
ਪੰਥ ਦੀਆਂ ਸਿਰਮੌਰ ਸ਼ਖਸ਼ੀਅਤਾਂ ਨੇ ਤਖ਼ਤਾਂ ਦੇ ਜਥੇਦਾਰਾਂ ਨੂੰ ਦਿਤੇ ਵੱਡਮੁੱਲੇ ਸੁਝਾਅ, ਕਿਹਾ ਪੰਥਕ ਹਸਤੀਆਂ ਉਤੇ ਝੂਠੇ ਦੋਸ਼ ਮੜ੍ਹ ਕੇ ਜਾਰੀ ਕੀਤੇ .....
ਕੋਟਕਪੂਰਾ (ਗੁਰਿੰਦਰ ਸਿੰਘ) : ਗੁਰੂ ਨਾਨਕ ਪਾਤਸ਼ਾਹ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਕਿਸੇ ਕਾਰਨ ਪੰਥ ਤੋਂ ਦੂਰ ਚਲੀਆਂ ਗਈਆਂ ਸੰਸਥਾਵਾਂ, ਜਥੇਬੰਦੀਆਂ ਅਤੇ ਸ਼ਖਸੀਅਤਾਂ ਨੂੰ ਵਾਪਸ ਲਿਆਉਣ, ਹੁਕਮਨਾਮੇ ਵਾਪਸ ਲੈਣ ਅਤੇ ਖਿਮਾ ਜਾਚਨਾ ਸਬੰਧੀ ਅਕਾਲ ਤਖਤ ਵਲੋਂ ਕੀਤੀ ਗਈ ਪਹਿਲਕਦਮੀ ਸਬੰਧੀ ਪੰਥਕ ਹਲਕਿਆਂ 'ਚ ਤਰ੍ਹਾਂ ਤਰ੍ਹਾਂ ਦੀ ਚਰਚਾ ਛਿੜੀ ਹੋਈ ਹੈ।
SGPC
ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਤੇ ਦਿੱਲੀ ਅਕਾਲੀ ਦਲ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਉਕਤ ਪਹਿਲਕਦਮੀ ਦੀ ਪ੍ਰਸੰਸਾ ਕਰਦਿਆਂ ਆਖਿਆ ਕਿ ਉਨਾ ਪਹਿਲਾਂ ਗਿਆਨੀ ਜੋਗਿੰਦਰ ਸਿੰਘ ਵੇਂਦਾਤੀ, ਫਿਰ ਗਿਆਨੀ ਗੁਰਬਚਨ ਸਿੰਘ ਅਤੇ ਹੁਣ ਗਿਆਨੀ ਹਰਪ੍ਰੀਤ ਸਿੰਘ ਨੂੰ ਲਿਖਤੀ ਅਤੇ ਜੁਬਾਨੀ ਤੌਰ 'ਤੇ ਬੇਨਤੀਆਂ ਕਰਦਿਆਂ ਆਖਿਆ ਸੀ ਕਿ ਪੰਥ ਦੀਆਂ ਸਿਰਮੌਰ ਸ਼ਖਸੀਅਤਾਂ ਨੂੰ ਪੰਥ 'ਚ ਵਾਪਸ ਸ਼ਾਮਲ ਕਰ ਕੇ ਉਨਾਂ ਦੀਆਂ ਸੇਵਾਵਾਂ ਲੈਣੀਆਂ ਚਾਹੀਦੀਆਂ ਹਨ।
Sardar Joginder Singh
ਉਨ੍ਹਾਂ 21 ਅਕਤੂਬਰ ਨੂੰ ਤਖਤਾਂ ਦੇ ਜਥੇਦਾਰਾਂ ਦੀ ਇਕੱਤਰਤਾ ਮੌਕੇ ਸ੍ਰ. ਜੋਗਿੰਦਰ ਸਿੰਘ ਸਪੋਕਸਮੈਨ, ਪ੍ਰੋ. ਦਰਸ਼ਨ ਸਿੰਘ, ਗੁਰਬਖਸ਼ ਸਿੰਘ ਕਾਲਾ ਅਫਗਾਨਾ, ਡਾ. ਹਰਜਿੰਦਰ ਸਿੰਘ ਦਿਲਗੀਰ ਅਤੇ ਹਰਨੇਕ ਸਿੰਘ ਨੇਕੀ ਖ਼ਿਲਾਫ਼ ਜਾਰੀ ਹੋਏ ਹੁਕਮਨਾਮਿਆਂ ਨੂੰ ਵਾਪਸ ਲੈਣ ਦੀ ਵਕਾਲਤ ਕਰਦਿਆਂ ਆਖਿਆ ਕਿ ਉਕਤ ਪੰਥਕ ਵਿਦਵਾਨਾ ਦੀਆਂ ਕੌਮ ਵਾਸਤੇ ਸੇਵਾਵਾਂ ਲੈਣੀਆਂ ਚਾਹੀਦੀਆਂ ਹਨ।
Bhai Panthpreet Singh
ਭਾਈ ਪੰਥਪ੍ਰੀਤ ਸਿੰਘ ਖ਼ਾਲਸਾ ਅਨੁਸਾਰ ਕਿਸੇ ਨੂੰ ਪੰਥ 'ਚੋਂ ਛੇਕਣ ਜਾਂ ਵਾਪਸ ਲੈਣ ਦਾ ਬਕਾਇਦਾ ਵਿਧੀ ਵਿਧਾਨ ਹੋਣਾ ਚਾਹੀਦਾ ਹੈ। ਪਰ ਤਖਤਾਂ ਦੇ ਜਥੇਦਾਰਾਂ ਨੇ ਕਿਸੇ ਵਿਧੀ ਵਿਧਾਨ ਮੁਤਾਬਕ ਉਪਰੋਕਤ ਵਿਦਵਾਨਾ ਨੂੰ ਪੰਥ 'ਚੋਂ ਛੇਕਣ ਮੌਕੇ ਵਿਚਾਰ ਵਟਾਂਦਰਾ ਨਹੀਂ ਸੀ ਕੀਤਾ, ਇਸ ਲਈ ਉਕਤ ਵਿਦਵਾਨਾ ਨੂੰ ਬਿਨਾ ਕਿਸੇ ਸ਼ਰਤ ਤੋਂ ਪੰਥ 'ਚ ਸ਼ਾਮਲ ਕਰ ਲੈਣਾ ਚਾਹੀਦਾ ਹੈ।
ਪ੍ਰਿੰਸੀਪਲ ਗੁਰਬਚਨ ਸਿੰਘ ਪੰਨਵਾ ਅਤੇ ਪ੍ਰੋ. ਇੰਦਰ ਸਿੰਘ ਘੱਗਾ ਨੇ ਆਖਿਆ ਕਿ ਅੱਗੇ ਵਾਸਤੇ ਕਿਸੇ ਵੀ ਪੰਥਕ ਵਿਦਵਾਨ ਜਾਂ ਸਿੱਖ ਚਿੰਤਕ ਨੂੰ ਪੰਥ 'ਚੋਂ ਛੇਕਣ ਅਰਥਾਤ ਉਸ ਖ਼ਿਲਾਫ਼ ਹੁਕਮਨਾਮਾ ਜਾਰੀ ਕਰਨ ਤੋਂ ਪਹਿਲਾਂ ਪੰਥਕ ਵਿਦਵਾਨਾਂ, ਪੰਥਕ ਜਥੇਬੰਦੀਆਂ, ਸਿੱਖ ਸੰਸਥਾਵਾਂ ਦੇ ਨੁਮਾਇੰਦਿਆਂ ਨਾਲ ਵਿਚਾਰ-ਵਟਾਂਦਰਾ ਕਰਨਾ ਯਕੀਨੀ ਬਣਾਇਆ ਜਾਵੇ।
Tarlochan Singh Dupalpur
ਗਿਆਨੀ ਜਗਤਾਰ ਸਿੰਘ ਜਾਚਕ ਅਤੇ ਤਰਲੋਚਨ ਸਿੰਘ ਦੁਪਾਲਪੁਰ ਅਨੁਸਾਰ ਕਿਸੇ ਵੀ ਪੰਥਕ ਵਿਦਵਾਨਾਂ ਖ਼ਿਲਾਫ਼ ਝੂਠੇ ਦੋਸ਼ ਲਾ ਕੇ ਉਨ੍ਹਾਂ ਨੂੰ ਪੰਥ 'ਚੋਂ ਛੇਕ ਦੇਣ ਦਾ ਫ਼ੈਸਲਾ ਪੰਥਕ ਰਵਾਇਤਾਂ ਮੁਤਾਬਿਕ ਵਾਜਬ ਨਹੀਂ। ਕਿਉਂਕਿ ਸਿੱਖ ਇਤਿਹਾਸ ਮੁਤਾਬਿਕ ਕਿਸੇ ਵੀ ਇਤਿਹਾਸਕਾਰ ਨੇ ਇਸ ਤਰ੍ਹਾਂ ਕਿਸੇ ਸਿੱਖ ਨੂੰ ਜ਼ਲੀਲ ਕਰਨ ਵਾਲੀ ਕਿਸੇ ਵੀ ਕਾਰਵਾਈ ਦੀ ਸਹਿਮਤੀ ਨਹੀਂ ਦਿਤੀ।
Giani Amrik Singh (Chandigarh Wale)
ਪ੍ਰੋ. ਸਰਬਜੀਤ ਸਿੰਘ ਧੁੰਦਾ ਅਤੇ ਗਿਆਨੀ ਅਮਰੀਕ ਸਿੰਘ ਨੇ ਤਖ਼ਤਾਂ ਦੇ ਜਥੇਦਾਰਾਂ ਨੂੰ ਯਾਦ ਕਰਾਇਆ ਕਿ ਪੰਥ ਦੀ ਚੜ੍ਹਦੀ ਕਲਾ ਦੇ ਪ੍ਰਤੀਕ ਬਣ ਚੁੱਕੇ 'ਰੋਜ਼ਾਨਾ ਸਪੋਕਸਮੈਨ' ਨੇ ਅੱਜ ਤਕ ਪੰਥਕ ਮਸਲਿਆਂ ਨੂੰ ਬੜੇ ਸੋਹਣੇ ਢੰਗ ਨਾਲ ਸੰਗਤਾਂ ਦੀ ਕਚਹਿਰੀ 'ਚ ਪੇਸ਼ ਹੀ ਨਹੀਂ ਕੀਤਾ, ਬਲਕਿ ਸਮੇਂ-ਸਮੇਂ ਉਸ ਨੂੰ ਹੱਲ ਕਰਨ ਦੇ ਵਧੀਆ ਤੇ ਯੋਗ ਤਰੀਕੇ ਵੀ ਸਾਹਮਣੇ ਰੱਖੇ। ਉਨਾਂ ਦਾਅਵਾ ਕੀਤਾ ਕਿ ਜਾਗਦੇ ਸਿਰਾਂ ਵਾਲੇ ਤੇ ਸੂਝਵਾਨ ਲੋਕਾਂ ਨੇ ਤਖ਼ਤਾਂ ਦੇ ਜਥੇਦਾਰਾਂ ਦੇ 'ਰੋਜ਼ਾਨਾ ਸਪੋਕਸਮੈਨ' ਖਿਲਾਫ਼ ਹੋਏ ਹੁਕਮਨਾਮੇ ਨੂੰ ਅੱਜ ਤਕ ਨਹੀਂ ਮੰਨਿਆ।
ਭਾਈ ਹਰਜਿੰਦਰ ਸਿੰਘ ਮਾਝੀ ਅਤੇ ਹਰਜੀਤ ਸਿੰਘ ਢਪਾਲੀ ਨੇ ਵੀ ਤਖਤਾਂ ਦੇ ਜਥੇਦਾਰਾਂ ਨੂੰ ਸੁਝਾਅ ਦਿਤਾ ਕਿ ਉਹ ਪੰਥ ਦੀ ਸੇਵਾ ਲਈ ਯਤਨਸ਼ੀਲ ਪੰਥਕ ਵਿਦਵਾਨਾ, ਸਿੱਖ ਚਿੰਤਕਾਂ ਅਤੇ ਪੰਥਦਰਦੀਆਂ ਨੂੰ ਸਿਆਸੀ ਆਕਾਵਾਂ ਦੇ ਇਸ਼ਾਰੇ 'ਤੇ ਜ਼ਲੀਲ ਕਰਨ ਦੀ ਬਜਾਇ ਉਕਤ ਵਿਦਵਾਨਾ ਦੀ ਪੰਥ ਪ੍ਰਤੀ ਦੇਣ ਅਤੇ ਕੁਰਬਾਨੀ ਨੂੰ ਕਦੇ ਵੀ ਨਜਰਅੰਦਾਜ਼ ਨਾ ਕਰਨ।
Sucha Singh Langah
ਉਨ੍ਹਾਂ ਆਚਰਣਹੀਣਤਾ ਵਾਲੀਆਂ ਹਰਕਤਾਂ ਨਾਲ ਕੌਮ ਨੂੰ ਸ਼ਰਮਸਾਰ ਕਰਨ ਵਾਲੇ ਸੁੱਚਾ ਸਿੰਘ ਲੰਗਾਹ ਅਤੇ ਚਰਨਜੀਤ ਸਿੰਘ ਚੱਢਾ ਦੀ ਮਾਫੀ ਦਾ ਵਿਰੋਧ ਕਰਦਿਆਂ ਆਖਿਆ ਕਿ Àਨ੍ਹਾਂ ਤੋਂ ਪਹਿਲਾਂ ਸ੍ਰ. ਜੋਗਿੰਦਰ ਸਿੰਘ, ਪ੍ਰੋ. ਦਰਸ਼ਨ ਸਿੰਘ, ਹਰਨੇਕ ਸਿੰਘ ਨੇਕੀ, ਡਾ. ਦਿਲਗੀਰ ਅਤੇ ਕਾਲਾ ਅਫ਼ਗਾਨਾ ਖ਼ਿਲਾਫ਼ ਜਾਰੀ ਕੀਤੇ ਗਏ ਛੇਕੂਨਾਮਿਆਂ ਨੂੰ ਵਾਪਸ ਲੈ ਕੇ ਉਕਤ ਸ਼ਖਸ਼ੀਅਤਾਂ ਨੂੰ ਸਤਿਕਾਰ ਨਾਲ ਪੰਥ 'ਚ ਸ਼ਾਮਲ ਕਰਨਾ ਜ਼ਰੂਰੀ ਹੈ।