
Updated : Feb 9, 2019, 11:06 am IST
SHARE ARTICLE
Anandpur Resolution
Anandpur Resolution

ਖਾਲੜਾ ਮਿਸ਼ਨ ਆਰਗੇਨਾਈਜ਼ੇਸ਼ਨ, ਪੰਜਾਬ ਮਨੁੱਖੀ ਅਧਿਕਾਰ ਸੰਗਠਨ, ਮੁਨੱਖੀ ਅਧਿਕਾਰ ਇਨਸਾਫ਼ ਸੰਘਰਸ਼ ਕਮੇਟੀ ਦੇ ਮੈਂਬਰ ਗੁਰਬਚਨ ਸਿੰਘ.....

ਅੰਮ੍ਰਿਤਸਰ :  ਖਾਲੜਾ ਮਿਸ਼ਨ ਆਰਗੇਨਾਈਜ਼ੇਸ਼ਨ, ਪੰਜਾਬ ਮਨੁੱਖੀ ਅਧਿਕਾਰ ਸੰਗਠਨ, ਮੁਨੱਖੀ ਅਧਿਕਾਰ ਇਨਸਾਫ਼ ਸੰਘਰਸ਼ ਕਮੇਟੀ ਦੇ ਮੈਂਬਰ ਗੁਰਬਚਨ ਸਿੰਘ, ਜਗਦੀਪ ਸਿੰਘ ਰੰਧਾਵਾ, ਸਤਵੰਤ ਸਿੰਘ ਮਾਣਕ, ਬਾਬਾ ਦਰਸ਼ਨ ਸਿੰਘ ਤੇ ਪਰਵੀਨ ਕੁਮਾਰ ਨੇ ਪੱਤਰਕਾਰ ਵਾਰਤਾ ਦੌਰਾਨ ਆਖਿਆ ਹੈ ਕਿ ਧਰਮ ਯੁੱਧ ਮੋਰਚਾ ਡੈਮਾਂ ਦਾ ਕੰਟਰੋਲ ਲੈਣ ਵਾਸਤੇ ਅਤੇ ਆਨੰਦਪੁਰ ਸਾਹਿਬ ਦੇ ਮਤੇ ਦੀ ਪ੍ਰਾਪਤੀ ਲਈ ਲੱਗਾ ਸੀ ਪਰ ਦਿੱਲੀ ਨਾਗਪੁਰ ਅਤੇ ਉਸਦੀਆਂ ਕਠਪੁਤਲੀਆਂ ਨੇ ਸਾਂਝੀ ਯੋਜਨਾਬੰਦੀ ਕਰ ਕੇ ਸ੍ਰੀ ਦਰਬਾਰ ਸਾਹਿਬ ਉੱਪਰ ਫ਼ੌਜੀ ਹਮਲਾ ਬੋਲ ਦਿਤਾ।

ਧਰਮ ਯੁੱਧ ਮੋਰਚੇ ਨਾਲ ਬਾਦਲਕਿਆਂ ਨੇ ਗੱਦਾਰੀ ਕੀਤੀ, ਕਾਂਗਰਸੀਆਂ-ਭਾਜਪਾਈਆਂ ਨੇ ਦੁਸ਼ਮਣੀ ਕਮਾਈ ਅਤੇ ਕੇਜਰੀਵਾਲ ਦੀ ਪਾਰਟੀ ਅੱਜ ਧਰਮ ਯੁੱਧ ਮੋਰਚੇ ਦੇ ਵਿਰੋਧ ਵਿਚ ਖੜੀ ਹੈ। ਭਾਖੜਾ ਡੈਮ ਤੋਂ ਸਾਰੇ ਰਾਜ ਲੱਗਭਗ 22 ਪੈਸੇ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਬਿਜਲੀ ਪ੍ਰਾਪਤ ਕਰ ਕੇ ਪੰਜਾਬ ਦੀ ਅਰਬਾਂ-ਖਰਬਾਂ ਦੀ ਲੁੱਟ ਕਰ ਰਹੇ ਹਨ। ਆਮ ਆਦਮੀ ਪਾਰਟੀ ਡੈਮਾਂ ਦਾ ਕੰਟਰੋਲ ਪੰਜਾਬ ਦੇ ਹਵਾਲੇ ਕਰਨ ਲਈ ਆਵਾਜ ਬੁਲੰਦ ਕਰੇ ਅਤੇ ਮਤਾ ਪਾਸ ਕਰੇ ਤਾਂ ਕਿ ਪੰਜਾਬ ਦੇ ਲੋਕਾਂ ਨੂੰ ਬਿਜਲੀ ਸਸਤੀ ਮਿਲ ਸਕੇ। ਬਾਦਲ ਭਾਜਪਾ ਅਤੇ ਕਾਂਗਰਸੀਆਂ ਨੇ ਮੋਟੇ ਕਮਿਸ਼ਨ ਖਾਧੇ ਹਨ।

ਜਿਸ ਕਾਰਨ ਪ੍ਰਾਈਵੇਟ ਬਿਜਲੀ ਕੰਪਨੀਆਂ ਮਹਿੰਗੇ ਭਾਅ ਬਿਜਲੀ ਵੇਚ ਰਹੀਆਂ ਹਨ। ਖਾਲੜਾ ਮਿਸ਼ਨ ਨੇ ਮੰਗ ਕੀਤੀ ਕਿ ਪਿਛਲੇ ਸਮੇਂ ਵਿਚ ਪੰਜਾਬ ਦੇ ਰਾਜਨੀਤਿਕ ਲੋਕਾਂ ਅਤੇ ਅਫਸਰਸ਼ਾਹੀ ਵਲੋਂ ਬਣਾਈਆਂ ਜਾਇਦਾਦਾਂ ਦੀ ਪੜਤਾਲ ਲਈ ਐਸ.ਆਈ.ਟੀ. ਬਣਨੀ ਚਾਹੀਦੀ ਹੈ। ਇੰਨ੍ਹਾਂ ਦੁਆਰਾ ਬਣਾਈਆਂ ਜਾਇਦਾਦਾਂ ਜ਼ਬਤ ਕਰ ਕੇ ਪੰਜਾਬ ਨੂੰ ਕਰਜ਼ਾ ਮੁਕਤ ਕਰਨਾ ਚਾਹੀਦਾ ਹੈ।

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Weather Update : ਬੱਚਿਆਂ ਦੀ ਜਾਨ ਲੈ ਸਕਦੀਆਂ ਨੇ ਗਰਮ ਹਵਾਵਾਂ, ਡਾਕਟਰ ਨੇ ਦੱਸਿਆ ਬਚਾਅ !

19 May 2024 5:13 PM

Spokesman Live || Sidhi Gaal || Public Review Elections 2024

19 May 2024 4:41 PM

ਰੈਲੀ ਦੌਰਾਨ Karamjit Anmol ਕਰ ਗਏ ਵੱਡਾ ਦਾਅਵਾ Anmol ਦਾ ਸਾਥ ਦੇਣ ਲਈ ਪਹੁੰਚੇ ਵੱਡੇ ਪੰਜਾਬੀ ਕਲਾਕਾਰ.......

19 May 2024 4:26 PM

ਸ੍ਰੀ ਫ਼ਤਿਹਗੜ੍ਹ ਸਾਹਿਬ 'ਚ ਕੌਣ ਮਾਰੇਗਾ ਬਾਜ਼ੀ? ਕਿਹੜੇ ਉਮੀਦਵਾਰ ਦਾ ਪਲੜਾ ਭਾਰੀ?ਕੀ ਕਾਂਗਰਸ ਬਚਾਅ ਸਕੇਗੀ ਆਪਣਾ ਕਿਲ੍ਹ

19 May 2024 1:18 PM

2 ਤਰੀਕ ਨੂੰ ਵੱਜਣਗੇ ਛਿੱਤਰ,Hans Raj Hans ਨੇ ਬਣਾਈ List! ਵਾਲੀਬਾਲ ਤੇ ਚਿੱੜੀ ਛਿੱਕਾ ਵੀ ਖੇਡ ਲੈਦੇ ਨੇ ਚੰਨੀ ਸਾਬ੍ਹ

19 May 2024 12:52 PM
Advertisement