ਮਹਾਂਰਾਸ਼ਟਰ ਸਰਕਾਰ ਨੇ ਇਨ੍ਹਾਂ ਨਿਰਦੇਸ਼ਾਂ ਨਾਲ ਫਿਲਮਾਂ, ਟੀਵੀ ਸ਼ੋਅ ਦੀ ਸ਼ੁਟਿੰਗ ਕਰਨ ਦੀ ਦਿੱਤੀ ਆਗਿਆ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

ਕਰੋਨਾ ਵਾਇਰਸ ਦੇ ਪ੍ਰਭਾਵ ਨੂੰ ਰੋਕਣ ਦੇ ਲਈ ਦੇਸ਼ ਵਿਚ ਮਾਰਚ ਮਹੀਨੇ ਤੋਂ ਹੁਣ ਤੱਕ ਲੌਕਡਾਊਨ ਚੱਲ ਰਿਹਾ ਹੈ।

Photo

ਨਵੀਂ ਦਿੱਲੀ : ਕਰੋਨਾ ਵਾਇਰਸ ਦੇ ਪ੍ਰਭਾਵ ਨੂੰ ਰੋਕਣ ਦੇ ਲਈ ਦੇਸ਼ ਵਿਚ ਮਾਰਚ ਮਹੀਨੇ ਤੋਂ ਹੁਣ ਤੱਕ ਲੌਕਡਾਊਨ ਚੱਲ ਰਿਹਾ ਹੈ। ਪਰ ਹੁਣ ਪਹਿਲਾਂ ਦੇ ਮੁਕਾਬਲੇ ਕੁਝ ਸ਼ਰਤਾਂ ਦੇ ਨਾਲ ਲੌਕਡਾਊਨ ਵਿਚ ਢਿੱਲ ਦਿੱਤੀ ਜਾ ਰਹੀ ਹੈ। ਇਸ ਤਹਿਤ ਹੁਣ ਫਿਲਮਾਂ ਅਤੇ ਟੀਵੀ ਸੀਰੀਅਲ ਦੀ ਸ਼ੂਟਿੰਗ ਵੀ ਦੁਬਾਰਾ ਸ਼ੁਰੂ ਹੋਵੇਗੀ। ਲੌਕਡਾਊਨ ਦੇ ਕਾਰਨ ਇਸ ਤੇ ਵੀ ਤਾਲਾ ਲੱਗਿਆ ਹੋਇਆ ਸੀ। ਹੁਣ ਮਹਾਂਰਾਸ਼ਟਰ ਸਰਕਾਰ ਦੇ ਵੱਲੋਂ ਕੁਝ ਗਾਈਡ ਲਾਈਨ ਜਾਰੀ ਕਰ ਸ਼ੂਟਿੰਗ ਕਰਨ ਦੀ ਆਗਿਆ ਦੇ ਦਿੱਤੀ ਹੈ। ਇਸ ਲਈ ਹੁਣ ਫਿਲਮਾਂ ਅਤੇ ਟੀਵੀ ਦੇ ਸੈਟਸ ਤੇ ਕੁਝ ਪਾਬੰਦੀਆਂ ਲਗਾਈਆਂ ਗਈਆਂ ਹਨ ਜਿਸ ਦੀ ਪਾਲਣ ਸਭ ਨੂੰ ਕਰਨਾ ਪਵੇਗਾ।

ਇਨ੍ਹਾਂ ਨਵੇਂ ਦਿਸ਼ਾਂ-ਨਿਰਦੇਸ਼ਾਂ ਨਾਲ ਕੋਈ ਵੀ 65 ਸਾਲ ਦੀ ਉਮਰ ਤੋਂ ਜ਼ਿਆਦਾ ਦਾ ਵਿਅਕਤੀ, ਗਰਵ-ਵਤੀ ਮਹਿਲਾ, ਐਕਟ ਜਾਂ ਸਟਾਫ ਦੇ ਪਾਟਨਰਸ ਆਦਿ ਸੈਟ ਤੇ ਨਹੀਂ ਆ ਸਕਦੇ। ਹਰ ਸੈੱਟ ਤੇ ਐਂਬੂਲੈਂਸ, ਡਾਕਟਰ ਅਤੇ ਨਰਸ ਦਾ ਹੋਣਾ ਜਰੂਰੀ ਹੋਵੇਗਾ ਅਤੇ ਕਿਸੇ ਦਾ ਵੀ ਕਰੋਨਾ ਪੌਜਟਿਵ ਨਿਕਲਣ ਤੇ ਉਸ ਦਾ ਤੁਰੰਤ ਇਲਾਜ਼ ਕਰਵਾਉਂਣਾ ਹੋਵੇਗਾ। ਇਸ ਤੋਂ ਇਲਾਵਾ ਸੈਟ ਤੇ ਕਿਸੇ ਨਾਲ ਵੀ ਹੱਥ ਮਿਲਾਕੇ, ਕਿਸ ਕਰਕੇ ਜਾਂ ਗਲੇ ਲੱਗ ਕੇ ਹੈਲੋ ਕਰਨਾ ਮਨਾ ਹੈ, ਕਿਸੇ ਦੂਰੇ ਦਾ ਮੇਅਕੱਪ ਵੀ ਇਸਤੇਮਾਲ ਕਰਨ ਤੇ ਮਨਾਹੀ ਹੈ ਅਤੇ ਇਸ ਦੇ ਨਾਲ ਹੀ ਗੰਦੇ ਕੱਪੜਿਆਂ ਦੀ ਸਫਾਈ ਰੋਜ਼ ਹੋਣਾ ਜਰੂਰੀ ਹੈ। 

ਸੈੱਟ ਤੇ ਇਸਤੇਮਾਲ ਹੋਣ ਵਾਲੇ ਸਮਾਨ ਦੀ ਵਰਤੋਂ ਘੱਟ ਤੋਂ ਘੱਟ ਕਰਨ ਨੂੰ ਕਿਹਾ ਗਿਆ ਹੈ। ਸੈੱਟ ਤੇ ਹਰ ਪ੍ਰਕਾਰ ਦੀ ਸਫਾਈ ਰੱਖੀ ਜਾਣੀ ਜਰੂਰੀ ਹੈ। ਇਕ ਟੈਂਟ ਵਿਚ 5 ਲੋਕਾਂ ਤੋਂ ਜ਼ਿਆਦਾ ਲੋਕ ਨਹੀਂ ਰਹਿ ਸਕਦੇ। ਫਿਲਮਾਂ ਅਤੇ ਸੀਰੀਅਲਾਂ ਵਿਚ ਵੱਡੇ ਇੰਵੈਂਟ ਜਿਵੇਂ ਵਿਆਹ ਆਦਿ ਦੀ ਮਨਾਹੀ ਕੀਤੀ ਗਈ ਹੈ। ਇਸ ਵਿਚ ਸਾਰਿਆਂ ਨੂੰ ਸੋਸ਼ਲ ਡਿਸਟੈਂਸਿੰਗ ਦਾ ਖਾਸ ਧਿਆਨ ਰੱਖਣਾ ਹੋਵੇਗਾ। ਹਰ ਸੈੱਟ ਤੇ ਸਿਰਫ 33 ਫੀਸਦੀ ਸਟਾਫ ਨੂੰ ਰੱਖਣ ਨੂੰ ਕਿਹਾ ਗਿਆ ਹੈ, ਹਰ ਵਿਅਕਤੀ ਸੈੱਟ ਤੇ ਐਂਟਰੀ ਕਰਨ ਤੋਂ ਪਹਿਲਾਂ ਆਪਣੇ ਹੱਥ ਸਾਬਣ ਅਤੇ ਪਾਣੀ ਨਾਲ ਚੰਗੀ ਤਰ੍ਹਾਂ ਸਾਫ ਕਰੇਗਾ। ਯਾਤਰਾ ਦੇ ਸਮੇਂ ਪਾਏ ਕੱਪੜਿਆਂ ਨੂੰ ਕੰਮ ਕਰਨ ਸਮੇਂ ਬਦਲ ਕੇ ਨਵੇਂ ਕੱਪੜੇ ਪਾਉਂਣੇ ਹੋਣਗੇ।

ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ, ਜੇ ਸੰਭਵ ਹੋਵੇ ਤਾਂ, ਕਾਸਟਿੰਗ, ਲੁੱਕ ਟੈਸਟ ਅਤੇ ਮੁਲਾਕਾਤ ਵੀਡੀਓ ਕਾਲ, ਵੀਡੀਓ ਕਾਨਫਰੰਸ, ਫੇਸਟਾਈਮ ਜਾਂ ਸਕਾਈਪ ਤੇ ਕੀਤੀ ਜਾਣੀ ਚਾਹੀਦੀ ਹੈ। ਕਲਾਕਾਰਾਂ ਨੂੰ ਉਨ੍ਹਾਂ ਦੇ ਘਰ ਤਿਆਰ ਹੋਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਅਤੇ ਸੈੱਟ 'ਤੇ ਜ਼ਿਆਦਾ ਸਟਾਫ ਨਹੀਂ ਲਿਆਉਂਣ ਦਿੱਤਾ ਜਾਵੇਗਾ। ਅਦਾਕਾਰਾਂ ਨੂੰ ਆਪਣੇ ਨਾਲ ਇੱਕ ਸਟਾਫ ਮੈਂਬਰ ਲਿਆਉਣ ਦੀ ਆਗਿਆ ਹੈ ਜੋ ਵਾਲ ਅਤੇ ਮੇਕਅਪ ਦੋਵੇਂ ਕਰ ਸਕਦੇ ਹਨ। ਇਸ ਦੇ ਨਾਲ ਹੀ ਅਦਾਕਾਰਾਂ ਨੂੰ ਘਰ ਵਿਚ ਹਰ ਤਰ੍ਹਾਂ ਦੀਆਂ ਫਿਟਿੰਗਜ਼ ਕਰਨ ਲਈ ਵੀ ਕਿਹਾ ਗਿਆ ਹੈ। ਐਕਟਰ ਨੂੰ ਘਰ ਤੋਂ ਖਾਣਾ ਲਿਆਉਂਣ ਦੀ ਸਲਾਹ ਦਿੱਤੀ ਗਈ ਹੈ ਅਤੇ ਘੱਟ ਤੋਂ ਘੱਟ ਜੂਨੀਅਰ ਆਰਟਿਸਟ ਨੂੰ ਸੈੱਟ ਤੇ ਰੱਖਣ ਲਈ ਕਿਹਾ ਗਿਆ ਹੈ। ਸਾਰੇ ਮੈਂਬਰ ਸੈਟ ਤੇ ਆਪਣਾ ਪਹਿਛਾਣ ਪੱਤਰ ਲੈ ਕੇ ਆਉਂਣਗੇ। ਇਸ ਤੋਂ ਇਲਾਵਾ ਮੇਅਕੱਪ ਅਤੇ ਹੇਅਰ ਆਰਟਿਸਟ ਨੂੰ ਫੇਸ ਸ਼ੀਲਡ ਪਾਉਂਣਾ ਵੀ ਲਾਜ਼ਮੀ ਕੀਤਾ ਗਿਆ ਹੈ।