
ਬਚਿੱਤਰ ਨਾਟਕ ਤਾਂ ਇਹੀ ਕਹਿੰਦਾ ਹੈ, 'ਦਸਮ ਗ੍ਰੰਥ' ਦੇ ਹਮਾਇਤੀ ਜਵਾਬ ਦੇਣ ਤਾਂ ਕਿਵੇਂ ਦੇਣ? ਉਨ੍ਹਾਂ ਨੂੰ ਮੋਦੀ ਦੀ ਗੱਲ ਮੰਨਣੀ ਹੀ ਪੈਣੀ ਹੈ
ਅੰਮ੍ਰਿਤਸਰ: ਕੀ ਸਿੱਖ ਗੁਰੂ ਸਾਹਿਬਾਨ ਲਵ ਤੇ ਕੁਸ਼ ਦੇ ਵੰਸ਼ ਵਿਚੋਂ ਹਨ? ਇਹ ਸਵਾਲ ਪਿਛਲੇ ਕੁੱਝ ਦਿਨਾਂ ਤੋਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਸਿੱਖ ਇਤਿਹਾਸ ਦੇ ਮੂਲ ਸਰੋਤ ਵਜੋਂ ਪ੍ਰਚਾਰੇ ਜਾਂਦੇ ਦਸਮ ਗ੍ਰੰਥ ਦੇ ਬਚਿੱਤਰ ਨਾਟਕ ਨੂੰ ਪੜ੍ਹਿਆ ਜਾਵੇ ਤਾਂ ਬਿਲਕੁਲ ਸਪਸ਼ਟ ਹੈ ਕਿ ਗੁਰੂ ਨਾਨਕ ਕੁਸ਼ ਤੇ ਗੁਰੂ ਰਾਮਦਾਸ ਜੀ ਲਵ ਦੀ ਅੰਸ਼ ਵਿਚੋਂ ਸਨ।
File Photo
ਇਹ ਦਾਅਵਾ ਕੋਈ ਹੋਰ ਸੰਸਥਾ ਨਹੀਂ ਸਗੋਂ ਸਿੱਖਾਂ ਦੀ ਪਾਰਲੀਮੈਂਟ ਵਜੋਂ ਜਾਣੀ ਜਾਂਦੀ ਸੰਸਥਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵਲੋਂ ਪ੍ਰਕਾਸ਼ਤ ਬਚਿੱਤਰ ਨਾਟਕ ਵਿਚ ਸਾਬਤ ਕੀਤੀ ਜਾ ਰਹੀ ਹੈ। ਗੋਬਿੰਦ ਗੀਤਾ ਤੇ ਗੋਬਿੰਦ ਰਮਾਇਣ ਨੂੰ ਲੈ ਕੇ ਚਲ ਰਹੇ ਵਿਵਾਦ ਵਿਚਕਾਰ ਇਕ ਨਵਾਂ ਪੱਖ ਉਭਰ ਕੇ ਸਾਹਮਣੇ ਆਇਆ ਹੈ। ਸ਼੍ਰੋਮਣੀ ਕਮੇਟੀ ਪਿਛਲੇ ਲੰਮੇ ਸਮੇਂ ਤੋਂ ਇਕ ਕਿਤਾਬ ਬਚਿੱਤਰ ਨਾਟਕ ਦੇ ਨਾਮ ਹੇਠ ਪ੍ਰਕਾਸ਼ਤ ਕਰ ਕੇ ਸੰਗਤਾਂ ਨੂੰ ਦੇ ਰਹੀ ਹੈ।
Giani Iqbal Singh
ਬਚਿੱਤਰ ਨਾਟਕ ਬਾਰੇ ਕਿਹਾ ਜਾਂਦਾ ਹੈ ਕਿ ਇਹ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਹੈ ਤੇ ਉਨ੍ਹਾਂ ਇਸ ਨਾਮ ਹੇਠ ਅਪਣੀ ਸਵੈ ਜੀਵਨੀ ਲਿਖੀ। ਬਚਿੱਤਰ ਨਾਟਕ ਵਿਚ ਲਿਖਾਰੀ ਨੇ ਗੁਰੂ ਸਾਹਿਬ ਦੇ ਨਾਮ ਹੇਠ ਗੁਰੂ ਸਾਹਿਬਾਨ ਨੂੰ ਰਾਮ ਅੰਸ਼ ਦਸਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਤੇ ਇਸ ਕਥਾ ਮੁਤਾਬਕ ਰਾਮ ਜੀ ਦੇ ਪੁੱਤਰ ਲਵ ਤੇ ਕੁਸ਼ ਤੋਂ ਸ਼ੁਰੂ ਹੋ ਕੇ ਦੋ ਅੰਸ਼ਾਂ ਬੇਦੀ ਤੇ ਸੋਢੀ ਅੰਸ਼ ਕਹਾਉਂਦੀਆਂ ਹਨ।
Giani Iqbal Singh
ਬੇਦੀ ਅੰਸ਼ ਤੋਂ ਗੁਰੂ ਨਾਨਕ ਸਾਹਿਬ ਤੇ ਸੋਢੀ ਅੰਸ਼ ਤੋਂ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਹੋਇਆ। ਬਚਿੱਤਰ ਨਾਟਕ ਵਿਚ ਪੂਰੇ ਵਿਸਥਾਰ ਨਾਲ ਬੇਦੀ ਤੇ ਸੋਢੀ ਕੁਲ ਦੇ ਪੂਰਵਜਾਂ ਦਾ ਵੇਰਵਾ ਦਿਤਾ ਗਿਆ ਹੈ। ਇਸ ਵੇਰਵੇ ਨੂੰ ਪੜ੍ਹਨ ਤੋਂ ਬਾਅਦ ਜੇਕਰ ਇਹ ਕਿਹਾ ਜਾਵੇ ਕਿ ਗਿਆਨੀ ਇਕਬਾਲ ਸਿੰਘ ਝੂਠ ਬੋਲਦਾ ਹੈ ਤਾਂ ਗ਼ਲਤ ਹੈ। ਸਾਲ 1999 ਵਿਚ ਜਦ ਅਕਾਲੀ ਦਲ 'ਤੇ ਸੰਕਟ ਦੇ ਬੱਦਲ ਛਾਏ ਹੋਏ ਸਨ
Giani Iqbal Singh
ਤਾਂ ਉਸ ਵੇਲੇ ਅਕਾਲੀ ਦਲ ਦੇ ਸੰਕਟ ਮੋਚਨ ਬਣ ਕੇ ਸਾਹਮਣੇ ਆਏ ਗਿਆਨੀ ਪੂਰਨ ਸਿੰਘ ਵੀ ਪੂਰੇ ਧੜਲੇ ਨਾਲ ਦਾਅਵਾ ਕਰਦੇ ਸਨ ਕਿ ਸਿੱਖ ਲਵ ਕੁਸ਼ ਦੀ ਸੰਤਾਨ ਹਨ। ਉਨ੍ਹਾਂ ਦੇ ਬਿਆਨ ਨੂੰ ਵੀ ਕਿਸੇ ਨੇ ਖੰਡਨ ਕਰਨ ਦੀ ਜੁਅਰਤ ਨਹੀਂ ਕੀਤੀ। ਡੇਰਿਆਂ ਵਿਚ ਵੀ ਅਜਿਹਾ ਹੀ ਪੜ੍ਹਾਇਆ ਜਾਂਦਾ ਹੈ ਜਿਸ ਤੋਂ ਬਾਅਦ ਸਿੱਖ ਪ੍ਰਚਾਰਕ ਸਿੱਖਾਂ ਦੀ ਅਜ਼ਾਦ ਹਸਤੀ ਤੇ ਅਡਰੀ ਹੋਂਦ ਦੇ ਬਾਰੇ ਬੋਲਣਾ ਮੁਨਾਸਬ ਨਹੀਂ ਸਮਝਦੇ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।