ਫਿਲਮਾਂ ਸਭ ਕੁਝ ਨਹੀਂ, ਜਿ਼ੰਦਗੀ ਦਾ ਇਕ ਹਿੱਸਾ : ਰਵੀਨਾ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

90 ਦੇ ਦਸ਼ਕ ਦੀ ਸਭ ਤੋਂ ਮਸ਼ਹੂਰ ਅਦਾਕਾਰਾਂ ਵਿਚ ਰਵੀਨਾ ਟੰਡਨ ਵੀ ਸ਼ਾਮਿਲ ਹੈ। ਬਚਪਨ ਤੋਂ ਫਿਲਮਾਂ ਨਾਲ ਲਗਾਉ ਦੇ ਕਾਰਨ ਰਵੀਨਾ ਨੇ ਕਾਲਜ ਛੱਡ ਦਿੱਤਾ ਅਤੇ ਫਿਲਮ ਨੂੰ ਹਾਂ ...

Raveena Tandon

90 ਦੇ ਦਸ਼ਕ ਦੀ ਸਭ ਤੋਂ ਮਸ਼ਹੂਰ ਅਦਾਕਾਰਾਂ ਵਿਚ ਰਵੀਨਾ ਟੰਡਨ ਵੀ ਸ਼ਾਮਿਲ ਹੈ। ਬਚਪਨ ਤੋਂ ਫਿਲਮਾਂ ਨਾਲ ਲਗਾਉ ਦੇ ਕਾਰਨ ਰਵੀਨਾ ਨੇ ਕਾਲਜ ਛੱਡ ਦਿੱਤਾ ਅਤੇ ਫਿਲਮ ਨੂੰ ਹਾਂ ਕਹਿ ਦਿਤਾ। ਰਵੀਨਾ ਨੇ ਸੰਨ 1992 ਵਿਚ ਆਈ ਫਿਲਮ 'ਪੱਥਰ ਕੇ ਫੂਲ' ਨਾਲ ਬਾਲੀਵੁਡ ਵਿਚ ਕੈਰੀਅਰ ਦੀ ਸ਼ੁਰੂਆਤ ਕੀਤੀ। ਇਸ ਤੋਂ ਬਾਅਦ ਰਵੀਨਾ ਨੇ ਆਪਣੇ ਆਪ ਨੂੰ ਬਾਲੀਵੁਡ ਵਿਚ ਸਥਾਪਤ ਕਰ ਲਿਆ। ਫਿਲਮ ਅਦਾਕਾਰਾ ਰਵੀਨਾ ਟੰਡਨ ਨੇ ਕਿਹਾ ਕਿ ਮੇਰੇ ਲਈ ਫਿਲਮ ਹੀ ਸਭ ਕੁਝ ਨਹੀਂ ਹੈ, ਉਹ ਮੇਰੀ ਜਿ਼ੰਦਗੀ ਦਾ ਸਿਰਫ ਇਕ ਹਿੱਸਾ ਹੈ।

ਉਨ੍ਹਾਂ ਕਿਹਾ ਕਿ ਮੇਰੀਆਂ ਪਿੱਛਲੀਆਂ ਚਾਰ ਪੰਜ ਫਿਲਮਾਂ ਸਮਾਜਿਕ ਸੰਦੇਸ਼ ਦੇਣ 'ਚ ਕਾਮਯਾਬ ਹੋਈਆਂ ਹਨ। ਇਹ ਪ੍ਰਗਟਾਵਾ ਉਨ੍ਹਾਂ ਲਖਨਉ 'ਚ ਹਿੰਦੁਸਤਾਨ ਸਿ਼ਖਰ ਸਮਾਗਮ 2018 'ਚ ਕੀਤਾ। ਉਨ੍ਹਾਂ ਕਿਹਾ ਕਿ ਸਾਨੂੰ ਸਮਾਜਿਕ ਸੰਦੇਸ਼ ਦੇਣ ਵਾਲੀਆਂ ਫਿਲਮਾਂ ਵੀ ਬਣਾਉਣੀਆਂ ਚਾਹੀਦੀਆਂ ਹਨ। ਮੈਨੂੰ ਇਸ ਤਰੀਕੇ ਦੀ ਫਿਲਮ 'ਚ ਕਾਫੀ ਚੰਗਾ ਲੱਗਦਾ ਹੈ। ਮੇਰੀ ਆਖਰੀ ਫਿਲਮ 'ਮਾਤਰ' ਸੀ ਜਿਸ 'ਚ ਦਿਖਾਇਆ ਗਿਆ ਸੀ ਕਿ ਇਕ ਰੇਪ ਵਿਕਿਟਮ ਵਾਲੀ ਸਥਿਤੀ ਹੋ ਜਾਂਦੀ ਹੈ। ਜਦੋਂ ਤੋਂ ਨਿਰਭਿਆ ਦਾ ਕੇਸ ਹੋਇਆ ਉਦੋਂ ਤੋਂ ਮਹਿਲਾ ਸੈਫਟੀ ਫਾਊਂਡੇਸ਼ਨ ਲਈ ਕੁਝ ਨਾ ਕੁਝ ਕਰਦੀ ਰਹਿੰਦੀ ਹਾਂ।

ਨਿਰਭਿਆ ਕਾਂਡ ਤੋਂ ਬਾਅਦ ਕੋਈ ਬਦਲਾਅ ਨਹੀਂ ਆਇਆ, ਸਗੋਂ ਹਾਲਤ ਹੋਰ ਵੀ ਖਰਾਬ ਹੋਏ ਹਨ। ਮੈਂ ਨਿਰਭਿਆ ਦੀ ਮਾਂ ਨੂੰ ਮਿਲੀ ਸੀ ਉਸ ਮਾਂ ਦੇ ਅੱਥਰੂ ਅੱਜ ਤੱਕ ਨਹੀਂ ਰੁੱਕੇ। ਉਸ ਦੀ ਗੱਲ ਵਿਚ ਹੀ ਦਰਦ ਸਮਝ ਆਉਂਦਾ ਹੈ ਫਿਰ ਅਸੀਂ ਸੋਚਦੇ ਹਾਂ ਕਿ ਕੀ ਅਸੀਂ ਉਨ੍ਹਾਂ ਦੇ ਲਈ ਕੁਝ ਕਰ ਰਹੇ ਹਾਂ। ਇਹ ਗੱਲਾਂ ਸੋਚਣ ਲਈ ਮਜ਼ਬੂਰ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਇਸ ਸਥਿਤੀ `ਚ ਜਦੋਂ ਮਾਂ ਦੀ ਸਿਕਰਪਿਟ ਆਈ ਤਾਂ ਮੇਰੇ ਰੋਂਗਟੇ ਖੜ੍ਹੇ ਹੋ ਗਏ ਸਨ,

ਇਸ ਲਈ ਮੈਂ ਉਸ ਨੂੰ ਕਰਨ ਲਈ ਹਾਮੀ ਭਰੀ ਸੀ। ਉਨ੍ਹਾਂ ਕਿਹਾ ਕਿ ਮੈਂ ਕੁਝ ਅਸਧਾਰਨ ਨਹੀਂ ਕਰ ਰਹੀ ਹਾਂ, ਜੇਕਰ ਹਰ ਕੁਝ ਮਹਿਲਾ ਚਾਹੇਗੀ ਤਾਂ ਉਹ ਕਰ ਪਾਏਗੀ। ਹਿੰਦੁਸਤਾਨੀ ਮਹਿਲਾਵਾਂ 'ਚ ਇੰਨੀ ਸ਼ਕਤੀ ਹੈ ਉਹ ਕੋਈ ਵੀ ਰੂਪ ਧਾਰਨ ਕਰ ਸਕਦੀ ਹੈ। ਮਹਿਲਾ ਐਜੂਕੇਸ਼ਨ ਲਿਸਟ ਬਣਦੀ ਹੈ ਤਾਂ ਉਹ ਸਰਸਵਤੀ ਬਣਦੀ ਹੈ। ਬਿਜਨੈਸ 'ਚ ਆਉਂਦੀ ਹੈ ਤਾਂ ਉਹ ਲੱਛਮੀ ਆਉਂਦੀ ਹੈ। ਸ਼ਕਤੀਮਾਨ ਬਨਣਾ ਚਾਹੇ ਤਾਂ ਉਹ ਦੁਰਗਾ ਤੇ ਚੰਡੀ ਬਣਦੀ ਹੈ।