ਪ੍ਰਿਅੰਕਾ ਦੇ ਸਰੋਤੇ ਹੋ ਸਕਦੇ ਨੇ ਨਰਾਜ਼
ਪ੍ਰਿਅੰਕਾ ਚੋਪੜਾ ਇਹਨਾਂ ਦਿਨਾਂ ਨਿਕ ਜੋਨਸ ਦੇ ਨਾਲ ਵਿਆਹ ਦੀਆਂ ਖਬਰਾਂ ਨੂੰ ਲੈ ਕੇ ਸੁਰਖੀਆਂ ਵਿਚ ਛਾਈ.......
ਮੁੰਬਈ ( ਭਾਸ਼ਾ ): ਪ੍ਰਿਅੰਕਾ ਚੋਪੜਾ ਇਹਨਾਂ ਦਿਨਾਂ ਨਿਕ ਜੋਨਸ ਦੇ ਨਾਲ ਵਿਆਹ ਦੀਆਂ ਖਬਰਾਂ ਨੂੰ ਲੈ ਕੇ ਸੁਰਖੀਆਂ ਵਿਚ ਛਾਈ ਹੋਈ ਹੈ। ਇਕ ਤਰੀਕੇ ਨਾਲ ਜਿਥੇ ਉਨ੍ਹਾਂ ਦੇ ਵਿਆਹ ਦੀ ਤਰੀਖ਼ ਉਤੇ ਹੁਣ ਤੱਕ ਸਸਪੈਨਸ ਬਣਿਆ ਹੋਇਆ ਹੈ ਅਤੇ ਉਥੇ ਹੀ ਪ੍ਰਿਅੰਕਾ ਦੀ ਹਾਲੀਵੁੱਡ ਫਿਲਮ ‘ਇਜ਼ ਨੋਟ ਇੱਟ ਰੌਮਾਂਟਿਕ’ ਦਾ ਟ੍ਰੈਲਰ ਰਿਲੀਜ਼ ਹੋ ਗਿਆ ਹੈ। ਟ੍ਰੈਲਰ ਵਿਚ ਪ੍ਰਿਅੰਕਾ ਕਾਫ਼ੀ ਸ਼ਾਨਦਾਰ ਲਗ ਰਹੀ ਹੈ। ਪਰ ਪ੍ਰਿਅੰਕਾ ਦੇ ਸਰੋਤੇ ਟ੍ਰੈਲਰ ਵੇਖ ਕੇ ਨਿਰਾਸ਼ ਹੋ ਸਕਦੇ ਹਨ ਕਿਉਂਕਿ ਢਾਈ ਮਿੰਟ ਦੇ ਟ੍ਰੈਲਰ ਵਿਚ ਪ੍ਰਿਅੰਕਾ ਸਿਰਫ਼ 3 ਸੈਕੰਡ ਲਈ ਦਿਖੀ ਹੈ।
ਨਿਰਮਾਤਾ ਦੇ ਇਸ ਰਵਈਏ ਨਾਲ ਪ੍ਰਿਅੰਕਾ ਦੇ ਸਰੋਤੇ ਨਰਾਜ਼ ਹੋ ਸਕਦੇ ਹਨ। ਦੱਸ ਦਈਏ ਕਿ ਦੀਪੀਕਾ ਪਾਦੁਕੋਣ ਵੀ ਜਦੋਂ ਹਾਲੀਵੁੱਡ ਫਿਲਮ ਦੇ ਟ੍ਰੈਲਰ ਵਿਚ ਬਹੁਤ ਘੱਟ ਸਮੇਂ ਲਈ ਨਜ਼ਰ ਆਈ ਸੀ ਉਦੋਂ ਉਨ੍ਹਾਂ ਦਾ ਵੀ ਮਜਾਕ ਬਣਿਆ ਸੀ। ਦੱਸ ਦਈਏ ਕਿ ਪ੍ਰਿਅੰਕਾ ਫਿਲਮ ਵਿਚ ਏਕ ਯੋਗ ਇੰਸਟ੍ਰਕਟਰ ਦੀ ਭੂਮਿਕਾ ਵਿਚ ਨਜ਼ਰ ਆਵੇਗੀ। ਇਹ ਰੌਮਾਂਟਿਕ-ਕਾਮੇਡੀ ਫਿਲਮ ਹੈ ਅਤੇ ਫਿਲਮ ਦੀ ਕਹਾਣੀ ਇਕ ਓਵਰਵੇਟ ਕੁੜੀ ਦੀ ਹੈ। ਜਿਸ ਨੂੰ ਅਪਣੇ ਭਾਰ ਦੀ ਵਜ੍ਹਾ ਨਾਲ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਫਿਲਮ ਅਗਲੇ ਸਾਲ ਵੇਲੇਂਟਾਇਨ ਡੇ ਉਤੇ ਰਿਲੀਜ਼ ਹੋ ਰਹੀ ਹੈ।
ਫਿਲਮ ਵਿਚ ਲਿਆਮ ਹੇਮਸਵਰਥ, ਰਿਬੇਲ ਵਿਲਸਨ ਅਤੇ ਏਡਮ ਡਿਵਾਇਨ ਵੀ ਮੁੱਖ ਭੂਮਿਕਾਵਾਂ ਵਿਚ ਹਨ। ਪ੍ਰਿਅੰਕਾ ਦੀ ਇਹ ਤੀਜੀ ਹਾਲੀਵੁੱਡ ਫਿਲਮ ਹੈ। ਇਸ ਤੋਂ ਪਹਿਲਾਂ ਪ੍ਰਿਅੰਕਾ ‘ਬੇਵਾਚ’ ਅਤੇ ‘ਅ ਕਿਡ ਲਾਇਕ ਜੈਕ’ ਵਿਚ ਡਵੇਨ ਜਾਨਸਨ ਦੇ ਨਾਲ ਨਜ਼ਰ ਆਈ ਸੀ। ਪ੍ਰਿਅੰਕਾ ਦੇ ਇੰਟਰਨੈਸ਼ਨਲ ਕਰਿਅਰ ਦੀ ਸ਼ੁਰੁਆਤ ਅਮੈਰਿਕਨ ਟੀ.ਵੀ ਸੀਰੀਜ਼ ਕਵਾਂਟਿਕੋ ਤੋਂ ਹੋਈ ਸੀ। ਦੱਸ ਦਈਏ ਕਿ ਪ੍ਰਿਅੰਕਾ ਚੋਪੜਾ ਅਤੇ ਨਿਕ ਜੋਨਸ ਨੇ ਵਿਆਹ ਦੀਆਂ ਤਿਆਰੀਆਂ ਸ਼ੁਰੂ ਕਰ ਦਿਤੀਆਂ ਹਨ। ਹਾਲ ਹੀ ਵਿਚ ਪ੍ਰਿਅੰਕਾ ਨੇ ਬਰਾਇਡਲ ਸ਼ਾਵਰ ਪਾਰਟੀ ਦਾ ਜ਼ਸਨ ਮਨਾਇਆ।
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਪ੍ਰਿਅੰਕਾ ਅਤੇ ਨਿਕ ਦਾ ਵਿਆਹ ਸਮਾਰੋਹ 30 ਨਵੰਬਰ ਤੋਂ 2 ਦਸੰਬਰ ਤਕ ਜੋਧਪੁਰ ਵਿਚ ਹੋਵੇਗਾ। ਦੱਸਿਆ ਗਿਆ ਹੈ ਕਿ ਪ੍ਰਿਅੰਕਾ ਜੋਧਪੁਰ ਦੇ ਉਮੈਦ ਭਵਨ ਪੈਲੇਸ ਵਿਚ ਸੱਤ ਫੇਰੇ ਲੈਣਗੇ। ਵਿਆਹ ਦੇ ਕਾਰਡ ਨਵੰਬਰ ਦੇ ਵਿਚਕਾਰ ਵਿਚ ਭੇਜੇ ਜਾਣਗੇ।