
ਆਜ਼ਰਬਾਈਜਾਨ ਦੀ ਰਾਜਧਾਨੀ ਬਾਕੂ ਸਥਿਤ ਭਾਰਤੀ ਦੂਤਾਵਾਸ ਵਲੋਂ ਅੱਜ ਪਹਿਲੀ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ.....
ਬਾਕੂ, (ਫ਼ਤਿਹਗੜ੍ਹ ਸਾਹਿਬ) : ਆਜ਼ਰਬਾਈਜਾਨ ਦੀ ਰਾਜਧਾਨੀ ਬਾਕੂ ਸਥਿਤ ਭਾਰਤੀ ਦੂਤਾਵਾਸ ਵਲੋਂ ਅੱਜ ਪਹਿਲੀ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਥਾਨਕ ਦੂਤਘਰ ਵਿਖੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਸ ਧਾਰਮਕ ਸਮਾਗਮ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਗੁਰਦਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ ਦੇ ਸਿਧਾਂਤ ਦਾ ਪ੍ਰਚਾਰ ਪ੍ਰਸਾਰ ਕਰਦਿਆਂ ਸਮੁੱਚੀ ਲੋਕਾਈ ਨੂੰ ਸਿੱਖ ਜੀਵਨ ਜਾਚ ਜਿਉਣ ਦੀ ਪ੍ਰੇਰਨਾ ਦਿਤੀ ।
ਉਨ੍ਹਾਂ ਦੂਤ ਘਰ ਦੇ ਅਧਿਕਾਰੀਆਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਨ੍ਹਾਂ ਦੀ ਪਹਿਲੀ ਕਦਮੀ ਨਾਲ ਅੱਜ ਪ੍ਰਕਾਸ਼ ਪੁਰਬ ਦੀ ਸ਼ੁਰੂਆਤ ਹੋਈ ਹੈ। ਉਨ੍ਹਾਂ ਕਿਹਾ ਕਿ ਸਥਾਨਕ ਸੰਗਤ ਅਤੇ ਸਰਕਾਰ ਦੇ ਸਹਿਯੋਗ ਨਾਲ ਆਜ਼ਰਬਾਈਜਾਨ ਵਿਚ ਬਾਬੇ ਨਾਨਕ ਦੀ ਯਾਦ ਵਿਚ ਗਰੂ ਘਰ ਸਥਾਪਤ ਕੀਤਾ ਜਾਵੇਗਾ। ਇਸ ਧਾਰਮਕ ਸਮਾਗਮ ਵਿਚ ਸ਼ਾਮਲ ਹੋਏ ਮਹਿਮਾਨਾਂ ਨੂੰ ਐਸ.ਸੀ ਸਿਨਹਾ ਨੇ ਜੀ ਆਇਆਂ। ਇਸ ਮੌਕੇ ਦੂਘਤਰ ਦੇ ਮੁਖੀ ਪੀ.ਕੇ ਗੋਬਿੰਦਾ ਨੇ ਪ੍ਰਕਾਸ਼ ਪੁਰਬ ਸਬੰਧੀ ਭਾਰਤ ਸਰਕਾਰ ਵਲੋਂ ਕਰਵਾਏ ਜਾ ਰਹੇ ਸਮਾਗਮਾਂ ਬਾਰੇ ਜਾਣਕਾਰੀ ਦਿਤੀ।
ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਵਲੋਂ ਭਾਰਤੀ ਦੂਤਘਰ ਦੇ ਅਧਿਕਾਰੀਆਂ ਤੇ ਪਤਵੰਤੇ ਸੱਜਣਾਂ ਦਾ ਸਨਮਾਨ ਕੀਤਾ ਗਿਆ । ਭਾਰਤੀ ਦੂਤਘਰ ਵਲੋਂ ਭਾਈ ਗੋਬਿੰਦ ਸਿੰਘ ਲੌਂਗੋਵਾਲ, ਡਾ. ਪਰਮਜੀਤ ਸਿੰਘ ਸਰੋਆ ਵਧੀਕ ਸਕੱਤਰ, ਜਗਜੀਤ ਸਿੰਘ ਸਾਬਕਾ ਸਕੱਤਰ, ਦਰਸ਼ਨ ਸਿੰਘ ਪੀ.ਏ, ਨਵਇੰਦਰ ਸਿੰਘ ਲੌਂਗੋਵਾਲ ਦਾ ਵੀ ਸਨਮਾਨ ਕੀਤਾ ਗਿਆ। ਦੂਤਘਰ ਅਧਿਕਾਰੀਆਂ ਵਲੋਂ ਸਥਾਨਕ ਸਰਕਾਰ ਨਾਲ ਗੁਰੂ ਘਰ ਵਾਸਤੇ ਥਾਂ ਅਲਾਟ ਕਰਵਾਉਣ ਲਈ ਗੱਲਬਾਤ ਕਰਨ ਦਾ ਭਰੋਸਾ ਦਿਵਾਇਆ ਗਿਆ।
ਬਾਕੂ ਤੋਂ ਭਾਰਤੀ ਮੂਲ ਦੇ ਗੁਰੂ ਨਾਨਕ ਨਾਮ ਲੇਵਾ ਵਿਚੋਂ ਰਜੇਸ਼ ਚਾਵਲਾ, ਕੇਵਲ ਸਿੰਘ, ਡਾ ਰੋਨੀ, ਦੀਪਕ ਫੁਲਵਾਨੀ, ਅਨਿਲ ਭਾਟੀਆ, ਕਿਸ਼ੋਰ ਚੰਦਲਾਨੀ, ਵਰੁਣ ਜੀ ਵੱਡੀ ਗਿਣਤੀ ਵਿਚ ਸ਼ਾਮਲ ਹੋਏ।