ਇਸ ਵਾਰ ਸੱਜਣ ਕੁਮਾਰ ਦੇ ਮਾਮਲੇ ਵਿਚ ਕਮੇਟੀ ਨੇ ਰੋਸ ਮੁਜ਼ਾਹਰਾ ਨਹੀਂ ਕੀ
ਨਵੀਂ ਦਿੱਲੀ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਕੋਲ ਸੁਲਤਾਨਪੁਰੀ ਕਤਲੇਆਮ ਕੇਸ ਵਿਚ ਸੱਜਣ ਕੁਮਾਰ ਦੇ ਬਰੀ ਹੋਣ ਦਾ ਮਾਮਲਾ ਸੰਜੀਦਗੀ ਨਾਲ ਚੁਕਣ ਪਿਛੋਂ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਮੁਸਕੁਰਾਉਂਦੇ ਹੋਏ ਅਮਿਤ ਸ਼ਾਹ ਨੂੰ ਫੁੱਲਾਂ ਦਾ ਬੁੱਕਾ ਭੇਟ ਕਰ ਕੇ ਗੁਰਦਵਾਰਾ ਗਿਆਨ ਗੋਦੜੀ, ਗੁਰਦਵਾਰਾ ਡਾਂਗ ਮਾਰ ਸਿੱਕਮ ਅਤੇ ਸ਼ਿਲਾਂਗ ਦੇ ਸਿੱਖਾਂ ਦੇ ਮੁੜ ਵਸੇਬੇ ਦੇ ਮੁੱਦੇ ਚੁਕਣ ਦਾ ਦਾਅਵਾ ਕੀਤਾ ਹੈ|
ਅੱਜ ਇਥੇ ਦਿੱਲੀ ਗੁਰਦਵਾਰਾ ਕਮੇਟੀ ਵਲੋਂ ਮੀਡੀਆ ਦੇ ਨਾਂਅ ਜਾਰੀ ਬਿਆਨ ਵਿਚ ਦਸਿਆ ਗਿਆ ਕਿ ਕਮੇਟੀ ਪ੍ਰਧਾਨ ਹਰਮੀਤ ਸਿੰਘ ਕਾਲਕਾ ਅਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਦੀ ਅਗਵਾਈ ਹੇਠ ਕਮੇਟੀ ਦੇ ਵਫ਼ਦ ਨੇ ਗ੍ਰਹਿ ਮੰਤਰੀ ਨਾਲ ਮੁਲਾਕਾਤ ਕਰ ਕੇ ਚੰਦਰਯਾਨ 3 ਅਤੇ ਜੀ 20 ਦੀ ਕਾਮਯਾਬੀ ਲਈ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਨੂੰ ਵਧਾਈ ਦਿਤੀ ਅਤੇ ਸਿੱਖ ਮਸਲੇ ਚੁਕੇ, ਜਿਸ ਬਾਰੇ ਗ੍ਰਹਿ ਮੰਤਰੀ ਨੇ ਕਾਰਵਾਈ ਕਰਨ ਲਈ ਹਾਂ ਪੱਖੀ ਹੁੰਗਾਰਾ ਭਰਿਆ ਹੈ| ਇਸ ਵਾਰ ਸੱਜਣ ਕੁਮਾਰ ਦੇ ਮਾਮਲੇ ਵਿਚ ਕਮੇਟੀ ਨੇ ਰੋਸ ਮੁਜ਼ਾਹਰਾ ਨਹੀਂ ਕੀਤਾ, ਪਰ ਪ੍ਰੈੱਸ ਨੋਟ ਵਿਚ ਕਮੇਟੀ ਪ੍ਰਧਾਨ ਦਾ ਦਾਅਵਾ ਹੈ,Tਇਕ ਵੇਲਾ ਉਹ ਵੀ ਸੀ, ਜਦ ਸਰਕਾਰਾਂ ਕੋਲੋਂ ਕੰਮ ਕਰਵਾਉਣ ਲਈ ਘਿਰਾਉ ਕਰਨਾ/ਧਰਨੇ ਦੇਣੇ ਪੈਂਦੇ ਸਨ, ਅੱਜ ਫ਼ੋਨ ’ਤੇ ਸਰਕਾਰਾਂ ਕੰਮ ਕਰਦੀਆਂ ਹਨ|’’