Panthak News: ਗੁਰਦੇਵ ਸਿੰਘ ਕਉਂਕੇ ਦੀ ਯਾਦ ’ਚ ਗੁਰਦੁਆਰਾ ਨਾਢਾ ਸਾਹਿਬ ਵਿਖੇ 25 ਜਨਵਰੀ ਨੂੰ ਹੋਵੇਗਾ ਮਹਾਨ ਸ਼ਹੀਦੀ ਸਮਾਗਮ
Published : Jan 16, 2024, 6:07 pm IST
Updated : Jan 16, 2024, 6:07 pm IST
SHARE ARTICLE
Gurmat Samagam at Gurudwara Nada Sahib on January 25 in memory of Gurdev Singh Kaunke
Gurmat Samagam at Gurudwara Nada Sahib on January 25 in memory of Gurdev Singh Kaunke

ਬਲਜੀਤ ਸਿੰਘ ਦਾਦੂਵਾਲ ਵਲੋਂ ਅੱਜ ਗੁਰਦੁਆਰਾ ਨਾਢਾ ਸਾਹਿਬ ਪੰਚਕੂਲਾ ਤੋਂ ਇਕ ਲਿਖਤੀ ਪ੍ਰੈਸ ਨੋਟ ਜਾਰੀ ਕਰਦਿਆਂ ਇਹ ਅਹਿਮ ਐਲਾਨ ਕੀਤਾ ਗਿਆ

Panthak News: ਸਰਬੱਤ ਖਾਲਸਾ 1986 ਵਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਥਾਪੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਭਾਈ ਗੁਰਦੇਵ ਸਿੰਘ ਕਉਂਕੇ ਦੀ ਯਾਦ ਵਿਚ ਮਹਾਨ ਸ਼ਹੀਦੀ ਸਮਾਗਮ 25 ਜਨਵਰੀ ਦਿਨ ਵੀਰਵਾਰ ਨੂੰ ਚੰਡੀਗੜ੍ਹ ਦੇ ਨਜ਼ਦੀਕ ਗੁਰਦੁਆਰਾ ਸਾਹਿਬ ਪਾਤਸ਼ਾਹੀ ਦਸਵੀਂ ਨਾਢਾ ਸਾਹਿਬ ਪੰਚਕੂਲਾ ਵਿਖੇ ਹਰਿਆਣੇ ਦੀਆਂ ਸਿੱਖ ਸੰਗਤਾਂ ਅਤੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸ਼ਰਧਾ ਸਤਿਕਾਰ ਸਹਿਤ ਕੀਤਾ ਜਾਵੇਗਾ।

ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਤੇ ਸਾਬਕਾ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਵਲੋਂ ਅੱਜ ਗੁਰਦੁਆਰਾ ਨਾਢਾ ਸਾਹਿਬ ਪੰਚਕੂਲਾ ਤੋਂ ਇਕ ਲਿਖਤੀ ਪ੍ਰੈਸ ਨੋਟ ਜਾਰੀ ਕਰਦਿਆਂ ਇਹ ਅਹਿਮ ਐਲਾਨ ਕੀਤਾ ਗਿਆ। ਮੀਡੀਆ ਨਾਲ ਗੱਲਬਾਤ ਕਰਦਿਆਂ ਜਥੇਦਾਰ ਦਾਦੂਵਾਲ ਨੇ ਕਿਹਾ ਕੇ ਜਥੇਦਾਰ ਭਾਈ ਗੁਰਦੇਵ ਸਿੰਘ ਕਉਂਕੇ ਨਾਮ ਬਾਣੀ ਦੇ ਰਸੀਏ ਬਾਣੇ ਵਿਚ ਪਰਪੱਕ ਚੜਦੀਕਲਾ ਵਾਲੇ ਸਿੰਘ ਸਨ, ਜਿਨਾਂ ਨੇ ਗੁਰਬਾਣੀ ਦਾ ਪ੍ਰਚਾਰ ਅਤੇ ਅੰਮ੍ਰਿਤ ਸੰਚਾਰ ਵੱਡੀ ਪੱਧਰ ’ਤੇ ਕੀਤਾ।

ਬਿਆਨ ਵਿਚ ਕਿਹਾ ਗਿਆ, “ਪੰਜਾਬ ਦੇ ਜ਼ਾਲਮ ਮੁੱਖ ਮੰਤਰੀ ਬੇਅੰਤ ਸਿੰਘ ਦੀ ਸਰਕਾਰ ਵਲੋਂ 1 ਜਨਵਰੀ 1993 ਨੂੰ ਪੁਲਿਸ ਹਿਰਾਸਤ ਵਿਚ ਕੋਹ-ਕੋਹ ਕੇ ਜਥੇਦਾਰ ਕਉਂਕੇ ਸਾਹਿਬ ਨੂੰ ਅਣਮਨੁੱਖੀ ਤਸੱਦਦ ਕਰਕੇ ਸ਼ਹੀਦ ਕਰ ਦਿਤਾ ਗਿਆ ਤੇ ਉਨ੍ਹਾਂ ਦੇ ਸਰੀਰ ਦੇ ਟੁਕੜੇ-ਟੁਕੜੇ ਕਰਕੇ ਦਰਿਆ ਵਿਚ ਰੋੜ ਦਿਤੇ ਗਏ ਸਨ। ਪੁਲਿਸ ਨੇ ਝੂਠੀ ਕਹਾਣੀ ਘੜਦਿਆਂ ਜਥੇਦਾਰ ਕਉਂਕੇ ਸਾਹਿਬ ਨੂੰ ਪੁਲਿਸ ਹਿਰਾਸਤ ਵਿਚੋਂ ਫਰਾਰ ਕਹਿ ਕੇ ਮਾਮਲਾ ਦਬਾ ਦਿਤਾ ਸੀ। ਖਾਲਸਾ ਪੰਥ ਵਲੋਂ ਦਬਾਅ ਬਣਾਉਣ ’ਤੇ ਆਈਪੀਐਸ ਅਫ਼ਸਰ ਬੀਪੀ ਤਿਵਾੜੀ ਦੀ ਜਾਂਚ ਕਮੇਟੀ ਪੰਜਾਬ ਸਰਕਾਰ ਵਲੋਂ ਬਣਾਈ ਗਈ, ਜਿਸ ਨੇ ਦੋਸ਼ੀ ਪੁਲਿਸ ਅਫਸਰਾਂ ਦੇ ਰਿrਪੋਰਟ ਵਿਚ ਨਾਮ ਨਸ਼ਰ ਕਰ ਦਿਤੇ ਸਨ ਪਰ ਦੁੱਖ ਦੀ ਗੱਲ ਉਸ ਜਾਂਚ ਰਿrਪੋਰਟ ਨੂੰ ਅੱਜ ਤਕ ਦਬਾ ਕੇ ਰੱਖਿਆ ਗਿਆ। 31 ਸਾਲਾਂ ਬਾਅਦ ਉਹ ਰੀਪੋਰਟ ਮਨੁੱਖੀ ਅਧਿਕਾਰ ਸੰਗਠਨ ਵਲੋਂ ਜਨਤਕ ਕੀਤੀ ਗਈ ਹੈ, ਜਿਸ ਦੇ ਤਹਿਤ 31 ਸਾਲਾਂ ਬਾਅਦ ਜਥੇਦਾਰ ਕਉਂਕੇ ਸਾਹਿਬ ਦਾ ਸ਼ਹੀਦੀ ਦਿਹਾੜਾ 1 ਜਨਵਰੀ 2024 ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪੰਥਕ ਜਥੇਬੰਦੀਆਂ ਵਲੋਂ ਮਨਾਇਆ ਗਿਆ”।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਇਸ ਉਪਰੰਤ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਵੀ ਇਹ ਸ਼ਹੀਦੀ ਦਿਹਾੜਾ 10 ਜਨਵਰੀ ਨੂੰ ਗੁਰਦੁਆਰਾ ਰਕਾਬ ਗੰਜ ਸਾਹਿਬ ਦਿੱਲੀ ਵਿਖੇ ਮਨਾਇਆ ਗਿਆ। ਜਥੇਦਾਰ ਦਾਦੂਵਾਲ ਨੇ ਕਿਹਾ ਕੇ ਹਰਿਆਣੇ ਦੀਆਂ ਸਿੱਖ ਸੰਗਤਾਂ ਅਤੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਜਥੇਦਾਰ ਗੁਰਦੇਵ ਸਿੰਘ ਕਉਂਕੇ ਸਾਹਿਬ ਦਾ ਸ਼ਹੀਦੀ ਦਿਹਾੜਾ 25 ਜਨਵਰੀ ਨੂੰ ਚੰਡੀਗੜ੍ਹ ਦੇ ਨਜ਼ਦੀਕ ਗੁਰਦੁਆਰਾ ਸਾਹਿਬ ਪਾਤਸ਼ਾਹੀ ਦਸਵੀਂ ਨਾਢਾ ਸਾਹਿਬ ਪੰਚਕੂਲਾ ਵਿਖੇ ਚੜਦੀਕਲਾ ਨਾਲ ਮਨਾਇਆ ਜਾਵੇਗਾ। ਇਸ ਸਮੇਂ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ,ਜਿਸ ਉਪਰੰਤ ਪੰਜਾਬ, ਹਰਿਆਣਾ ਅਤੇ ਦਿੱਲੀ ਸਣੇ ਵੱਖ ਵੱਖ ਥਾਂਵਾ ਤੋਂ ਪੰਥਕ ਆਗੂ ਸੰਗਤਾਂ ਨਾਲ ਇਸ ਘਟਨਾਕ੍ਰਮ ਬਾਰੇ ਵਿਚਾਰ ਸਾਂਝੇ ਕਰਨਗੇ।

ਜਥੇਦਾਰ ਗੁਰਦੇਵ ਸਿੰਘ ਕਉਂਕੇ ਸਾਹਿਬ ਦੇ ਪ੍ਰਵਾਰ ਨੂੰ ਵਿਸ਼ੇਸ਼ ਸਨਮਾਨਿਤ ਕੀਤਾ ਜਾਵੇਗਾ ਅਤੇ ਦੋਸ਼ੀਆਂ ਨੂੰ ਸਜਾਵਾਂ ਦਿਵਾਉਣ ਲਈ ਪੰਥ ਦਾ ਪੂਰਨ ਸਹਿਯੋਗ ਦਿਤਾ ਜਾਵੇਗਾ। ਜਥੇਦਾਰ ਦਾਦੂਵਾਲ ਜੀ ਨੇ ਸਮੁੱਚੀਆਂ ਸਿੱਖ ਸੰਗਤਾਂ ਨੂੰ ਅਪੀਲ ਕਰਦਿਆਂ ਕਿਹਾ ਕੇ 25 ਜਨਵਰੀ ਨੂੰ ਪੰਥ ਦਰਦੀ ਸਿੱਖ ਸੰਗਤਾਂ ਵਹੀਰਾਂ ਘੱਤ ਕੇ ਗੁਰਦੁਆਰਾ ਨਾਢਾ ਸਾਹਿਬ ਵਿਖੇ ਪਹੁੰਚਣ ਦੀ ਕਿਰਪਾਲਤਾ ਕਰਨ। ਗੁਰਦੁਆਰਾ ਨਾਢਾ ਸਾਹਿਬ ਵਿਖੇ ਅੱਜ ਦੀ ਮੀਟਿੰਗ ਵਿਚ ਜਥੇਦਾਰ ਦਾਦੂਵਾਲ ਜੀ ਦੇ ਨਾਲ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੈਂਬਰ ਸੁਦਰਸ਼ਨ ਸਿੰਘ ਸਹਿਗਲ ਅੰਬਾਲਾ ਮੈਂਬਰ ਸੁਖਵਿੰਦਰ ਸਿੰਘ ਮਡੇਬਰ ਯਮੁਨਾਨਗਰ ਮੈਂਬਰ ਟੀਪੀ ਸਿੰਘ ਅੰਬਾਲਾ, ਸਾਬਕਾ ਜਨਰਲ ਸਕੱਤਰ ਗੁਰਵਿੰਦਰ ਸਿੰਘ ਧਮੀਜਾ, ਜਥੇਦਾਰ ਚਰਨ ਸਿੰਘ ਪ੍ਰੇਮਪੁਰਾ ਯੂ ਐਸ ਏ,ਕਿਸਾਨ ਆਗੂ ਗੁਰਬੀਰ ਸਿੰਘ ਤਲਾਕੌਰ,ਜਥੇਦਾਰ ਰਜਿੰਦਰ ਸਿੰਘ ਬਕਾਲਾ ਕੁਲਦੀਪ ਸਿੰਘ ਚੰਡੀਗੜ੍ਹ ਵੀ ਹਾਜ਼ਰ ਸਨ।

 (For more Punjabi news apart from Gurmat Samagam at Gurudwara Nada Sahib on January 25 in memory of Gurdev Singh Kaunke, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement