ਕਿਹਾ, ਭਵਿੱਖ ਵਿਚ ਨਹੀਂ ਹੋਵੇਗੀ ਅਜਿਹੀ ਗਲਤੀ
ਅੰਮ੍ਰਿਤਸਰ: ਗ਼ੈਰ ਕੇਸਾਧਾਰੀ ਅਦਾਕਾਰ ਵਲੋਂ ‘ਕਿਰਪਾਨ’ ਪਾ ਕੇ ਗੀਤ ਫਿਲਮਾਏ ਜਾਣ ਦੇ ਮਾਮਲੇ ਵਿਚ ‘ਯਾਰੀਆਂ 2’ ਫ਼ਿਲਮ ਦੀ ਟੀਮ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਪੱਤਰ ਲਿਖ ਕੇ ਮੁਆਫ਼ੀ ਮੰਗੀ ਹੈ। ਇਸ ਦੇ ਨਾਲ ਹੀ ਉਨ੍ਹਾਂ ਭਰੋਸਾ ਦਿਤਾ ਕਿ ਭਵਿੱਖ ਵਿਚ ਅਜਿਹੀ ਗਲਤੀ ਨਹੀਂ ਹੋਵੇਗੀ।
ਇਹ ਵੀ ਪੜ੍ਹੋ: ਸ੍ਰੀ ਮੁਕਤਸਰ ਸਾਹਿਬ ਪੁਲਿਸ ਨੇ ਪਿੰਡ ਸ਼ਾਮ ਖੇੜਾ ਦੇ ਨਸ਼ਾ ਤਕਸਰ ਦਾ ਘਰ ਕੀਤਾ ਸੀਲ
ਟੀ-ਸੀਰੀਜ਼ ਗਰੁੱਪ, ਡਾਇਰੈਕਟਰ ਰਾਧੀਕਾ ਰਾਓ ਅਤੇ ਵਿਨੇ ਸਪਰੂ ਨੇ ਪੱਤਰ ਵਿਚ ਲਿਖਿਆ, “ਫਿਲਮ ਯਾਰੀਆਂ 2 ਦੇ ਇਕ ਗਾਣੇ ਵਿਚ ਦਿਖਾਏ ਗਏ ਇਕ ਹਿੱਸੇ ਲਈ ਸਾਡੀ ਪੂਰੀ ਟੀਮ ਆਪ ਜੀ ਕੋਲੋਂ ਹੱਥ ਜੋੜ ਕੇ ਮੁਆਫੀ ਮੰਗਦੀ ਹੈ। ਇਹ ਗਾਣਾ/ਸੀਨ ਪੂਰੀ ਤਰ੍ਹਾਂ ਬਦਲ ਦਿਤਾ ਗਿਆ ਹੈ ਜੀ। ਸਾਡੀ ਪੂਰੀ ਟੀਮ ਸ੍ਰੀ ਅਕਾਲ ਸਾਹਿਬ ਜੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪੂਰੀ ਸਿੱਖ ਕੌਮ ਤੋਂ ਹੱਥ ਜੋੜ ਕੇ ਮੁਆਫੀ ਮੰਗਦੀ ਹੈ”।
ਇਹ ਵੀ ਪੜ੍ਹੋ: ਰਾਹੁਲ ਗਾਂਧੀ ਨੇ ਕੁਲੀਆਂ ਨਾਲ ਮੁਲਾਕਾਤ ਦਾ ਵੀਡੀਉ ਜਾਰੀ ਕੀਤਾ
ਪੱਤਰ ਵਿਚ ਅੱਗੇ ਲਿਖਿਆ, “ਆਪ ਜੀ ਨੂੰ ਵਿਸ਼ਵਾਸ ਦਿਵਾਉਂਦੇ ਹਾਂ ਕਿ ਇਸ ਤਰ੍ਹਾਂ ਦੀ ਗਲਤੀ ਭਵਿੱਖ ਵਿਚ ਕਦੀ ਵੀ ਨਹੀਂ ਹੋਵੇਗੀ। ਇਹ ਪੂਰਾ ਗਾਣਾ ਬਦਲੇ ਹੋਏ ਸੀਨਾਂ ਸਮੇਤ ਚੈਨਲ ਤੋਂ ਵੀ ਬਦਲ ਦਿਤਾ ਗਿਆ ਹੈ। ਇਸ ਨੂੰ ਦੇਖ ਕੇ ਸਾਨੂੰ ਮਾਫੀ ਦੇਣ ਦੀ ਕ੍ਰਿਪਾਲਤਾ ਕਰਨੀ ਜੀ”। ਦੱਸ ਦੇਈਏ ਕਿ ਇਸ ਮਾਮਲੇ ਨੂੰ ਲੈ ਕੇ ਫ਼ਿਲਮ ਦੀ ਟੀਮ ਵਿਰੁਧ ਜਲੰਧਰ ਅਤੇ ਅੰਮ੍ਰਿਤਸਰ ਵਿਖੇ ਮਾਮਲਾ ਵੀ ਦਰਜ ਕਰਵਾਇਆ ਗਿਆ।