Shahrukh Khan ਨੇ ਸ਼ੇਅਰ ਕੀਤਾ 'ਪਠਾਨ' ਦਾ ਨਵਾਂ ਪੋਸਟਰ, ਸ਼ਾਨਦਾਰ ਲੁੱਕ ਨੇ ਜਿੱਤਿਆ ਫੈਨਜ਼ ਦਾ ਦਿਲ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

ਪਠਾਨ 5 ਜਨਵਰੀ 2023 ਨੂੰ ਰਿਲੀਜ਼ ਹੋਵੇਗੀ।

Shahrukh Khan shared the new poster of 'Pathan'

ਨਵੀਂ ਦਿੱਲੀ: ਅਭਿਨੇਤਾ ਸ਼ਾਹਰੁਖ ਖਾਨ 4 ਸਾਲਾਂ ਦੇ ਵਕਫ਼ੇ ਤੋਂ ਬਾਅਦ ਇੱਕ ਵਾਰ ਫਿਰ ਸਕ੍ਰੀਨ 'ਤੇ ਵਾਪਸੀ ਕਰਨ ਲਈ ਤਿਆਰ ਹਨ। ਸ਼ਾਹਰੁਖ ਖਾਨ ਜਲਦ ਹੀ ਫਿਲਮ 'ਪਠਾਨ' 'ਚ ਨਜ਼ਰ ਆਉਣ ਵਾਲੇ ਹਨ। ਇਸ ਦੌਰਾਨ ਸ਼ਾਹਰੁਖ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ 'ਪਠਾਨ' ਦਾ ਨਵਾਂ ਪੋਸਟਰ ਸ਼ੇਅਰ ਕੀਤਾ ਹੈ, ਜਿਸ 'ਚ ਸ਼ਾਹਰੁਖ, ਦੀਪਿਕਾ ਪਾਦੂਕੋਣ ਅਤੇ ਜੌਨ ਅਬਰਾਹਿਮ ਪਹਿਲੀ ਵਾਰ ਇਕੱਠੇ ਨਜ਼ਰ ਆ ਰਹੇ ਹਨ। ਇਸ ਪੋਸਟਰ ਨੇ ਫਿਲਮ ਨੂੰ ਲੈ ਕੇ ਪ੍ਰਸ਼ੰਸਕਾਂ ਦਾ ਉਤਸ਼ਾਹ ਹੋਰ ਵੀ ਵਧਾ ਦਿੱਤਾ ਹੈ।


ਪਠਾਨ ਦੇ ਇਸ ਨਵੇਂ ਪੋਸਟਰ 'ਚ ਸ਼ਾਹਰੁਖ, ਦੀਪਿਕਾ ਅਤੇ ਜੌਨ - ਤਿੰਨੋਂ ਬੇਹਦ ਖੂਬਸੁਰਤ ਹੱਸ ਰਹੇ ਹਨ। ਇਸ ਪੋਸਟਰ 'ਚ ਸਭ ਤੋਂ ਅੱਗੇ ਸ਼ਾਹਰੁਖ ਖਾਨ ਖੜ੍ਹੇ ਹਨ ਅਤੇ ਉਨ੍ਹਾਂ ਦੇ ਹੱਥ 'ਚ ਬੰਦੂਕ ਸਾਹਮਣੇ ਵੱਲ ਇਸ਼ਾਰਾ ਕਰ ਰਹੀ ਹੈ। ਉਨ੍ਹਾਂ ਦੇ ਖੱਬੇ ਪਾਸੇ ਦੀਪਿਕਾ ਪਾਦੁਕੋਣ ਹੈ ਜੋ ਕਾਲੇ ਪਹਿਰਾਵੇ ਵਿਚ ਪੋਜ਼ ਦੇ ਰਹੀ ਹੈ ਅਤੇ ਉਨ੍ਹਾਂ ਦੇ ਹੱਥ ਵਿਚ ਬੰਦੂਕ ਉੱਪਰ ਵੱਲ ਇਸ਼ਾਰਾ ਕਰ ਰਹੀ ਹੈ। ਸ਼ਾਹਰੁਖ ਦੇ ਸੱਜੇ ਪਾਸੇ ਜੌਨ ਅਬਰਾਹਿਮ ਹਨ ਅਤੇ ਉਨ੍ਹਾਂ ਦੇ ਹੱਥਾਂ 'ਚ ਵੀ ਬੰਦੂਕ ਹੈ।   
ਦੱਸ ਦੇਈਏ ਕਿ 25 ਜਨਵਰੀ 2023 ਨੂੰ ਰਿਲੀਜ਼ ਹੋਣ ਵਾਲੀ ਇਸ ਫਿਲਮ ਦਾ ਨਿਰਦੇਸ਼ਨ ਸਿਧਾਰਥ ਆਨੰਦ ਨੇ ਕੀਤਾ ਹੈ ਅਤੇ ਆਦਿਤਿਆ ਚੋਪੜਾ ਇਸ ਫਿਲਮ ਦੇ ਨਿਰਮਾਤਾ ਹਨ। ਇਸ ਫਿਲਮ ਦਾ ਸੰਗੀਤ ਵਿਸ਼ਾਲ-ਸ਼ੇਖਰ ਨੇ ਦਿੱਤਾ ਹੈ।