ਗੁਰਦੁਆਰਾ ਖੜੇ ਦਾ ਖ਼ਾਲਸਾ ਵਿਖੇ ਸਾਲਾਨਾ ਸਮਾਗਮ ਸੰਪੰਨ
Published : Jul 25, 2018, 1:08 am IST
Updated : Jul 25, 2018, 1:08 am IST
SHARE ARTICLE
 Gurdwara Khade Da Khalsa
Gurdwara Khade Da Khalsa

ਤਰਨਤਾਰਨ ਦੇ ਨੇੜਲੇ ਪਿੰਡ ਨੌਸ਼ਹਿਰਾ ਪਨੂੰਆਂ ਵਿਚ ਬੀਤੇ ਦਿਨ ਗੁਰਦੁਆਰਾ ਖੜੇ ਦਾ ਖ਼ਾਲਸਾ (ਖੂਹ ਭਾਈ ਧੰਨਾ ਸਿੰਘ) ਵਿਖੇ ਸਾਲਾਨਾ ਸਮਾਗਮ ਸੰਪੰਨ ਹੋ ਗਿਆ............

ਤਰਨਤਾਰਨ : ਤਰਨਤਾਰਨ ਦੇ ਨੇੜਲੇ ਪਿੰਡ ਨੌਸ਼ਹਿਰਾ ਪਨੂੰਆਂ ਵਿਚ ਬੀਤੇ ਦਿਨ ਗੁਰਦੁਆਰਾ ਖੜੇ ਦਾ ਖ਼ਾਲਸਾ (ਖੂਹ ਭਾਈ ਧੰਨਾ ਸਿੰਘ) ਵਿਖੇ ਸਾਲਾਨਾ ਸਮਾਗਮ ਸੰਪੰਨ ਹੋ ਗਿਆ। ਇਸ ਸਮਾਗਮ ਵਿਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਹਰਪ੍ਰੀਤ ਸਿੰਘ ਸਮੇਤ ਇਕ ਲੱਖ ਤੋਂ ਵੀ ਵੱਧ ਸ਼ਰਧਾਲੂਆਂ ਨੇ ਹਾਜ਼ਰੀ ਭਰੀ। ਇਸ ਮੌਕੇ ਭਾਈ ਲੌਂਗੋਵਾਲ ਅਤੇ ਧਰਮ ਪ੍ਰਚਾਰਕ ਕਮੇਟੀ ਦੇ ਮੈਂਬਰ ਭਾਈ ਸੁਖਵਰਸ ਸਿੰਘ ਪਨੂੰ ਨੇ ਕਿਹਾ ਕਿ ਇਸ ਅਸਥਾਨ 'ਤੇ ਭਾਈ ਧੰਨਾ ਸਿੰਘ ਦਾ ਖੂਹ ਅੱਜ ਵੀ ਮੌਜੂਦ ਹੈ ਅਤੇ ਭਾਈ ਧੰਨਾ ਸਿੰਘ ਜੋ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਘਾਹੀਏ ਸਿੱਖ ਸਨ,

ਨੇ ਪਾਉਂਟਾ ਸਾਹਿਬ ਵਿਖੇ ਗੁਰੂ ਸਾਹਿਬ ਦੇ ਹੁਕਮ ਮੁਤਾਬਕ ਸਿਰਮੌਰ ਕਵੀ ਚੰਦਨ ਵਲੋਂ ਉਚਾਰੇ ਸਵੱਈਯਾਂ ਦੇ ਸ਼ੁੱਧ ਅਰਥ ਕਰ ਕੇ ਕਵੀ ਚੰਦਨ ਦੇ ਹੰਕਾਰ ਨੂੰ ਚਕਨਾਚੂਰ ਕੀਤਾ ਸੀ। ਉਨ੍ਹਾਂ ਕਿਹਾ ਕਿ ਇਸ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਸਤਨਾਮ ਸਿੰਘ ਕਦੇ ਵੀ ਉਗਰਾਹੀ ਨਹੀਂ ਕਰਦੇ, ਸਗੋਂ ਉਨ੍ਹਾਂ ਵਲੋਂ ਗੁਰੂ ਘਰ ਦੀ ਗੋਲਕ ਵੀ ਗ਼ਰੀਬ ਲੋਕਾਂ ਦੀਆਂ ਬੱਚੀਆਂ ਦੀਆਂ ਸ਼ਾਦੀਆਂ, ਪੜ੍ਹਾਈ,

ਡਾਕਟਰੀ ਇਲਾਜ ਅਤੇ ਗ਼ਰੀਬਾਂ ਦੇ ਘਰਾਂ ਵਿਚ ਨਲਕੇ ਵਗੈਰਾ ਲਗਾਉਣ ਲਈ ਵਰਤੀ ਜਾਂਦੀ ਹੈ। ਲੌਂਗੋਵਾਲ ਨੇ ਕਿਹਾ ਕਿ ਉਨ੍ਹਾਂ ਵਲੋਂ ਕੀਤਾ ਜਾਂਦਾ ਇਹ ਉਦਮ ਜਿਥੇ ਸ਼ਲਾਘਾਯੋਗ ਹੈ, ਉਥੇ ਦੂਜੇ ਗੁਰਦਵਾਰਿਆਂ ਲਈ ਵੀ ਪ੍ਰੇਰਣਾ ਸਰੋਤ ਹੈ।  ਇਸ ਸਮਾਗਮ ਨੂੰ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਹਰਪ੍ਰੀਤ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ।  

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement