ਸ਼ਾਹਰੁਖ ਖਾਨ ਨੇ ਆਪਣੀ ਦੋਸਤ ਫਰਾਹ ਖਾਨ ਦੇ ਪਤੀ ਨੂੰ ਮਾਰਿਆ ਥੱਪੜ? ਜਾਣੋ ਕੀ ਸੀ ਮਾਮਲਾ

ਏਜੰਸੀ

ਮਨੋਰੰਜਨ, ਬਾਲੀਵੁੱਡ

ਬਾਲੀਵੁੱਡ ਫਿਲਮ ਇੰਡਸਟਰੀ 'ਚ ਅਜਿਹੀਆਂ ਕਈ ਕਹਾਣੀਆਂ ਹਨ

File

ਮੁੰਬਈ- ਬਾਲੀਵੁੱਡ ਫਿਲਮ ਇੰਡਸਟਰੀ 'ਚ ਅਜਿਹੀਆਂ ਕਈ ਕਹਾਣੀਆਂ ਹਨ, ਜਿਸ ਬਾਰੇ ਜਾਣ ਕੇ ਤੁਸੀਂ ਹੈਰਾਨ ਹੋਵੋਗੇ। ਇਨ੍ਹਾਂ ਵਿਚੋਂ ਇਕ ਕਹਾਣੀ ਸ਼ਾਹਰੁਖ ਖਾਨ ਅਤੇ ਉਸ ਦੀ ਖਾਸ ਦੋਸਤ ਫਰਾਹ ਖਾਨ ਦੇ ਪਤੀ ਸ਼ਿਰੀਸ਼ ਕੁੰਦਰ ਨਾਲ ਸਬੰਧਤ ਹੈ।

ਇਹ ਕਿਹਾ ਜਾਂਦਾ ਹੈ ਕਿ ਸ਼ਾਹਰੁਖ ਖਾਨ ਅਤੇ ਸ਼ਿਰੀਸ਼ ਕੁੰਦਰ ਦੇ ਵਿਚਕਾਰ ਇਕ ਪਾਰਟੀ ਦੌਰਾਨ ਕੁਝ ਅਜਿਹਾ ਹੋਇਆ ਕਿ ਸ਼ਾਹਰੁਖ ਬਹੁਤ ਗੁੱਸੇ ਵਿਚ ਆ ਗਿਆ ਅਤੇ ਉਸ ਨੇ ਸ਼ਿਰੀਸ਼ ਨੂੰ ਥੱਪੜ ਦੀ ਰਸੀਦ ਦਿੱਤੀ। ਇਹ ਘਟਨਾ ਇਕ ਪਾਰਟੀ ਦੌਰਾਨ ਦੱਸੀ ਗਈ ਹੈ ਜਿਸ ਵਿਚ ਅਭਿਨੇਤਾ ਸੰਜੇ ਦੱਤ ਮੇਜ਼ਬਾਨ ਵਜੋਂ ਮੌਜੂਦ ਸਨ। ਇਸ ਪਾਰਟੀ ਤੋਂ ਬਾਅਦ ਫਰਾਹ ਖਾਨ ਨੇ ਖ਼ੁਦ ਵੀ ਇਸ ਮਾਮਲੇ ‘ਤੇ ਬਿਆਨ ਦਿੱਤਾ ਸੀ।

ਇਸ ਬਾਰੇ ਕਈ ਅਟਕਲਾਂ ਹਨ ਕਿ ਸ਼ਾਹਰੁਖ ਖਾਨ ਨੇ ਫਰਾਹ ਖਾਨ ਦੇ ਪਤੀ ਸ਼ਰੀਸ਼ ਕੁੰਦਰ ਨੂੰ ਥੱਪੜ ਕਿਉਂ ਮਾਰਿਆ ਸੀ। ਉਸੇ ਸਮੇਂ, ਮੀਡੀਆ ਦੀ ਇਕ ਰਿਪੋਰਟ ਦੇ ਅਨੁਸਾਰ, ਸ਼ਿਰੀਸ਼ ਬੁਰੀ ਤਰ੍ਹਾਂ ਨਸ਼ਾ ਕਰ ਰਿਹਾ ਸੀ ਅਤੇ ਹਰ ਜਗ੍ਹਾ ਸ਼ਾਹਰੁਖ ਖਾਨ ਨੂੰ ਫਾਲੋ ਕਰ ਰਿਹਾ ਸੀ ਅਤੇ ਇੱਥੋਂ ਤੱਕ ਕਿ ਉਹ ਬਾਥਰੂਮ ਵਿਚ ਵੀ ਸ਼ਾਹਰੁਖ ਦੇ ਨਾਲ ਵੀ ਚੱਲਾ ਗਿਆ, ਉਦੋਂ ਸ਼ਾਹਰੁਖ ਬਹੁਤ ਗੁੱਸੇ ਹੋਏ, ਉਸ ਨੇ ਸ਼ਰੀਸ਼ ਨੂੰ ਸੋਫੇ 'ਤੇ ਸੁੱਟ ਦਿੱਤਾ ਅਤੇ ਮੁੱਕਾ ਮਾਰ ਦਿੱਤਾ।

ਇਸ ਰਿਪੋਰਟ ਵਿਚ ਇਹ ਵੀ ਦੱਸਿਆ ਗਿਆ ਹੈ ਕਿ ਫਰਾਹ ਖਾਨ ਨੇ ਖੁਦ ਇਸ ਮਾਮਲੇ ਬਾਰੇ ਮੀਡੀਆ ਨਾਲ ਗੱਲਬਾਤ ਕੀਤੀ ਸੀ। ਇਸ ਗੱਲਬਾਤ ਵਿਚ ਫਰਾਹ ਨੇ ਕਿਹਾ ਕਿ ‘ਸ਼ਿਰੀਸ਼, ਮੇਰੇ ਪਤੀ ਨੂੰ ਸ਼ਾਹਰੁਖ ਖਾਨ ਅਤੇ ਉਸ ਦੇ ਤਿੰਨ ਬਾਡੀਗਾਰਡਾਂ ਨੇ ਸੰਜੇ ਦੱਤ ਦੀ ਪਾਰਟੀ ਵਿਚ ਮਾਰਿਆ ਹੈ।

ਸ਼ਾਹਰੁਖ ਖਾਨ ਨੇ ਸ਼ਿਰੀਸ਼ ਨੂੰ ਪੁੱਛਿਆ ਕਿ ਤੁਸੀਂ ਮੇਰੇ ਖਿਲਾਫ ਟਵੀਟ ਕਿਉਂ ਕੀਤਾ? ਸਾਡੇ ਵੱਲ ਤੋਂ ਕਿਸੇ ਨੇ ਉਨ੍ਹਾਂ ਨੂੰ ਨਹੀਂ ਭੜਕਾਇਆ। ਉਹ ਸ਼ਿਰੀਸ਼ 'ਤੇ ਚੀਕਦਾ ਹੋਇਆ ਕਹਿ ਰਿਹਾ ਸੀ ਕਿ ਉਹ ਮੈਨੂੰ ਵੀ ਬਰਬਾਦ ਕਰ ਦੇਵੇਗਾ'।

ਦੱਸਿਆ ਗਿਆ ਹੈ ਕਿ ਇਸ ਝਗੜੇ ਵਿਚ ਸੰਜੇ ਦੱਤ ਨੇ ਵੀ ਦਖਲ ਦਿੱਤੀ ਸੀ, ਪਰ ਉਨ੍ਹਾਂ ਨੇ ਵੀ ਸ਼ਿਰੀਸ਼ ‘ਤੇ ਔਰਤਾਂ ਨਾਲ ਬਦਸਲੂਕੀ ਕਰਨ ਦੇ ਦੋਸ਼ ਲਗਾਣਦੇ ਹੋਏ ਥੱਪੜ ਮਾਰ ਦਿੱਤਾ। ਹਾਲਾਂਕਿ ਬਾਅਦ ਵਿਚ ਸ਼ਾਹਰੁਖ ਅਤੇ ਫਰਾਹ ਖ਼ਾਨ ਵਿਚਾਲੇ ਸੰਬੰਧ ਸੁਧਰ ਗਏ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।