
ਸਰਕਾਘਾਟ (ਸੋਲਨ): ਬਰਨੋਟਾ ਦਾ ਰਹਿਣ ਵਾਲਾ ਰਿਟਾਇਰਡ ਫੌਜੀ ਬੋਲੇਨੋ ਕਾਰ ਤੋਂ ਘਰ ਜਾ ਰਿਹਾ ਸੀ। ਗੱਡੀ ਦੀ ਰਫਤਾਰ ਇੰਨੀ ਸੀ ਕਿ ਸਰਕਾਘਾਟ ਤੋਂ ਪੰਜ ਕਿਮੀ ਦੂਰ ਪਰਸਦੇ ਦੇ ਕੋਲ ਡਰਾਇਵਰ ਬੋਲੇਨੋ ਕਾਰ 'ਤੇ ਕਾਬੂ ਨਹੀਂ ਰੱਖ ਸਕਿਆ ਅਤੇ ਤੇਜ਼ ਰਫਤਾਰ ਇਹ ਕਾਰ ਪੈਰਾਫਿਟ ਤੋੜਦੇ ਹੋਏ ਸਾਹਮਣੇ ਬਣੇ ਘਰ ਦੇ ਲੈਂਟਰ 'ਤੇ ਪਹੁੰਚ ਗਈ। ਬੰਸ਼ੀਰਾਮ ਕਿਸ ਰਫਤਾਰ ਨਾਲ ਗੱਡੀ ਚਲਾ ਰਿਹਾ ਸੀ, ਇਸਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਸੜਕ ਤੋਂ ਲੈਂਟਰ ਤੱਕ 16 ਫੁੱਟ ਦੀ ਖਾਈ ਨੂੰ ਪਾਰ ਕਰ ਕੇ ਇਹ ਕਾਰ ਆਰਾਮ ਨਾਲ ਲੈਂਟਰ 'ਤੇ ਪਹੁੰਚ ਗਈ।
ਦੀਵਾਰ ਨੂੰ ਵੀ ਤੋੜਿਆ ਕਾਰ ਨੇ
ਇਹ ਤੇਜ਼ ਰਫਤਾਰ ਕਾਰ ਪਹਿਲਾਂ ਲੈਂਟਰ 'ਤੇ ਇਕ ਹਜ਼ਾਰ ਲਿਟਰ ਦੀ ਪਾਣੀ ਦੀ ਟੈਂਕੀ ਨਾਲ ਟਕਰਾ ਗਈ। ਟੈਂਕੀ ਦੇ ਨਾਲ ਡੰਪ ਦੀ ਦੀਵਾਰ ਨੂੰ ਤੋੜ ਕੇ ਕਾਰ ਤਾਂ ਰੁੱਕ ਗਈ।
ਕਾਰ 'ਚ ਸਵਾਰ ਤਿੰਨੋਂ ਲੋਕ ਸਲਾਮਤ
ਗਨੀਮਤ ਰਹੀ ਕਿ ਗੱਡੀ 'ਚ ਕਿਸੇ ਨੂੰ ਚੋਟ ਵੀ ਨਹੀਂ ਆਈ। ਕਿਉਂਕਿ ਇਸ ਰਫਤਾਰ ਨਾਲ ਗੱਡੀ ਚਲਾ ਰਿਹਾ ਬੰਸ਼ੀਰਾਮ (ਰਿਟਾਇਰ ਫੌਜੀ) ਇਕੱਲੇ ਨਹੀਂ ਸਨ ਸਗੋਂ ਕਾਰ 'ਚ ਉਸਦੇ ਪਰਿਵਾਰ ਦੀਆਂ ਦੋ ਔਰਤਾਂ ਵੀ ਸਵਾਰ ਸਨ। ਚਾਰ ਘੰਟੇ ਦੀ ਜੱਦੋ ਜਹਿਦ ਦੇ ਬਾਅਦ ਸੜਕ ਤੋਂ ਲੈਂਟਰ ਤੱਕ ਲੋਹੇ ਦੇ ਗਾਰਡਰ ਦਾ ਪੁੱਲ ਬਣਾ ਕੇ ਉਤਾਰ ਲਿਆ ਗਿਆ ਪਰ ਜੇਕਰ ਅਨੁਸ਼ਾਸਨ ਲਈ ਜਾਣੀ ਜਾਣ ਵਾਲੀ ਫੌਜ ਤੋਂ ਰਿਟਾਇਰ ਫੌਜੀ ਸੜਕ 'ਤੇ ਡਰਾਇਵਿੰਗ ਕਰਦੇ ਹੋਏ ਅਜਿਹੀ ਰਫਤਾਰ ਨਾਲ ਚਲੱਣਗੇ ਤਾਂ ਸੜਕ 'ਤੇ ਚਲਣ ਦੇ ਕਾਇਦੇ ਕਾਨੂੰਨਾਂ ਦੀਆਂ ਤਾਂ ਗਲ ਕਿਤੇ ਪਿੱਛੇ ਛੁੱਟ ਗਈ।
ਇਸ ਤਰ੍ਹਾਂ ਪਹੁੰਚੀ ਕਾਰ ਲੈਂਟਰ ਤੱਕ
ਕਾਰ ਦੀ ਰਫਤਾਰ ਇੰਨੀ ਸੀ ਕਿ ਉਹ ਉਸ 'ਤੇ ਕਾਬੂ ਨਹੀਂ ਕਰ ਸਕੇ। ਕਾਰ ਸੜਕ ਤੋਂ ਲੈਂਟਰ ਤੱਕ ਲੱਗਭਗ 16 ਫੀਟ ਦੀ ਖਾਈ ਨੂੰ ਪਾਰ ਕਰਕੇ ਪਹੁੰਚੀ। ਤੇਜ਼ ਰਫਤਾਰ ਕਾਰ ਪਹਿਲਾਂ ਲੈਂਟਰ 'ਤੇ ਰੱਖੀ ਇੱਕ ਹਜ਼ਾਰ ਲਿਟਰ ਦੀ ਪਾਣੀ ਦੀ ਟੰਕੀ ਨਾਲ ਟਕਰਾਈ ਅਤੇ ਨਾਲ ਡੰਪ ਦੀ ਦੀਵਾਰ ਨੂੰ ਤੋੜ ਕੇ ਰੁਕ ਗਈ।