ਸਾਰਾ ਪਰਿਵਾਰ ਸ਼ਹੀਦ ਕਰਵਾਉਣ ਵਾਲੇ ਬਾਬਾ ਮੋਤੀ ਰਾਮ ਮਹਿਰਾ ਜੀ

By : KOMALJEET

Published : Dec 28, 2022, 2:00 pm IST
Updated : Dec 26, 2023, 2:28 pm IST
SHARE ARTICLE
Baba Moti Ram Mehra ji
Baba Moti Ram Mehra ji

ਦੀਵਾਨ ਟੋਡਰ ਮੱਲ ਜੀ ਨਾਲ ਸਲਾਹ ਕਰ ਕੇ ਮੋਤੀ ਰਾਮ ਮਹਿਰਾ ਜੀ ਨੇ ਅੱਤੇ ਨਾਂ ਦੇ ਲੱਕੜਹਾਰੇ ਤੋਂ ਚੰਦਨ ਦੀ ਲਕੜੀ ਖ਼ਰੀਦੀ ਅਤੇ ਦੀਵਾਨ ਟੋਡਰ ਮੱਲ ਜੀ ਨੇ ਮੋਹਰਾਂ ਵਿਛਾਅ ..

ਦੀਵਾਨ ਟੋਡਰ ਮੱਲ ਜੀ ਨਾਲ ਸਲਾਹ ਕਰ ਕੇ ਮੋਤੀ ਰਾਮ ਮਹਿਰਾ ਜੀ ਨੇ ਅੱਤੇ ਨਾਂ ਦੇ ਲੱਕੜਹਾਰੇ ਤੋਂ ਚੰਦਨ ਦੀ ਲਕੜੀ ਖ਼ਰੀਦੀ ਅਤੇ ਦੀਵਾਨ ਟੋਡਰ ਮੱਲ ਜੀ ਨੇ ਮੋਹਰਾਂ ਵਿਛਾਅ ਕੇ ਸਸਕਾਰ ਕਰਨ ਲਈ ਜਗ੍ਹਾ ਖ਼ਰੀਦੀ। ਮੋਤੀ ਰਾਮ ਮਹਿਰਾ ਜੀ ਨੇ ਅਪਣੇ ਹੱਥੀਂ ਮਾਤਾ ਗੁਜਰੀ ਜੀ ਅਤੇ ਸਾਹਿਬਜ਼ਾਦਿਆਂ ਦਾ ਸਸਕਾਰ ਕੀਤਾ। ਉਧਰ ਕਿਸੇ ਚੁਗਲਖ਼ੋਰ ਨੇ ਵਜ਼ੀਰ ਖ਼ਾਂ ਕੋਲ ਚੁਗਲੀ ਕੀਤੀ ਕਿ ਮੋਤੀ ਰਾਮ ਮਹਿਰਾ ਨੇ ਗੁਰੂ ਮਾਤਾ ਅਤੇ ਸਾਹਿਬਜ਼ਾਦਿਆਂ ਦੀ ਠੰਢੇ ਬੁਰਜ ਵਿਚ ਦੁੱਧ ਅਤੇ ਪ੍ਰਸ਼ਾਦਿਆਂ ਨਾਲ ਸੇਵਾ ਕੀਤੀ ਹੈ। ਗੁੱਸੇ ਵਿਚ ਆਏ ਵਜ਼ੀਰ ਖ਼ਾਂ ਨੇ ਮੋਤੀ ਰਾਮ ਮਹਿਰਾ ਜੀ ਨੂੰ ਪ੍ਰਵਾਰ ਸਮੇਤ ਪੇਸ਼ ਹੋਣ ਲਈ ਹੁਕਮ ਕੀਤਾ।

ਜਦੋਂ ਬਾਬਾ ਜੀ  ਵਜ਼ੀਰ ਖ਼ਾਂ ਦੇ ਪੇਸ਼ ਹੋਏ ਤਾਂ ਉਸ ਨੇ ਪੁਛਿਆ ਕਿ ਤੂੰ ਮੇਰਾ ਹੁਕਮ ਤੋੜ ਕੇ ਬਾਗੀਆਂ ਦੀ ਸੇਵਾ ਕੀਤੀ ਹੈ। ਬਾਬਾ ਮੋਤੀ ਰਾਮ ਮਹਿਰਾ ਜੀ ਨੇ ਅਡੋਲ ਰਹਿ ਕੇ ਕਿਹਾ ਕਿ ਮੈਂ ਗੁਰੂ ਦਾ ਸਿੱਖ ਹਾਂ ਇਸ ਲਈ ਮੈਂ ਅਪਣਾ ਫ਼ਰਜ਼ ਸਮਝ ਕੇ ਉਨ੍ਹਾਂ ਦੀ ਸੇਵਾ ਕੀਤੀ ਹੈ। ਵਜ਼ੀਰ ਖ਼ਾਂ ਨੇ ਅੱਗ ਬਬੂਲਾ ਹੋ ਕੇ ਬਾਬਾ ਮੋਤੀ ਰਾਮ ਮਹਿਰਾ ਜੀ ਨੂੰ ਪ੍ਰਵਾਰ ਸਮੇਤ ਕੋਹਲੂ ਵਿਚ ਪੀੜਨ ਦਾ ਹੁਕਮ ਦੇ ਦਿਤਾ। ਜਲਾਦਾਂ ਨੇ ਪਹਿਲਾਂ ਬਾਬਾ ਜੀ ਦੇ ਸੱਤ ਸਾਲ ਦੇ ਪੁੱਤਰ ਫਿਰ ਮਾਤਾ ਜੀ ਫਿਰ ਪਤਨੀ ਅਤੇ ਅਖ਼ੀਰ ਵਿਚ ਬਾਬਾ ਮੋਤੀ ਰਾਮ ਮਹਿਰਾ ਜੀ ਨੂੰ ਕੋਹਲੂ ਵਿਚ ਪੀੜ ਕੇ ਪ੍ਰਵਾਰ ਸਮੇਤ ਸ਼ਹੀਦ ਕਰ ਦਿਤਾ। ਬਾਬਾ ਮੋਤੀ ਰਾਮ ਮਹਿਰਾ ਜੀ ਅਤੇ ਸਾਰਾ ਪ੍ਰਵਾਰ ਅਪਣਾ ਜੀਵਨ ਗੁਰੂ ਅਤੇ ਕੌਮ ਦੇ ਲੇਖੇ ਲਾ ਕੇ ਅਮਰ ਸ਼ਹੀਦ ਹੋ ਗਏ।

ਸਿੱਖ ਇਤਿਹਾਸ ਅੰਦਰ ਸ਼ਹੀਦਾਂ ਦਾ ਸਤਿਕਾਰ ਸਹਿਤ ਵਰਣਨ ਮਿਲਦਾ ਹੈ। ਅਨੇਕਾਂ ਹੀ ਐਸੇ ਸ਼ਹੀਦ ਵੀ ਹਨ ਜਿਨ੍ਹਾਂ ਦੀਆਂ ਜੀਵਨੀਆਂ ਤੇ ਕੁਰਬਾਨੀਆਂ ਬਾਰੇ ਇਤਿਹਾਸ ਚੁੱਪ ਹੈ। ਇਸੇ ਤਰ੍ਹਾਂ ਹੀ ਸਿੱਖ ਇਤਿਹਾਸ ’ਚ ਵਿਸ਼ੇਸ਼ ਅਸਥਾਨ ਰੱਖਣ ਵਾਲੇ ਅਤੇ ਸਾਰਾ ਪ੍ਰਵਾਰ ਗੁਰੂ ਘਰ ਤੇ ਕੌਮ ਦੇ ਲੇਖੇ ਲਾਉਣ ਵਾਲੇ ਬਾਬਾ ਮੋਤੀ ਰਾਮ ਮਹਿਰਾ ਜੀ ਬਾਰੇ ਵੀ ਇਤਿਹਾਸ ’ਚ ਬਹੁਤ ਘੱਟ ਜ਼ਿਕਰ ਆਉਂਦਾ ਹੈ। 


ਕੁੱਝ ਇਤਿਹਾਸਕਾਰਾਂ ਅਨੁਸਾਰ ਬਾਬਾ ਮੋਤੀ ਰਾਮ ਮਹਿਰਾ ਜੀ ਦਾ ਜਨਮ 1677 ਈ. ਨੇੜੇ ਪਿਤਾ ਭਾਈ ਹਰਾ ਰਾਮ ਜੀ ਅਤੇ ਮਾਤਾ ਲਧੋ ਜੀ ਦੇ ਘਰ ਸਰਹੰਦ ਜਾਂ ਸੰਗਤ ਪੁਰ ਸੋਢੀਆਂ ਵਿਖੇ ਹੋਇਆ ਮੰਨਿਆ ਹੈ। ਬਾਬਾ ਮੋਤੀ ਰਾਮ ਮਹਿਰਾ ਜੀ ਸੂਬਾ ਸਰਹਿੰਦ ਵਜ਼ੀਰ ਖ਼ਾਂ ਦੇ ਹਿੰਦੂਆਂ ਦੇ ਰਸੋਈਖ਼ਾਨੇ ’ਚ ਕੈਦੀਆਂ ਲਈ ਖਾਣਾ ਤਿਆਰ ਕਰਨ ਦਾ ਕੰਮ ਕਰਦੇ ਸਨ। ਉਧਰ ਜਦੋਂ ਗੰਗੂ ਬ੍ਰਾਹਮਣ ਦੇ ਮੁਖਬਰੀ ਕਰਨ ਕਰ ਕੇ ਉਸ ਦੇ ਘਰੋਂ ਮੋਰਿੰਡੇ ਦੀ ਪੁਲਿਸ ਨੇ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਕੈਦ ਕਰ ਕੇ ਸਰਹਿੰਦ ਦੇ ਠੰਢੇ ਬੁਰਜ ਵਿਚ ਕੈਦ ਕਰ ਦਿਤਾ ਤਾਂ ਕੈਦੀਆਂ ਨੂੰ ਭੋਜਨ ਦੇਣ ਦੇ ਸਮੇਂ ਬਾਬਾ ਮੋਤੀ ਰਾਮ ਮਹਿਰਾ ਜੀ ਵੀ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦਿਆਂ ਲਈ ਭੋਜਨ ਲੈ ਕੇ ਠੰਢੇ ਬੁਰਜ ਗਏ ਤਾਂ ਮਾਤਾ ਜੀ ਨੇ ਇਹ ਕਹਿ ਕੇ ਭੋਜਨ ਖਾਣ ਤੋਂ ਮਨ੍ਹਾ ਕਰ ਦਿਤਾ ਕਿ ‘‘ਮੋਤੀ ਰਾਮ ਜੀ ਤੁਹਾਡੀ ਸੇਵਾ ਕਬੂਲ ਹੈ ਪਰ ਅਸੀਂ ਮੁਗ਼ਲਾਂ ਦੀ ਰਸੋਈ ’ਚ ਗ਼ਰੀਬਾਂ ਦੀ ਲੁੱਟ ਅਤੇ ਜ਼ੁਲਮ ਨਾਲ ਇਕੱਠੇ ਕੀਤੇ ਧਨ ਨਾਲ ਬਣਿਆ ਖਾਣਾ ਨਹੀਂ ਖਾਵਾਂਗੇ।’’

ਇਹ ਸੁਣ ਕੇ ਬਾਬਾ ਮੋਤੀ ਰਾਮ ਮਹਿਰਾ ਜੀ ਚਿੰਤਿਤ ਹੋ ਕੇ ਅਤੇ ਚਿਹਰੇ ਤੇ ਉਦਾਸੀ ਲੈ ਕੇ ਘਰ ਵਾਪਸ ਆਏ ਤਾਂ ਉਨ੍ਹਾਂ ਦੀ ਮਾਤਾ ਨੇ ਚਿੰਤਾ ਅਤੇ ਉਦਾਸੀ ਦਾ ਕਾਰਨ ਪੁਛਿਆ। ਬਾਬਾ ਜੀ ਨੇ ਦਸਿਆ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਜੀ ਅਤੇ ਛੋਟੇ ਸਾਹਿਬਜ਼ਾਦੇ ਠੰਢੇ ਬੁਰਜ ਵਿਚ ਕੈਦ ਹਨ ਅਤੇ ਉਨ੍ਹਾਂ ਨੇ ਸਰਕਾਰੀ ਰਸੋਈ ਦਾ ਖਾਣਾ ਖਾਣ ਤੋਂ ਮਨ੍ਹਾਂ ਕਰ ਦਿਤਾ ਹੈ। ਉਨ੍ਹਾਂ ਕੋਲ ਠੰਢ ਤੋਂ ਬਚਣ ਲਈ ਕੋਈ ਗਰਮ ਕਪੜਾ ਵੀ ਨਹੀਂ ਹੈ ਪਰ ਸਾਹਿਬਜ਼ਾਦੇ ਅਤੇ ਮਾਤਾ ਜੀ ਚੜ੍ਹਦੀ ਕਲਾ ਵਿਚ ਹਨ। ਇਹ ਗੱਲ ਸੁਣ ਕੇ ਬਾਬਾ ਜੀ ਦੀ ਪਤਨੀ ਨੇ ਕਿਹਾ ਕਿ ਇਸ ਦੁੱਖ ਦੀ ਘੜੀ ਵਿਚ ਸਾਨੂੰ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਦੀ ਸੇਵਾ ਜ਼ਰੂਰ ਕਰਨੀ ਚਾਹੀਦੀ ਹੈ ਹਾਲਾਂਕਿ ਵਜ਼ੀਰ ਖ਼ਾਂ ਨੇ ਐਲਾਨ ਕੀਤਾ ਹੋਇਆ ਸੀ ਕਿ ਜੋ ਵੀ ਗੂਰੂ ਪ੍ਰਵਾਰ ਜਾਂ ਸਿੱਖਾਂ ਦੀ ਮਦਦ ਕਰੇਗਾ ਉਸ ਨੂੰ ਕੋਹਲੂ ’ਚ ਪੀੜ ਦਿਤਾ ਜਾਵੇਗਾ ਪਰ ਫਿਰ ਵੀ ਉਨ੍ਹਾਂ ਦੇ ਪ੍ਰਵਾਰ ਨੇ ਮੋਤੀ ਰਾਮ ਮਹਿਰਾ ਜੀ ਨੂੰ ਘਰ ਦੀ ਗਾਂ ਦਾ ਦੁੱਧ ਗਰਮ ਕਰ ਕੇ ਗੜਵਾ ਭਰ ਕੇ ਦਿਤਾ ਕਿ ਮਾਤਾ ਗੁਜਰੀ ਜੀ ਅਤੇ ਸਾਹਿਬਜ਼ਾਦਿਆਂ ਨੂੰ ਦੁੱਧ ਪਿਆ ਕੇ ਆਉ। ਉਹ ਭੁੱਖਣ ਭਾਣੇ ਹੋਣਗੇ।

ਅਪਣੀ ਪਤਨੀ ਦੀ ਗੱਲ ਸੁਣ ਕੇ ਬਾਬਾ ਜੀ ਨੇ ਕਿਹਾ ਕਿ ਪਹਿਰੇਦਾਰਾਂ ਨੇ ਮੈਨੂੰ ਦੁੱਧ ਲੈ ਕੇ ਅੰਦਰ ਨਹੀਂ ਜਾਣ ਦੇਣਾ ਤਾਂ ਬਾਬਾ ਜੀ ਦੀ ਮਾਤਾ ਅਤੇ ਪਤਨੀ ਨੇ ਅਪਣੇ ਗਹਿਣੇ ਉਤਾਰ ਕੇ ਦਿਤੇ ਅਤੇ ਕਿਹਾ ਕਿ ਇਹ ਲੈ ਜਾਉ ਤੇ ਪਹਿਰੇਦਾਰ ਨੂੰ ਲਾਲਚ ਦੇ ਕੇ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਨੂੰ ਦੁੱਧ ਛਕਾਉ। ਬਾਬਾ ਮੋਤੀ ਰਾਮ ਜੀ ਇਸੇ ਸਕੀਮ ਅਧੀਨ ਦੁੱਧ ਲੈ ਕੇ ਠੰਢੇ ਬੁਰਜ ਪਹੁੰਚੇ ਅਤੇ ਪਹਿਰੇਦਾਰ ਨੂੰ ਬੇਨਤੀ ਕੀਤੀ ਕਿ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਨੂੰ ਦੁੱਧ ਛਕਾਉਣਾ ਹੈ ਤਾਂ ਪਹਿਰੇਦਾਰ ਨੇ ਅੱਗਿਉਂ ਸੂਬਾ ਸਰਹਿੰਦ ਦਾ ਹੁਕਮ ਯਾਦ ਕਰਾਉਂਦਿਆਂ ਅੰਦਰ ਜਾਣ ਤੋਂ ਰੋਕ ਦਿਤਾ। ਫਿਰ ਬਾਬਾ ਜੀ ਨੇ ਪਹਿਰੇਦਾਰ ਨੂੰ ਗਹਿਣੇ ਲਾਲਚ ਵਜੋਂ ਦਿਤੇ ਅਤੇ ਮਾਤਾ ਜੀ ਤੇ ਸਾਹਿਬਜ਼ਾਦਿਆਂ ਨੂੰ ਦੁੱਧ ਪਿਆਉਣ ਵਿਚ ਕਾਮਯਾਬ ਹੋ ਗਏ।

 ਪੋਹ ਦਾ ਮਹੀਨਾ ਅਤੇ ਅੰਤਾਂ ਦੀ ਠੰਢ ਵਿਚ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਨੇ ਗਰਮ ਦੁੱਧ ਛਕਿਆ ਅਤੇ ਮਾਤਾ ਜੀ ਨੇ ਬਾਬਾ ਮੋਤੀ ਰਾਮ ਮਹਿਰਾ ਜੀ ਨੂੰ ਬੇਅੰਤ ਅਸੀਸਾਂ ਦਿਤੀਆਂ। ਇਹ ਵਰਤਾਰਾ ਲਗਾਤਾਰ ਤਿੰਨ ਰਾਤਾਂ ਚਲਿਆ ਜਿਸ ਰਾਹੀਂ ਦੁੱਧ ਅਤੇ ਪ੍ਰਸ਼ਾਦੇ ਦੀ ਸੇਵਾ ਮੋਤੀ ਰਾਮ ਮਹਿਰਾ ਜੀ ਕਰਦੇ ਰਹੇ। ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਖ਼ਬਰ ਸੁਣ ਕੇ ਮਾਤਾ ਜੀ ਵੀ ਸਰੀਰ ਤਿਆਗ ਗਏ।

ਦੀਵਾਨ ਟੋਡਰ ਮਲ ਜੀ ਨਾਲ ਸਲਾਹ ਕਰ ਕੇ ਮੋਤੀ ਰਾਮ ਮਹਿਰਾ ਜੀ ਨੇ ਅੱਤੇ ਨਾਂ ਦੇ ਲੱਕੜਹਾਰੇ ਤੋਂ ਚੰਦਨ ਦੀ ਲਕੜੀ ਖ਼ਰੀਦੀ ਅਤੇ ਦੀਵਾਨ ਟੋਡਰ ਮੱਲ ਜੀ ਨੇ ਮੋਹਰਾਂ ਵਿਛਾਅ ਕੇ ਸਸਕਾਰ ਕਰਨ ਲਈ ਜਗ੍ਹਾ ਖ਼ਰੀਦੀ। ਮੋਤੀ ਰਾਮ ਮਹਿਰਾ ਜੀ ਨੇ ਅਪਣੇ ਹੱਥੀਂ ਮਾਤਾ ਗੁਜਰੀ ਜੀ ਅਤੇ ਸਾਹਿਬਜ਼ਾਦਿਆਂ ਦਾ ਸਸਕਾਰ ਕੀਤਾ। ਉਧਰ ਕਿਸੇ ਚੁਗਲਖ਼ੋਰ ਨੇ ਵਜ਼ੀਰ ਖ਼ਾਂ ਕੋਲ ਚੁਗਲੀ ਕੀਤੀ ਕਿ ਮੋਤੀ ਰਾਮ ਮਹਿਰਾ ਨੇ ਗੁਰੂ ਮਾਤਾ ਅਤੇ ਸਾਹਿਬਜ਼ਾਦਿਆਂ ਦੀ ਠੰਢੇ ਬੁਰਜ ਵਿਚ ਦੁੱਧ ਅਤੇ ਪ੍ਰਸ਼ਾਦਿਆਂ ਦੀ ਸੇਵਾ ਕੀਤੀ ਹੈ। ਗੁੱਸੇ ਵਿਚ ਆਏ ਵਜ਼ੀਰ ਖ਼ਾਂ ਨੇ ਮੋਤੀ ਰਾਮ ਮਹਿਰਾ ਜੀ ਨੂੰ ਪ੍ਰਵਾਰ ਸਮੇਤ ਪੇਸ਼ ਹੋਣ ਲਈ ਹੁਕਮ ਕੀਤਾ।

ਜਦੋਂ ਬਾਬਾ ਜੀ  ਵਜ਼ੀਰ ਖ਼ਾਂ ਦੇ ਪੇਸ਼ ਹੋਏ ਤਾਂ ਉਸ ਨੇ ਪੁਛਿਆ ਕਿ ਤੂੰ ਮੇਰਾ ਹੁਕਮ ਤੋੜ ਕੇ ਬਾਗੀਆਂ ਦੀ ਸੇਵਾ ਕੀਤੀ ਹੈ। ਬਾਬਾ ਮੋਤੀ ਰਾਮ ਮਹਿਰਾ ਜੀ ਨੇ ਅਡੋਲ ਰਹਿ ਕੇ ਕਿਹਾ ਕਿ ਮੈਂ ਗੁਰੂ ਦਾ ਸਿੱਖ ਹਾਂ ਇਸ ਲਈ ਮੈਂ ਅਪਣਾ ਫ਼ਰਜ ਸਮਝ ਕੇ ਉਨ੍ਹਾਂ ਦੀ ਸੇਵਾ ਕੀਤੀ ਹੈ। ਵਜ਼ੀਰ ਖ਼ਾਂ ਨੇ ਅੱਗ ਬਬੂਲਾ ਹੋ ਕੇ ਬਾਬਾ ਮੋਤੀ ਰਾਮ ਮਹਿਰਾ ਜੀ ਨੂੰ ਪ੍ਰਵਾਰ ਸਮੇਤ ਕੋਹਲੂ ਵਿਚ ਪੀੜਨ ਦਾ ਹੁਕਮ ਦੇ ਦਿਤਾ। ਜਲਾਦਾਂ ਨੇ ਪਹਿਲਾਂ ਬਾਬਾ ਜੀ ਦੇ ਸੱਤ ਸਾਲ ਦੇ ਪੁੱਤਰ ਫਿਰ ਮਾਤਾ ਜੀ ਫਿਰ ਪਤਨੀ ਅਤੇ ਅਖ਼ੀਰ ਵਿਚ ਬਾਬਾ ਮੋਤੀ ਰਾਮ ਮਹਿਰਾ ਜੀ ਨੂੰ ਕੋਹਲੂ ਵਿਚ ਪੀੜ ਕੇ ਪ੍ਰਵਾਰ ਸਮੇਤ ਸ਼ਹੀਦ ਕਰ ਦਿਤਾ। ਬਾਬਾ ਮੋਤੀ ਰਾਮ ਮਹਿਰਾ ਜੀ ਅਤੇ ਸਾਰਾ ਪ੍ਰਵਾਰ ਅਪਣਾ ਜੀਵਨ ਗੁਰੂ ਅਤੇ ਕੌਮ ਦੇ ਲੇਖੇ ਲਾ ਕੇ ਅਮਰ ਸ਼ਹੀਦ ਹੋ ਗਏ।


ਧੰਨ ਮੋਤੀ ਮਹਿਰਾ ਜਿਸ ਪੁੰਨ ਕਮਾਇਆ।
ਗੁਰੂ ਲਾਲਾਂ ਤਾਈਂ ਦੁੱਧ ਪਿਆਇਆ।


ਪਿੰਡ ਦੀਨਾ ਸਾਹਿਬ, ਮੋਗਾ। 
ਮੋਬਾਈਲ : 94174-04804  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement