ਸੋ ਦਰ ਤੇਰਾ ਕਿਹਾ- ਕਿਸਤ 58
Published : Jul 9, 2018, 5:00 am IST
Updated : Nov 22, 2018, 1:19 pm IST
SHARE ARTICLE
So Dar Tera Keha-58
So Dar Tera Keha-58

ਬਾਬਾ ਨਾਨਕ ਇਸ ਸ਼ਬਦ ਰਾਹੀਂ ਜਗਿਆਸੂ ਦੀ ਉਸ ਜਗਿਆਸਾ ਦਾ ਜ਼ਿਕਰ ਕਰਦੇ ਹਨ ਜੋ ਲੋਚਦੀ ਹੈ ਕਿ ਉਸ ਨੂੰ ਜੋ ਕੁੱਝ ਚਾਹੀਦਾ ਹੋਵੇ, ਉਹ ਲੇਖੇ ਜੋਖੇ ਤੋਂ ...

ਅੱਗੇ...

ਬਾਬਾ ਨਾਨਕ ਇਸ ਸ਼ਬਦ ਰਾਹੀਂ ਜਗਿਆਸੂ ਦੀ ਉਸ ਜਗਿਆਸਾ ਦਾ ਜ਼ਿਕਰ ਕਰਦੇ ਹਨ ਜੋ ਲੋਚਦੀ ਹੈ ਕਿ ਉਸ ਨੂੰ ਜੋ ਕੁੱਝ ਚਾਹੀਦਾ ਹੋਵੇ, ਉਹ ਲੇਖੇ ਜੋਖੇ ਤੋਂ ਸੁਤੰਤਰ ਹੋ ਕੇ ਉਸ ਨੂੰ ਮਿਲਣਾ ਚਾਹੀਦਾ ਹੈ ਤੇ ਜ਼ਿੰਦਗੀ ਦੇ ਸਾਹਾਂ ਸਮੇਤ, ਖ਼ਤਮ ਕੁੱਝ ਨਹੀਂ ਹੋਣਾ ਚਾਹੀਦਾ। ਬਾਬਾ ਨਾਨਕ ਫੁਰਮਾਉੁਂਦੇ ਹਨ, ਹਾਂ ਹੈ ਐਸੀ ਅਵੱਸਥਾ ਵੀ ਜਿਸ ਵਿਚ ਨਿਰਾਕਾਰ ਹੋ ਕੇ ਹੀ ਰਿਹਾ ਜਾ ਸਕਦਾ ਹੈ। ਜਿਸ ਦਾ ਆਕਾਰ ਹੋਵੇਗਾ, ਉਸ ਦਾ ਅੰਤ ਤੇ ਉਸ ਦਾ ਖ਼ਾਤਮਾ ਵੀ ਇਕ ਦਿਨ ਅਵੱਸ਼ ਹੋਵੇਗਾ। ਹਰ ਆਕਾਰ ਦਾ ਖ਼ਾਤਮਾ ਜ਼ਰੂਰ ਹੁੰਦਾ ਹੈ ਤੇ ਉਸ ਦੀ ਹੋਂਦ ਦੌਰਾਨ ਵੀ, ਉਹ ਛੋਟਾ ਵੱਡਾ ਹੁੰਦਾ ਰਹਿੰਦਾ ਹੈ ਤੇ ਅਖ਼ੀਰ ਖ਼ਤਮ ਹੋ ਜਾਂਦਾ ਹੈ।

ਪ੍ਰਛਾਵਾਂ ਵੀ ਜਦੋਂ ਆਕਾਰ ਧਾਰਦਾ ਹੈ ਤਾਂ ਕਦੀ ਛੋਟਾ ਹੁੰਦਾ ਹੈ, ਕਦੀ ਵੱਡਾ ਤੇ ਚਾਨਣ ਦੀਆਂ ਕਿਰਨਾਂ ਦੇ ਵਾਧੇ ਘਾਟੇ ਨਾਲ, ਅਖ਼ੀਰ ਖ਼ਤਮ ਹੋ ਜਾਂਦਾ ਹੈ। ਇਹੀ ਹਕੀਕਤ ਹੈ ਇਸ ਜਗਤ ਦੀ ਤੇ ਇਸ ਦੀ ਹਰ ਸ਼ੈਅ ਦੀ। ਮਨੁੱਖ ਨੂੰ ਇਹ ਸੋਝੀ ਦਿਤੀ ਗਈ ਹੋਈ ਹੈ ਕਿ ਉਹ ਆਕਾਰ ਵਾਲੀ, ਇਸ ਲੇਖੇ ਅੰਦਰ ਚਲਣ ਵਾਲੀ ਸ੍ਰਿਸ਼ਟੀ ਵਿਚ ਰਹਿੰਦਾ ਹੋਇਆ ਵੀ, ਉਸ ਨਿਰਾਕਾਰ (ਨਿਰੰਕਾਰ) ਮੰਡਲ ਵਿਚ ਜਾ ਰਲੇ ਜਿਥੇ ਨਿਰਾਕਾਰ ਹੋਣ ਕਰ ਕੇ, ਸੱਭ ਕੁੱਝ ਲੇਖੇ ਤੋਂ ਬਾਹਰ ਦਾ ਹੈ ਤੇ ਅੰਤ ਕਿਸੇ ਚੀਜ਼ ਦਾ ਵੀ ਨਹੀਂ। ਮਨੁੱਖ ਵੀ ਚਾਹੇ ਤਾਂ ਉਸ 'ਨਿਰਾਕਾਰ ਲੋਕ' ਦਾ ਹਿੱਸਾ ਬਣ ਸਕਦਾ ਹੈ।

ਇਸ ਸ਼ਬਦ ਦੀ ਖ਼ੂਬਸੂਰਤੀ ਇਹ ਹੈ ਕਿ ਬਾਬਾ ਨਾਨਕ ਇਸ ਸ਼ਬਦ ਰਾਹੀਂ ਇਸ ਜਗਤ ਵਿਚ ਵਿਚਰਨ ਦਾ ਇਕ ਬੜਾ ਕੀਮਤੀ ਉਪਦੇਸ਼ ਦੇ ਜਾਂਦੇ ਹਨ ਕਿ ਇਸ ਲੇਖਿਆਂ, ਥੁੜਾਂ ਤੇ ਸਮਾਪਤੀਆਂ ਵਾਲੇ ਸੰਸਾਰ ਵਿਚੋਂ ਨਿਕਲਣ ਦਾ ਇਕ ਰਾਹ ਇਹ ਵੀ ਹੈ ਕਿ ਇਸ ਸੰਸਾਰ ਦੇ ਅਤਿ ਗ਼ਰੀਬ ਤੇ ਉਹ ਲੋਕ ਜਿਨ੍ਹਾਂ ਨੂੰ 'ਨੀਚ' ਕਿਹਾ ਜਾਂਦਾ ਹੈ, ਉਨ੍ਹਾਂ ਦਾ ਸਾਥ ਦਿਉ ਤਾਂ ਅਕਾਲ ਪੁਰਖ ਬਹੁਤ ਖ਼ੁਸ਼ ਹੁੰਦਾ ਹੈ। ਵੱਡਿਆਂ, ਧਨਾਢਾਂ ਤੇ ਅਖੌਤੀ 'ਉੱਚਿਆਂ' ਵਿਚ ਸ਼ਾਮਲ ਹੋਣ ਵਾਲੇ, ਪ੍ਰਭੂ ਨੂੰ ਖ਼ੁਸ਼ ਨਹੀਂ ਕਰ ਸਕਦੇ ਤੇ 'ਪ੍ਰੀਤਮ ਕੇ ਦੇਸ' ਦੇ ਵਾਸੀ ਨਹੀਂ ਬਣ ਸਕਦੇ। 'ਕਵਿਤਾ' ਦਾ ਅਨੁਵਾਦ ਹੁੰਦਾ ਤੁਸੀ ਆਮ ਸੁਣਿਆ ਹੋਵੇਗਾ।

ਪਰ ਕਦੀ ਕਿਸੇ ਲੇਖ ਦਾ ਅਨੁਵਾਦ ਹੁੰਦਾ ਤਾਂ ਨਹੀਂ ਸੁਣਿਆ ਹੋਣਾ। ਕਵਿਤਾ ਦਾ ਅਨੁਵਾਦ ਇਸ ਲਈ ਕਰਨਾ ਪੈਂਦਾ ਹੈ ਕਿਉਂਕਿ ਇਸ ਵਿਚ ਸਿਧੇ ਬਿਆਨ ਨਹੀਂ ਦਿਤੇ ਜਾਂਦੇ ਸਗੋਂ ਰਮਜ਼ਾਂ, ਬੰਦਸ਼ਾਂ ਤੇ ਇਸ਼ਾਰਿਆਂ  ਵਿਚ ਗੱਲ ਇਸ ਤਰ੍ਹਾਂ ਸਮਝਾਈ ਜਾਂਦੀ ਹੈ ਕਿ ਇਹ ਦਿਮਾਗ਼ ਨਾਲੋਂ ਜ਼ਿਆਦਾ ਦਿਲ ਨੂੰ ਛੂਹ ਸਕੇ। ਇਸੇ ਲਈ ਕਵਿਤਾ ਭਾਵੇਂ ਗ਼ਾਲਿਬ ਦੀ ਇਸ਼ਕੀਆ ਕਵਿਤਾ ਹੋਵੇ ਜਾਂ ਭਾਈ ਵੀਰ ਸਿੰਘ ਜਾਂ ਪੂਰਨ ਸਿੰਘ ਦੀ ਅਧਿਆਤਮਵਾਦੀ ਕਵਿਤਾ, ਉਸ ਦੇ ਅਖਰਾਂ ਦਾ ਅਨੁਵਾਦ ਕਰ ਕੇ, ਕੁੱਝ ਵੀ ਪੱਲੇ ਨਹੀਂ ਪੈ ਸਕਦਾ।

ਗੁਰਬਾਣੀ ਬਾਰੇ ਗੱਲ ਕਰੀਏ ਤਾਂ ਇਹ ਹੋਰ ਵੀ ਜ਼ਿਆਦਾ ਵੱਡਾ ਸੱਚ ਹੋ ਨਿਬੜਦਾ ਹੈ। ਪਰ ਸਾਡੇ ਬਹੁਤੇ ਟੀਕੇ ਕਿਉਂਕਿ ਗੁਰਬਾਣੀ ਦੀ ਵਿਆਖਿਆ ਕਰਨ ਦੇ ਨਾਂ ਤੇ ਕੇਵਲ ਅੱਖਰਾਂ ਦਾ ਅਨੁਵਾਦ ਪੇਸ਼ ਕਰ ਦੇਂਦੇ ਹਨ, ਇਸ ਲਈ ਅੱਖਰਾਂ ਪਿਛੇ ਛੁਪੀ ਭਾਵਨਾ ਅਲੋਪ ਹੋ ਕੇ ਰਹਿ ਜਾਂਦੀ ਹੈ। ਇਸ ਸ਼ਬਦ ਨਲ ਵੀ ਇਹੀ ਹੋਇਆ ਹੈ। ਬਾਬਾ ਨਾਨਕ, ਅਪਣੇ ਉਪਦੇਸ਼ਾਂ 'ਚੋਂ ਇਕ ਬਹੁਤ ਵੱਡਾ ਉਪਦੇਸ਼ ਇਸ ਸ਼ਬਦ ਰਾਹੀਂ ਦੇ ਰਹੇ ਹਨ ਕਿ ਹੇ ਜਗਿਆਸੂ, ਇਸ ਗਿਣਤੀਆਂ ਮਿਣਤੀਆਂ ਵਾਲੇ ਸੰਸਾਰ 'ਚੋਂ ਨਿਰਾਕਾਰ ਸੰਸਾਰ ਵਿਚ ਜਾਣਾ ਚਾਹੇਂ ਤਾਂ ਇਕ ਰਾਹ ਇਹ ਵੀ ਹੈ।

ਕਿ ਪ੍ਰਭੂ ਦੀ ਥੁੜਾਂ, ਗਿਣਤੀਆਂ ਮਿਣਤੀਆਂ ਤੇ ਲੇਖੇ ਅੰਦਰ ਚਲਣ ਵਾਲੀ ਇਸ ਦੁਨੀਆਂ ਦੇ ਅਤਿ ਗ਼ਰੀਬ (ਅਤਿ ਨੀਚ) ਲੋਕਾਂ ਦਾ ਸਹਾਰਾ ਬਣ ਕਿਉਂਕਿ ਪ੍ਰਭੂ ਦੀ ਬਖ਼ਸ਼ਿਸ਼ ਉਥੇ ਹੀ ਹੁੰਦੀ ਹੈ ਜਿਥੇ ਇਨ੍ਹਾਂ ਗ਼ਰੀਬਾਂ, ਨਿਮਾਣਿਆਂ ਦੀ ਸੰਭਾਲ ਕੀਤੀ ਜਾ ਰਹੀ ਹੋਵੇ। ਪਰ ਅੱਖਰਾਂ ਦਾ ਅਨੁਵਾਦ ਕਰਨ ਵਾਲੇ ਸਾਡੇ ਵਿਆਖਿਆਕਾਰਾਂ ਨੇ ਇਸ ਦਾ ਰੂਪ ਬਣਾ ਇਹ ਧਰਿਆ ਹੈ ਕਿ ਬਾਬਾ ਨਾਨਕ ਅਪਣੀ ਮਸ਼ਹੂਰੀ ਕਰ ਰਹੇ ਹਨ ਕਿ  ਉਹ  ਗ਼ਰੀਬਾਂ, ਨੀਚਾਂ ਦਾ ਸਾਥ ਦੇਂਦੇ ਹਨ। ਕਿਸੇ ਵੀ ਕਾਵਿ-ਰਚਨਾ ਨਾਲ ਇਸ ਤਰ੍ਹਾਂ ਕੀਤੀ ਜਾਂਦੀ ਜ਼ਿਆਦਤੀ, ਕਵੀ ਦੇ ਹਿਰਦੇ ਨੂੰ ਬਹੁਤ ਚੋਟ ਪਹੁੰਚਾਉੁਂਦੀ ਹੈ।

ਸਾਰੇ ਸ਼ਬਦ ਵਿਚ, ਅਕਾਲ ਪੁਰਖ ਦਾ ਸੁਨੇਹਾ, ਪ੍ਰਾਣੀ ਮਾਤਰ ਨੂੰ ਦਿਤਾ ਜਾ ਰਿਹਾ ਹੈ। ਬਾਬਾ ਨਾਨਕ ਇਹ ਸੁਨੇਹਾ ਦੇਣ ਲਈ ਹੀ ਦੇਸ਼ਾਂ ਦੇਸ਼ਾਂਤਰਾਂ ਦੇ ਰਟਨ ਤੇ ਗਏ ਤੇ ਸਾਰੀ ਉਮਰ ਘਰ ਦਾ ਸੁੱਖ ਤਿਆਗ ਕੇ ਗਏ। ਉਨ੍ਹਾਂ ਅਪਣੀ ਗੱਲ ਕਰਨ ਲਈ ਕੋਈ ਸ਼ਬਦ ਨਹੀਂ ਉਚਾਰਿਆ। ਜਿਸ ਸ਼ਬਦ ਦੀ ਅਸੀ ਵਿਆਖਿਆ ਕਰ ਰਹੇ ਹਾਂ, ਉਸ ਵਿਚ ਪਹਿਲੇ ਤੋਂ ਲੈ ਕੇ ਅੰਤਲੇ ਅੱਖਰ ਤਕ ਇਕ ਸੰਦੇਸ਼ ਹੈ ਤੇ ਪ੍ਰਮਾਤਮਾ ਦਾ ਬਹੁਤ ਵੱਡਾ ਤੇ ਮਹੱਤਵਪੂਰਨ ਸੁਨੇਹਾ ਹੈ ਜੋ ਸਿੱਖ ਦੇ ਜੀਵਨ ਦਾ ਮਾਰਗ-ਦਰਸ਼ਕ ਹੋਣਾ ਚਾਹੀਦਾ ਹੈ। ਇਹ ਸੰਦੇਸ਼ ਦੇਣ ਲਗਿਆਂ, ਬਾਬਾ ਨਾਨਕ ਅਪਣੀ ਗੱਲ ਨਹੀਂ ਕਰਦੇ ਸਗੋਂ ਉਸ ਅਕਾਲ ਪੁਰਖ ਦਾ ਇਕ ਵੱਡਾ ਭੇਤ ਹੀ ਮਨੁੱਖ ਨੂੰ ਦਸਦੇ ਹਨ।

ਚਲਦਾ ...

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM
Advertisement