Kangana Ranaut: ਫਿਲਮ ਐਮਰਜੈਂਸੀ ਰਿਲੀਜ਼ ਨਾ ਹੋਣ 'ਤੇ ਬਾਅਦ ਕੰਗਨਾ ਰਣੌਤ ਦਾ ਬਿਆਨ, ਕਿਹਾ- ਬੇਇਨਸਾਫੀ ਹੈ
Kangana Ranaut: ਸੈਂਸਰਸ਼ਿਪ ਸਾਡੇ ਵਿੱਚੋਂ ਕੁਝ ਲੋਕਾਂ ਲਈ ਹੈ ਜੋ ਇਸ ਰਾਸ਼ਟਰ ਦੇ ਟੁਕੜੇ ਨਹੀਂ ਚਾਹੁੰਦੇ ਹਨ ਅਤੇ ਫਿਲਮਾਂ ਬਣਾਉਣਾ ਚਾਹੁੰਦੇ ਹਨ।
Kangana Ranaut: ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਦੀ ਫਿਲਮ 'ਐਮਰਜੈਂਸੀ' ਦੀ ਰਿਲੀਜ਼ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਰਿਲੀਜ਼ ਟਲਣ ਤੋਂ ਬਾਅਦ ਹੁਣ ਇਸ ਮਾਮਲੇ 'ਤੇ ਕੰਗਨਾ ਰਣੌਤ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਅਭਿਨੇਤਰੀ ਨੇ ਕਿਹਾ ਕਿ ਉਨ੍ਹਾਂ ਦੀ ਫਿਲਮ 'ਤੇ ਐਮਰਜੈਂਸੀ ਲਗਾ ਦਿੱਤੀ ਗਈ ਹੈ। ਇਹ ਉਨ੍ਹਾਂ ਲਈ ਬਹੁਤ ਨਿਰਾਸ਼ਾਜਨਕ ਸਥਿਤੀ ਹੈ।
ਇਹ ਵੀ ਪੜ੍ਹੋ: IPhone Price News: IPhone ਖਰੀਦਣ ਵਾਲਿਆਂ ਲਈ ਖ਼ੁਸਖਬਰੀ, ਸਸਤੇ ਹੋਣ ਜਾ ਰਹੇ ਆਈਫੋਨ
ਅਦਾਕਾਰਾ ਨੇ ਕਿਹਾ ਕਿ ਦੇਸ਼ ਦਾ ਕਾਨੂੰਨ ਇਹ ਹੈ ਕਿ ਕੋਈ ਵੀ ਬਿਨਾਂ ਕਿਸੇ ਨਤੀਜੇ ਜਾਂ ਸੈਂਸਰਸ਼ਿਪ ਦੇ OTT ਪਲੇਟਫਾਰਮਾਂ ‘ਤੇ ਹਿੰਸਾ ਅਤੇ ਨਗਨਤਾ ਨੂੰ ਦਿਖਾ ਸਕਦਾ ਹੈ, ਕੋਈ ਵੀ ਆਪਣੇ ਸਿਆਸੀ ਤੌਰ ‘ਤੇ ਪ੍ਰੇਰਿਤ ਭੈੜੇ ਇਰਾਦਿਆਂ ਨੂੰ ਪੂਰਾ ਕਰਨ ਲਈ ਅਸਲ ਜੀਵਨ ਦੀਆਂ ਘਟਨਾਵਾਂ ਨੂੰ ਵਿਗਾੜ ਸਕਦਾ ਹੈ, ਇੱਥੇ ਕਮਿਊਨਿਸਟਾਂ ਜਾਂ ਖੱਬੇਪੱਖੀਆਂ ਲਈ ਸਾਰੀ ਆਜ਼ਾਦੀ ਹੈ।
ਇਹ ਵੀ ਪੜ੍ਹੋ: Mohali News: ਗਮਾਡਾ 2000 ਕਰੋੜ ਰੁਪਏ ਤੋਂ ਵੱਧ ਦੀਆਂ ਜਾਇਦਾਦਾਂ ਦੀ ਕਰੇਗਾ ਨਿਲਾਮੀ
ਪਰ ਇੱਕ ਰਾਸ਼ਟਰਵਾਦੀ ਹੋਣ ਦੇ ਨਾਤੇ ਕੋਈ ਵੀ OTT ਪਲੇਟਫਾਰਮ ਸਾਨੂੰ ਭਾਰਤ ਦੀ ਅਖੰਡਤਾ ਅਤੇ ਏਕਤਾ ਦੇ ਦੁਆਲੇ ਘੁੰਮਦੀ ਫਿਲਮਾਂ ਬਣਾਉਣ ਦੀ ਇਜਾਜ਼ਤ ਨਹੀਂ ਦਿੰਦਾ, ਅਜਿਹਾ ਲਗਦਾ ਹੈ ਕਿ ਸੈਂਸਰਸ਼ਿਪ ਸਾਡੇ ਵਿੱਚੋਂ ਕੁਝ ਲੋਕਾਂ ਲਈ ਹੈ ਜੋ ਇਸ ਰਾਸ਼ਟਰ ਦੇ ਟੁਕੜੇ ਨਹੀਂ ਚਾਹੁੰਦੇ ਹਨ ਅਤੇ ਫਿਲਮਾਂ ਬਣਾਉਣਾ ਚਾਹੁੰਦੇ ਹਨ। ਇਹ ਬਹੁਤ ਹੀ ਨਿਰਾਸ਼ਾਜਨਕ ਅਤੇ ਬੇਇਨਸਾਫ਼ੀ ਹੈ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਜ਼ਿਕਰਯੋਗ ਹੈ ਕਿ ਫਿਲਮ ਦਾ ਟ੍ਰੇਲਰ 14 ਅਗਸਤ ਨੂੰ ਰਿਲੀਜ਼ ਹੋਇਆ ਸੀ, ਜਿਸ ਤੋਂ ਬਾਅਦ ਹੰਗਾਮਾ ਸ਼ੁਰੂ ਹੋ ਗਿਆ ਸੀ। SGPC ਨੇ ਹਾਲ ਹੀ ਵਿੱਚ ਇੱਕ ਨੋਟਿਸ ਜਾਰੀ ਕਰਕੇ ਫਿਲਮ 'ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਸੀ। ਸੈਂਸਰ ਬੋਰਡ ਤੋਂ ਹਰੀ ਝੰਡੀ ਨਾ ਮਿਲਣ ਤੋਂ ਬਾਅਦ ਆਖਿਰ ਕੰਗਨਾ ਦੀ ਫਿਲਮ ਦੀ ਰਿਲੀਜ਼ 'ਤੇ ਰੋਕ ਲਗਾ ਦਿੱਤੀ ਗਈ। ਹੁਣ ਇਹ ਫਿਲਮ 6 ਸਤੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਨਹੀਂ ਹੋਵੇਗੀ।
(For more Punjabi news apart from Kangana Ranaut's first statement came out after the film Emergency was not released , stay tuned to Rozana Spokesman)