ਪ੍ਰਿਅੰਕਾ ਚੋਪੜਾ ਨੇ ਦਿਤੀ ਔਰਤਾਂ ਨੂੰ ਨਸੀਹਤ : ਖੁਦ 'ਤੇ ਸ਼ਕ ਕਰਨਾ ਬੰਦ ਕਰੋ .  .  . 

ਏਜੰਸੀ

ਮਨੋਰੰਜਨ, ਬਾਲੀਵੁੱਡ

ਬਾਲੀਵੁਡ ਅਦਾਕਾਰਾ ਪ੍ਰਿਅੰਕਾ ਚੋਪੜਾ ਦਾ ਕਹਿਣਾ ਹੈ ਕਿ ਔਰਤਾਂ ਦੇ ਨਾਲ ਹਮੇਸ਼ਾ ਦੂਜੇ ਦਰਜੇ ਦੇ ਨਾਗਰਿਕਾਂ ਦੀ ਤਰ੍ਹਾਂ ਵਿਹਾਰ ਕੀਤਾ ਜਾਂਦਾ ਹੈ। ਉਥੇ ਹੀ ਮਰਦਾਂ ਵਲੋ...

Priyanka

ਨਵੀਂ ਦਿੱਲੀ :  ਬਾਲੀਵੁਡ ਅਦਾਕਾਰਾ ਪ੍ਰਿਅੰਕਾ ਚੋਪੜਾ ਦਾ ਕਹਿਣਾ ਹੈ ਕਿ ਔਰਤਾਂ ਦੇ ਨਾਲ ਹਮੇਸ਼ਾ ਦੂਜੇ ਦਰਜੇ ਦੇ ਨਾਗਰਿਕਾਂ ਦੀ ਤਰ੍ਹਾਂ ਵਿਹਾਰ ਕੀਤਾ ਜਾਂਦਾ ਹੈ। ਉਥੇ ਹੀ ਮਰਦਾਂ ਵਲੋਂ ਵਿਪਰੀਤ ਉਨ੍ਹਾਂ ਨੂੰ ਸੁੰਦਰਤਾ ਦੇ ਕੁੱਝ ਨਿਯਮਾਂ ਦਾ ਪਾਲਣ ਕਰਨ ਲਈ ਮਜਬੂਰ ਕੀਤਾ ਜਾਂਦਾ ਹੈ। ਪ੍ਰਿਅੰਕਾ ਦਾ ਮੰਨਣਾ ਹੈ ਕਿ ਸਮਾਜਿਕ ਨਿਯਮ ਦੇ ਅੱਗੇ ਝੁਕਣ ਦੀ ਬਜਾਏ ਔਰਤਾਂ ਨੂੰ ਅਪਣੇ ਆਪ ਨਾਲ ਪਿਆਰ ਕਰਨ ਅਤੇ ਖੁਦ 'ਤੇ ਵਿਸ਼ਵਾਸ ਬਣਾਏ ਰੱਖਣ ਦੀ ਲੋੜ ਹੈ।

ਇਕ ਇੰਟਰਵਿਯੂ ਵਿਚ ਅਦਾਕਾਰਾ ਨੇ ਕਿਹਾ ਕਿ ਸਾਨੂੰ ਹਮੇਸ਼ਾ ਤੋਂ ਇਹ ਕਿਹਾ ਗਿਆ ਹੈ ਕਿ ਕੇਵਲ ਇਕ ਹੀ ਜਿੱਤ ਸਕਦਾ ਹੈ, ਸਿਰਫ਼ ਸੱਭ ਤੋਂ ਉੱਚ ਨੂੰ ਹੀ ਸੱਭ ਤੋਂ ਵਧੀਆ ਮੁੰਡਾ ਮਿਲੇਗਾ ਅਤੇ ਸਿਰਫ਼ ਸੱਭ ਤੋਂ ਚੰਗੇ ਨੂੰ ਹੀ ਸੱਭ ਤੋਂ ਚੰਗੀ ਨੌਕਰੀ ਮਿਲੇਗੀ ਅਤੇ ਇਸ ਲਈ ਅਸੀਂ ਸਾਰਾ ਸਮਾਂ ਦੂਸਰਿਆਂ ਨੂੰ ਅਪਣੇ ਰੱਸਤੇ ਤੋਂ ਹਟਾਉਣ ਵਿਚ ਲਗੇ ਰਹਿੰਦੇ ਹਾਂ। ਉਨ੍ਹਾਂ ਨੇ ਕਿਹਾ ਕੀ ਅਸੀਂ ਸਿਰਫ਼ ਇਕ ਪਲ ਦੇ ਲਈ, ਅਪਣੇ ਆਪ ਨਾਲ ਪਿਆਰ ਕਰੀਏ ਅਤੇ ਕਹੀਏ ਕਿ ਇਸ ਜ਼ਰੂਰਤ ਨਹੀਂ ਕਿ ਅਸੀਂ ਕਿਵੇਂ ਭਾਰ ਘੱਟ ਕਰੀਏ ਜਾਂ ਮਰਦਾਂ ਨੂੰ ਲੁਭਾਉਣ ਲਈ ਕਿਵੇਂ ਭੁੱਖੇ ਰਹੀਏ ?

ਪ੍ਰਿਅੰਕਾ ਨੇ ਕਿਹਾ ਕਿ ਲੋਕ ਹਮੇਸ਼ਾ ਔਰਤਾਂ ਦੀਆਂ ਟੈਲੈਂਟ 'ਤੇ ਸ਼ੱਕ ਕਰਦੇ ਹਨ, ਇਸ ਲਈ ਉਨ੍ਹਾਂ ਨੂੰ (ਔਰਤਾਂ ਨੂੰ) ਅਪਣੇ ਆਪ ਦੀ ਨਿੰਦਿਆ ਕਰਨਾ ਬੰਦ ਕਰ ਦੇਣਾ ਚਾਹੀਦਾ ਹੈ। ਦੂਜੇ ਪਾਸੇ ਦੱਸ ਦਈਏ ਕਿ ਪ੍ਰਿਅੰਕਾ ਚੋਪੜਾ ਇਹਨਾਂ ਦਿਨਾਂ ਅਪਣੇ ਖਾਸ ਦੋਸਤ ਨਿਕ ਜੋਨਸ ਨੂੰ ਲੈ ਕੇ ਕਾਫ਼ੀ ਸੁਰਖੀਆਂ ਵਿਚ ਹਨ। ਨਿਕ ਅਤੇ ਪ੍ਰਿਅੰਕਾ ਚੋਪੜਾ ਜਦੋਂ ਤੋਂ ਭਾਰਤ ਵਿਚ ਹਨ ਉਨ੍ਹਾਂ ਨੂੰ ਲੈ ਕੇ ਕਈ ਖਬਰਾਂ ਆ ਚੁੱਕੀਆਂ ਹਨ।

ਇਸ ਵਿਚ ਉਨ੍ਹਾਂ ਦੀ ਅਪਕਮਿੰਗ ਫ਼ਿਲਮ ਨਲਿਨੀ ਨੂੰ ਲੈ ਕੇ ਵੱਡੀ ਖ਼ਬਰ ਵੀ ਸਾਹਮਣੇ ਆਈ ਹੈ। ਧਿਆਨ ਯੋਗ ਹੈ ਕਿ ਪ੍ਰਿਅੰਕਾ ਚੋਪੜਾ ਦੀ ਇਹ ਫਿਲਮ ਭਾਰਤ ਦੇ ਮਹਾਨ ਲੇਖਕ ਰਬਿੰਦਰਨਾਥ ਟੈਗੋਰ ਦੀ ਪ੍ਰੇਮ ਕਹਾਣੀ 'ਤੇ ਆਧਾਰਿਤ ਹੈ।