ਮਸ਼ਹੂਰ ਆਰਟ ਡਾਇਰੈਕਟਰ ਨਿਤਿਨ ਦੇਸਾਈ ਨੇ ਅਪਣੇ ਸਟੂਡੀਓ 'ਚ ਕੀਤੀ ਖੁਦਕੁਸ਼ੀ!

ਏਜੰਸੀ

ਮਨੋਰੰਜਨ, ਬਾਲੀਵੁੱਡ

‘ਜੋਧਾ ਅਕਬਰ’ ਵਰਗੀਆਂ ਕਈ ਫਿਲਮਾਂ ਵਿਚ ਕੀਤਾ ਸੀ ਕੰਮ

Art director Nitin Chandrakant Desai dies by suicide

 

ਮੁੰਬਈ: ਮਸ਼ਹੂਰ ਕਲਾ ਨਿਰਦੇਸ਼ਕ ਨਿਤਿਨ ਦੇਸਾਈ ਨੇ ਖੁਦਕੁਸ਼ੀ ਕਰ ਲਈ ਹੈ। ਬੁਧਵਾਰ ਨੂੰ ਉਨ੍ਹਾਂ ਦੀ ਲਾਸ਼ ਮੁੰਬਈ ਦੇ ਐਨ.ਡੀ. ਸਟੂਡੀਓ ਵਿਚ ਲਟਕੀ ਮਿਲੀ। ਸੂਚਨਾ ਮਿਲਣ 'ਤੇ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ 'ਚ ਲੈ ਲਿਆ। ਨਿਤਿਨ (58) ਉਨ੍ਹਾਂ ਮਸ਼ਹੂਰ ਕਲਾ ਨਿਰਦੇਸ਼ਕਾਂ ਵਿਚੋਂ ਇਕ ਸਨ ਜਿਨ੍ਹਾਂ ਨੇ 'ਦੇਵਦਾਸ', 'ਪ੍ਰੇਮ ਰਤਨ ਧਨ ਪਾਓ', 'ਜੋਧਾ ਅਕਬਰ' ਵਰਗੀਆਂ ਫਿਲਮਾਂ ਲਈ ਸੈੱਟ ਡਿਜ਼ਾਈਨ ਕੀਤੇ ਸਨ। ਉਨ੍ਹਾਂ ਨੂੰ ਸ਼ਾਨਦਾਰ ਕੰਮ ਲਈ ਚਾਰ ਵਾਰ ਨੈਸ਼ਨਲ ਐਵਾਰਡ ਨਾਲ ਵੀ ਸਨਮਾਨਤ ਕੀਤਾ ਜਾ ਚੁੱਕਿਆ ਹੈ।

ਇਹ ਵੀ ਪੜ੍ਹੋ: ਹਰਿਆਣਾ ਹਿੰਸਾ: ਨੂਹ, ਗੁਰੂਗ੍ਰਾਮ, ਪਲਵਲ ਵਿਚ ਤਣਾਅ: ਨੂਹ ਵਿਚ ਕਰਫਿਊ, ਅੱਜ ਵੀ ਇੰਟਰਨੈੱਟ ਬੰਦ

ਸਥਾਨਕ ਅਧਿਕਾਰੀਆਂ ਨੇ ਸਮਾਚਾਰ ਏਜੰਸੀ ਨੂੰ ਜਾਣਕਾਰੀ ਦਿਤੀ ਕਿ ਮਸ਼ਹੂਰ ਕਲਾ ਨਿਰਦੇਸ਼ਕ ਨਿਤਿਨ ਦੇਸਾਈ ਮਹਾਰਾਸ਼ਟਰ ਦੇ ਰਾਏਗੜ੍ਹ ਜ਼ਿਲ੍ਹੇ ਵਿਚ ਅਪਣੇ ਸਟੂਡੀਓ ਵਿਚ ਮ੍ਰਿਤਕ ਪਾਏ ਗਏ ਸਨ। ਕਲਾ ਨਿਰਦੇਸ਼ਕ ਵਜੋਂ ਉਨ੍ਹਾਂ ਦੀ ਆਖ਼ਰੀ ਫ਼ਿਲਮ ਆਸ਼ੂਤੋਸ਼ ਗੋਵਾਰੀਕਰ ਦੀ 'ਪਾਨੀਪਤ' ਸੀ। ਦਸਿਆ ਜਾ ਰਿਹਾ ਹੈ ਕਿ ਨਿਤਿਨ ਦੇਸਾਈ ਓ.ਟੀ.ਟੀ. 'ਤੇ ਰਿਲੀਜ਼ ਹੋਣ ਵਾਲੇ ਸ਼ੋਅ ਮਹਾਰਾਣਾ ਪ੍ਰਤਾਪ ਦੇ ਕੰਮ 'ਚ ਵੀ ਰੁੱਝੇ ਹੋਏ ਸਨ। ਇੰਨਾ ਹੀ ਨਹੀਂ ਉਹ ਮੁੰਬਈ ਦੇ ਮਸ਼ਹੂਰ ਲਾਲਬਾਗਚਾ ਰਾਜਾ ਦੇ ਗਣਪਤੀ ਪੰਡਾਲ ਦੀ ਸਜਾਵਟ ਵੀ ਕਰ ਰਹੇ ਸਨ।

ਇਹ ਵੀ ਪੜ੍ਹੋ: ਅਣਪਛਾਤੇ ਵਿਅਕਤੀਆਂ ਨੇ 60 ਸਾਲਾ ਬਜ਼ੁਰਗ ਦਾ ਗੋਲੀਆਂ ਮਾਰ ਕੇ ਕੀਤਾ ਕਤਲ 

ਮੀਡੀਆ ਰੀਪੋਰਟਾਂ ਮੁਤਾਬਕ ਮਹਾਰਾਸ਼ਟਰ ਦੇ ਵਿਧਾਇਕ ਮਹੇਸ਼ ਬਾਲਦੀ ਨੇ ਦਸਿਆ ਕਿ ਉਹ ਵਿੱਤੀ ਸੰਕਟ ਨਾਲ ਜੂਝ ਰਹੇ ਸਨ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਨਿਤਿਨ ਦੇਸਾਈ ਦੀ ਖੁਦਕੁਸ਼ੀ ਦਾ ਕਾਰਨ ਹੋ ਸਕਦਾ ਹੈ। ਦੱਸ ਦੇਈਏ ਕਿ ਨਿਤਿਨ ਦੇਸਾਈ ਨੇ ਅਪਣੇ ਕਰੀਅਰ ਦੀ ਸ਼ੁਰੂਆਤ 1987 'ਚ ਟੀਵੀ ਸ਼ੋਅ 'ਤਮਸ' ਨਾਲ ਕੀਤੀ ਸੀ। ਉਹ 13 ਦਿਨ ਅਤੇ 13 ਰਾਤਾਂ ਉਸੇ ਸੈੱਟ 'ਤੇ ਰਹੇ। ਇਕ ਇੰਟਰਵਿਊ 'ਚ ਉਨ੍ਹਾਂ ਨੇ ਕਿਹਾ ਸੀ, ਉਸ ਸਮੇਂ ਜੇਕਰ ਉਹ 15 ਮਿੰਟ ਲਈ ਵੀ ਨਹਾਉਣ ਗਏ ਸਨ ਤਾਂ ਉਨ੍ਹਾਂ ਨੂੰ ਲੱਗਿਆ ਕਿ ਉਹ ਆਪਣੇ 15 ਮਿੰਟ ਬਰਬਾਦ ਕਰ ਰਹੇ ਹਨ।