ਸ਼੍ਰੋਮਣੀ ਕਮੇਟੀ 'ਤੇ ਟੇਕ ਰੱਖਣ ਵਾਲੇ ਸ਼ਰਧਾਲੂ ਐਤਕੀਂ ਵੀ ਪਾਕਿ ਗੁਰਧਾਮਾਂ ਦੇ ਦਰਸ਼ਨਾਂ ਤੋਂ ਰਹੇ ਵਾਂਝੇ
Published : Jun 15, 2019, 2:43 am IST
Updated : Jun 15, 2019, 2:43 am IST
SHARE ARTICLE
Matter of controversy over 'Original Nanakshahi Calendar'
Matter of controversy over 'Original Nanakshahi Calendar'

'ਮੂਲ ਨਾਨਕਸ਼ਾਹੀ ਕੈਲੰਡਰ' ਦੇ ਵਿਵਾਦ ਦਾ ਮਾਮਲਾ 

ਕੋਟਕਪੂਰਾ : ਸ਼੍ਰੋਮਣੀ ਕਮੇਟੀ 'ਤੇ ਟੇਕ ਰੱਖਣ ਵਾਲੇ ਸ਼ਰਧਾਲੂ ਇਸ ਵਾਰ ਵੀ ਮੂਲ ਨਾਨਕਸ਼ਾਹੀ ਕੈਲੰਡਰ ਦੇ ਵਿਵਾਦ ਨੂੰ ਲੈ ਕੇ ਗੁਰੂ ਅਰਜਨ ਪਾਤਸ਼ਾਹ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਪਾਕਿਸਤਾਨ ਦੇ ਗੁਰਧਾਮਾਂ ਦੇ ਦਰਸ਼ਨਾਂ ਤੋਂ ਵਾਂਝੇ ਰਹਿਣਗੇ। ਨਾਨਕਸ਼ਾਹੀ ਕੈਲੰਡਰ ਦੇ ਵਿਵਾਦ ਕਾਰਨ ਇਸ ਵਾਰ ਵੀ ਸ਼੍ਰੋਮਣੀ ਕਮੇਟੀ ਨੂੰ ਸੋਧੇ ਹੋਏ ਨਾਨਕਸ਼ਾਹੀ ਕੈਲੰਡਰ ਅਨੁਸਾਰ ਸ਼ਹੀਦੀ ਦਿਹਾੜਾ ਮਨਾਉਣ ਲਈ ਪਾਕਿਸਤਾਨ ਸਥਿਤ ਗੁਰਧਾਮਾਂ ਦੀ ਯਾਤਰਾ ਵਾਸਤੇ ਵੀਜ਼ੇ ਨਹੀਂ ਮਿਲੇ।

SGPC criticized the statement of Sam PitrodaSGPC

ਜ਼ਿਕਰਯੋਗ ਹੈ ਕਿ ਸ਼੍ਰ੍ਰੋਮਣੀ ਕਮੇਟੀ ਵਲੋਂ ਸੰਤ ਸਮਾਜ, ਸਾਧ ਯੂਨੀਅਨ ਅਤੇ ਅਕਾਲ ਤਖ਼ਤ ਤੋਂ ਪ੍ਰਵਾਨਤ ਸਿੱਖ ਰਹਿਤ ਮਰਿਆਦਾ ਦਾ ਵਿਰੋਧ ਕਰਨ ਵਾਲੀਆਂ ਸੰਸਥਾਵਾਂ ਤੇ ਜਥੇਬੰਦੀਆਂ ਨੂੰ ਖ਼ੁਸ਼ ਕਰਨ ਲਈ 'ਮੂਲ ਨਾਨਕਸ਼ਾਹੀ ਕੈਲੰਡਰ' ਦਾ ਸੋਧ ਦੇ ਨਾਮ 'ਤੇ ਕਤਲ ਕਰ ਦਿਤਾ ਗਿਆ ਸੀ, ਇਸ ਲਈ ਸ਼੍ਰੋਮਣੀ ਕਮੇਟੀ ਨੇ 'ਬਿਕਰਮੀ ਕੈਲੰਡਰ' ਅਨੁਸਾਰ ਸ਼ਹੀਦੀ ਪੁਰਬ 7 ਜੂਨ ਨੂੰ ਮਨਾ ਦਿਤਾ ਜਦਕਿ 'ਮੂਲ ਨਾਨਕਸ਼ਾਹੀ ਕੈਲੰਡਰ' ਮੁਤਾਬਕ ਸ਼ਹੀਦੀ ਦਿਹਾੜਾ 16 ਜੂਨ ਮਨਾਇਆ ਜਾਵੇਗਾ।

Nanakshahi Calendar Nanakshahi Calendar

ਇਥੇ ਇਹ ਦਸਣਾ ਵੀ ਜ਼ਰੂਰੀ ਹੈ ਕਿ ਪਾਕਿਸਤਾਨ ਦੇ ਗੁਰਧਾਮਾਂ ਦੀ ਸਾਂਭ-ਸੰਭਾਲ ਕਰ ਰਹੀ ਪਾਕਿਸਤਾਨ ਗੁਰਦਵਾਰਾ ਪ੍ਰਬੰਧਕ ਕਮੇਟੀ ਵਲੋਂ 'ਮੂਲ ਨਾਨਕਸ਼ਾਹੀ ਕੈਲੰਡਰ' ਨੂੰ ਮਾਨਤਾ ਦਿਤੀ ਹੋਈ ਹੈ ਅਤੇ ਪੀ.ਜੀ.ਪੀ.ਸੀ. ਵਲੋਂ ਸਾਰੇ ਗੁਰੂ ਸਾਹਿਬਾਨਾ ਦੇ ਜੀਵਨ ਨਾਲ ਸਬੰਧਤ ਇਤਿਹਾਸਕ ਦਿਹਾੜੇ 'ਮੂਲ ਨਾਨਕਸ਼ਾਹੀ ਕੈਲੰਡਰ' ਮੁਤਾਬਕ ਹੀ ਮਨਾਏ ਜਾਂਦੇ ਹਨ।

Gurdwara Sri Dera Sahib LahoreGurdwara Sri Dera Sahib Lahore

ਇਸ ਵਾਰ ਲਾਹੌਰ ਵਿਖੇ ਸਥਿਤ 'ਗੁਰਦਵਾਰਾ ਡੇਰਾ ਸਾਹਿਬ' ਵਿਚ 16 ਜੂਨ ਨੂੰ ਮਨਾਏ ਜਾਣ ਵਾਲੇ ਸ਼ਹੀਦੀ ਪੁਰਬ ਲਈ ਭਾਈ ਮਰਦਾਨਾ ਕੀਰਤਨ ਦਰਬਾਰ ਯਾਦਗਾਰ ਸੁਸਾਇਟੀ ਸਮੇਤ ਹੋਰ ਸਿੱਖ ਸੰਸਥਾਵਾਂ ਅਤੇ ਪੰਥਕ ਜਥੇਬੰਦੀਆਂ ਦੇ ਲਗਭਗ 130 ਸ਼ਰਧਾਲੂਆਂ ਨੂੰ ਪਾਕਿਸਤਾਨ 'ਚ ਗੁਰਧਾਮਾ ਦੀ ਯਾਤਰਾ ਲਈ ਵੀਜ਼ੇ ਮਿਲੇ ਸਨ, ਅੱਜ ਉਕਤ ਸ਼ਰਧਾਲੂ ਪਾਕਿਸਤਾਨ ਲਈ ਰਵਾਨਾ ਹੋ ਗਏ। ਨਾਨਕਸ਼ਾਹੀ ਕੈਲੰਡਰ ਦੇ ਵਿਵਾਦ ਕਾਰਨ ਇਸ ਤੋਂ ਪਹਿਲਾਂ ਵੀ ਸ਼੍ਰੋਮਣੀ ਕਮੇਟੀ ਨੂੰ ਕਈ ਵਾਰ ਸਿੱਖ ਸ਼ਰਧਾਲੂਆਂ ਦੇ ਪਾਕਿਸਤਾਨ ਵਿਖੇ ਲਿਜਾਣ ਵਾਲੇ ਜਥੇ ਨੂੰ ਵੀਜ਼ਾ ਨਾ ਮਿਲਣ ਕਰ ਕੇ ਪ੍ਰੋਗਰਾਮ ਰੱਦ ਕਰਨਾ ਪਿਆ ਹੈ। 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement