ਕਿੰਗ ਖਾਨ ਦਾ 55 ਵਾਂ ਜਨਮਦਿਨ ਹੋਵੇਗਾ ਵਿਸ਼ੇਸ਼,ਫੈਨਸ ਨੂੰ ਸ਼ਾਹਰੁਖ ਦੇਣਗੇ ਤੋਹਫਾ

ਏਜੰਸੀ

ਮਨੋਰੰਜਨ, ਬਾਲੀਵੁੱਡ

ਵਰਚੁਅਲ ਪਾਰਟੀ 'ਚ ਸ਼ਾਹਰੁਖ ਹੋਣਗੇ ਸ਼ਾਮਲ

Sharukh Khan

ਨਵੀਂ ਦਿੱਲੀ: ਬਾਲੀਵੁੱਡ ਦੇ ਕਿੰਗ ਖਾਨ ਸ਼ਾਹਰੁਖ ਖਾਨ 2 ਨਵੰਬਰ ਨੂੰ ਆਪਣਾ ਜਨਮਦਿਨ ਮਨਾਉਣ ਜਾ ਰਹੇ ਹਨ। ਕਿੰਗ ਖਾਨ ਦੇ ਪ੍ਰਸ਼ੰਸਕ ਇਸ ਦਿਨ ਨੂੰ ਬਹੁਤ ਹੀ ਸ਼ਾਨਦਾਰ ਢੰਗ ਨਾਲ ਮਨਾਉਂਦੇ ਹਨ। ਹਰ ਸਾਲ, ਹਜ਼ਾਰਾਂ ਪ੍ਰਸ਼ੰਸਕ  ਉਹਨਾਂ ਦੇ ਬੰਗਲੇ ਦੇ ਬਾਹਰ ਇੰਤਜ਼ਾਰ ਕਰਦੇ ਹਨ, ਪਰ ਇਸ ਸਾਲ ਕੋਰੋਨਾ ਦੇ ਕਾਰਨ ਇਹ ਸੰਭਵ ਨਹੀਂ ਹੈ।

ਫਿਰ ਵੀ ਸ਼ਾਹਰੁਖ ਦੇ ਪ੍ਰਸ਼ੰਸਕਾਂ ਨੂੰ ਨਿਰਾਸ਼ ਹੋਣ ਦੀ ਜ਼ਰੂਰਤ ਨਹੀਂ ਹੈ। ਇਸ ਸਾਲ ਸ਼ਾਹਰੁਖ ਨੇ ਆਪਣੇ ਪ੍ਰਸ਼ੰਸਕਾਂ ਲਈ ਕੁਝ ਯੋਜਨਾਵਾਂ ਬਣਾਈਆਂ ਹਨ। ਕਿੰਗ ਖਾਨ ਇਸ ਸਾਲ ਆਪਣਾ ਜਨਮਦਿਨ ਆਨਲਾਈਨ ਮਨਾਉਣ ਜਾ ਰਹੇ ਹਨ।

ਸ਼ਾਹਰੁਖ ਨੇ ਪ੍ਰਸ਼ੰਸਕਾਂ ਨੂੰ ਕੀਤੀ ਬੇਨਤੀ
ਕੋਰੋਨਾ ਕਾਰਨ ਸ਼ਾਹਰੁਖ ਨੇ ਆਪਣੇ ਪ੍ਰਸ਼ੰਸਕਾਂ ਨੂੰ ਬੇਨਤੀ ਕੀਤੀ ਹੈ। ਉਹਨਾਂ ਨੇ ਲਿਖਿਆ ਕਿ ਇਸ ਵਾਰ ਦਾ ਪਿਆਰ ... ਥੋੜੀ ਦੂਰ ਤੋਂ ਯਾਰ। ਖ਼ਬਰਾਂ ਅਨੁਸਾਰ ਸ਼ਾਹਰੁਖ ਖਾਨ ਦੇ ਫੈਨ ਕਲੱਬ ਦੇ ਇਕ ਮੈਂਬਰ ਨੇ ਦੱਸਿਆ ਕਿ ਇਸ ਸਾਲ ਸਾਰੀਆਂ ਚੀਜ਼ਾਂ ਨੂੰ ਵਰਚੁਅਲ ਤਰੀਕੇ ਨਾਲ ਸੰਗਠਿਤ ਕਰਨਗੇ।

ਉਨ੍ਹਾਂ ਕਿਹਾ ਕਿ ਕੋਰੋਨਾ ਹੋਣ ਦੇ ਬਾਵਜੂਦ ਇਸ ਜਸ਼ਨ ਨੂੰ ਸ਼ਾਨਦਾਰ ਤਰੀਕੇ ਨਾਲ ਮਨਾਇਆ ਜਾਵੇਗਾ। ਐਤਵਾਰ ਰਾਤ ਨੂੰ ਪ੍ਰਸ਼ੰਸਕਾਂ ਨੂੰ ਸ਼ਾਹਰੁਖ ਦੀ ਪਾਰਟੀ ਦਾ ਵਰਚੁਅਲ ਤਜਰਬਾ ਦਿੱਤਾ ਜਾਵੇਗਾ।

ਵਰਚੁਅਲ ਪਾਰਟੀ 'ਚ ਸ਼ਾਹਰੁਖ ਹੋਣਗੇ ਸ਼ਾਮਲ
ਫੈਨ ਕਲੱਬ ਦੇ ਮੈਂਬਰ ਨੇ ਕਿਹਾ ਕਿ ਸ਼ਾਹਰੁਖ ਖਾਨ ਨਿਸ਼ਚਤ ਤੌਰ 'ਤੇ ਆਪਣੇ ਪ੍ਰਸ਼ੰਸਕਾਂ ਲਈ ਕੁਝ ਖਾਸ ਕਰਨਗੇ। ਉਹ ਆਪਣੇ ਪ੍ਰਸ਼ੰਸਕਾਂ ਨੂੰ ਬਹੁਤ ਪਿਆਰ ਕਰਦੇ ਹਨ। ਵਿਸ਼ਵ ਭਰ ਤੋਂ ਲਗਭਗ 5000 ਪ੍ਰਸ਼ੰਸਕ ਵਰਚੁਅਲ ਪਾਰਟੀ ਵਿਚ ਸ਼ਾਮਲ ਹੋਣ ਜਾ ਰਹੇ ਹਨ।

2 ਨਵੰਬਰ ਨੂੰ ਸ਼ਾਹਰੁਖ ਖਾਨ ਦੇ ਪ੍ਰਸ਼ੰਸਕ ਉਨ੍ਹਾਂ ਲਈ ਵਰਚੁਅਲ ਬਰਥਡੇ ਪਾਰਟੀ ਕਰਨਗੇ। ਇਹ ਪਾਰਟੀ ਸਵੇਰੇ 11 ਵਜੇ ਹੋਵੇਗੀ। ਇਸ ਦੇ ਨਾਲ ਹੀ ਸ਼ਾਹਰੁਖ 1 ਨਵੰਬਰ ਦੀ ਰਾਤ ਨੂੰ ਆਪਣਾ ਕੇਕ ਕੱਟਣਗੇ।

 55 ਸਾਲ ਦੇ ਹੋਣਗੇ ਸ਼ਾਹਰੁਖ
ਦੱਸ ਦੇਈਏ ਕਿ ਸ਼ਾਹਰੁਖ ਇਸ ਸਾਲ 55 ਸਾਲ ਦੇ ਹੋਣ ਜਾ ਰਹੇ ਹਨ। ਕੁਝ ਦਿਨ ਪਹਿਲਾਂ ਉਨ੍ਹਾਂ ਨੇ ਆਪਣੇ ਵਿਆਹ ਦੀ ਵਰ੍ਹੇਗੰਢ ਵੀ ਮਨਾਈ ਸੀ। ਇਸ ਸਮੇਂ ਦੌਰਾਨ ਉਹ ਆਪਣੀ ਆਈਪੀਐਲ ਟੀਮ ਕੇਕੇਆਰ ਨਾਲ ਦੁਬਈ ਸਨ।