
ਸ਼੍ਰੋਮਣੀ ਕਮੇਟੀ ਦੇ ਸਾਬਕਾ ਸਕੱਤਰ ਕੁਲਵੰਤ ਸਿੰਘ ਨੇ ਜਥੇਦਾਰ 'ਤੇ ਨਿਸ਼ਾਨੇ ਸਾਧੇ
ਅੰਮ੍ਰਿਤਸਰ ,ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਸਕੱਤਰ ਸ ਕੁਲਵੰਤ ਸਿੰਘ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਤਖਤਾਂ ਦੇ ਜੱਥੇਦਾਰਾਂ ਦੀ ਸੁਰੱਖਿਆ ਵਾਪਸ ਲਈ ਜਾਵੇ ਜੋ ਸਰਕਾਰੀ ਖਜਾਨੇ ਤੇ ਬੋਝ ਬਣੇ ਹੋਏ ਹਨ। ਉਨਾ ਗੁਰਦੁਆਰਾ ਸਾਹਿਬ ਦੀ ਹਦੂਦ ਅੰਦਰ ਪੁਲਿਸ ਦਾਖਲਾ ਰੋਕਣ ਦੀ ਮੰਗ ਕਰਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕ ਅਤੇ ਟਰਸਟੀ ਸ੍ਰੀ ਅਕਾਲ ਤਖਤ ਸਾਹਿਬ ਦੀ ਹਦਾਇਤ ਅਨੁਸਾਰ ਅਮਲ ਕਰਕੇ ਨਵੇ ਜੱਥੇਦਾਰ ਨਿਯੁਕਤ ਨਹੀ ਕਰਦੀ ਅਤੇ ਬਾਦਲ ਪਰਿਵਾਰ ਤੇ ਪੰਜਾਬ ਸਰਕਾਰ ਸ਼੍ਰੋਮਣੀ ਕਮੇਟੀ ਦੀ ਲਿਖਤੀ ਮੰਗ ਤੋ ਬਿਨਾ ਗੁਰਦੁਆਰਾ ਸਾਹਿਬ ਚ ਦਖਲ ਨਹੀ ਰੋਕਦੀ ਤਦ ਤੱਕ ਗੁਰੂ ਪੰਥ ਤੇ ਪੰਜਾਬ ਦਾ ਭਲਾ ਨਹੀ ਹੋ ਸਕਦਾ ।
ਉਨਾ ਸ਼੍ਰੋਮਣੀ ਕਮੇਟੀ ਦੇ ਕਿਸੇ ਵੀ ਮੁਲਾਜਮ ਦੇ ਰਿਸ਼ਤੇਦਾਰ ਤੇ ਕਰੀਬੀ ਨਿਯੁਕਤ ਨਾ ਕੀਤਾ ਜਾਵੇ । ਉਨਾ ਦੋਸ਼ ਲਾਇਆ ਕਿ ਜੱਥੇਦਾਰ ਦੇ ਨਜਦੀਕੀ ਰਿਸ਼ਤੇਦਾਰ ਤੇ ਸਮੁੱਚਾ ਪਰਿਵਾਰ ਨਿਯੁਕਤ ਕੀਤਾ ਹੈ ਜਿਸ ਕਰਰਕੇ ਉਹ ਡਿਊਟੀ ਦੀ ਬਹੁਤੀ ਪ੍ਰਵਾਹ ਨਹੀ ਕਰਦੇ । ਜੱਥੇਦਾਰ ਨੂੰ ਸੰਗਤਾਂ ਵੱਲੋ ਲਿਫਾਫੇ ਭੇਟ ਕੀਤੇ ਜਾਂਦੇ ਹਨ । ਉਨਾ ਦੋਸ਼ ਲਾਇਆ ਕਿ ਜੱਥੇਦਾਰ ਸਾਹਿਬ ਸਿਆਸੀ ਦਬਾਅ ਹੇਠ ਕੰਮ ਕਰ ਰਹੇ ਹਨ , ਜਿਨਾ ਸ਼੍ਰੀ ਅਕਾਲ ਤਖਤ ਸਾਹਿਬ ਤੋ ਪੰਥਕ ਮਾਨ ਮਰਿਆਦਾ ਤੇ ਪਰੰਪਰਾਵਾਂ ਇਕ ਪਾਸੇ ਕਰਕੇ ਗੁਰੂ ਪੰਥ ਵਿਚ ਫੁਟ ਪਾਉ ਫੈਸਲੇ ਕੀਤੇ ਹਨ ।
ਇਹ ਬਿਨਾ ਅਧਿਕਾਰਾਂ ਦੇ ਵਿਦੇਸ਼ ਚੋ ਹਵਾਈ ਟਿਕਟਾਂ ਮੰਗਵਾ ਕੇ ਪਰਿਵਾਰਾਂ ਸਮੇਤ ਵਿਦੇਸ਼ ਜਾਦੇ ਹਨ । ਨਾਨਕਸ਼ਾਹੀ ਕੈਲੰਡਰ ਖਤਮ ਕਰਨ ਲਈ ਕੁਲਵੰਤ ਸਿੰਘ ਨੇ ਜੱਥੇਦਾਰ ਨੂੰ ਜਿੰਮੇਵਾਰ ਕਰਾਰ ਦਿਤਾ , ਭਾਵ ਨਾਨਕਸ਼ਾਹੀ ਕੈਲੰਡਰ ਦਾ ਭੋਗ ਪਾ ਦਿਤਾ , ਜੋ ਵੱਖਰੀ ਸਿੱਖ ਕੌਮ ਦੀ ਪਛਾਣ ਦਰਸਾਂਉਦਾ ਸੀ । ਸੌਦਾ ਸਾਧ ਨੂੰ ਗਲਤ ਮਾਫੀ ਜੱਥੇਦਾਰ ਨੇ ਦਿਤੀ ਤੇ ਇਸ ਮੁਆਫੀ ਨਾਮੇ ਨੂੰ ਜਿਸ ਸਹੀ ਕਰਾਰ ਦੇਣ ਲਈ ਸ਼੍ਰੋਮਣੀ ਕਮੇਟੀ ਨੇ 92 ਲੱਖ ਦੇ ਇਸ਼ਤਿਹਾਰ ਅਖਬਾਰਾਂ ਨੂੰ ਦਿਤੇ ਤੇ 16 ਕਰੋੜ ਦਾ ਗੁਰੂ ਦੀ ਗੋਲਕ ਨੂੰ ਘਾਟਾ ਪਿਆ । ਇਸ ਦੇ ਉਤਾਰੇ ਮੁੱਖ ਸਕੱਤਰ ਸ਼੍ਰੋਮਣੀ ਕਮੇਟੀ ਅਤੇ ਅਡੀਸ਼ਨਲ ਮੁੱਖ ਸਕੱਤਰ ਗ੍ਰਹਿ ਚੰਡੀਗੜ ਨੂੰ ਭੇਜਿਆ ਹਨ ।