
ਅਬੋਹਰ: ਅਬੋਹਰ 'ਚ ਵਿਆਹ ਸਮਾਗਮ ਦੌਰਾਨ ਇਕ ਅਜਿਹੀ ਘਟਨਾ ਵਾਪਰੀ, ਜੋ ਕਿ ਗੁਰਦੇਵ ਕੌਰ ਦੇ ਵਿਆਹ ਵਿੱਚ ਅਨੋਖੀ ਯਾਦ ਉਦੋਂ ਜੁੜ ਗਈ ਜਦੋਂ ਉਸ ਦੀ ਡੋਲੀ ਵਾਲੀ ਕਾਰ ਹਾਦਸਾਗ੍ਰਸਤ ਹੋ ਕੇ ਛੱਪੜ ਵਿੱਚ ਜਾ ਡਿੱਗੀ। ਹਾਲਾਂਕਿ, ਇਹ ਹਾਦਸਾ ਜਾਨਲੇਵਾ ਵੀ ਹੋ ਸਕਦਾ ਸੀ, ਪਰ ਚੰਗੀ ਕਿਸਮਤ ਨੂੰ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਜਾਂਝੀਆਂ ਨੇ ਛਾਲਾਂ ਮਾਰ ਕੇ ਲਾੜੇ ਤੇ ਸੱਜ ਵਿਆਹੀ ਵਹੁਟੀ ਨੂੰ ਬਚਾਇਆ।ਬੀਤੇ ਦਿਨੀਂ ਪਿੰਡ ਰੋਡਾਵਾਲੀ ਦੇ ਰਹਿਣ ਵਾਲੇ ਹਰਪਾਲ ਸਿੰਘ ਤੇ ਗੁਰਦੇਵ ਕੌਰ ਦਾ ਵਿਆਹ ਸੀ। ਹਨੇਰਾ ਹੋਣ ਕਾਰਨ ਇਹ ਹਾਦਸਾ ਵਾਪਰ ਗਿਆ। ਹਰਪਾਲ ਸਿੰਘ ਨੇ ਦੱਸਿਆ ਕਿ ਡੋਲੀ ਤੁਰਨ ਤੋਂ ਬਾਅਦ ਉਹ ਰਸਤੇ ਵਿੱਚ ਇੱਕ ਮੰਦਰ ‘ਚ ਮੱਥਾ ਟੇਕਣ ਲਈ ਰੁਕੇ ਸਨ। ਹਨੇਰਾ ਹੋ ਗਿਆ ਸੀ ਤੇ ਅੱਗੇ ਜਾ ਕੇ ਉਨ੍ਹਾਂ ਨਾਲ ਇਹ ਹਾਦਸਾ ਵਾਪਰ ਗਿਆ।
ਕਾਰ ਚਾਲਕ ਗੁਰਦੇਵ ਸਿੰਘ ਨੇ ਦੱਸਿਆ ਕਿ ਉਹ ਜਦੋਂ ਪਿੰਡ ਰੁਹੇੜਿਆਂ ਵਾਲੀ ਪਹੁੰਚੇ ਤਾਂ ਛੱਪੜ ਕੋਲ ਮੋੜ ਵਿਖਾਈ ਨਹੀਂ ਦਿੱਤਾ ਤੇ ਉਨ੍ਹਾਂ ਦੀ ਕਾਰ ਸਿੱਧੀ ਛੱਪੜ ਵਿੱਚ ਜਾ ਡਿੱਗੀ। ਬਰਾਤੀਆਂ ਨੇ ਤੁਰੰਤ ਕਾਰ ਸਵਾਰ ਲਾੜਾ-ਲਾੜੀ ਤੇ ਦੋ ਬੱਚਿਆਂ ਸਮੇਤ ਸੱਤ ਲੋਕਾਂ ਨੂੰ ਬਾਹਰ ਕੱਢ ਲਿਆ। ਸਾਰੇ ਠੀਕ ਸਨ, ਕੁਝ ਨੂੰ ਮਾਮੂਲੀ ਸੱਟਾਂ ਲੱਗੀਆਂ।
ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਛੱਪੜ ‘ਤੇ ਮੋੜ ਹੋਣ ਕਾਰਨ ਪਹਿਲਾਂ ਵੀ ਕਈ ਹਾਦਸੇ ਵਾਪਰ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਕਈ ਪਸ਼ੂ ਵੀ ਇੱਥੇ ਡਿੱਗ ਕੇ ਮਰ ਚੁੱਕੇ ਹਨ। ਉਨ੍ਹਾਂ ਛੱਪੜ ‘ਤੇ ਵਾੜ ਲਾਉਣ ਦੀ ਮੰਗ ਕੀਤੀ।