'ਜੇ ਟਾਈਟਲਰ ਦੁੱਧ ਧੋਤਾ ਹੈ ਤਾਂ ਝੂਠ ਫੜਨ ਵਾਲੇ ਟੈਸਟ ਤੋਂ ਕਿਉਂ ਭੱਜਦਾ ਫਿਰਦੈ?'
Published : Aug 9, 2018, 7:55 am IST
Updated : Aug 9, 2018, 7:55 am IST
SHARE ARTICLE
Manjeet Singh GK Talking to the Journalist
Manjeet Singh GK Talking to the Journalist

ਨਵੰਬਰ 1984 ਦੇ ਦੋਸ਼ੀਆਂ ਦੇ ਮਾਮਲੇ ਵਿਚ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਜਿਥੇ ਟਾਈਟਲਰ ਵਿਰੁਧ ਆਪਣਾ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ ਹੈ.............

ਨਵੀਂ ਦਿੱਲੀ : ਨਵੰਬਰ 1984 ਦੇ ਦੋਸ਼ੀਆਂ ਦੇ ਮਾਮਲੇ ਵਿਚ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਜਿਥੇ ਟਾਈਟਲਰ ਵਿਰੁਧ ਆਪਣਾ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ ਹੈ, ਉਥੇ ਅਕਾਲੀ ਦਲ ਦੀ ਭਾਈਵਾਲ ਭਾਜਪਾ 'ਤੇ ਵੀ ਕਾਂਗਰਸ ਦੀਆਂ ਲੀਹਾਂ 'ਤੇ ਤੁਰਦੇ ਹੋਏ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਤੋਂ ਟਾਲਾ ਵੱਟਣ ਦਾ ਦੋਸ਼ ਲਾਇਆ ਹੈ। ਅੱਜ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦਿੱਲੀ ਕਮੇਟੀ ਦੇ ਪ੍ਰਧਾਨ ਸ.ਮਨਜੀਤ ਸਿੰਘ ਜੀ ਕੇ ਨੇ ਐਲਾਨ ਕੀਤਾ ਹੈ ਕਿ ਭਾਵੇਂ ਜਗਦੀਸ਼ ਟਾਈਟਲਰ ਨੇ ਉਨ੍ਹਾਂ ਸਣੇ ਉਨਾਂ੍ਹ ਦੇ ਸਾਥੀਆਂ 'ਤੇ ਅਦਾਲਤ ਦੇ ਹੁਕਮ 'ਤੇ ਮਾਣਹਾਣੀ ਦੀ ਐਫਆਈਆਰ ਦਰਜ ਕਰਵਾ ਦਿਤੀ ਹੈ। 

ਪਰ ਉਹ ਟਾਈਟਲਰ ਦੀਆਂ ਗਿੱਦੜ ਭੱਬਕੀਆਂ ਤੋਂ ਨਹੀਂ ਡਰਨਗੇ। ਟਾਈਟਲਰ ਨੇ ਇਥੋਂ ਦੇ ਕਾਪਸਹੇੜਾ ਥਾਣੇ ਵਿਚ ਧਾਰਾ 469/34 ਅਧੀਨ ਮਾਮਲਾ ਦਰਜ ਕਰਵਾਇਆ ਹੈ। ਸ.ਜੀ.ਕੇ. ਨੇ ਕਿਹਾ ਕਿ ਉਨਾਂ੍ਹ ਟਾਈਟਲਰ ਦੇ ਅਖਉਤੀ ਪ੍ਰਗਟਾਵੇ ਦੀ ਵੀਡੀਓ ਬਾਰੇ ਜੋ ਸ਼ਿਕਾਇਤ  ਦਿਤੀ ਗਈ ਸੀ, ਉਸ ਬਾਰੇ ਸੀਬੀਆਈ ਤੇ ਕੜਕੜਡੂਮਾ ਅਦਾਲਤ ਪੜਤਾਲ ਕਰ ਰਹੇ ਹਨ, 84 ਦੇ ਦੋਸ਼ੀਆਂ ਬਾਰੇ ਪੂਰੀ ਲੜਾਈ ਲੜਾਂਗੇ। ਉਨਾਂ੍ਹ ਕਿਹਾ, ਜੇ ਟਾਈਟਲਰ ਦੁੱਧ ਧੋਤਾ ਹੈ ਤਾਂ ਕਿਉਂ ਨਹੀਂ ਅਭਿਸ਼ੇਕ ਵਰਮਾ ਵਾਂਗੂੰ ਆਪਣਾ ਝੂਠ ਫੜਨ ਦਾ ਟੈਸਟ ਕਰਵਾਉਂਦਾ?

ਉਨ੍ਹ੍ਹਾਂ ਭਾਜਪਾ ਨੂੰ ਰਗੜੇ ਲਾਉਂਦਿਆਂ ਕਿਹਾ ਕਿ ਸਿੱਖ ਕਤਲੇਆਮ ਦੇ ਮਸਲਿਆਂ ਬਾਰੇ ਭਾਜਪਾ ਵੀ ਕਾਂਗਰਸ ਦੇ ਰਾਹ 'ਤੇ ਤੁਰ ਰਹੀ ਹੈ ਤੇ ਟਾਈਟਲਰ ਵਲੋਂ 6 ਮਹੀਨੇ ਪਹਿਲਾਂ ਸਾਡੇ ਵਿਰੁਧ ਦਿਤੀ ਗਈ ਸ਼ਿਕਾਇਤ ਪਿਛੋਂ ਹੁਣ ਐਫਆਈਆਰ ਦਰਜ ਹੋਣ ਨਾਲ ਕਈ ਸਵਾਲ ਪੈਦਾ ਹੁੰਦੇ ਹਨ।  ਜ਼ਿਕਰਯੋਗ ਹੈ ਕਿ ਇਸੇ ਸਾਲ 5 ਫ਼ਰਵਰੀ ਨੂੰ ਸ.ਮਨਜੀਤ ਸਿੰਘ ਜੀ ਕੇ ਨੇ ਇਕ ਪੱਤਰਕਾਰ ਮਿਲਣੀ ਵਿਚ ਕੁਝ ਗੁਪਤ ਵੀਡੀਓ ਟੁਕੜੇ ਜਾਰੀ ਕਰ ਕੇ, ਅਖਉਤੀ ਤੌਰ 'ਤੇ ਦਾਅਵਾ ਕੀਤਾ ਸੀ ਕਿ ਟਾਈਟਲਰ ਸਿੱਖਾਂ ਦੇ ਕਤਲੇਆਮ  ਦਾ ਅਖਉਤੀ ਤੌਰ 'ਤੇ ਗੁਨਾਹ ਕਬੂਲ ਕਰ ਰਿਹਾ ਹੈ। 

ਤੇ ਉਸਨੇ ਜੁਡੀਸ਼ਰੀ ਬਾਰੇ ਵੀ ਕਈ ਅਖਉਤੀ ਦਾਅਵੇ ਕੀਤੇ ਸਨ। ਪਿਛੋਂ ਟਾਈਟਲਰ ਨੇ ਅਕਾਲੀਆਂ 'ਤੇ ਵੀਡੀਓ ਟੁਕੜਿਆਂ ਨਾਲ ਛੇੜਛਾੜ ਕਰਨ, ਉਸਦੇ ਵਿਰੁਧ ਭੰਡੀ ਪ੍ਰਚਾਰ ਕਰਨ ਅਤੇ ਅਕਸ ਨੂੰ ਖੋਰਾ ਲਾਉਣ ਵਿਰੁਧ ਸ਼ਿਕਾਇਤ ਦਿਤੀ ਸੀ ਪਰ ਹੁਣ ਅਦਾਲਤ ਦੇ ਹੁਕਮ ਪਿਛੋਂ ਐਫਆਈਆਰ ਦਰਜ ਕੀਤੀ ਗਈ ਹੈ।ਉਦੋਂ ਟਾਈਟਲਰ ਨੇ ਅਕਾਲੀ ਐਮਪੀਆਂ ਸਣੇ ਦਿੱਲੀ ਕਮੇਟੀ ਪ੍ਰਧਾਨ  ਨੂੰ ਨੋਟਿਸ ਭੇਜੇ ਸਨ। 

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਬਾਬਾ ਤਰਸੇਮ ਸਿੰਘ ਦੇ ਕਤਲ ਦਾ CCTV, ਦੇਖੋ ਕਿਵੇਂ ਕੁਰਸੀ 'ਤੇ ਬੈਠੇ ਬਾਬਾ ਤਰਸੇਮ ਸਿੰਘ ਨੂੰ ਬਦਮਾਸ਼ਾਂ ਨੇ ਮਾਰੀਆਂ..

28 Mar 2024 4:40 PM

'ਸਾਈਕਲ ਦਾ ਵੀ ਸਟੈਂਡ ਹੁੰਦਾ, ਆਹ ਰਿੰਕੂ ਦਾ ਕੋਈ ਸਟੈਂਡ ਹੀ ਨਹੀਂ, ਮੈਂ ਤਾਂ ਹੈਰਾਨ ਹਾਂ'

28 Mar 2024 3:17 PM

Debate: BJP ਨੇ ਪੰਜਾਬ 'ਚ ਮਚਾਈ ਤਰਥੱਲੀ, ਪੱਟ ਲਏ ਵੱਡੇ ਲੀਡਰ! ਚੱਲਦੀ ਡਿਬੇਟ 'ਚ ਭਿੜ ਗਏ AAP ਤੇ BJP ਆਗੂ, ਰੱਜ ਕੇ

28 Mar 2024 3:09 PM

ਬੱਸ ਤੇ ਕਾਰ ਦੀ ਸਿੱਧੀ ਟੱਕਰ ਮਚ ਗਿਆ ਚੀਕ-ਚਿਹਾੜਾ ਫਿਰੋਜ਼ਪੁਰ ਦੇ ਜੀਰਾ ’ਚ ਵਾਪਰਿਆ ਦਰਦਨਾਕ ਹਾਦਸਾ

28 Mar 2024 1:08 PM

Punjab 'ਚ ਵਿਕ ਰਿਹਾ ਨਕਲੀ ਸੀਮਿੰਟ! Ambuja ਤੇ ACC ਸੀਮਿੰਟ ਦੇ ਗੱਟਿਆਂ ਨਾਲ ਭਰਿਆ ਟਰੱਕ Police ਨੇ ਫੜਿਆ

28 Mar 2024 12:50 PM
Advertisement