ਬੇਅਦਬੀ ਕਾਂਡ ਦੇ 8 ਸਾਲ ਕੇਂਦਰੀ ਤੇ ਸੂਬਾਈ ਆਗੂਆਂ ਨੇ ਗੋਲੀਕਾਂਡ ਦੇ ਮੁੱਦੇ ’ਤੇ ਸੇਕੀਆਂ ਸਿਆਸੀ ਰੋਟੀਆਂ
Published : Oct 12, 2023, 8:11 am IST
Updated : Oct 12, 2023, 8:11 am IST
SHARE ARTICLE
File Photos
File Photos

ਤਿੰਨ ਜਾਂਚ ਕਮਿਸ਼ਨਾਂ ਅਤੇ ਐਸਆਈਟੀ ਦੇ ਬਾਵਜੂਦ ਪੀੜਤ ਪ੍ਰਵਾਰ ਅਜੇ ਵੀ ਸੰਘਰਸ਼ ਦੇ ਰਾਹ ’ਤੇ


ਕੋਟਕਪੂਰਾ ਭਾਵੇਂ 14 ਅਕਤੂਬਰ 2015 ਨੂੰ ਬੇਅਦਬੀ ਕਾਂਡ ਦੇ ਦੋਸ਼ੀਆਂ ਦੀ ਗਿ੍ਰਫਤਾਰੀ ਦੀ ਮੰਗ ਨੂੰ ਲੈ ਕੇ ਸ਼ਾਂਤਮਈ ਧਰਨੇ ’ਤੇ ਬੈਠੀਆਂ ਸੰਗਤਾਂ ਉਪਰ ਢਾਹੇ ਗਏ ਪੁਲਸੀਆ ਅਤਿਆਚਾਰ ਮੌਕੇ ਪੁਲਿਸ ਦੀ ਗੋਲੀ ਨਾਲ ਸ਼ਹੀਦ ਹੋਏ ਦੋ ਸਿੱਖ ਨੌਜਵਾਨਾ ਕਿ੍ਰਸ਼ਨ ਭਗਵਾਨ ਸਿੰਘ ਤੇ ਗੁਰਜੀਤ ਸਿੰਘ ਦੇ ਮਾਪਿਆਂ ਨਾਲ ਦੁੱਖ ਸਾਂਝਾ ਕਰਨ ਲਈ ਵੱਖ-ਵੱਖ ਸਿਆਸੀ ਪਾਰਟੀਆਂ ਦੇ ਮੂਹਰਲੀ ਕਤਾਰ ਦੇ ਆਗੂਆਂ ਨੇ ਵਿਸ਼ਵਾਸ ਦਿਵਾਇਆ ਸੀ ਕਿ ਉਨ੍ਹਾਂ ਨੂੰ ਇਨਸਾਫ਼ ਦਿਵਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ।

ਪਰ ਅੱਜ 8 ਸਾਲ ਬਾਅਦ ਵੀ ਅਨੇਕਾਂ ਜਾਂਚ ਕਮਿਸ਼ਨਾਂ ਅਤੇ ਜਾਂਚ ਏਜੰਸੀਆਂ ਦੀਆਂ ਰਿਪੋਰਟਾਂ ਦੇ ਬਾਵਜੂਦ ਵੀ ਪੀੜਤ ਪ੍ਰਵਾਰ ਸੰਘਰਸ਼ ਦੇ ਰਾਹ ’ਤੇ ਹਨ। ਰਾਹੁਲ ਗਾਂਧੀ, ਅਰਵਿੰਦ ਕੇਜਰੀਵਾਲ, ਭਗਵੰਤ ਸਿੰਘ ਮਾਨ, ਕੈਪਟਨ ਅਮਰਿੰਦਰ ਸਿੰਘ, ਸੁਖਬੀਰ ਸਿੰਘ ਬਾਦਲ, ਪ੍ਰਤਾਪ ਸਿੰਘ ਬਾਜਵਾ, ਵਿਜੈ ਸਾਂਪਲਾ, ਸੁਖਪਾਲ ਸਿੰਘ ਖਹਿਰਾ ਵਰਗੇ ਦਰਜਨ ਤੋਂ ਜ਼ਿਆਦਾ ਅਜਿਹੇ ਹੋਰ ਆਗੂਆਂ ਦਾ ਜ਼ਿਕਰ ਕੀਤਾ ਜਾ ਸਕਦਾ ਹੈ, ਜੋ ਖ਼ੁਦ ਚਲ ਕੇ ਪੀੜਤ ਪ੍ਰਵਾਰਾਂ ਦੇ ਘਰ ਆਏ ਸਨ। ਇਸ ਤੋਂ ਇਲਾਵਾ ਗ਼ੈਰ ਸਿਆਸੀ ਸਿੱਖ ਸੰਸਥਾਵਾਂ ਤੇ ਪੰਥਕ ਜਥੇਬੰਦੀਆਂ ਦੇ ਆਗੂਆਂ ਨੇ ਵੀ ਇਨਸਾਫ਼ ਦਿਵਾਉਣ ਲਈ ਹਰ ਤਰ੍ਹਾਂ ਦੀ ਕੁਰਬਾਨੀ ਕਰਨ ਦੇ ਦਾਅਵੇ ਕੀਤੇ ਪਰ ਪੀੜਤ ਪ੍ਰਵਾਰ ਅੱਜ ਕਰੀਬ 8 ਸਾਲ ਦਾ ਅਰਸਾ ਬੀਤਣ ਉਪਰੰਤ ਵੀ ਇਨਸਾਫ਼ ਦੀ ਰਾਹ ਤੱਕ ਰਹੇ ਹਨ।

ਜਸਟਿਸ ਜ਼ੋਰਾ ਸਿੰਘ ਕਮਿਸ਼ਨ, ਜਸਟਿਸ ਕਾਟਜੂ ਦੀ ਅਗਵਾਈ ਵਾਲਾ ਪੀਪਲਜ਼ ਕਮਿਸ਼ਨ, ਜਸਟਿਸ ਰਣਜੀਤ ਸਿੰਘ ਕਮਿਸ਼ਨ ਤੋਂ ਇਲਾਵਾ ਐਸਆਈਟੀ ਦੀਆਂ ਵੱਖ ਵੱਖ ਟੀਮਾ ਦੀਆਂ ਜਾਂਚ ਪੜਤਾਲਾਂ ਦੇ ਬਾਵਜੂਦ ਸ਼ਹੀਦ ਕਿ੍ਰਸ਼ਨ ਭਗਵਾਨ ਸਿੰਘ ਦੇ ਬੇਟੇ ਸੁਖਰਾਜ ਸਿੰਘ ਅਤੇ ਸ਼ਹੀਦ ਗੁਰਜੀਤ ਸਿੰਘ ਸਰਾਵਾਂ ਦੇ ਪਿਤਾ ਸਾਧੂ ਸਿੰਘ ਨੇ ਇਨਸਾਫ਼ ਲੈਣ ਲਈ ਫ਼ਰੀਦਕੋਟ ਅਦਾਲਤ ’ਚ ਪਟੀਸ਼ਨਾਂ ਦਾਇਰ ਕੀਤੀਆਂ ਹੋਈਆਂ ਹਨ।

ਭਾਵੇ ਅਪਣੇ ਜਿਗਰ ਦੇ ਟੋਟਿਆਂ ਦੇ ਵਿਛੋੜੇ ਦੇ ਸਦਮੇ ਦਾ ਦੁੱਖ ਸਹਿਣ ਕਰਨ ਤੋਂ ਅਸਮਰੱਥ ਪੀੜਤ ਪਰਿਵਾਰਾਂ ਨੂੰ ਦਿਲਾਸਾ ਦੇਣ ਲਈ ਕੇਂਦਰੀ ਅਤੇ ਸੂਬਾ ਪਧਰੀ ਆਗੂਆਂ ਨੇ ਸਿਆਸੀ ਰੋਟੀਆਂ ਸੇਕਦਿਆਂ ਵੱਡੇ-ਵੱਡੇ ਦਾਅਵੇ ਕੀਤੇ ਸਨ ਪਰ ਪੀੜਤ ਪ੍ਰਵਾਰ ਅਜੇ ਵੀ ਇਨਸਾਫ਼ ਲਈ ਅਦਾਲਤਾਂ ’ਚ ਗੇੜੇ ਮਾਰਨ ਲਈ ਮਜਬੂਰ ਹਨ। ਜਿਕਰਯੋਗ ਹੈ ਕਿ ਰਾਹਤ ਦੇ ਨਾਂਅ ’ਤੇ ਹੁਣ ਤਕ ਸ਼ਹੀਦ ਗੁਰਜੀਤ ਸਿੰਘ ਦੇ ਭਰਾ ਜਗਦੀਪ ਸਿੰਘ ਅਤੇ ਕਿ੍ਰਸ਼ਨ ਭਗਵਾਨ ਸਿੰਘ ਦੇ ਪੁੱਤਰ ਦਿਲਰਾਜ ਸਿੰਘ ਨੂੰ ਤਤਕਾਲੀਨ ਅਕਾਲੀ ਸਰਕਾਰ ਨੇ ਸਿਖਿਆ ਵਿਭਾਗ ’ਚ ਐਸਐਲਏ ਦੀ ਨੌਕਰੀ ਦਿੱਤੀ ਤੇ ਕੱੁਝ ਸਿੱਖ ਸੰਗਤਾਂ ਵਲੋਂ ਰਾਹਤ ਦੇ ਤੌਰ ’ਤੇ ਰਾਸ਼ੀ ਵੀ ਮਿਲੀ ਪਰ ਪੀੜਤ ਪ੍ਰਵਾਰਾਂ ਦੀ ਇਕੋ ਇਕ ਮੰਗ ਸ਼ਾਂਤਮਈ ਸੰਗਤਾਂ ’ਤੇ ਗੋਲੀ ਚਲਾਉਣ ਵਾਲੇ ਪੁਲਸੀਆਂ ਅਤੇ ਬੇਅਦਬੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣਾ ਹੈ।

ਜ਼ਿਕਰਯੋਗ ਹੈ ਕਿ ਬੇਅਦਬੀ ਮਾਮਲਿਆਂ ਦੇ ਇਨਸਾਫ ਲਈ ਅਕਾਲੀ ਦਲ ਮਾਨ ਵਲੋਂ 1 ਜੁਲਾਈ 2021 ਅਤੇ ਸੁਖਰਾਜ ਸਿੰਘ ਨਿਆਮੀਵਾਲਾ ਵਲੋਂ 15 ਦਸੰਬਰ 2021 ਤੋਂ ਦੋ ਵੱਖ ਵੱਖ ਮੋਰਚੇ ਜਾਰੀ ਹਨ। ਹੁਣ ਦੋਨੋਂ ਸ਼ਹੀਦ ਪ੍ਰਵਾਰਾਂ ਵਲੋਂ ਵੱਖੋ ਵਖਰੇ ਤੌਰ ’ਤੇ 12 ਅਕਤੂਬਰ ਨੂੰ ਅਖੰਡ ਪਾਠ ਆਰੰਭ ਕਰਵਾਏ ਜਾਣਗੇ, ਜਿਨ੍ਹਾਂ ਦੇ ਭੋਗ 14 ਅਕਤੂਬਰ ਨੂੰ ਪੈਣ ਉਪਰੰਤ ਸ਼ਰਧਾਂਜਲੀ ਸਮਾਗਮ ਹੋਣਗੇ।

Location: India, Chandigarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement