ਆਮਿਰ ਖਾਨ ਖਿਲਾਫ BJP ਵਿਧਾਇਕ ਨੇ ਦਰਜ ਕਰਵਾਈ ਸ਼ਿਕਾਇਤ

ਏਜੰਸੀ

ਮਨੋਰੰਜਨ, ਬਾਲੀਵੁੱਡ

ਸੱਟ ਲੱਗਣ ਤੋਂ ਬਾਅਦ ਵੀ ਆਮਿਰ ਸ਼ੂਟਿੰਗ ਕਰਦੇ ਰਹੇ

Aamir Khan

ਨਵੀਂ ਦਿੱਲੀ: ਅਭਿਨੇਤਾ ਆਮਿਰ ਖਾਨ ਆਪਣੀ ਫਿਲਮ 'ਲਾਲ ਸਿੰਘ ਚੱਢਾ' ਦੀ ਸ਼ੂਟਿੰਗ ਕਰ ਰਹੇ ਹਨ। ਇਸ ਸਬੰਧ ਵਿਚ, ਉਹ ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਵਿਚ ਫਿਲਮ ਦੇ ਕੁਝ ਸੀਨ ਦੀ ਸ਼ੂਟਿੰਗ ਕਰ ਰਹੇ ਸਨ, ਪਰ ਸ਼ੂਟਿੰਗ ਨੂੰ ਲੈ ਕੇ ਵਿਵਾਦ ਪੈਦਾ ਹੋ ਗਿਆ ਹੈ।

ਲੋਨੀ ਤੋਂ ਭਾਜਪਾ ਵਿਧਾਇਕ ਨੰਦ ਕਿਸ਼ੋਰ ਗੁਰਜਰ ਨੇ ਆਮਿਰ ਖ਼ਾਨ 'ਤੇ ਕੋਵਿਡ ਪ੍ਰੋਟੋਕੋਲ ਦੀ ਪਾਲਣਾ ਨਾ ਕਰਨ ਦਾ ਦੋਸ਼ ਲਗਾਇਆ ਹੈ। ਇਸ ਦੇ ਨਾਲ ਹੀ ਭਾਜਪਾ ਵਿਧਾਇਕ ਨੇ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ।

ਆਮਿਰ‘ਤੇ ਵਿਧਾਇਕ ਨੇ ਲਗਾਏ ਦੋਸ਼
ਜੇਕਰ ਖਬਰਾਂ ਦੀ ਮੰਨੀਏ ਤਾਂ ਆਮਿਰ ਖਾਨ ਦੇ ਗਾਜ਼ੀਆਬਾਦ ਵਿੱਚ ਹੋਣ ਬਾਰੇ ਸੁਣਦਿਆਂ ਹੀ ਉਸਦੇ ਪ੍ਰਸ਼ੰਸਕ ਬਹੁਤ ਉਤਸ਼ਾਹ ਹੋ ਗਏ ਸਨ। ਪ੍ਰਸ਼ੰਸਕ ਆਮਿਰ ਨੂੰ ਮਿਲਣ ਉਨ੍ਹਾਂ ਦੀ ਸ਼ੂਟ ਲੋਕੇਸ਼ਨ 'ਤੇ ਪਹੁੰਚ ਗਏ। ਆਮਿਰ ਨੇ ਵੀ ਉਹਨਾਂ ਨਾਲ ਮੁਲਾਕਾਤ ਕੀਤੀ, ਪਰ ਇਸ ਦੌਰਾਨ ਆਮਿਰ ਨੇ ਗਲਤੀ ਕੀਤੀ।

ਨਾ ਹੀ ਆਮਿਰ ਨੇ ਅਤੇ ਨਾ ਹੀ ਉਹਨਾਂ ਦੇ  ਪ੍ਰਸ਼ੰਸਕਾਂ ਨੇ ਮਿਲਦੇ ਹੋਏ ਮਾਸਕ ਪਾਇਆ ਸੀ। ਹੁਣ ਭਾਜਪਾ ਵਿਧਾਇਕ ਇਸ ਨੂੰ ਕੋਵਿਡ ਪ੍ਰੋਟੋਕੋਲ ਦੀ ਉਲੰਘਣਾ ਵਜੋਂ ਵੇਖ ਰਹੇ ਹਨ। ਫਿਲਹਾਲ, ਆਮਿਰ 'ਤੇ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ।

ਸੱਟ ਲੱਗਣ ਤੋਂ ਬਾਅਦ ਵੀ ਆਮਿਰ ਸ਼ੂਟਿੰਗ ਕਰਦੇ ਰਹੇ
ਦੱਸ ਦੇਈਏ ਕਿ ਆਮਿਰ ਖਾਨ ਕੁਝ ਦਿਨ ਪਹਿਲਾਂ ਸ਼ੂਟ ਦੌਰਾਨ ਜ਼ਖਮੀ ਹੋ ਗਏ ਸਨ, ਪਰ ਇਸ ਵਜ੍ਹਾ ਕਰਕੇ ਉਹਨਾਂ ਨੇ ਸ਼ੂਟਿੰਗ ਬੰਦ ਨਹੀਂ ਕੀਤੀ। ਉਹ ਦਵਾਈ ਲੈ ਕੇ ਸ਼ੂਟਿੰਗ ਕਰਦੇ ਰਹੇ। ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦੀ ਪਸਲੀਆਂ ਤੇ ਸੱਟ ਲੱਗੀ ਸੀ।

ਆਮਿਰ ਦੀ ਇਹ ਫਿਲਮ ਅਗਲੇ ਸਾਲ ਰਿਲੀਜ਼ ਹੋਵੇਗੀ
ਆਮਿਰ ਇਸ ਫਿਲਮ 'ਚ ਕਰੀਨਾ ਨਾਲ ਫਿਰ ਤੋਂ ਨਜ਼ਰ ਆਉਣ ਵਾਲੇ ਹਨ। ਇਸ ਫਿਲਮ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਕਾਫੀ ਚਰਚਾ ਹੋ ਰਹੀ ਹੈ। ਆਮਿਰ ਖਾਨ ਦਾ ਲੁੱਕ ਵੀ ਇਸ ਵਾਰ ਬਿਲਕੁਲ ਵੱਖਰਾ ਹੋਣ ਜਾ ਰਿਹਾ ਹੈ। ਲਾਲ ਸਿੰਘ ਚੱਢਾ ਅਗਲੇ ਸਾਲ ਕ੍ਰਿਸਮਿਸ ‘ਤੇ ਰਿਲੀਜ਼ ਹੋਣ ਜਾ ਰਹੇ ਹਨ।