
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਹਤਿਆ ਦੇ ਮਾਮਲੇ 'ਚ ਦਿੱਲੀ ਦੀ ਤਿਹਾੜ ਜੇਲ 'ਚ ਸਜ਼ਾ ਭੁਗਤ ਰਹੇ ਭਾਈ ਜਗਤਾਰ ਸਿੰਘ ਹਵਾਰਾ...............
ਮੋਗਾ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਹਤਿਆ ਦੇ ਮਾਮਲੇ 'ਚ ਦਿੱਲੀ ਦੀ ਤਿਹਾੜ ਜੇਲ 'ਚ ਸਜ਼ਾ ਭੁਗਤ ਰਹੇ ਭਾਈ ਜਗਤਾਰ ਸਿੰਘ ਹਵਾਰਾ ਦੀ ਇਥੋਂ ਦੀ ਇਕ ਅਦਾਲਤ ਵਿਚ ਵੀਡੀਉ ਕਾਨਫ਼ਰੰਸ ਰਾਹੀਂ ਪੇਸ਼ੀ ਹੋਈ ਜਿਸ ਦੌਰਾਨ ਜੱਜ ਸਾਹਿਬ ਵਲੋਂ ਅਗਲੀ ਸੁਣਵਾਈ ਲਈ 7 ਅਗੱਸਤ 2018 ਤੈਅ ਕੀਤੀ ਹੈ।
ਜ਼ਿਕਰਯੋਗ ਹੈ ਕਿ ਭਾਈ ਜਗਤਾਰ ਸਿੰਘ ਹਵਾਰਾ ਉਤੇ ਸਾਲ 2005 'ਚ ਬੱਧਨੀ ਪੁਲਿਸ ਵਲੋਂ ਪੁਲਿਸ ਮੁਲਾਜ਼ਮ 'ਤੇ ਗੋਲੀ ਚਲਾਉਣ ਦਾ ਕਥਿਤ ਦੋਸ਼ ਹੈ
ਜਿਸ ਲਈ ਅੱਜ ਮੋਗਾ ਦੀ ਅਦਾਲਤ ਵਿਚ ਪੇਸ਼ੀ ਸੀ। ਇਸ ਮਾਮਲੇ ਵਿਚ ਪੁਲਿਸ ਵਲੋਂ ਭਾਈ ਹਵਾਰਾ ਦੇ ਨਾਲ-ਨਾਲ ਉਸ ਦੇ ਤਿੰਨ ਹੋਰ ਸਾਥੀਆਂ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ। ਭਾਈ ਜਗਤਾਰ ਸਿੰਘ ਹਵਾਰਾ ਦੀ ਇਸ ਤੋਂ ਪਹਿਲਾਂ 12 ਜੁਲਾਈ ਅਤੇ 16 ਜੁਲਾਈ ਤੋਂ ਬਾਅਦ ਅੱਜ ਵੀਡੀਓ ਕਾਂਨਫ਼ਰੰਸ ਰਾਂਹੀ ਪੇਸ਼ੀ ਹੋਈ।