ਔਰਤਾਂ ‘ਤੇ ਅਧਾਰਤ ਵਿਸ਼ਿਆਂ ‘ਤੇ ਲਿਖਣ ਦੇ ਮਾਮਲੇ ‘ਚ ਬਹੁਤ ਪਿੱਛੇ ਹੈ ਬਾਲੀਵੁੱਡ: ਕੈਟਰੀਨਾ ਕੈਫ

ਏਜੰਸੀ

ਮਨੋਰੰਜਨ, ਬਾਲੀਵੁੱਡ

ਮਸ਼ਹੂਰ ਅਦਾਕਾਰ ਕੈਟਰੀਨਾ ਕੈਫ ਬਾਲੀਵੁੱਡ ਦੀ ਮਜ਼ਬੂਤ ਅਦਾਕਾਰਾ ਮੰਨੀ ਜਾਂਦੀ ਹੈ।

Katrina Kaif

ਮੁੰਬਈ: ਮਸ਼ਹੂਰ ਅਦਾਕਾਰ ਕੈਟਰੀਨਾ ਕੈਫ ਬਾਲੀਵੁੱਡ ਦੀ ਮਜ਼ਬੂਤ ਅਦਾਕਾਰਾ ਮੰਨੀ ਜਾਂਦੀ ਹੈ। 16 ਸਾਲਾਂ ਦੇ ਲੰਬੇ ਸੰਘਰਸ਼ ਤੋਂ ਬਾਅਦ ਅੱਜ ਉਹ ਇੰਡਸਟਰੀ ਦੀ ਟਾਪ ਅਦਾਕਾਰਾ ਬਣ ਗਈ ਹੈ।  ਹਾਲ ਹੀ ਵਿਚ ਔਰਤਾਂ ਨਾਲ ਸਬੰਧਤ ਇਕ ਪ੍ਰੋਗਰਾਮ ਵਿਚ ਉਹਨਾਂ ਨੇ ਬਾਲੀਵੁੱਡ ਇੰਡਸਟਰੀ ਨੂੰ ਲੈ ਖੁੱਲ੍ਹ ਕੇ ਗੱਲਬਾਤ ਕੀਤੀ। ਉਹਨਾਂ ਨੇ ਭਾਰਤੀ ਫਿਲਮਾਂ ਵਿਚ ਔਰਤਾਂ ਦੀ ਭੂਮਿਕਾ ਅਤੇ ਮਜ਼ਬੂਤ ਔਰਤਾਂ ਦੀ ਕਹਾਣੀ ਨੂੰ ਲੈ ਕੇ ਅਪਣੇ ਸੁਝਾਅ ਰੱਖੇ।

ਕੈਟਰੀਨਾ ਦਾ ਮੰਨਣਾ ਹੈ ਕਿ ਇੰਡਸਟਰੀ ਵਿਚ ਔਰਤਾਂ ‘ਤੇ ਅਧਾਰਤ ਫ਼ਿਲਮਾਂ ‘ਤੇ ਕਾਫ਼ੀ ਕੰਮ ਕੀਤਾ ਜਾ ਸਕਦਾ ਹੈ। ਅਦਾਕਾਰਾ ਦਾ ਮੰਨਣਾ ਹੈ ਕਿ ਔਰਤਾਂ ‘ਤੇ ਅਧਾਰਤ ਵਿਸ਼ਿਆਂ ‘ਤੇ ਲਿਖਣ ਦੇ ਮਾਮਲੇ ਵਿਚ ਬਾਲੀਵੁੱਡ ਕਾਫ਼ੀ ਪਿੱਛੇ ਹੈ। ਕੈਟਰੀਨਾ ਨੇ ਕਿਹਾ ਕਿ ‘ਜਦੋਂ ਤੁਸੀਂ ਅਮਰੀਕੀ ਸਿਨੇਮਾ ਨੂੰ ਦੇਖਦੇ ਹੋ ਜਾਂ ਜੋ ਪੱਛਮ ਵਿਚ ਹੋ ਰਿਹਾ ਹੈ, ਉੱਥੇ ਤੁਹਾਨੂੰ ਔਰਤਾਂ ਲਈ ਵਧੀਆ ਸਕਰਿਪਟ ਮਿਲੇਗੀ'।

'ਉੱਥੇ ਅਜਿਹਾ ਵੱਡੇ ਪੱਧਰ ‘ਤੇ ਹੋ ਰਿਹਾ ਹੈ, ਜਿਨ੍ਹਾਂ ਫਿਲਮਾਂ ਵਿਚ ਸ਼ਾਲਰੀਜ਼ ਥੇਰਾਨ, ਨਿਕੋਲ ਕਿਡਮੈਨ ਕੰਮ ਕਰ ਰਹੀਆਂ ਹਨ। ਇਹ ਉਹ ਅਭਿਨੇਤਰੀਆਂ ਹਨ ਜੋ ਲੰਬੇ ਸਮੇਂ ਤੋਂ ਫ਼ਿਲਮ ਜਗਤ ਵਿਚ ਬਣੀਆਂ ਹੋਈਆਂ ਹਨ’। ਕੈਟਰੀਨਾ ਨੇ ਇਹ ਬਿਆਨ ‘ਵੀ ਦ ਵੀਮੈਨ’ ਨਾਂਅ ਦੇ ਇਕ ਪ੍ਰੋਗਰਾਮ ਵਿਚ ਦਿੱਤਾ। ਉਹਨਾਂ ਨੇ ਕਿਹਾ ਕਿ ‘ਮੈਂ ਅਜਿਹੀਆਂ ਕਹਾਣੀਆਂ ਦੀ ਭਾਲ਼ ਵਿਚ ਹਾਂ ਅਤੇ ਲੋਕਾਂ ਨਾਲ ਇਸ  ਬਾਰੇ ਗੱਲ ਵੀ ਕਰ ਰਹੀ ਹਾਂ’।

ਉਹਨਾਂ ਕਿਹਾ ਕਿ ਉਹਨਾਂ ਨੂੰ ਅਜਿਹੇ ਕਿਰਦਾਰ ਦੀ ਭਾਲ ਹੈ ਜਿਸ ਵਿਚ ਭਾਵਨਾਤਮਕ ਲਗਾਅ ਹੋਵੇ। ਉਹਨਾਂ ਨੇ ‘ਭਾਰਤ’ ਅਤੇ ‘ਜ਼ੀਰੋ’ ਫ਼ਿਲਮਾਂ ਦੀ ਉਦਾਹਰਣ ਦਿੰਦੇ ਹੋਏ ਕਿਹਾ ਕਿ ਉਹ ਇਹਨਾਂ ਕਿਰਦਾਰਾਂ ਨਾਲ ਭਾਵਨਾਤਮਕ ਤੌਰ ‘ਤੇ ਜੁੜੀ ਹੋਈ ਸੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।