ਕੁੱਝ ਖ਼ਾਸ ਕਿਰਦਾਰ ਨਿਭਾਉਣਾ ਪਸੰਦ ਕਰਦੀ ਹੈ ਸੋਨਮ ਕਪੂਰ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

ਹਿੰਦੀ ਫ਼ਿਲਮ ਇੰਡਸਟ੍ਰੀ ਵਿਚ ਇਕ - ਦਹਾਕਾ ਪੂਰਾ ਕਰ ਚੁਕੀ ਅਦਾਕਾਰਾ ਸੋਨਮ ਕਪੂਰ ਨੇ ਕਿਹਾ ਹੈ ਕਿ ਉਹ ਪ੍ਰਸਿੱਧੀ ਅਤੇ ਸਟਾਰਡਮ ਤੋਂ ਹੱਟ ਕੇ ਚੰਗੇ ਕੰਮ ਦਾ ਚੋਣ ਕਰਦੀ...

Sonam Kapoor

ਮੁੰਬਈ : ਹਿੰਦੀ ਫ਼ਿਲਮ ਇੰਡਸਟ੍ਰੀ ਵਿਚ ਇਕ - ਦਹਾਕਾ ਪੂਰਾ ਕਰ ਚੁਕੀ ਅਦਾਕਾਰਾ ਸੋਨਮ ਕਪੂਰ ਨੇ ਕਿਹਾ ਹੈ ਕਿ ਉਹ ਪ੍ਰਸਿੱਧੀ ਅਤੇ ਸਟਾਰਡਮ ਤੋਂ ਹੱਟ ਕੇ ਚੰਗੇ ਕੰਮ ਦਾ ਚੋਣ ਕਰਦੀ ਹੈ। ਉਨ੍ਹਾਂ ਨੇ 2005 ਵਿਚ ਸੰਜੇ ਲੀਲਾ ਭੰਸਾਲੀ ਦੀ ਫ਼ਿਲਮ ‘ਬਲੈਕ’ ਤੋਂ ਸਹਾਇਕ ਨਿਰਦੇਸ਼ਕ ਦੇ ਰੂਪ 'ਚ ਫ਼ਿਲਮੀ ਦੁਨੀਆਂ ਵਿਚ ਕਦਮ ਰਖਿਆ ਸੀ।

ਇੰਨੀਂ ਦਿਨੀਂ ਸੋਨਮ 'ਵੀਰੇ ਦੀ ਵੈਡ‍ਿੰਗ' ਦੀ ਰਿਲੀਜ਼ ਦਾ ਇੰਤਜ਼ਾਰ ਕਰ ਰਹੀ ਹੈ। ਸੋਨਮ ਨੇ ‘ਸਾਂਵਰੀਆ’  ਦੇ ਨਾਲ ਅਦਾਕਾਰੀ ਦੀ ਦੁਨੀਆਂ ਵਿਚ ਕਦਮ ਰਖਿਆ। ਉਨ੍ਹਾਂ ਨੇ ਖ਼ੂਬਸੂਰਤ, ਨੀਰਜਾ ਅਤੇ ਪ੍ਰੇਮ ਰਤਨ ਧਨ ਪਾਇਓ ਵਰਗੀ ਦਰਜਨਾਂ  ਫ਼ਿਲਮਾਂ ਤੋਂ ਸਫ਼ਲਤਾ ਹਾਸਲ ਕੀਤੀ। ਹਾਲ ਹੀ ਵਿਚ ਵੀਰੇ ਦੀ ਵੈਡ‍ਿੰਗ ਦੇ ਪ੍ਰਮੋਸ਼ਨ ਦੌਰਾਨ ਅਦਾਕਾਰਾ ਨੇ ਸਟਾਰਡਮ ਨੂੰ ਲੈ ਕੇ ਗੱਲਬਾਤ ਕੀਤੀ।  

ਸੋਨਮ ਨੇ ਕਿਹਾ ਕਿ ਮੈਂ ਕਦੇ ਵੀ ਫ਼ੇਮ ਜਾਂ ਸਟਾਰਡਮ ਦੇ ਪਿੱਛੇ ਨਹੀਂ ਭੱਜਦੀ। ਮੈਂ ਹਮੇਸ਼ਾ ਵਧੀਆ ਕੰਮ ਕਰਨਾ ਚਾਹਿਆ ਹੈ। ਸੋਨਮ ਰੁਮਾਂਸ,  ਕਾਮੇਡੀ, ਡਰਾਮਾ, ਬਾਇਗ੍ਰਾਫ਼ਿਕਲ ਥਰਿਲਰ ਅਤੇ ਬਾਇਓਗ੍ਰਾਫ਼ਿਕਲ ਕਾਮੇਡੀ - ਡ੍ਰਾਮਾ ਵਰਗੀ ਸ਼ੈਲੀਆਂ ਵਿਚ ਕੰਮ ਕਰ ਚੁਕੀ ਹਾਂ ਪਰ ਹੁਣ ਉਹ ਮਸਾਲਾ ਫ਼ਿਲਮਾਂ ਵਿਚ ਨਜ਼ਰ ਆਉਣਗੇ।

ਸਾਲ 2016 ਵਿਚ ‘ਨੀਰਜਾ’ ਲਈ ਰਾਸ਼ਟਰੀ ਫ਼ਿਲਮ ਐਵਾਰਡ ਵਿਚ ਸਪੈਸ਼ਲ ਮੈਂਸ਼ਨ ਪ੍ਰਾਪਤ ਕਰ ਚੁਕੀ ਸੋਨਮ ਨੇ ਕਿਹਾ ਕਿ ਮੈਨੂੰ ਨਹੀਂ ਲਗਦਾ ਕਿ ਮੈਂ ਕੋਈ ਮਸਾਲਾ ਫ਼ਿਲਮ ਵਿਚ ਕੰਮ ਕਰਾਂ। ਮੈਂ ਉਸ ਤਰ੍ਹਾਂ ਕਿ ਫ਼ਿਲਮ ਵਿਚ ਕੰਮ ਕਰਨਾ ਚਾਹੁੰਦੀ ਹਾਂ, ਜਿਸ ਨੂੰ ਕਰਨਾ ਮਜ਼ੇਦਾਰ ਲੱਗੇ। ਦਸ ਦਇਏ ਕਿ ਸੋਨਮ ਕਪੂਰ ਇੰਨੀਂ ਦਿਨੀਂ ਅਪਣੀ ਆਉਣ ਵਾਲੀ ਫ਼ਿਲਮ ਵੀਰੇ ਦੀ ਵੈਡ‍ਿੰਗ ਦੇ ਪ੍ਰਮੋਸ਼ਨ ਵਿਚ ਵਿਅਸਤ ਹਨ। ਇਸ ਫ਼ਿਲਮ ਵਿਚ ਉਨ੍ਹਾਂ ਨਾਲ ਕਰੀਨਾ ਕਪੂਰ ਅਤੇ ਸਵਰਾ ਭਾਸਕਰ ਵੀ ਨਜ਼ਰ ਆਉਣਗੇ।