ਆਰ.ਐਸ.ਐਸ. ਦੇ ਕਹਿਣ 'ਤੇ ਕਮੇਟੀ ਨੇ ਗੁਰੂਆਂ ਵਿਰੁਧ ਕਿਤਾਬਾਂ ਛਾਪੀਆਂ
Published : Oct 13, 2018, 4:24 pm IST
Updated : Oct 13, 2018, 4:24 pm IST
SHARE ARTICLE
RSS On the recommendation of the committee, the books published against the gurus
RSS On the recommendation of the committee, the books published against the gurus

ਬਰਗਾੜੀ ਮੋਰਚੇ ਦੀ ਅਵਾਜ਼ ਇਸ ਕਦਰ ਦੇਸ਼ ਵਿਦੇਸ਼ ਤੱਕ ਪੁੱਜ ਚੁੱਕੀ ਹੈ ਕਿ ਉਤਰਾਖੰਡ ਵਿੱਚ ਆਉਦੇ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ..........

ਅੰਮ੍ਰਿਤਸਰ  : ਬਰਗਾੜੀ ਮੋਰਚੇ ਦੀ ਅਵਾਜ਼ ਇਸ ਕਦਰ ਦੇਸ਼ ਵਿਦੇਸ਼ ਤੱਕ ਪੁੱਜ ਚੁੱਕੀ ਹੈ ਕਿ ਉਤਰਾਖੰਡ ਵਿੱਚ ਆਉਦੇ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਗੁਰੂਦੁਆਰਾ ਨਾਨਕਮੱਤਾ ਵਿਖੇ ਸੰਗਤਾਂ ਨੇ ਮੱਸਿਆ ਦੀ ਪਹਿਲੀ ਰਾਤ ਸਮੇਂ ਲੱਗੇ ਦੀਵਾਨ ਵਿਚ ਉਸ ਵੇਲੇ ਬਰਗਾੜੀ ਮੋਰਚੇ ਨੂੰ ਹਮਾਇਤ ਦੇਣ ਦਾ ਐਲਾਨ ਕੀਤਾ ਜਦੋਂ ਪੰਥਕ ਚਿੰਤਕ, ਕਿਸਾਨ ਆਗੂ ਤੇ ਲੋਕ ਭਲਾਈ ਇਨਸਾਫ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸ. ਬਲਦੇਵ ਸਿੰਘ ਸਿਰਸਾ ਨੇ ਸਿੱਖ ਵਿਰੋਧੀ ਜਥੇਬੰਦੀ ਆਰ.ਐਸ.ਐਸ. ਵਲੋਂ ਸ਼੍ਰੋਮਣੀ ਕਮੇਟੀ ਦੇ ਨਾਮ ਹੇਠ ਗੁਰੂ ਸਾਹਿਬ ਦੇ ਚਰਿੱਤਰ ਖਿਲਾਫ ਛਾਪੀਆਂ ਗਈਆਂ ਕਿਤਾਬਾਂ ਦੀ ਜਾਣਕਾਰੀ ਦੇ ਰਹੇ ਸਨ

ਤੇ ਬਰਗਾੜੀ ਮੋਰਚੇ ਦੇ ਕਾਰਣਾਂ ਸਬੰਧੀ ਵਿਸਥਾਰ ਸਾਹਿਤ ਚਾਨਣਾ ਪਾ ਰਹੇ ਸਨ। ਸ. ਬਲਦੇਵ ਸਿੰਘ ਸਿਰਸਾ ਨੂੰ ਵਿਸ਼ੇਸ਼ ਪੱਤਰ ਲਿਖ ਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਨਨਕਾਣਾ ਸਾਹਿਬ ਨਾਨਕਮੱਤਾ (ਉਤਰਾਖੰਡ) ਦੇ ਪ੍ਰਧਾਨ ਸ. ਸੇਵਾ ਸਿੰਘ, ਸੀਨੀਅਰ ਮੀਤ ਪ੍ਰਧਾਨ ਕੇਹਰ ਸਿੰਘ ਤੇ ਸਕੱਤਰ ਜਨਰਲ ਸ. ਪ੍ਰੀਤਮ ਸਿੰਘ ਸੰਧੂ ਦੇ ਆਦੇਸ਼ਾਂ ਤੇ ਗੁਰਦੁਆਰੇ ਦੇ ਮੈਨੇਜਰ ਭਾਈ ਰਣਜੀਤ ਸਿੰਘ ਦੁਆਰਾ ਲਿਖਿਆ ਪੱਤਰ ਮਿਲਿਆ ਜਿਸ ਵਿਚ ਭਾਈ ਸਿਰਸਾ ਨੂੰ ਵਿਸ਼ੇਸ਼ ਤੌਰ 'ਤੇ ਲਿਖਤੀ ਪੱਤਰ ਲਿਖ ਕੇ ਬੇਨਤੀ ਕੀਤੀ ਕਿ ਉਹ ਮੱਸਿਆ ਦੀ ਪਹਿਲੀ ਰਾਤ ਪੁੱਜ ਕੇ ਵੱਡੀ ਗਿਣਤੀ ਵਿਚ ਦੀਵਾਨ ਵਿਚ ਹੋਈਆਂ

ਇਕੱਠੀਆਂ ਸੰਗਤਾਂ ਨੂੰ ਸਿੱਖ ਇਤਿਹਾਸ ਬਾਰੇ ਜਾਣਕਾਰੀ ਦੇਣ। ਭਾਈ ਬਲਦੇਵ ਸਿੰਘ ਸਿਰਸਾ ਨੇ ਆਰ.ਐਸ.ਐਸ. ਵਲੋਂ ਸ਼੍ਰੋਮਣੀ ਕਮੇਟੀ ਦੀ ਮੋਹਰ ਹੇਠ ਛਾਪੀਆਂ ਗਈਆਂ ਕਿਤਾਬਾਂ ਵਿਚ ਗੁਰੂ ਸਾਹਿਬਾਨ ਨੂੰ ਚੋਰ, ਡਾਕੂ, ਲੁਟੇਰਾ, ਦਾਸੀਆਂ ਦੇ ਪੇਟੋਂ ਜੰਮੇ ਦਰਸਾਇਆ ਗਿਆ ਹੈ। ਬਰਗਾੜੀ ਮੋਰਚਾ ਕਿਸੇ ਸ਼ੌਂਕ ਵਜੋਂ ਨਹੀਂ ਲਗਾਇਆ ਗਿਆ ਸਗੋਂ ਬਾਦਲ ਸਰਕਾਰ ਵੇਲੇ ਸੌਦਾ ਸਾਧ ਦੇ ਪ੍ਰੇਮੀਆਂ ਵਲੋਂ ਗੁਰੂ ਸਾਹਿਬ ਦੀ ਹੋਈ ਬੇਅਦਬੀ ਦੇ ਦੋਸ਼ੀਆਂ ਦੀ ਗ੍ਰਿਫਤਾਰੀ ਨੂੰ ਲੈ ਕੇ ਲੱਗਾ ਹੈ।

ਭਾਈ ਸਿਰਸਾ ਨੇ ਦਸਿਆ ਕਿ ਸਮਾਗਮ ਉਪਰੰਤ ਗੁਰਦੁਆਰੇ ਦੇ ਪ੍ਰਬੰਧਕਾਂ ਜਿਨ੍ਹਾਂ ਵਿਚ ਪ੍ਰਧਾਨ ਸ. ਸੇਵਾ ਸਿੰਘ, ਸੀਨੀਅਰ ਮੀਤ ਪ੍ਰਧਾਨ ਸ. ਕੇਹਰ ਸਿੰਘ, ਸਕੱਤਰ ਜਨਰਲ ਸ. ਪ੍ਰੀਤਮ ਸਿੰਘ ਸੰਧੂ, ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਭਾਈ ਗੁਰਮੇਜ ਸਿੰਘ, ਸਕੱਤਰ ਭਾਈ ਬਰਜਿੰਦਰ ਸਿੰਘ ਤੇ ਮੈਨੇਜਰ ਭਾਈ ਰਣਜੀਤ ਸਿੰਘ ਤੇ ਹੋਰ ਪਤਵੰਤੇ ਸੱਜਣਾਂ ਨੇ ਸ਼ਮੂਲੀਅਤ ਕੀਤੀ। 


ਮੀਟਿੰਗ ਵਿਚ ਸਾਰਿਆਂ ਨੇ ਸਰਬਸੰਮਤੀ ਨਾਲ ਫੈਸਲਾ ਕੀਤਾ ਕਿ 14 ਅਕਤੂਬਰ ਨੂੰ ਗੁਰੂ ਸਾਹਿਬ ਦੀ ਹੋਈ ਬੇਅਦਬੀ ਦੀ ਤੀਸਰੀ ਬਰਸੀ ਮੌਕੇ 'ਤੇ ਨਾਨਕਮੱਤਾ ਊਧਮ ਸਿੰਘ ਨਗਰ ਤੋਂ ਇਕ ਵੱਡਾ ਜੱਥਾ ਬਰਗਾੜੀ ਪੁੱਜੇਗਾ।

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement