ਕੋਰੋਨਾ ਵਾਇਰਸ ਨੇ ਫਿਲਮ ਜਗਤ ‘ਚ ਵੀ ਫੈਲਾਈ ਦਹਿਸ਼ਤ, ਮਸ਼ਹੂਰ ਅਦਾਕਾਰ ਦੀ ਗਈ ਜਾਨ

ਏਜੰਸੀ

ਮਨੋਰੰਜਨ, ਬਾਲੀਵੁੱਡ

ਗ੍ਰੈਮੀ ਅਤੇ ਐਮੀ ਅਵਾਰਡ ਵਿਜੇਤਾ ਸਿੰਗਰ ਐਡਮ ਸਲੇਜ਼ਿੰਗਰ (Adam Schlesinger) ਕੋਰੋਨਾ ਵਾਇਰਸ ਨਾਲ ਪੀੜਤ ਸਨ

Photo

ਨਵੀਂ ਦਿੱਲੀ: ਗ੍ਰੈਮੀ ਅਤੇ ਐਮੀ ਅਵਾਰਡ ਵਿਜੇਤਾ ਸਿੰਗਰ ਐਡਮ ਸਲੇਜ਼ਿੰਗਰ Adam Schlesinger) ਕੋਰੋਨਾ ਵਾਇਰਸ ਨਾਲ ਪੀੜਤ ਸਨ ਅਤੇ 1 ਅਪ੍ਰੈਲ ਨੂੰ ਉਹਨਾਂ ਦੀ ਮੌਤ ਹੋ ਗਈ। ਸਿੰਗਰ ਐਡਮ ਸਲੇਜਿੰਗਰ 52 ਸਾਲ ਦੇ ਸਨ। ਉਹ ਨਿਊਯਾਰਕ ਦੇ ਇਕ ਹਸਪਤਾਲ ਵਿਚ ਭਰਤੀ ਸੀ, ਜਿੱਥੇ ਉਹਨਾਂ ਦੀ ਮੌਤ ਹੋ ਗਈ।

ਇਸ ਹਸਪਤਾਲ ਵਿਚ ਉਹਨਾਂ ਦਾ ਇਲਾਜ ਚੱਲ ਰਿਹਾ ਸੀ। ਇਸ ਗੱਲ ਦੀ ਜਾਣਕਾਰੀ ਹਾਲੀਵੁੱਡ ਅਦਾਕਾਰ ਟਾਮ ਹੈਕਸ ਨੇ ਅਪਣੇ ਟਵਿਟਰ ਅਕਾਊਂਟ ‘ਤੇ ਦਿੱਤੀ। ਦੱਸ ਦਈਏ ਕਿ ਕਿ ਹਾਲੀਵੁੱਡ ਅਦਾਕਾਰ ਟਾਮ ਹੈਂਕਸ ਅਤੇ ਉਹਨਾਂ ਦੀ ਪਤਨੀ ਰੀਟਾ ਵਿਲਸਨ ਵੀ ਕੋਰੋਨਾ ਵਾਇਰਸ ਨਾਲ ਪੀੜਤ ਸੀ। 

ਪਰ ਹਾਲ ਹੀ ਵਿਚ ਉਹਨਾਂ ਨੇ ਇਸ ਵਾਇਰਸ ਨੂੰ ਹਰਾ ਕੇ ਜ਼ਿੰਦਗੀ ਦੀ ਜੰਗ ਜਿੱਤ ਲਈ। ਟਾਮ ਹੈਂਕਸ ਨੇ ਟਵੀਟ  ਕਰਦੇ ਹੋਏ ਲਿਖਿਆ ਕਿ ਉਹ ਬਹੁਤ ਦੁਖੀ ਹਨ, ਉਹਨਾਂ ਨੇ ਐਡਮ ਨੂੰ ਕੋਰੋਨਾ ਕਾਰਨ ਖੋ ਦਿੱਤਾ। ਐਡਮ ਸਲੇਜਿੰਗਰ ਨੂੰ ਰਾਕ ਬੈਂਡ ਫਾਊਂਟੇਨ ਆਫ ਵੀਨ ਲਈ ਜਾਣਿਆ ਜਾਂਦਾ ਸੀ। 

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ‘ਸਟਾਰ ਵਾਰਸ’ ਐਕਟਰ ਦਾ ਸਨਮਾਨ ਪਾਉਣ ਵਾਲੇ ਜੋ ਡਿਫੀ ਦੀ ਵੀ ਕੋਰੋਨਾਵਾਇਰਸ ਦੇ ਚੱਲਦਿਆਂ ਮੌਤ ਹੋ ਗਈ ਸੀ । ਉਹ ਗ੍ਰੈਮੀ ਐਵਾਰਡਸ ਜੇਤੂ ਸਨ। ਦੁਨੀਆ ਭਰ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ 8 ਲੱਖ 56 ਹਜ਼ਾਰ ਹੋ ਗਈ ਹੈ। ਜਦਕਿ 42 ਹਜ਼ਾਰ ਲੋਕ ਅਪਣੀ ਜਾਨ ਗੁਆ ਚੁੱਕੇ ਹਨ। ਇਸ ਬਿਮਾਰੀ ਨਾਲ ਠੀਕ ਹੇਣ ਵਾਲਿਆਂ ਦਾ ਅੰਕੜਾ ਵੀ ਕਾਫ਼ੀ ਵਧ ਰਿਹਾ ਹੈ।