ਹੁਣ ਸ਼੍ਰੋਮਣੀ ਅਕਾਲੀ ਦਲ ਦਾ ਪਤਨ ਗੁੰਮ ਸਰੂਪਾਂ ਦੇ ਮਸਲੇ ਤੇ ਹੋਵੇਗਾ : ਅਮਰੀਕ ਸਿੰਘ ਸ਼ਾਹਪੁਰ
Published : Apr 23, 2021, 9:47 am IST
Updated : Apr 23, 2021, 9:47 am IST
SHARE ARTICLE
Amrik Singh Shahpur and Badal's
Amrik Singh Shahpur and Badal's

ਅੰਤ੍ਰਿਗ ਕਮੇਟੀ ਦੀ ਬੈਠਕ ਵਿਚ ਗੁਰੂ ਗ੍ਰੰਥ ਸਾਹਿਬ ਜੀ ਦੇ ਗੁੰਮ 328 ਸਰੂਪਾਂ, ਗਲਤ ਨਿਯੁਕਤੀਆਂ, ਤਰੱਕੀਆਂ ਤੇ ਸਿੱਖ ਰੈਫ਼ਰੈਂਸ ਲਾਇਬਰੇਰੀ ਦੇ ਮੁੱਦੇ ਉਠੇ

ਅੰਮ੍ਰਿਤਸਰ ( ਸੁਖਵਿੰਦਰਜੀਤ ਸਿੰਘ ਬਹੋੜੂ) : ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿਗ ਕਮੇਟੀ ਦੀ ਮੀਟਿੰਗ ’ਚ ਅਮਰੀਕ ਸਿੰਘ ਸ਼ਾਹਪੁਰ ਨੇ ਗੁੰਮ ਹੋਏ 328 ਸਰੂਪਾਂ ਦਾ ਮਸਲਾ ਉਠਾਂਉਦਿਆਂ ਕਿਹਾ ਕਿ ਇਸ ਸਬੰਧੀ ਬਣੀ ਕਮੇਟੀ ਬਾਅਦ ਤਿੰਨ ਬੈਠਕਾਂ ਹੋ ਚੁਕੀਆਂ ਹਨ ਪਰ ਅਜਿਹੇ ਗੰਭੀਰ ਮਾਮਲੇ ਨੂੰ ਲਮਕਾਇਆ ਤੇ ਦਬਾਇਆ ਜਾ ਰਿਹਾ ਹੈ ਤਾਂ ਜੋ ਦੋਸ਼ੀ ਬਚਾਏ ਜਾ ਸਕਣ ਅਤੇ ਨਿਰਦੋਸ਼ਾਂ ਵਿਰੁਧ ਕਾਰਵਾਈ ਕੀਤੀ ਜੀ ਸਕੇ ।

SGPCSGPC

ਸ਼ਾਹਪੁਰ ਨੇ ਦਾਅਵਾ ਕੀਤਾ ਕਿ ਬਾਦਲ ਦਲ ਨੂੰ ਬਹਿਬਲ ਗੋਲੀ ਕਾਂਡ ਨੇ ਲੱਕਤੋੜ ਹਾਰ ਦਿਤੀ ਸੀ ਤੇ ਹੁਣ 328 ਪਾਵਨ ਸਰੂਪਾਂ ਦਾ ਮਸਲਾ ਸ਼੍ਰੋਮਣੀ ਅਕਾਲੀ ਦਲ ਦਾ ਪਤਨ ਕਰ ਦੇਵੇਗਾ। ਉਨ੍ਹਾਂ ਮੁਤਾਬਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁੰਮ ਹੋਣ ਦਾ ਗੰਭੀਰ ਕੇਸ ਹੋਵੇ ਤੇ ਦੋਸ਼ੀਆਂ ਵਿਰੁਧ ਕਾਰਵਾਈ ਨਾ ਹੋਵੇ ਤਾਂ ਇਹ ਸਿੱਖ ਕੌਮ ਬਰਦਾਸ਼ਤ ਨਹੀਂ ਕਰ ਸਕਦੀ। ਉਨ੍ਹਾਂ ਸ਼੍ਰੋਮਣੀ ਕਮੇਟੀ ਦੇ ਹਵਾਲੇ ਨਾਲ ਦਸਿਆ ਕਿ ਉਹ ਆਖ ਰਹੇ ਹਨ ਕਿ ਇਹ ਸਰੂਪ ਲਾਪਤਾ ਨਹੀਂ ਹੋਏ, ਸਗੋਂ ਸਹੀ ਥਾਂ ਗਏ ਹਨ ਪਰ ਇਹ ਕਿਸ ਤਰ੍ਹਾਂ ਪਤਾ ਲੱਗੇਗਾ? ਉਹ ਚੁਨੌਤੀ ਦਿੰਦੇ ਹਨ ਕਿ ਇਸ ਦਾ ਕੀ ਸਬੂਤ ਹੈ, ਜੇਕਰ ਹੈ ਤਾਂ ਦਸਿਆ ਜਾਵੇ।

Shiromani Akali Dal Shiromani Akali Dal

ਅੰਤ੍ਰਿਗ ਕਮੇਟੀ ਮੈਬਰ ਸ਼ਾਹਪੁਰ ਨੇ ਕੋਰ ਕਮੇਟੀ ’ਚ ਉਠਾਏ ਗਏ ਇਸ ਸਬੰਧੀ ਮਸਲੇ ਚ ਬਾਰੇ ਦਸਿਆ ਕਿ ਸੁਖਬੀਰ ਸਿੰਘ ਬਾਦਲ ਨੇ ਕਿਹਾ ਸੀ ਕਿ ਬੀਬੀ ਜਗੀਰ ਕੌਰ ਪ੍ਰਧਾਨ ਸ਼੍ਰੋਮਣੀ ਕਮੇਟੀ ਨੇ ਇਹ ਮਾਮਲਾ ਸਾਂਭ ਲਿਆ ਹੈ ਪਰ ਜਾਣ-ਬੁਝ ਕੇ ਜਾਂਚ ਨੂੰ ਲਮਕਾਇਆ ਜਾ ਰਿਹਾ ਹੈ। ਦੂਸਰੇ ਅੰਤ੍ਰਿਗ ਕਮੇਟੀ ਮੈਬਰ ਮਿੱਠੂ ਸਿੰਘ ਕਾਹਨਕੇ ਨੇ ਨਿਯੁਕਤੀਆਂ ਦਾ ਮਸਲਾ ਉਠਾਂਉਦਿਆਂ ਕਿਹਾ ਕਿ 14-15 ਇੰਸਪੈਕਟਰਾਂ,ਤਰੱਕੀਆਂ,ਨਿਯਮਾਂ ਅਨੁਸਾਰ ਨਹੀ ਹੋਈਆਂ ,ਇਸ ਲਈ ਇਹ ਰਦ ਕੀਤੀਆਂ ਜਾਣ।

Gobind Singh LongowalGobind Singh Longowal

ਇਹ  ਮਸਲਾ ਸਾਬਕਾ ਪ੍ਰਧਾਨ ਗੋਬਿੰਦ ਸਿੰਘ ਲੌਗੋਵਾਲ ਦੇ ਸਮੇ ਦਾ ਹੈ ਤੇ ਇਸ ਬਾਰੇ ਬਣੀ ਕਮੇਟੀ ਰਿਪੋਰਟ ਪੇਸ਼ ਨਹੀਂ ਕਰ ਰਹੀ। ਮਿੱਠੂ ਸਿੰਘ ਮੁਤਾਬਕ ਪ੍ਰਧਾਨ ਦੀ ਚੋਣ ਤੋ ਪਹਿਲਾਂ ਚੋਣ ਜਾਬਤਾ ਲਗ ਜਾਂਦਾ ਹੈ ਪਰ ਨਿਯਮਾਂ ਦੀ ਪਾਲਣਾ ਨਹੀ ਕੀਤੀ  ਗਈ। ਇਸ ਦੌਰਾਨ ਸਿੱਖ ਰੈਫਰੈਸ ਲਾਇਬ੍ਰੇਰੀ ਬਾਰੇ ਸਟੇਟਸ ਰਿਪੋਰਟ ਮੰਗੀ ਗਈ ਪਰ ਤਸੱਲੀਬਖਸ਼ ਜਵਾਬ ਨਹੀ ਮਿਲਿਆ।  ਹੁਣ ਇਹ ਤੇ ਹੋਰ ਮੱਸਲੇ ਅਗਲੀ ਮੀਟਿੰਗ ਚ  ਏਜੰਡੇ ਤੇ ਲਿਆਂਦੇ ਜਾਣਗੇ ।

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Patiala Kutmaar Viral Video : ਨੌਜਵਾਨਾਂ ਦੀ ਦੇਖੋ ਸੜਕ ਵਿਚਕਾਰ ਸ਼ਰੇਆਮ ਗੁੰਡਾਗਰਦੀ

13 Dec 2025 4:37 PM

CM Mann Vs CM Saini: ਖੇਡ ਮੈਦਾਨ ਬਣੇ ਮੌ.ਤ ਦੀ ਮੰਜ਼ਿਲ, ਖੇਡ ਮੈਦਾਨ ‘ਚੋਂ ਖਿਡਾਰੀਆਂ ਦੀ ਲਾ.ਸ਼ਾਂ ਆਉਣਗੀਆਂ

13 Dec 2025 4:36 PM

ਆਖ਼ਰ ਕਦੋਂ ਮਿਲੇਗੀ MP Amritpal Singh ਨੂੰ Parole ?

13 Dec 2025 7:33 AM

'ਮੈਂ ਕੀ ਬੋਲਣਾ ਕੀ ਨਹੀਂ, ਇਹ ਮੈਂ ਤੈਅ ਕਰਾਗਾਂ...' ਸੰਸਦ 'ਚ ਰਾਹੁਲ ਗਾਂਧੀ ਤੇ ਅਮਿਤ ਸ਼ਾਹ ਵਿਚਾਲੇ ਤਿੱਖੀ ਬਹਿਸ

11 Dec 2025 2:35 PM

ਸੰਸਦ 'ਚ ਗੈਂਗਸਟਰਾਂ 'ਤੇ ਖੁੱਲ੍ਹ ਕੇ ਬੋਲੇ MP ਰਾਜਾ ਵੜਿੰਗ

11 Dec 2025 2:21 PM
Advertisement