ਸਿਸੋਦੀਆ ਵੱਲੋਂ ਐੱਲ. ਜੀ. ਨੂੰ ਲਿਖੀ ਚਿੱਠੀ, ਲੋਕਾਂ ਦੇ ਟਵਿਟਰ ਤੇ ਆਏ ਅਜਿਹੇ ਕੰਮੈਂਟ
Published : Dec 28, 2017, 12:16 pm IST
Updated : Dec 28, 2017, 6:46 am IST
SHARE ARTICLE

ਦਿੱਲੀ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਐੱਲ. ਜੀ. ਅਨਿਲ ਬੈਜਲ ਵਿਚ ਲਗਾਤਾਰ ਕਿਸੇ ਨਾ ਕਿਸੇ ਮਾਮਲੇ ਨੂੰ ਲੈ ਕੇ ਤਲਵਾਰਾਂ ਖਿੱਚੀਆਂ ਹੀ ਰਹਿੰਦੀਆਂ ਹਨ। ਹੁਣ ਨਵਾਂ ਮਾਮਲਾ, ਜਿਸ 'ਤੇ ਸਰਕਾਰ ਅਤੇ ਐੱਲ. ਜੀ. ਵਿਚ ਖਿੱਚੋਤਾਣ ਸ਼ੁਰੂ ਹੋਈ ਹੈ ਉਹ ਹੈ, ਐੱਲ. ਜੀ. ਵਲੋਂ ਦਿੱਲੀ ਸਰਕਾਰ ਦੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਛੁੱਟੀਆਂ ਦੇਣਾ। 

ਇਸ ਮਾਮਲੇ ਵਿਚ ਦਿੱਲੀ ਦੇ ਡਿਪਟੀ ਸੀ. ਐੱਮ. ਮਨੀਸ਼ ਸਿਸੋਦੀਆ ਨੇ ਐੱਲ. ਜੀ. ਦੇ ਨਾਂ 'ਤੇ ਇਕ ਚਿੱਠੀ ਲਿਖੀ ਹੈ। ਜੋ ਕਿ ਕਿਸੇ ਨੇ ਅਰਵਿੰਦ ਕੇਜਰੀਵਾਲ ਦੀ ਟਵਿੱਟਰ ਵਾਲ 'ਤੇ ਸ਼ੇਅਰ ਕੀਤੀ ਹੈ, ਜਿਸ ਵਿਚ ਸਿਸੋਦੀਆ ਨੇ ਐੱਲ. ਜੀ. ਨੂੰ ਸੰਬੋਧਨ ਕਰਦੇ ਹੋਏ ਲਿਖਿਆ ਹੈ ਕਿ ਤੁਸੀਂ ਇਸ ਹਫਤੇ ਦਿੱਲੀ ਸਰਕਾਰ ਦੇ ਅਨੇਕ ਸੀਨੀਅਰ ਅਧਿਕਾਰੀਆਂ ਨੂੰ ਛੁੱਟੀ ਦੇ ਦਿੱਤੀ ਹੈ। 


ਜਿਸ ਕਾਰਨ ਦਿੱਲੀ ਸਰਕਾਰ ਦਾ ਕੰਮਕਾਜ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ ਅਤੇ ਸਰਕਾਰ ਲਗਭਗ ਪੰਗੂ ਜਿਹੀ ਬਣ ਕੇ ਰਹਿ ਗਈ ਹੈ। ਸਿਸੋਦੀਆ ਨੇ ਲਿਖਿਆ ਹੈ ਕਿ ਮੇਰੇ ਅਧੀਨ ਆਉਣ ਵਾਲੇ ਵਿੱਤ ਵਿਭਾਗ ਵਿਚ ਪ੍ਰਧਾਨ ਸਕੱਤਰ ਅਤੇ ਸਕੱਤਰ ਦੋਵਾਂ ਨੂੰ ਛੁੱਟੀ ਦੇ ਦਿੱਤੀ ਗਈ ਹੈ। ਜਿਸ ਕਾਰਨ ਵਿੱਤ ਵਿਭਾਗ ਦਾ ਕੰਮਕਾਜ ਠੱਪ ਹੋ ਗਿਆ ਹੈ। 

ਸਿਸੋਦੀਆ ਨੇ ਲਿਖਿਆ ਹੈ ਕਿ ਛੁੱਟੀ ਲੈਣਾ ਕਰਮਚਾਰੀਆਂ ਦਾ ਹੱਕ ਹੈ ਪਰ ਉਨ੍ਹਾਂ ਨੂੰ ਛੁੱਟੀ ਦੇਣ ਤੋਂ ਪਹਿਲਾਂ ਸਬੰਧਤ ਵਿਭਾਗ ਦੇ ਮੰਤਰੀ ਜਾਂ ਮੁੱਖ ਮੰਤਰੀ ਨਾਲ ਸਲਾਹ ਜ਼ਰੂਰ ਲੈ ਲਈ ਜਾਵੇ। ਅੱਜ ਹਾਲਤ ਇਹ ਹੈ ਕਿ ਸਵੇਰੇ ਦਫਤਰ ਪਹੁੰਚਣ 'ਤੇ ਹੀ ਮੰਤਰੀ ਨੂੰ ਪਤਾ ਲੱਗਦਾ ਹੈ ਕਿ ਉਸ ਦੇ ਵਿਭਾਗ ਦੇ ਅਧਿਕਾਰੀ ਛੁੱਟੀ 'ਤੇ ਹਨ ਅਤੇ ਵਿਭਾਗ ਦਾ ਸਾਰਾ ਕੰਮ ਰੁਕ ਗਿਆ ਹੈ। ਪੱਤਰ ਵਿਚ ਕਿਹਾ ਗਿਆ ਕਿ ਅਧਿਕਾਰੀਆਂ ਨੂੰ ਛੁੱਟੀ ਦੇਣ ਦਾ ਅਧਿਕਾਰ ਵਿਭਾਗ ਦੇ ਮੰਤਰੀ ਨੂੰ ਹੀ ਹੋਣਾ ਚਾਹੀਦਾ ਹੈ।



ਟਵਿੱਟਰ 'ਤੇ ਲੋਕਾਂ ਵਲੋਂ ਕੀਤੇ ਗਏ ਰੌਚਕ ਰੀ-ਟਵੀਟ ਇਸ ਤਰ੍ਹਾਂ ਹਨ :

* ਚੰਦਨ ਤਿਵਾਰੀ ਨੇ ਲਿਖਿਆ ਕਿ ਅਜਿਹਾ ਹੈ ਕਿ ਕੰਮ ਤਾਂ ਭਾਵੇਂ ਆਫਿਸ ਸਟਾਫ ਨੇ ਹੀ ਕਰਨਾ ਹੁੰਦਾ ਹੈ ਤਾਂ ਜੇ ਕੋਈ ਐਮਰਜੈਂਸੀ ਹੋਵੇ ਤਾਂ ਵਟਸਐਪ 'ਤੇ ਪੁੱਛ ਲਿਆ ਕਰਨ। ਵੈਸੇ ਵੀ ਤਾਂ ਪੰਜਾਬ ਚੋਣਾਂ ਦੇ ਸਮੇਂ ਤੁਹਾਡੀ ਸਰਕਾਰ ਵਟਸਐਪ 'ਤੇ ਹੀ ਚਲਦੀ ਸੀ।
* ਸ਼ੈਲੇਂਦਰ ਗੌਤਮ ਨੇ ਲਿਖਿਆ ਕਿ ਕੋਹਲੀ ਨੇ ਰਿਸੈਪਸ਼ਨ ਵਿਚ ਨਹੀਂ ਬੁਲਾਇਆ, ਯੋਗੀ ਨੇ ਮੈਟਰੋ ਦੇ ਉਦਘਾਟਨ ਸਮਾਰੋਹ ਵਿਚ ਨਹੀਂ ਬੁਲਾਇਆ ਅਤੇ ਦਿੱਲੀ ਦੀ ਨਾਜਾਇਜ਼ ਬੇਕਬਜ਼ਾ ਸ਼ਾਸਕ ਜਿੱਲੇਇਲਾਹੀ ਖੁਜਲੀਵਾਲ ਨੇ ਤੁਗਲਕੀ ਫੁਰਮਾਨ ਸੁਣਾਇਆ... ਪਾਣੀ ਦੀਆਂ ਕੀਮਤਾਂ ਵਧਾ ਦਿੱਤੀਆਂ।


* ਸ਼ਿਆਮਲੀ ਨੇ ਲਿਖਿਆ ਕਿ ਮਤਲਬ ਪਿਆ ਤੁਹਾਨੂੰ ਪਤਾ ਨਹੀਂ ਕਿ ਵਿੰਟਰ ਹੋਲੀਡੇਜ਼ 'ਤੇ ਸਭ ਨੇ ਬਾਹਰ ਜਾਣਾ ਹੁੰਦਾ ਹੈ। ਇਕ ਵੀਕ ਕੰਮ ਸਲੋਅ ਹੋ ਵੀ ਗਿਆ ਤਾਂ ਕੀ?
* ਇਸ ਤਰ੍ਹਾਂ ਹੁਣ ਦਿੱਲੀ ਸਰਕਾਰ ਅਤੇ ਐੱਲ. ਜੀ. ਦੀ ਲੜਾਈ ਸੋਸ਼ਲ ਮੀਡੀਆ 'ਤੇ ਖੂਬ ਰੌਚਕ ਅੰਦਾਜ਼ ਵਿਚ ਦਿਖਾਈ ਦੇਣ ਲੱਗੀ ਹੈ।

SHARE ARTICLE
Advertisement

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM
Advertisement