ਇਹਨਾਂ ਅਦਾਕਾਰਾ ਨੇ ਪਾਈਆਂ ਆਪਣੀਆਂ Throwback ਤਸਵੀਰਾਂ, ਲੋਕ ਬੋਲੇ OMG!

ਏਜੰਸੀ

ਮਨੋਰੰਜਨ, ਬਾਲੀਵੁੱਡ

ਇਸ ਤੋਂ ਇਲਾਵਾ, ਟਿੱਪਣੀਆਂ ਵਿਚ ਲੋਕਾਂ ਨੇ ਵੀ ਬਹੁਤ ਪ੍ਰਸ਼ੰਸਾ ਕੀਤੀ ਹੈ। ਕਿਸੇ ਨੇ 'ਖੂਬਸੂਰਤ' ਲਿਖਿਆ ਹੈ ਤਾਂ ਕਿਸੇ ਨੇ ਗਾਰਜ਼ੀਅਸ।...

Smriti Irani, Shabana Azmi

ਨਵੀਂ ਦਿੱਲੀ: ਸਮ੍ਰਿਤੀ ਈਰਾਨੀ, ਸ਼ਬਾਨਾ ਆਜ਼ਮੀ, ਕਿਰਨ ਖੇਰ ਅਤੇ ਮਲਾਇਕਾ ਅਰੋੜਾ ਨੇ ਇੰਸਟਾਗ੍ਰਾਮ 'ਤੇ ਆਪਣੀਆਂ ਥ੍ਰੋਬੈਕ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਮਸ਼ਹੂਰ ਹਸਤੀਆਂ ਨੇ ਆਪਣੇ ਪੁਰਾਣੇ ਦਿਨਾਂ ਨੂੰ ਯਾਦ ਕਰਦਿਆਂ ਇਹ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਕੇਂਦਰੀ ਮੰਤਰੀ ਸਮ੍ਰਿਤੀ ਈਰਾਨੀ ਨੇ ਆਪਣੀ ਪੁਰਾਣੀ ਤਸਵੀਰ ਪੋਸਟ ਕਰਦੇ ਹੋਏ ਲਿਖਿਆ 'ਯਾਦਾਂ ... ਕੁਝ ਨਵੀਆਂ, ਕੁਝ ਪੁਰਾਣੀਆਂ'।

ਜਿਸ ਨੂੰ ਹੁਣ ਤੱਕ 50 ਹਜ਼ਾਰ ਤੋਂ ਜ਼ਿਆਦਾ ਲੋਕ ਪਸੰਦ ਕਰ ਚੁੱਕੇ ਹਨ। ਇਸ ਤੋਂ ਇਲਾਵਾ, ਟਿੱਪਣੀਆਂ ਵਿਚ ਲੋਕਾਂ ਨੇ ਵੀ ਬਹੁਤ ਪ੍ਰਸ਼ੰਸਾ ਕੀਤੀ ਹੈ। ਕਿਸੇ ਨੇ 'ਖੂਬਸੂਰਤ' ਲਿਖਿਆ ਹੈ ਤਾਂ ਕਿਸੇ ਨੇ ਗਾਰਜ਼ੀਅਸ। ਕੇਂਦਰੀ ਮੰਤਰੀ ਸਮ੍ਰਿਤੀ ਈਰਾਨੀ ਦੀ ਤਰ੍ਹਾਂ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸ਼ਬਾਨਾ ਆਜ਼ਮੀ ਨੇ ਵੀ ਆਪਣੀ ਥ੍ਰੋਬੈਕ ਤਸਵੀਰ ਸਾਂਝੀ ਕੀਤੀ। ਉਸਨੇ ਆਪਣੀ ਤਸਵੀਰ ਦੇ ਨਾਲ 'A Long Time Ago' ਲਿਖਿਆ।

ਲੋਕਾਂ ਨੇ ਇਸ ਤਸਵੀਰ ਨੂੰ ਵੀ ਬਹੁਤ ਪਸੰਦ ਕੀਤਾ ਅਤੇ ਟਿੱਪਣੀ ਕੀਤੀ ਕਿ ਜੈਸਾ ਪਿਤਾ ਵੈਸੀ ਬੇਟੀ। ਬਾਲੀਵੁੱਡ ਅਭਿਨੇਤਰੀ ਮਲਾਇਕਾ ਅਰੋੜਾ ਖਾਨ ਵੀ ਆਪਣੀ ਥ੍ਰੋਬੈਕ ਤਸਵੀਰ ਪੋਸਟ ਕਰਨ ਵਿਚ ਪਿੱਛੇ ਨਹੀਂ ਰਹੀ। ਉਸਨੇ ਇੱਕ ਬਹੁਤ ਹੀ ਖੂਬਸੂਰਤ ਫੋਟੋ ਪੋਸਟ ਕੀਤੀ। ਇਸ ਤਸਵੀਰ 'ਚ ਮਲਾਇਕਾ ਅਰੋੜਾ ਪੀਲੇ ਰੰਦ ਦੀ ਆਫ ਸ਼ੋਲਡਰ ਡਰੈੱਸ ਵਿਚ ਦਿਖਾਈ ਦੇ ਰਹੀ ਹੈ। ਇਸ ਤਸਵੀਰ ਨੂੰ ਵੇਖ ਕੇ ਕੋਈ ਨਹੀਂ ਕਹਿ ਸਕਦਾ ਕਿ ਇਹ ਮਲਾਇਕਾ ਅਰੋੜਾ ਦੀ ਸਾਲਾਂ ਪੁਰਾਣੀ ਫੋਟੋ ਹੈ।

ਇਸ ਨੂੰ ਹੁਣ ਤੱਕ 1 ਲੱਖ ਤੋਂ ਵੱਧ ਲੋਕਾਂ ਨੇ ਪਸੰਦ ਕੀਤਾ ਹੈ। ਸੰਸਦ ਮੈਂਬਰ ਕਿਰਨ ਖੇਰ ਵੀ ਇਸ ਥ੍ਰੋਬੈਕ ਪੋਸਟ ਵਿਚ ਪਿੱਛੇ ਨਹੀਂ ਰਹੇ। ਉਸਨੇ ਇੰਸਟਾਗ੍ਰਾਮ ਉੱਤੇ ਆਪਣੇ ਬੇਟੇ ਸਿਕੰਦਰ ਖੇਰ ਦੀ ਬਚਪਨ ਦੀ ਤਸਵੀਰ ਪੋਸਟ ਕੀਤੀ ਹੈ। ਇਸ ਦੇ ਨਾਲ ਇੱਕ ਤਾਜ਼ਾ ਸੈਲਫੀ ਵੀ ਸਾਂਝੀ ਕੀਤੀ। ਬਾਲੀਵੁੱਡ ਅਭਿਨੇਤਰੀ ਕਿਰਨ ਖੇਰ ਨੇ ਬੇਟੇ ਸਿਕੰਦਰ ਖੇਰ ਦੇ ਜਨਮਦਿਨ 'ਤੇ ਇਹ ਤਸਵੀਰ ਪੋਸਟ ਕੀਤੀ ਸੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।