ਬਾਬਾ ਰਾਮਦੇਵ ਤੇ ਸ਼ੋਅ ਬਣਾਉਣਗੇ ਅਜੇ ਦੇਵਗਨ
Published : Dec 21, 2017, 2:50 pm IST
Updated : Dec 21, 2017, 9:20 am IST
SHARE ARTICLE

ਮੁੰਬਈ: ਬਾਲੀਵੁੱਡ ਅਦਾਕਾਰ ਅਜੇ ਦੇਵਗਨ ਯੋਗਾ ਗੁਰੂ ਰਾਮਦੇਵ ਬਾਰੇ ਟੀ.ਵੀ. ਸ਼ੋਅ ਲਿਆਉਣ ਵਾਲੇ ਹਨ। ਇਹ ਸ਼ੋਅ ਰਾਮਦੇਵ ਦੀ ਜੀਵਨੀ ਉੱਤੇ ਅਧਾਰਤ ਹੈ। ਅਜੇ ਦੇਵਗਨ ਇਸ ਸ਼ੋਅ ਨੂੰ ਪ੍ਰੋਡਿਊਸ ਕਰ ਰਹੇ ਹਨ। ਇਸ ਸ਼ੋਅ ਦਾ ਨਾਂ ”ਸੁਆਮੀ ਰਾਮਦੇਵ: ਇੱਕ ਸੰਘਰਸ਼” ਹੋਵੇਗਾ। ਇਸ ਪ੍ਰੋਗਰਾਮ ਵਿੱਚ ਗੁੰਮਨਾਮੀ ਤੋਂ ਪ੍ਰਸਿੱਧ ਯੋਗ ਗੁਰੂ ਤੇ ਫਿਰ ਕਾਰੋਬਾਰੀ ਬਣਨ ਤੱਕ ਰਾਮਦੇਵ ਦੇ ਜੀਵਨ ਦਾ ਸਫਰ ਦਿਖਾਇਆ ਜਾਵੇਗਾ।

ਫਿਲਮ ‘ਚਿਲਰ ਪਾਰਟੀ’ ਤੋਂ ਚਰਚਿਤ ਹੋਇਆ ਬਾਲ ਕਲਾਕਾਰ ਨਮਨ ਜੈਨ ਪ੍ਰੋਗਰਾਮ ਵਿੱਚ ਰਾਮਦੇਵ ਯਾਨੀ ਰਾਮਕ੍ਰਿਸ਼ਨ ਦੇ ਕਿਰਦਾਰ ਨੂੰ ਨਿਭਾਏਗਾ। ਪ੍ਰੋਗਰਾਮ ਦਾ ਨਿਰਮਾਣ ਅਜੇ ਦੇਵਗਨ ਫਿਲਮ ਪ੍ਰੋਡਕਸ਼ਨ ਤੇ ਵਾਟਰਗੇਟ ਪ੍ਰੋਡਕਸ਼ਨ ਕਰ ਰਹੇ ਹਨ। 


ਦੇਵਗਨ ਨੇ ਕਿਹਾ, ”ਨਮਨ ਜੈਨ ਆਪਣੀ ਉਮਰ ਦੇ ਹਿਸਾਬ ਨਾਲ ਕਾਫੀ ਪ੍ਰਤਿਭਾਸ਼ਾਲੀ ਹੈ। ਉਹ ਬੇਹਤਰ ਪ੍ਰਦਰਸ਼ਨ ਵੀ ਕਰਦੇ ਹਨ।” ਨਮਨ ਨੇ ਕਿਹਾ ਕਿ ਇਹ ਭੂਮਿਕਾ ਨਿਭਾਉਣਾ ਉਨ੍ਹਾਂ ਲਈ ਸਨਮਾਨ ਦੀ ਗੱਲ ਹੈ ਤੇ ਇਹ ਉਨ੍ਹਾਂ ਲਈ ਚੁਣੌਤੀਪੂਰਨ ਰਿਹਾ।

ਨੈਸ਼ਨਲ ਪੁਰਸਕਾਰ ਜੇਤੂ ਕਲਾਕਾਰ ਨੇ ਕਿਹਾ, ”ਇਹ ਕੰਮ ਓਨਾ ਸੌਖਾ ਨਹੀਂ ਸੀ ਕਿਉਂਕਿ ਸਵਾਮੀ ਰਾਮਦੇਵ ਨੇ ਬਚਪਨ ਵਿੱਚ ਕਈ ਚੁਣੌਤੀਆਂ ਦਾ ਸਾਹਮਣਾ ਕੀਤਾ ਤੇ ਇਹ ਮੇਰੇ ਲਈ ਬਹੁਤ ਮਹੱਤਵਪੂਰਨ ਹੈ ਕਿ ਮੈਂ ਕਿਸੇ ਛੋਟੇ ਪਿੰਡ ‘ਚ ਮੌਜੂਦ ਉਨ੍ਹਾਂ ਸਮਾਜਿਕ ਮਜਬੂਰੀਆਂ ਨੂੰ ਸਮਝਦਾ ਹਾਂ।”

SHARE ARTICLE
Advertisement

Patiala Kutmaar Viral Video : ਨੌਜਵਾਨਾਂ ਦੀ ਦੇਖੋ ਸੜਕ ਵਿਚਕਾਰ ਸ਼ਰੇਆਮ ਗੁੰਡਾਗਰਦੀ

13 Dec 2025 4:37 PM

CM Mann Vs CM Saini: ਖੇਡ ਮੈਦਾਨ ਬਣੇ ਮੌ.ਤ ਦੀ ਮੰਜ਼ਿਲ, ਖੇਡ ਮੈਦਾਨ ‘ਚੋਂ ਖਿਡਾਰੀਆਂ ਦੀ ਲਾ.ਸ਼ਾਂ ਆਉਣਗੀਆਂ

13 Dec 2025 4:36 PM

ਆਖ਼ਰ ਕਦੋਂ ਮਿਲੇਗੀ MP Amritpal Singh ਨੂੰ Parole ?

13 Dec 2025 7:33 AM

'ਮੈਂ ਕੀ ਬੋਲਣਾ ਕੀ ਨਹੀਂ, ਇਹ ਮੈਂ ਤੈਅ ਕਰਾਗਾਂ...' ਸੰਸਦ 'ਚ ਰਾਹੁਲ ਗਾਂਧੀ ਤੇ ਅਮਿਤ ਸ਼ਾਹ ਵਿਚਾਲੇ ਤਿੱਖੀ ਬਹਿਸ

11 Dec 2025 2:35 PM

ਸੰਸਦ 'ਚ ਗੈਂਗਸਟਰਾਂ 'ਤੇ ਖੁੱਲ੍ਹ ਕੇ ਬੋਲੇ MP ਰਾਜਾ ਵੜਿੰਗ

11 Dec 2025 2:21 PM
Advertisement