'Zest Premio' ਟਾਟਾ ਮੋਟਰਸ ਦੀ ਕਾਰ ਦਾ ਨਵਾਂ ਅਵਤਾਰ
Published : Mar 5, 2018, 3:57 pm IST
Updated : Mar 5, 2018, 10:27 am IST
SHARE ARTICLE

ਟਾਟਾ ਮੋਟਰਸ ਨੇ 'Zest Premio' ਨਾਂ ਨਾਲ ਆਪਣੀ Zest ਸੇਡਾਨ ਕਾਰ ਦਾ ਸਪੈਸ਼ਲ ਐਡੀਸ਼ਨ ਲਾਂਚ ਕਰ ਦਿੱਤਾ ਹੈ| ਇਸ ਕਾਰ 'ਚ 13 ਨਵੇਂ ਫੀਚਰਸ ਦਿੱਤੇ ਗਏ ਹਨ। ਨਵੀਂ Zest Premio ਕਾਰ ਦੀ ਕੀਮਤ 7.53 ਲੱਖ ਰੁਪਏ (ਐਕਸ-ਸ਼ੋਰੂਮ, ਦਿੱਲੀ) ਹੈ। ਇਹ ਕੀਮਤ ਡੀਜ਼ਲ ਵੇਰੀਐਂਟ ਦੀ ਹੈ ਅਤੇ ਇਸਦੀ ਵਿਕਰੀ ਦੇਸ਼-ਭਰ ਦੇ ਟਾਟਾ ਮੋਟਰ ਸੇਲਜ਼ ਆਉਟਲੇਟ 'ਚ ਹੋਵੇਗੀ।


ਟਾਟਾ ਮੋਟਰਸ ਵੱਲੋਂ Zest Premio ਨੂੰ 13 ਨਵੇਂ ਫੀਚਰਸ ਦੇ ਨਾਲ ਪੇਸ਼ ਕੀਤਾ ਗਿਆ ਹੈ। ਕਾਰ ਦੀ ਰੂਫ 'ਤੇ ਗਲਾਸੀ ਬਲੈਕ ਫਿਨਿਸ਼, ਰਿਅਰਵਿਊ ਮਿਰਰਸ 'ਚ ਬਾਹਰਲੇ ਪਾਸੇ ਪਿਆਨੋ ਬਲੈਕ ਕਲਰ, ਮਲਟੂ-ਰੀਫਲੈਕਟਰ ਹੈੱਡਲੈਂਪਸ , ਇਕ ਪਿਆਨੋ ਬਲੈਕ ਹੁਡ ਸਟਰਿੱਪ, ਡਿਊਲ ਟੋਨ ਬੰਪਰ, ਪਿਆਨੋ ਬਲੈਕ ਬੂਟ ਲਿਡ ਗਾਰਨਿਸ਼ ਅਤੇ ਇਕ 'Premio' ਬੈਡ ਸ਼ਾਮਿਲ ਹਨ, ਪਰ ਵ੍ਹੀਲਜ਼ ਦੇ ਲਈ ਵੀ ਸਟੈਂਡਰਡ ਸਿਲਵਰ ਕਲਰ ਦਿੱਤਾ ਗਿਆ ਹੈ, ਪਰ ਗਾਹਕ ਵਾਧੂ ਐਕਸੈਸਰੀ ਦੇ ਤੌਰ 'ਤੇ ਇਕ ਪਿਆਨੋ ਬਲੈਕ ਸਪਾਇਲਰ ਐਡ ਕਰ ਸਕਦੇ ਹਨ। 


ਕਾਰ ਦੇ ਸਟੈਂਡਰਡ ਫੀਚਰ ਤੋਂ ਇਲਾਵਾ, Premio ਐਂਡੀਸ਼ਨ ਦੇ ਇੰਟੀਰਿਅਰ 'ਚ ਡੈਸ਼ਬੋਰਡ 'ਤੇ ਇਕ ਚਿਕ ਟੈਨ ਫਿਨਿਸ਼ ਵਾਲਾ ਮਿਡ ਪੈਡ ਹੈ। ਸੀਟਾਂ ਨੂੰ ਵੀ ਨਵੇਂ ਪ੍ਰੀਮਿਅਮ ਫੈਬਰਿਕ ਨਾਲ ਬਣਾਇਆ ਗਿਆ ਹੈ, ਜਿਸ ਦੀ ਸਿਲਾਈ ਕੰਟਰਾਸਟ ਕਲਰ 'ਚ ਹੈ ਅਤੇ Premio ਬ੍ਰਾਂਡਿੰਗ ਵੀ ਹਨ। 


Zest ਦੇ ਨਵੇਂ ਮਾਡਲ 'ਚ ਹਾਰਮਨ ਦਾ ਬਣਾਇਆ ਹੋਇਆ ਟਾਟਾ ਦਾ ਸਫਲ ਕੁਨੈਕਟ ਨੈਕਸਟ ਟੱਚਸਕਰੀਨ ਇਨਫੋਟੇਨਮੈਂਟ ਸਿਸਟਮ ਦਿੱਤਾ ਗਿਆ ਹੈ। 


ਕਾਰ 'ਚ ਕੋਈ ਮੈਕੇਨਿਕਲ ਅਪਡੇਟ ਨਹੀਂ ਕੀਤਾ ਗਿਆ ਹੈ ਅਤੇ Zest Premio 'ਚ 1.3 ਲੀਟਰ, 4 ਸਿਲੰਡਰ, ਟਰਬੋਡੀਜ਼ਲ ਇੰਜਣ ਨੂੰ ਬਰਕਰਾਰ ਰੱਖਿਆ ਗਿਆ ਹੈ। ਸਟੈਂਡਰਡ ਵਰਜ਼ਨ 'ਚ ਵੀ ਇਸ ਪਾਵਰ ਦੇ ਇੰਜਣ ਹੈ। 5 ਸਪੀਡ ਮੈਨੂਅਲੀ ਟਰਾਂਸਮਿਸ਼ਨ ਦੇ ਨਾਲ ਮੋਟਰ ਨਾਲ 75ps ਦੀ ਪਾਵਰ ਅਤੇ 190Nm ਟਾਰਕ ਬਣਦਾ ਹੈ ।

 


SHARE ARTICLE
Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement