
ਗੁਜਰਾਤ ਦੇ ਭਾਵਨਾਗਰ 'ਚ ਮੰਗਲਵਾਰ ਸਵੇਰੇ ਇਕ ਟਰੱਕ ਨਾਲੇ 'ਚ ਡਿੱਗ ਗਿਆ, ਜਿਸ ਕਾਰਨ 20 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਤੇ ਵੱਡੀ ਗਿਣਤੀ 'ਚ ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਜਾਣਕਾਰੀ ਮੁਤਾਬਕ ਟਰੱਕ 'ਚ ਲਗਭਗ 60 ਲੋਕ ਸਵਾਰ ਸਨ। ਹਾਦਸੇ ਤੋਂ ਬਾਅਦ ਮਚੀ ਚੀਕ-ਪੁਕਾਰ ਸੁਣ ਕੇ ਸਥਾਨਕ ਲੋਕ ਮੌਕੇ 'ਤੇ ਪੁੱਜੇ ਅਤੇ ਟਰੱਕ 'ਚ ਫਸੇ ਲੋਕਾਂ ਨੂੰ ਬਾਹਰ ਕੱਢਿਆ।
ਹਾਦਸੇ ਦੀ ਸੂਚਨਾ ਮਿਲਦੇ ਹੀ ਮੌਕੇ 'ਤੇ ਪੁੱਜੀ ਪੁਲਸ ਐਂਬੂਲੈਂਸ ਦੀ ਮਦਦ ਨਾਲ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਉਣ ਦਾ ਕੰਮ ਕਰ ਰਹੀ ਹੈ।। ਦੱਸ ਦਈਏ ਕਿ ਇਹ ਹਾਦਸਾ ਰੰਗੋਹਲਾ-ਭਾਵਨਾਗਰ ਹਾਈਵੇ 'ਤੇ ਵਾਪਰਿਆ ਹੈ।