
ਬਲਾਚੌਰ : ਬਲਾਚੌਰ ਸਮੂਹ ਪੱਤਰਕਾਰ ਭਾਈਚਾਰੇ ਦੇ ਵੱਲੋਂ ਪ੍ਰੈਸ ਐਂਡ ਹੈਲਪ ਕਲੱਬ ਦੇ ਵੱਲੋਂ ਆਈਵੀਵਾਈ ਹਸਪਤਾਲ ਵਿੱਚ ਪਹਿਲਾ ਮੈਡੀਕਲ ਚੈਕਅੱਪ ਕੈਂਪ ਲਗਾਇਆ ਗਿਆ। ਇਸ ਕੈਪ ਦਾ ਉਦਘਾਟਨ ਹਲਕਾ ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ ਨੇ ਕੀਤਾ।
ਉਨ੍ਹਾਂ ਨੇ ਪ੍ਰੈਸ ਕਲੱਬ ਵੱਲੋਂ ਲਗਾਏ ਇਸ ਕੈਂਪ ਦੀ ਪ੍ਰਸ਼ੰਸਾ ਕੀਤੀ ਤੇ ਕਿਹਾ ਕਿ ਅਜਿਹੇ ਕੈਂਪ ਲਗਾਉਣੇ ਚਾਹੀਦੇ ਹਨ ਤਾਂ ਕਿ ਗਰੀਬ ਤੇ ਜਰੂਰਤਮੰਦ ਲੋਕ ਇਹਨਾਂ ਕੈਂਪ ਵਿੱਚ ਪਹੁੰਚ ਕੇ ਆਪਣੀ ਸਿਹਤ ਦੀ ਜਾਂਚ ਕਰਵਾ ਸਕਣ।
ਜਿਸ ਵਿੱਚ ਹਾਰਟ ,ਓਰਥੋ ਦਾ ਚੈਕਅੱਪ ਕਰਕੇ ਜਰੂਰਤਮੰਦਾ ਨੂੰ ਮੁਫਤ ਦਵਾਈਆ ਦਿੱਤੀਆ ਗਈਆ। ਕਲੱਬ ਦੇ ਪ੍ਰੈਜੀਡੈਂਟ ਸ਼ਾਮ ਲਾਲ ਨੇ ਕਿਹਾ ਕਿ ਅੱਗੇ ਤੋਂ ਵੀ ਅਜਿਹੇ ਲੋਕ ਭਲਾਈ ਦੇ ਕੰਮਾਂ ਵਿੱਚ ਪ੍ਰੈਸ ਕਲੱਬ ਆਪਣਾ ਯੋਗਦਾਨ ਪਾਉਦਾ ਰਹੇਗਾ।