ਮੋਦੀ ਸਰਕਾਰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ​ਬਾਰੇ ਪੰਜਾਬ ਸਰਕਾਰ ਦੀ 200 ਕਰੋੜ ਮੰਗ ਤੋਂ ਮੁਨਕਰ ਹੋਈ
Published : Feb 7, 2018, 3:34 pm IST
Updated : Feb 7, 2018, 10:37 am IST
SHARE ARTICLE

ਚੰਡੀਗਡ਼੍ਹ, 5 ਫਰਵਰੀ, (ਨੀਲ ਭਲਿੰਦਰ ਸਿੰਘ) ਪੰਜਾਬ ਦੀ ਪੰਥਕ ਹਿਤੈਸ਼ੀ ਸ਼੍ਰੋਮਣੀ ਅਕਾਲੀ ਦਲ ਦੀ ਕੇਂਦਰ ਸਰਕਾਰ ਚ ਸਰਗਰਮ ਭਾਈਵਾਲੀ ਦੇ ਬਾਵਜੂਦ ਵੀ ਕੇਂਦਰ ਵਲੋਂ ਪਹਿਲੀ ਪਾਤਸ਼ਾਹੀ ਸਿੱਖ ਧਰਮ ਦੇ ਮੋਢੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ਨਾ ਦਾ ਜਸ਼ਨ ਮਨਾਉਣ ਲਈ ਪੰਜਾਬ ਸਰਕਾਰ ਵਲੋਂ ਕੇਂਦਰ ਕੋਲੋਂ ਕੀਤੀ ਗਈ। ਵਿਸ਼ੇਸ ਪੈਕੇਜ ਦੀ ਤਵੱਕੋਂ ਦਾ ਇਸ ਵਾਰ ਦੇ ਕੇਂਦਰੀ ਬਜਟ ਕੋਈ ਜਿਕਰ ਤੱਕ ਨਹੀਂ ਹੈ।



ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਕੋਲੋਂ ਪੁੱਛੇ ਜਾਣ ਉਤੇ ਉਹਨਾਂ ਪੁਸ਼ਟੀ ਕੀਤੀ ਹੈ ਕਿ ਉਹ ਖੁਦ ਇਹ ਮੰਗ ਲੈ ਕੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਕੋਲ ਗਏ ਸਨ। ਉਹਨਾਂ ਕੇਂਦਰੀ ਬਜਟ ਨੂੰ ਰਾਜਾਂ ਲਈ ਬੇਹੱਦ ਖੋਖਲਾ ਅਤੇ ਨੁਕਸਾਨਦਾਇਕ ਬਜਟ ਕਰਾਰ ਦਿੰਦੇ ਹੋਏ ਕਿਹਾ ਕਿ 'ਅਸੀਂ ਮਾਨਵਤਾ ਤੇ ਪੰਜ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾਡ਼ੇ ਬਾਬਤ ਜਸ਼ਨਾਂ ਹਿਤ ਕੇਂਦਰ ਸਰਕਾਰ ਕੋਲੋਂ ਘੱਟੋ ਘੱਟ 200 ਕਰੋਡ਼ ਰੁਪਏ ਦੀ ਵਿਸ਼ੇਸ਼ ਗ੍ਰਾਂਟ ਦੇਣ ਦੀ ਬੇਨਤੀ ਕੀਤੀ ਸੀ। 



ਇਸ ਤੋਂ ਇਲਾਵਾ ਸਾਲ 2019 ਵਿਚ 13 ਅਪ੍ਰੈਲ, 1919 (ਵੈਸਾਖੀ ਮੌਕੇ) ਜਲ੍ਹਿਆਂਵਾਲੇ ਬਾਗ ਦੇ ਖੂਨੀ ਸਾਕੇ ਦੇ ਸੌ ਸਾਲ ਪੂਰੇ ਹੋ ਰਹੇ ਹੋਣ ਮੌਕੇ ਭਾਰਤੀ ਆਜ਼ਾਦੀ ਸੰਘਰਸ਼ ਦੀ ਇਸ ਅਭੁੱਲ ਅਤੇ ਬੇਮਿਸਾਲ ਸ਼ਹਾਦਤ ਦੀ ਯਾਦਗਾਰ ਨੂੰ ਸਿਜਦੇ ਹਿਤ ਵੀ ਇਕ ਹੋਰ 100 ਕਰੋਡ਼ ਰੁਪਏ ਅਕਾਦਮਿਕ, ਖੋਜ ਅਤੇ ਅਜਾਇਬ ਘਰ ਪ੍ਰਾਜੈਕਟਾਂ ਲਈ ਦਿੱਤੇ ਜਾਣ ਦੀ ਮੰਗ ਰੱਖੀ ਗਈ ਸੀ। ਪਰ ਕੇਂਦਰ ਨੇ ਉਸ ਉਤੇ ਵੀ ਚੁਪੀ ਧਾਰ ਲਈ ਹੈ।




'ਸਪੋਕਸਮੈਨ ਵੈਬ ਟੀਵੀ' ਉਤੇ ਇੱਕ ਐਕਸਕਲੂਸੀਵ ਇੰਟਰਵਿਊ ਦੌਰਾਨ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਜੇਕਰ ਇਸ ਵਾਰ ਦੇ ਕੇਂਦਰੀ ਬਜਟ ਨੂੰ ਗਹੁ ਨਾਲ ਵੇਖਿਆ ਜਾਵੇ ਤਾਂ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ ਇਸ ਵਾਰ ਆ ਰਹੀ 150 ਸਾਲਾ ਜਨਮ ਵਰ੍ਹੇਗੰਢ ਨੂੰ ਸਮਰਪਤ ਪ੍ਰਬੰਧਾਂ ਲਈ ਕੇਂਦਰੀ ਬਜਟ ਚ ਬਕਾਇਦਾ ਤੌਰ ਉਤੇ 150 ਕਰੋਡ਼ ਰੁਪੈ ਰੱਖੇ ਜਾ ਚੁਕੇ ਹਨ, ਜੋ ਕਿ ਵਾਜਿਬ ਹੈ ਪਰ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਸਮੁੱਚੀ ਮਨੁੱਖਤਾ ਨੂੰ ਮਹਾਨ ਦੇਣ ਹੈ।



ਗੁਰੂ ਸਾਹਿਬ ਦੀ ਬਾਣੀ, ਉਹਨਾਂ ਦੀਆਂ ਸਿਖਿਆਵਾਂ ਸਮੁਚੇ ਜਗਤ ਦਾ ਮਾਰਗ-ਦਰਸ਼ਨ ਕਰਦੀਆਂ ਹਨ। ਇਸੇ ਲਈ ਪੰਜਾਬ ਸਰਕਾਰ ਚਾਹੁੰਦੀ ਸੀ ਕਿ ਕੇਂਦਰ ਬਜਟ ਵਿਚ ਇਸ ਵੱਡੇ ਮੌਕੇ ਲਈ ਵੀ ਘਟੋ ਘਟ 200 ਕਰੋਡ਼ ਰੁਪੈ ਰੱਖੇ ਜਾਣੇ ਚਾਹੀਦੇ ਸਨ। ਤਾਂ ਜੋ ਸ਼੍ਰੀ ਗੁਰੂ ਨਾਨਕ ਦੇਵ ਜੀ ਪ੍ਰਕਾਸ਼ ਪੁਰਬ ਦੇ 550ਵੇਂ ਸਾਲ ਦੇ ਜਸ਼ਨ ਸ਼ਰਧਾ ਅਤੇ ਸ਼ਾਨਦਾਰ ਤਰੀਕੇ ਨਾਲ ਮਨਾਏ ਜਾ ਸਕਣ। ਇਸੇ ਤਰਾਂ ਭਾਰਤੀ ਅਜਾਦੀ ਸੰਘਰਸ਼ ਦੇ ਸਭ ਤੋਂ ਵੱਧ ਕਾਲੇ ਪੰਨਿਆਂ 'ਚ ਦਰਜ ਜਲਿਆਂਵਾਲੇ ਬਾਗ ਦੇ ਖੂਨੀ ਸਾਕੇ ਨੂੰ ਸ਼ਰਧਾ ਅਤੇ ਵੇਦਨਾ ਨਾਲ ਯਾਦ ਕਰਨ ਅਤੇ ਅਗਲੀਆਂ ਪੀਡ਼ੀਆਂ ਨੂੰ ਇਸਦੀ ਮਹੱਤਤਾ ਦਰਸਾਉਣ ਦੇ ਮਨਸ਼ੇ ਨੂੰ ਧਿਆਨ ਵਿਚ ਰੱਖਦਿਆਂ ਕੇਂਦਰ ਨੂੰ ਬਜਟ ਤੋਂ ਪਹਿਲਾਂ ਬਾਕਾਇਦਾ ਲਿਖਤੀ ਬੇਨਤੀ ਕੀਤੀ ਗਈ ਕਿ ਸੂਬਾ ਸਰਕਾਰ ਨੂੰ 100 ਕਰੋਡ਼ ਰੁਪਏ ਦੀ ਵਿਸ਼ੇਸ਼ ਗ੍ਰਾਂਟ ਦਿੱਤੀ ਜਾਵੇ।

ਵਿੱਤ ਮੰਤਰੀ ਨੇ ਇਸ ਵਿਸ਼ੇਸ ਇੰਟਰਵਿਊ ਦੌਰਾਨ ਨੁਕਤਾ ਦਰ ਨੁਕਤਾ ਸਥਿਤੀ ਸਪਸ਼ਟ ਕਰਦੇ ਹੋਏ ਕੇਂਦਰੀ ਬਜਟ ਦੇ ਪੂਰੀ ਤਰਾਂ ਨਾਲ ਰਾਜਾਂ ਖ਼ਾਸਕਰ ਪੰਜਾਬ ਵਿਰੋਧੀ ਹੋਣ ਦਾ ਦਾਅਵਾ ਦੁਹਰਾਇਆ ਹੈ। 'ਇਹ ਵਿੱਤ ਮੰਤਰੀ ਦਾ ਕੰਮ ਨਹੀਂ ਮੁੱਖ ਮੰਤਰੀ ਖੁਦ ਜਾ ਕੇ ਪ੍ਰਧਾਨ ਮੰਤਰੀ ਨੂੰ ਮਿਲਣ, ਅਕਾਲੀ ਦਲ ਨਾਲ ਤੁਰੇਗਾ- ਡਾ-ਦਲਜੀਤ ਸਿੰਘ ਚੀਮਾ।

ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਬੁਲਾਰੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਪੁੱਛੇ ਜਾਣ ਉਤੇ ਇਸ ਮੁਦੇ ਉਤੇ ਆਪਣੀ ਪਾਰਟੀ ਵਲੋਂ ਟਿਪਣੀ ਦਿਤੀ ਹੈ. ਉਹਨਾਂ ਕਿਹਾ ਕਿ ਇਹ ਵੱਡਾ ਵਿਸ਼ਾ ਹੈ। ਇਹ ਵਿੱਤ ਮੰਤਰੀ ਦੇ ਪੱਧਰ ਉਤੇ ਕੇਂਦਰ ਨੂੰ ਚਿਠੀਆਂ ਲਿਖਣ ਦਾ ਲਖਾਇਕ ਨਹੀਂ ਹੈ। ਪੰਜਾਬ ਦੇ ਮੁੱਖ ਮੰਤਰੀ ਨੂੰ ਖੁਦ ਨਿਜੀ ਤੌਰ ਉਤੇ ਇਸ ਬਾਬਤ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕਰਨੀ ਚਾਹੀਦੀ ਹੈ. ਇਸ ਮੁਦੇ ਉਤੇ ਅਕਾਲੀ ਦਲ ਉਹਨਾਂ ਦੇ ਨਾਲ ਤੁਰਨ ਨੂੰ ਤਿਆਰ ਹੈ।

SHARE ARTICLE
Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement